Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਮੁਹਾਲੀ ਪੁਲੀਸ ਵੱਲੋਂ ਨੇ ਲਗਜ਼ਰੀ ਕਾਰਾਂ ਦੀ ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਕੀਤੀ ਹਾਸਿਲ : ਕੁਲਦੀਪ ਸਿੰਘ ਚਾਹਲ

ਚੋਰੀ ਕੀਤੀ ਹੋਈ ਫਾਰਚੂਨਰ ਗੱਡੀ ਅਤੇ ਦੋਸ਼ੀਆਂ ਪਾਸੋ ਤਿੰਨ ਪਿਸਟਲ ਅਤੇ ਕਾਰਤੂਸ ਵੀ ਕੀਤੇ ਬਰਾਮਦ ,ਚੋਰੀ ਦੀਆਂ ਗੱਡੀਆਂ ਹੋਰਨਾਂ ਰਾਜਾਂ ਵਿਚ ਵੇਚਦੇ ਸਨ, ਜ਼ਿਲ੍ਹਾ ਪੁਲਿਸ ਮੁਖੀ ਨੇ ਮੁਹਾਲੀ ਸਮੇਤ ਜ਼ਿਲ੍ਹੇ ਦੇ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਸਬੰਧੀ ਸੂਚਨਾਂ ਸਬੰਧਿਤ ਥਾਣੇ ਵਿਚ ਦੇਣ ਦੀ ਕੀਤੀ ਅਪੀਲ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 08 Feb 2018

Last updated on: Feb 08, 2018, 00:00 IST

ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਦੇ ਮੀਟਿੰਗ ਹਾਲ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਮੁਹਾਲੀ ਪੁਲੀਸ ਨੇ ਲਗਜ਼ਰੀ ਗੱਡੀਆਂ ਦੀ ਖੋਹ  ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ ਅਤੇ ਦੋਸ਼ੀਆਂ ਪਾਸੋਂ ਖੋਹ ਕੀਤੀ ਹੋਈ ਫਾਰਚੂਨਰ ਗੱਡੀ ਅਤੇ ਤਿੰਨ ਪਿਸਟਲ  ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤਿੰਨ ਫਰਵਰੀ ਦੀ ਰਾਤ ਨੂੰ ਜੀਰਕਪੁਰ ਪੰਚਕੁਲਾ ਰੋਡ ਤੇ ਵੈਸਟਵੁੱਡ ਰਿਜੋਰਟ ਦੇ ਪਾਸੋਂ ਤਿਰਸਾਲ ਚੋਪੜਾ, ਵਾਸੀ ਸੈਕਟਰ 43 ਏ ਚੰਡੀਗੜ੍ਹ ਪਾਸੋਂ ਸਕਾਰਪੀਓ ਗੱਡੀ ਤੇ ਸਵਾਰ ਨਾ ਮਾਲੂਮ ਵਿਅਕਤੀਆਂ ਨੇ ਗੰਨ ਪੁਆਇੰਟ ਤੇ ਉਸ ਪਾਸੋਂ ਫਾਰਚੂਨਰ ਗੱਡੀ ਜਿਸਦਾ ਨੰਬਰ ਸੀ ਐਚ 01 ਏ ਏ 0044 ਦੀ ਖੋਹ ਕੀਤੀ ਸੀ। ਜਿਸ ਸਬੰਧੀ ਥਾਣਾ ਜੀਰਕਪੁਰ ਵਿਚ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗੱਡੀ ਖੋਹਣ ਵਾਲੇ ਦੋਸ਼ੀਆਂ ਦੀ ਤਲਾਸ ਲਈ ਐਸ.ਪੀ. (ਤਫਤੀਸ) ਹਰਵੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ.(ਤਫਤੀਸ) ਕਮਲਪੀ੍ਰਤ ਸਿੰਘ ਚਾਹਲ ਦੀ ਨਿਗਰਾਨੀ ਹੇਠ ਖੋਹੀ ਹੋਈ ਗੱਡੀ ਨੂੰ ਟਰੇਸ ਕਰਨ ਲਈ ਵੱਖ ਵੱਖ ਪੁਲੀਸ ਪਾਰਟੀਆਂ ਬਣਾਈਆਂ ਸਨ। 

ਜਿਸ ਤਹਿਤ ਸੀ.ਆਈ.ਏ.ਸਟਾਫ ਮੁਹਾਲੀ 'ਚ ਤੈਨਾਤ ਸੀ-2 ਗੁਰਤੇਜ਼ ਸਿੰਘ ਨੇ ਫੇਜ਼-7 ਮੁਹਾਲੀ ਦੇ ਮਕਾਨ ਨੰਬਰ 1032 ਦੇ ਸਾਹਮਣੇ ਇੱਕ ਫਾਰਚੂਨਰ ਗੱਡੀ ਨੰ ਸੀ.ਐਚ.03 ਕੇ 7814 ਖੜ੍ਹੀ ਦੇਖੀ ਜਿਸ ਤੇ ਲੱਗਾ ਹੋਇਆ ਨੰਬਰ ਮੌਕੇ ਤੇ ਚੈਕ ਕੀਤਾ ਗਿਆ। ਜੋ ਕਿ ਸੈਟਰੋ ਕਾਰ ਦਾ ਨੰਬਰ ਦਰਸਾਇਆ ਗਿਆ। ਮਕਾਨ ਮਾਲਕ ਅਮਰਜੀਤ ਸਿੰਘ ਨੇ ਵੀ ਲਾਵਾਰਸ ਖੜ੍ਹੀ ਗੱਡੀ ਸਬੰਧੀ ਕੰਟਰੋਲ ਰੂਮ 100 ਨੰਬਰ ਤੇ ਇਤਲਾਹ ਦਿੱਤੀ। ਜਦੋਂ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸਦੇ ਸੀਸ਼ੇ ਤੇ ਖੋਹੀ ਹੋਈ ਗੱਡੀ ਦਾ ਨੰਬਰ ਸੀ ਐਚ 01 ਏ ਏ 0044 ਮਿਲਿਆ ਤੇ ਗੁਰਤੇਜ਼ ਸਿੰਘ ਨੇ ਇਸਦੀ ਸੂਚਨਾ ਇੰਚਾਰਜ ਸੀ.ਆਈ.ਏ.ਸਟਾਫ ਮੁਹਾਲੀ ਨੂੰ ਦਿੱਤੀ ਅਤੇ ਮੌਕੇ ਵਾਲੀ ਥਾਂ ਦਾ ਪੁਲਿਸ ਅਧਿਕਾਰੀਆਂ ਨੇ ਪੁੱਜ ਕੇ ਜਾਇਜ਼ਾ ਲਿਆ ਅਤੇ ਗੱਡੀ ਬਰਾਮਦ ਹੋਣ ਵਾਲੀ ਥਾਂ ਨੇੜੇ ਚਲ ਰਹੇ ਪੇਇੰਗ ਗੈਸਟ (ਪੀ.ਜੀ) ਨੂੰ ਸੱਕ ਦੇ ਅਧਾਰ ਤੇ ਚੈਕ ਕੀਤਾ ਅਤੇ ਇਸ ਵਿਚ ਰਹਿ ਰਹੇ ਤਿੰਨ ਨੋਜਵਾਨਾਂ ਦੀ ਚੈਕਿੰਗ ਕੀਤੀ। ਜਿੰਨ੍ਹਾਂ ਵਿਚ ਅਜੈਪਾਲ ਸਿੰਘ, ਪਿੰਡ ਮੂਸੇਵਾਲ ਜ਼ਿਲ੍ਹਾ ਮੋਗਾ ਪਾਸੋਂ ਇੱਕ 32 ਬੋਰ ਪਿਸਟਲ, ਤਿੰਨ ਕਾਰਤੂਸ, ਹਰਸਿਮਰਤ ਸਿੰਘ ਉਰਫ ਸਿਮਰਨ ਗਲੀਨੰਬਰ 20 ਕੋਕਾ ਵਾਲੀ ਬਸਤੀ ਥਾਣਾਂ ਕੈਂਟ ਫਿਰੋਜਪੁਰ, ਜ਼ਿਲ੍ਹਾ ਫਿਰੋਜ਼ਪੁਰ ਪਾਸੋਂ 32 ਬੋਰ ਪਿਸਟਲ, ਤਿੰਨ ਕਾਰਤੂਸ, ਅਰਸਦੀਪ ਸਿੰਘ ਉਰਫ ਅਰਸ ਪਿੰਡ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਪਾਸੋਂ 315 ਬੋਰ ਪਿਸਟਲ ਤਿੰਨ ਕਾਰਤੂਸ ਬਰਾਮਦ ਕੀਤੇ। 

ਸ੍ਰੀ ਚਾਹਲ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ 03 ਫਰਵਰੀ ਦੀ ਰਾਤ ਨੂੰ ਉਨ੍ਹਾਂ ਨੇ ਸਕਾਰਪੀਓ ਗੱਡੀ ਨੰਬਰ ਪੀਬੀ 29 ਬੀ 9297 ਨੂੰ ਜਾਅਲੀ ਨੰਬਰ ਲਗਾ ਕੇ ਗੱਡੀ ਵਿਚ ਸਵਾਰ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ 08 ਅਕਤੂਬਰ 2017 ਨੂੰ ਵੀ ਕੇ ਸੀ ਕਰਾਸ ਹੋਟਲ ਪੰਚਕੂਲਾਂ ਦੇ ਪਾਸੋਂ ਇੱਕ ਇਨੋਵਾ ਗੱਡੀ ਨੰਬਰ ਯੂ ਪੀ 32 ਐਫ ਜੈਡ 7970 ਗੰਨ ਪੁਆਇੰਟ ਤੇ ਖੋਹੀ ਸੀ। ਦੋਸ਼ੀਆਂ ਨੇ ਇੱਕ ਵਰਨਾ ਕਾਰ ਐਚ.ਆਰ.03 ਯੂ 1355  ਜੋ ਕਿ 15 ਨਵੰਬਰ 2017 ਨੂੰ ਗੰਨ ਪੁਆਇੰਟ ਤੇ ਪਰ ਸਾਗਰ ਰਤਨ ਅਤੇ ਵਰਨ ਜਿੰਮ ਪੰਚਕੁਲਾ ਦੇ ਸਾਹਮਣੇ ਤੋਂ ਖੋਹੀ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਇੱਕ ਫਾਰਚੂਨਰ ਕਾਰ ਪੀ.ਬੀ.11 ਬੀ.ਐਸ. 0010 ਮਿਤੀ 06 ਜਨਵਰੀ 2018 ਨੂੰ ਪੰਚਕੁਲਾ ਦੇ ਸੈਕਟਰ 09 ਤੋਂ ਪਿਸਟਲ ਦੀ ਨੋਕ ਤੇ ਖੋਹੀ ਸੀ।  ਇਸ ਤੋਂ ਇਲਾਵਾ ਇੱਕ ਫਾਰਚੂਨਰ ਗੱਡੀ ਪੀ ਬੀ 10 ਐਫ ਯੂ 0501 ਅਗਸਤ 15, 2017 ਨੂੰ ਮੁੱਲਾਂਪੁਰ ਜਗਰਾਓ ਰੋਡ ਤੇ ਸੋਨਾ ਗਰੈਡ ਮੈਰਿਜ ਪੈਲਿਸ ਦੇ ਨਜ਼ਦੀਕ ਤੋਂ. ਪਿਸਟਲ ਪੁਆਇੰਟ ਤੇ ਖੋਹਣ ਦੀ ਗੱਲ ਵੀ ਕਬੂਲੀ ਹੈ। ਦੋਸ਼ੀਆਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਮੁਕੱਦਮੇ ਦਰਜ਼ ਹਨ ਅਤੇ ਇੰਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜ਼ਿਲ੍ਹਾ ਪੁਲਿਸ ਮੁਖੀ ਨੇ ਮੁਹਾਲੀ ਸ਼ਹਿਰ ਸਮੇਤ ਜ਼ਿਲ੍ਹੇ ਦੇ ਸਮੂਹ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਸਬੰਧੀ ਸੂਚਨਾ ਆਪਣੇ ਨੇੜਲੇ ਥਾਣੇ ਵਿਚ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਭੈੜੇ ਅਨਸਰਾਂ ਤੇ ਕਾਬੂ ਪਾਇਆ ਜਾ ਸਕੇਗਾ ਜਿਸ ਨਾਲ ਮਕਾਨ ਮਾਲਕਾਂ ਦੀ ਵੀ ਸੁਰੱਖਿਆ ਵੀ ਹੋਵੇਗੀ। ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ.ਹਰਵੀਰ ਸਿੰਘ ਅਟਵਾਲ, ਡੀ.ਐਸ.ਪੀ ਕਮਲਪ੍ਰੀਤ ਸਿੰਘ ਚਾਹਲ, ਸੀਆਈਏ ਇੰਚਾਰਜ ਤਰਲੋਚਨ ਸਿੰਘ ਤੇ ਥਾਣਾ ਮੁਖੀ ਜੀਰਕਪੁਰ  ਸ੍ਰੀ ਪਵਨ ਕੁਮਾਰ ਵੀ ਮੌਜੂਦ ਸਨ। 

 

Tags: CRIME NEWS PUNJAB , SSP Mohali Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD