Thursday, 04 June 2026

 

 

ਖ਼ਾਸ ਖਬਰਾਂ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

 

ਐਕਸਿਸ ਬੈਂਕ ਦੀ ਕੈਸ਼ ਵੈੱਨ ਲੁੱਟਣ ਵਾਲੇ ਗਿਰੋਹ ਦਾ ਅਲੱਗ ਹੋਇਆ ਲੁਟੇਰਾ ਗਿਰੋਹ ਪੁਸਿਲ ਵਲੋਂ ਕੀਤਾ ਗਿਆ ਕਾਬੂ : ਗੁਰਪ੍ਰੀਤ ਸਿੰਘ ਭੁੱਲਰ

ਥਾਣਾ ਸਿਟੀ ਖਰੜ, ਨਵਾਂ ਗਰਾਉਂ ਅਤੇ ਸੁਹਾਣਾ ਵਿਖੇ ਦਰਜ ਵੱਖ ਵੱਖ ਮੁਕੱਦਮੇ ਟਰੇਸ ਕਰਨ ਵਿਚ ਵੀ ਪੁਲਿਸ ਨੂੰ ਮਿਲੀ ਸਫਲਤਾ

ਗੁਰਪ੍ਰੀਤ ਸਿੰਘ ਭੁੱਲਰ
ਗੁਰਪ੍ਰੀਤ ਸਿੰਘ ਭੁੱਲਰ

Web Admin

Web Admin

5 Dariya News

ਐਸ.ਏ.ਐਸ ਨਗਰ , 29 Mar 2015

Last updated on: Mar 29, 2015, 00:00 IST

ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਖੁਫੀਆ ਇਤਲਾਹ ਦੇ ਆਧਾਰ ਪਰ ਮੁਕੱਦਮਾ ਨੰਬਰ 60 ਮਿਤੀ 19.03.2015 ਅ/ਧ 379,380,382, 411 ਹਿੰ:ਦੰ: ਥਾਣਾ ਸੋਹਾਣਾ ਬਰਖਿਲਾਫ ਦੋਸ਼ੀ (1) ਮਨਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਕੌਮ ਕੰਬੋਜ ਵਾਸੀ ਦੁਰਾਲੀ, (2) ਸੁਰਿੰਦਰ ਸਿੰਘ ਉਰਫ ਹੈਪੀ ਪੁੱਤਰ ਲਖਵਿੰਦਰ ਸਿੰਘ ਕੌਮ ਗਿਰ ਵਾਸੀ ਪਿੰਡ ਗੋਬਿੰਦਗੜ੍ਹ, (3) ਨੀਰਜ ਸ਼ਰਮਾ ਪੁੱਤਰ ਬਲਵਿੰਦਰ ਕੁਮਾਰ ਸ਼ਰਮਾ ਕੌਮ ਪੰਡਿਤ ਵਾਸੀ ਪਿੰਡ ਚਡਿਆਲਾ (4) ਅਮਰਿੰਦਰ ਸਿੰਘ ਉਰਫ ਲਾਡੀ ਪੁੱਤਰ ਗੁਰਚਰਨ ਸਿੰਘ ਕੌਮ ਜੱਟ ਵਾਸੀ ਲਾਂਡਰਾ ਦੇ ਦਰਜ ਰਜਿਸਟਰ ਹੋਇਆ ਸੀ। ਇਸ ਮੁਕੱਦਮਾ ਦੀ ਤਫਤੀਸ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਵਲੋਂ ਸਮੇਤ ਆਪਣੀ ਟੀਮ ਦੇ ਸੁਚੱਜੇ ਢੰਗ ਨਾਲ ਕਰਦਿਆਂ ਮੁਕੱਦਮਾ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਗ੍ਰਿਫਤਰ ਕੀਤਾ ਗਿਆ, ਜਿਨ੍ਹਾਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਥਾਣਾ ਸੋਹਾਣਾ ਦੇ ਇਲਾਕਾ ਵਿਚੋਂ ਮਿਤੀ 09.03.2015 ਨੂੰ ਐਕਸਿਸ ਬੈਂਕ ਦੀ ਕੈਸ਼ ਵੈੱਨ ਲੁੱਟਣ ਵਾਲੇ ਗਿਰੋਹ ਦਾ ਹੀ ਅਲੱਗ ਹੋਇਆ ਇੱਕ ਹਿੱਸਾ ਹੈ, ਜਿਸ ਦਾ ਮੋਹਰੀ ਦੋਸੀ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਗੋਬਿੰਦਗੜ੍ਹ ਥਾਣਾ ਸੋਹਾਣਾ ਹੈ, ਇਹਨਾਂ ਦੋਸੀਆਂ ਦੀ ਪੁੱਛਗਿੱਛ ਤੋਂ ਹੇਠ ਲਿਖੇ ਅਨੁਸਾਰ ਵਾਰਦਾਤ ਟਰੇਸ ਹੋਈਆਂ ਹਨ:-

1. ਅਰਸਾ ਕਰੀਬ ਤਿੰਨ ਸਾਲ ਪਹਿਲਾਂ ਇਹਨਾਂ ਦੋਸ਼ੀਆਂ ਵਿੱਚੋਂ (1) ਨੀਰਜ ਸ਼ਰਮਾ ਪੁੱਤਰ ਬਲਵਿੰਦਰ ਕੁਮਾਰ ਸ਼ਰਮਾ ਕੌਮ ਪੰਡਿਤ ਵਾਸੀ ਪਿੰਡ ਚਡਿਆਲਾ (2) ਅਮਰਿੰਦਰ ਸਿੰਘ ਉਰਫ ਲਾਡੀ ਪੁੱਤਰ ਗੁਰਚਰਨ ਸਿੰਘ ਕੌਮ ਜੱਟ ਵਾਸੀ ਲਾਂਡਰਾ ਨੇ ਮੋਹਾਲੀ ਵਿਖੇ ਨਵੇਂ ਬਣ ਰਹੇ ਸੈਕਟਰਾਂ ਤੋਂ ਦੋ ਜਨਰੇਟਰ ਸੈਟ ਚੋਰੀ ਕੀਤੇ ਸਨ, ਜਿਨ੍ਹਾਂ ਨੂੰ ਇਨ੍ਹਾਂ ਦੋਸ਼ੀਆਨ ਦੀ ਨਿਸ਼ਾਨ ਦੇਹੀ ਪਰ ਬ੍ਰਾਮਦ ਕੀਤਾ ਜਾ ਚੁੱਕਾ ਹੈ।

2.ਇਹਨਾਂ ਦੋਸ਼ੀਆਂ ਵਿੱਚੋਂ ਅਮਰਿੰਦਰ ਸਿੰਘ ਉਰਫ ਲਾਡੀ ਪੁੱਤਰ ਗੁਰਚਰਨ ਸਿੰਘ ਕੌਮ ਜੱਟ ਵਾਸੀ ਲਾਂਡਰਾ ਵੱਲੋਂ ਮੋਹਾਲੀ ਵਿਖੇ ਖੋਹ ਕੀਤੀ ਗਈ ਸੋਨੇ ਦੀ ਚੇਨ ਵੀਂ ਇਸ ਦੀ ਨਿਸ਼ਾਨ ਦੇਹੀ ਪਰ ਬ੍ਰਾਮਦ ਕੀਤੀ ਜਾ ਚੁੱਕੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਇਸੇ ਤਰਾਂਹ ਵੱਖ-ਵੱਖ ਥਾਣਿਆ ਦੇ ਹੋਰ ਮੁਕੱਦਮਿਆ ਨੂੰ ਟਰੇਸ ਕਰਨ ਵਿੱਚ ਜਿਲ੍ਹਾ ਐਸ.ਏ.ਐਸ.ਨਗਰ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ:-

ਥਾਣਾ ਸਿਟੀ ਖਰੜ:-

ਥਾਣਾ ਸਿਟੀ ਖਰੜ ਅਤੇ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਨੇ ਮੁਕੱਦਮਾ ਨੰਬਰ 45 ਮਿਤੀ 26.03.15 ਅ/ਧ 379,380,454,457 ਹਿੰ:ਦੰ:ਥਾਣਾ ਸਿਟੀ ਖਰੜ ਜੋ ਕਿ ਮੁਖੱਬਰ ਖਾਸ ਦੀ ਇਤਲਾਹ ਪਰ ਦਰਜ ਕੀਤਾ ਗਿਆ ਸੀ, ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ ਦੋਸ਼ੀ (1) ਅਮਨਦੀਪ ਕੁਮਾਰ ਪੁੱਤਰ ਜਗਦੀਸ਼ ਕੁਮਾਰ ਕੌਮ ਪੰਡਿਤ ਉਮਰ ਕਰੀਬ 23 ਸਾਲ ਵਾਸੀ ਪਿੰਡ ਘੰਨੌਰੀ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ (2) ਸੁਰਿੰਦਰ ਸਿੰਘ ਪੁੱਤਰ ਕੇਸਰ ਸਿੰਘ ਕੌਮ ਮਹਿਰਾ ਉਮਰ ਕਰੀਬ 19 ਸਾਲ ਵਾਸੀ ਪਿੰਡ ਘੰਨੌਰੀ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ, ਇਹ ਦੋਵੇ ਦੋਸ਼ੀ ਹੋਰ ਕੋਈ ਕੰਮ ਨਹੀਂ ਕਰਦੇ ਵੇਹਲੇ ਹਨ , ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋ ਇੱਕ ਮੋਟਰ ਸਾਈਕਲ ਮਾਰਕਾ ਬਜਾਜ ਪਲਟੀਨਾ ਰੰਗ ਕਾਲਾ ਜਿਸ ਤੇ ਇਹਨਾਂ ਨੇ ਜਾਲੀ ਨੰਬਰ ਪਲੇਟ ਪੀ.ਬੀ-65-ਐਲ-5160 ਲਗਾਈ ਹੋਈ ਸੀ ਅਤੇ 12 ਚੋਰੀ ਕੀਤੇ ਗਏ ਸਲੰਡਰ ਬ੍ਰਾਮਦ ਕੀਤੇ ਜਾ ਚੁੱਕੇ ਹਨ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਥਾਣਾ ਨਵਾਂਗਰਾਉ-

ਥਾਣਾ ਨਵਾਂਗਰਾਉਂ ਅਤੇ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਨੇ ਮੁਕੱਦਮਾ ਨੰਬਰ 18 ਮਿਤੀ 27.03.15 ਅ/ਧ379 ਹਿੰ:ਦੰ: ਨਵਾਂਗਰਾਉਂ  ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਸ ਵਿੱਚ ਦੋਸ਼ੀ ਮਨਜੀਤ ਸਿੰਘ ਪੁੱਤਰ ਮੇਹਰ ਸਿੰਘ ਉਮਰ ਕਰੀਬ 20 ਸਾਲ ਵਾਸੀ ਗੜਵਾਲ ਥਾਣਾ ਬੜੌਦਾ ਜਿਲ੍ਹਾ ਸੋਨੀਪਤ ਹਾਲ ਵਾਸੀ ਮਕਾਨ ਨੰਬਰ39/2,ਆਦਰਸ਼ ਨਗਰ,ਨਵਾਂਗਰਾਉਂ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ ਦੋ ਚੋਰੀ ਕੀਤੇ ਮੋਟਰ ਸਾਈਕਲ ਮਾਰਕਾ ਹੀਰੋ ਸਪਲੈਂਡਰ  ਬ੍ਰਾਮਦ ਹੋ ਚੁੱਕੇ ਹਨ ਅਤੇ ਇੱਕ ਹੋਰ ਜਾਹਮਾ ਮੋਟਰ ਸਾਇਕਲ ਜੋ ਕਿ ਇਹ ਮੰਨ ਰਿਹਾਂ  ਹੈ ਬ੍ਰਾਮਦ ਹੋਣਾ ਬਾਕੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

ਥਾਣਾ ਸੋਹਾਣਾ:-

ਥਾਣਾ ਸੋਹਾਣਾ ਅਤੇ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਵੱਲੋਂ ਮੁੱਖਬਰ ਖਾਸ ਦੀ ਇਤਲਾਹ ਪਰ ਦੋਂ ਦੋਸ਼ੀਆਂ (1) ਭੁਪਿੰਦਰ ਸਿੰਘ ਉਰਫ ਭਿੰਦੀ ਪੁੱਤਰ ਦਿਲਬਾਰ ਸਿੰਘ ਕੌਮ ਹਰੀਜਨ ਉਮਰ ਕਰੀਬ 19 ਸਾਲ ਵਾਸੀ ਪਿੰਡ ਬਡਾਲੀ ਅਤੇ (2) ਸਿਮਰਨਜੋਤ  ਸਿੰਘ ਉਰਫ ਸੀਮਾ ਪੁੱਤਰ ਕੁਲਵਿੰਦਰ ਸਿੰਘ ਕੌਮ ਹਰੀਜਨ ਉਮਰ ਕਰੀਬ 17 ਸਾਲ ਵਾਸੀ ਪਿੰਡ ਬਡਾਲੀ ਨੂੰ ਚੋਰੀ ਕੀਤੀਆਂ ਬਿਜਲੀ ਦੀਆਂ ਕਾਪਰ ਤਾਰਾਂ ਜਿਹਨਾ ਦਾ ਵਜਨ ਸਾਡੇ ਸੱਤ-ਸਾਡੇ ਸੱਤ ਕਿਲੋ ਕੁੱਲ 15 ਕਿਲੋ ਹੈ ਸਮੇਤ ਇਹਨਾਂ ਦੇ ਪਲਾਸਟਿਕ ਕਵਰ ਗ੍ਰਿਫਤਾਰ ਕਰਕੇ ਇਹਨਾਂ ਵਿਰੁੱਧ ਮੁਕੱਦਮਾ ਨੰਬਰ 67 ਮਿਤੀ 29.03.15 ਅ/ਧ 379 ਹਿੰ:ਦੰ: ਥਾਣਾ ਸੋਹਾਣਾ ਦਰਜ ਕੀਤਾ ਗਿਆ।

 

Tags: SSP Mohali Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD