Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਪੰਜਾਬ ਹੀ ਨਹੀ ਵਿਦੇਸ਼ਾਂ 'ਚ ਵੀ ਛਾ ਗਏ ਬੈਂਸ ਭਰਾ

ਆਗਾਮੀ ਵਿਧਾਨ ਸਭਾ ਚੋਣਾਂ 'ਚ ਕਿਸੇ ਵੱਡੇ ਉਲਟਫੇਰ ਦਾ ਖਦਸ਼ਾ

ਬੈਂਸ ਭਰਾਵਾਂ ਵੱਲੋ ਜਾਰੀ ਕੀਤਾ ਗਿਆ ਟੀਮ ਇਨਸਾਫ ਦੇ ਸੱਤਿਆਗ੍ਰਹਿ ਦਾ ਸਟੀਕਰ।
ਬੈਂਸ ਭਰਾਵਾਂ ਵੱਲੋ ਜਾਰੀ ਕੀਤਾ ਗਿਆ ਟੀਮ ਇਨਸਾਫ ਦੇ ਸੱਤਿਆਗ੍ਰਹਿ ਦਾ ਸਟੀਕਰ।

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 05 Apr 2015

Last updated on: Apr 05, 2015, 00:00 IST

ਰੇਤ ਮਾਫੇਆ ਖਿਲਾਫ ਬੈਸ ਭਰਾਵਾ ਵਲੋ ਗਠਿਤ ਟੀਮ ਇਨਸਾਫ ਵੱਲੋ ਸੱਤਿਆਗ੍ਰਹਿ ਦੇ ਨਾਂ ਤੇ ਵਿੰਢੀ ਮੁਹਿੰਮ ਨੂੰ ਪੰਜਾਬ ਦੇ ਸਮੂਚੇ ਪਿੰਡਾ ਅਤੇ ਸ਼ਹਿਰਾ 'ਤੋ ਮਿਲ ਰਹੇ ਹੁੰਗਾਰੇ ਨੇ ਵਿਰੋਧੀ ਪਾਰਟੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਜਿੱਥੇ ਪੰਜਾਬ ਵਾਸੀਆਂ ਵੱਲੋ ਮਿਲ ਰਹੇ ਭਰਵੇਂ ਹੁੰਗਾਰੇ ਨੇ ਬੈਂਸ ਭਰਾਵਾਂ ਅਤੇ ਟੀਮ ਇਨਸਾਫ ਦੇ ਹੌਸਲੇ ਬੁਲੰਦ ਕੀਤੇ ਉੱਥੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋ ਬੈਂਸ ਭਰਾਵਾਂ ਦੇ ਇਸ ਕ੍ਰਾਂਤੀਕਾਰੀ ਕਦਮ ਨੂੰ ਦਿੱਤੇ ਪਿਆਰ ਅਤੇ ਹੌਸਲੇ ਨੇ ਪੰਜਾਬ ਦੀ ਸੱਤਾਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਖਾਸਕਰਕੇ ਬਾਦਲ ਪਰਿਵਾਰ ਦੇ ਮੱਥੇ ਤੇ ਸ਼ਿਕਨ ਜਰੂਰ ਲਿਆ ਦਿੱਤੀ ਹੈ। ਬੈਂਸ ਭਰਾਵਾਂ ਅਤੇ ਟੀਮ ਇਨਸਾਫ ਨੂੰ ਮਿਲ ਰਿਹਾ ਬੇਤਹਾਸ਼ਾ ਪਿਆਰ ਇੱਕ ਵਾਰ ਫਿਰ ਭਾਂਬੜ ਬਣ ਕੇ ਮਾਫੀਆ ਰਾਜ ਅਤੇ ਬਾਦਲ ਪਰਿਵਾਰ ਦੀਆਂ ਜੜਾਂ ਹਿਲਾ ਸਕਦਾ ਹੈ। ਆਪਣੇ ਟੀਮ ਵਰਕ ਅਤੇ ਪੰਜਾਬੀਆਂ ਦੇ ਦਿਲਾਂ ਵਿੱਚ ਅਲੱਗ ਪਹਿਚਾਨ ਰੱਖਣ ਵਾਲੇ ਬੈਂਸ ਭਰਾਵਾਂ ਦੇ ਕਾਫਿਲੇ ਵਿੱਚ ਦਿਨ ਦੋਗੁਣਾ ਅਤੇ ਰਾਤ ਚੋਗੁਣਾ ਵਾਧਾ ਹੋ ਰਿਹਾ ਹੈ। ਜਿਕਰਯੋਗ ਹੈ ਕਿ ਇਸ ਤੋ ਪਹਿਲਾ ਵਿਧਾਨ ਸਭਾ ਦੀਆ ਚੋਣਾ ਵਿਚ ਬੈਸ ਭਰਾਵਾ ਨੇ ਆਜਾਦ ਚੋਣ ਜਿਤ ਕੇ ਪੰਜਾਬ ਸਰਕਾਰ ਦੇ ਮੁਖੀ ਬਾਦਲ ਪਰਿਵਾਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਬੁਰੀ ਤਰਾਂਹ ਪਟਖਨੀ ਦਿੱਤੀ। 

