ਦਿੱਲੀ ਦੇ ਤੁਗਲਕਾਬਾਦ ਅਤੇ ਨਾਗਲੋਈ ਰੇਲਵੇ ਸਟੇਸ਼ਨਾਂ ਤੇ ਨਵੰਬਰ 84 ਦੇ ਸਿੱਖ ਕਤਲੇਆਮ ਦੋਰਾਨ ਰੇਲ ਗੱਡੀ ਵਿਚੋ' ਕੱਢ ਕੇ ਸਾੜੇ ਗਏ ਸਿੱਖ ਫੋਜੀ ਅਧਿਕਾਰੀਆਂ ਦੇ ਮਾਮਲੇ ਦੀ ਫੋਜ ਦੇ ਐਜੂਟੈ'ਟ ਜਨਰਲ ਵਲੋ' ਵਲੋ' ਜਾਂਚ ਸ਼ੁਰੂ ਕਰਨ ਦੇ ਫੈਸਲੇ ਨੂੰ ਦੇਰ ਆਏ ਦਰੁਸਤ ਆਏ ਕਰਾਰ ਦਿੰਦਿਆਂ ਅੱਜ ਇਥੇ ਪ੍ਰਮੁੱਖ ਸੰਸਦੀ ਸਕੱਤਰ ਰੱਖਿਆ ਸੇਵਾਵਾਂ ਭਲਾਈ ਸ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਸ ਜਾਂਚ ਨੂੰ ਸਮਾਂਬੱਧ ਕੀਤਾ ਜਾਵੇ ਤਾਂ ਜੋ ਲਗਭਗ ਤਿੰਨ ਦਹਾਕਿਆਂ ਤੋ' ਅਣਿਆਈ ਮੌਤ ਮਾਰੇ ਗਏ ਉਚ ਸਿਖ ਫੌਜੀ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਮਾਨਸਿਕ ਰਾਹਤ ਮਿਲ ਸਕੇ। ਪ੍ਰੋ. ਵਲਟੋਹਾ ਨੇ ਇਸ ਮਾਮਲੇ ਵਿਚ ਰੇਲਵੇ ਪੁਲਿਸ ਅਤੇ ਇਸ ਮਾਮਲੇ ਨੂੰ ਦਬਾਉਣ ਵਾਲੇ ਕਾਂਗਰਸੀ ਆਗੂਆਂ ਦੀ ਭੂਮਿਕਾ ਦੀ ਵੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਜਿਸ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ 28 ਫੌਜੀ ਅਧਿਕਾਰੀਆਂ ਅਤੇ ਜਵਾਨਾਂ ਤੇ ਅਣਮੁਨੱਖੀ ਨਰਸੰਹਾਰ ਨੂੰ ਮਹਿਜ਼ ਇਕ ਐਫ.ਆਈ.ਆਰ ਦਰਜ ਕਰਨ ਦੀ ਰਸਮ ਅਦਾ ਕਰਕੇ ਫਾਇਲਾਂ ਵਿਚ ਹੀ ਦਬਾ ਕੇ ਰੱਖ ਦਿਤਾ।ਸ. ਵਲਟੋਹਾ ਨੇ ਕਾਂਗਰਸ ਨੂੰ ਇਸ ਦੇਰੀ ਲਈ ਜਿੰਮੇਵਾਰ ਠਹਿਰਾਉ'ਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਨ ਵਾਲੀ ਕਾਂਗਰਸ ਕਿਸ ਤਰਾਂ ਮਨੁੱਖੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾ ਰਹੀ ਹੈ ਇਹ ਗੱਲ ਪ੍ਰਤੱਖ ਹੈ ਕਿ ਤਿੰਨ ਦਹਾਕਿਆਂ ਤੱਕ ਕਾਂਗਰਸ ਨੇ ਇਸ ਮਾਮਲੇ ਨੂੰ ਦਬਾਈ ਰੱਖਿਆ।ਉਹਨਾਂ ਨੇ ਆਸ ਪ੍ਰਗਟਾਈ ਕਿ ਫੋਜ ਵਲੋ' ਇਹ ਜਾਂਚ ਪੂਰੀ ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।