ਬੈਂਸ ਭਰਾਵਾਂ ਦੀ ਆਜ਼ਾਦ ਉਮੀਦਵਾਰ ਵਜ਼ੋ ਇਸ ਇੱਕ ਤਰਫੀ ਜਿੱਤ ਨੇ ਵਿਰੋਧੀ ਪਾਰਟੀ ਹਾਕਮਾਂ ਦੇ ਦੰਦ ਖੱਟੇ ਕਰ ਦਿੱਤੇ। ਅਕਾਲੀ ਦਲ ਨਾਲ ਬੈਂਸ ਭਰਾਵਾਂ ਦਾ 36 ਦਾ ਆਂਕੜਾ ਸਿਰਫ ਇੱਥੇ ਤੱਕ ਹੀ ਸੀਮਿਤ ਨਾਂ ਰਿਹਾ ਬਲਕਿ ਲੋਕ ਸਭਾ ਚੋਣਾਂ ਵਿੱਚ ਵਿਧਾਇਕ ਸਿਮਰਜੀਤ ਸਿੰਘ ਬੈਸ ਨੇ ਆਜਾਦ ਚੋਣ ਲੜ ਕੇ ਮੋਦੀ ਦੇ ਨਾਂ ਦੀ ਹਨੇਰੀ ਅਤੇ ਆਮ ਆਦਮੀ ਪਾਰਟੀ ਦੇ ਚੱਲ ਰਹੇ ਵਾਵਰੋਲੇ ਉਲਟ ਰਿਕਾਰਡ 2 ਲੱਖ 10 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਜੋ ਸਿੱਧੇ ਤੌਰ ਤੇ ਅਕਾਲੀ ਉਮੀਦਵਾਰ ਦੀ ਹਾਰ ਦਾ ਕਾਰਨ ਬਣਿਆ। ਲੋਕ ਸਭਾ ਚੋਣਾਂ ਬਾਅਦ ਵਿਧਾਨਸਭਾ ਇਜਲਾਸਾਂ ਦੌਰਾਨ ਵਿਰੋਧੀ ਧਿਰ ਵਜ਼ੋ ਬਾਦਲ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਉਲਝਾ ਕੇ ਰੱਖ ਦੇਣ ਵਾਲੇ ਬੈਂਸ ਭਰਾਵਾਂ ਨੇ ਹੁਣ ਟੀਮ ਇਨਸਾਫ ਦੇ ਨਾਂ ਤੇ ਸੱਤਿਆਗ੍ਰਹਿ ਦਾ ਐਲਾਨ ਕਰ ਮੁੜ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਕੇ ਰੱਖ ਦਿੱਤਾ ਹੈ। ਆਗਾਮੀ 20 ਅਪ੍ਰੈਲ ਦਿਨ ਸੋਮਵਾਰ ਨੂੰ ਬੈਂਸ ਭਰਾਵਾਂ ਵੱਲੋ ਰੇਤ ਮਾਫੀਆ ਖਿਲਾਫ ਜਾ ਕੇ ਰੇਤਾ ਭਰਣ ਅਤੇ ਲੋੜਵੰਦਾਂ ਨੂੰ ਮੁਫਤ 'ਚ ਵੰਡਨ ਦੀਆਂ ਤਿਆਰੀਆਂ ਨੇ ਕਿਤੇ ਨਾ ਕਿਤੇ ਪੰਜਾਬ ਵਿਧਾਨ ਸਭਾ 2017 ਚੋਣਾਂ ਵਿੱਚ ਕਿਸੇ ਵੱਡੇ ਉਲਟਫੇਰ ਦੇ ਸੰਕੇਤ ਜਰੂਰ ਦੇ ਦਿੱਤੇ ਹਨ। ਜੇਕਰ ਟੀਮ ਇਨਸਾਫ ਦਾ ਸੱਤਿਆਗ੍ਰਹਿ ਇਸੇ ਤਰਾਂਹ ਲੋਕਾਂ ਦੇ ਦਿਲਾਂ ਤੱਕ ਪਹੁੰਚਦਾ ਰਿਹਾ ਤਾਂ Îਿਫਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਇਕੱਠੀਆਂ ਹੋ ਕੇ ਵੀ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੀ ਦਾਅਵੇਦਾਰੀ ਨਹੀ ਪੇਸ਼ ਕਰ ਸਕਣਗੀਆਂ।

 

Tags: Simarjit Singh Bains

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD