Saturday, 11 May 2024

 

 

ਖ਼ਾਸ ਖਬਰਾਂ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ ਨਾਮਜ਼ਦਗੀਆਂ ਭਰਨ ਦੇ ਚੌਥੇ ਦਿਨ 3 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖ਼ਲ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਬਿਤਹਰ ਤਾਲਮੇਲ ਲਈ ਅੰਤਰਰਾਜੀ ਸਮੀਖਿਆ ਬੈਠਕ ਆਯੋਜਿਤ ਕਣਕ ਦੀ ਆਮਦ ਨੇ ਪਿਛਲੇ ਸਾਲ ਦਾ ਰਿਕਾਰਡ ਤੋੜਿਆ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ ਪੰਜਾਬ ਅਧਾਰਿਤ ਐਨਜੀਓ ਨੇ ਕਿਸਾਨਾਂ ਲਈ ਨਿਰਯਾਤ ਅਤੇ ਨੌਜਵਾਨਾਂ ਲਈ ਸਟਾਰਟਅੱਪ ਮੌਕਿਆਂ ਦੀ ਸ਼ੁਰੂਆਤ ਲਈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸਾਬਕਾ ਸੰਸਦ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਨਹੀਂ ਕੀਤੀ, ਲੋਕ ਮੋਦੀ ਨੂੰ ਮੌਕਾ ਦੇਣ : ਡਾ. ਸੁਭਾਸ਼ ਸ਼ਰਮਾ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ 'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’ ਵਰਤਮਾਨ ਸ਼ਾਸ਼ਨ ਨੇ ਜਿਸ ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ

 

ਕੈਪਟਨ ਦੇਵੇ ਜਵਾਬ, ਨਸ਼ਾ ਖਤਮ ਕਰਨ ਦੀ ਸੌਹ ਖਾਧੀ ਜਾਂ ਨਸ਼ਾ ਵਿਕਾਉਣ ਦੀ : ਪ੍ਰੋ: ਵਿਰਸਾ ਸਿੰਘ ਵਲਟੋਹਾ, ਗੁਲਜਾਰ ਸਿੰਘ ਰਣੀਕੇ

ਕਾਂਗਰਸੀ ਆਗੂ ਰੂਪਾ ਤੋਂ ਬਰਾਮਦ ਅੱਧਾ ਕਿਲੋ ਹੈਰੋਇਨ ਬਾਰੇ ਉਚ ਪੱਧਰੀ ਜਾਂਚ ਹੋਵੇ

Web Admin

Web Admin

5 Dariya News

ਅਮ੍ਰਿਤਸਰ , 29 Sep 2018

ਸ੍ਰੋਮਣੀ ਅਕਾਲੀ ਦਲ ਨੇ ਰਾਜ ਵਿਚ ਦਿਨ ਬ ਦਿਨ ਵੱਧ ਫੈਲ ਰਹੀ ਨਸ਼ਿਆਂ ਦੀ ਅਲਾਮਤ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਦਸੇ ਕਿ ਉਸ ਨੇ ਨਸ਼ਿਆਂ ਨੂੰ ਖਤਮ ਕਰਨ ਦੀ ਸੂਹ ਖਾਧੀ ਸੀ ਕਿ ਖੁਲੇਆਮ ਨਸ਼ਾ ਵੇਚਣ ਦੇਣ ਦੀ?  ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ: ਵਿਰਸਾ ਸਿੰਘ ਵਲਟੋਹਾ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੇ ਪ੍ਰੈਸ ਕਾਨਫਰੰਸ ਦੌਰਾਨ ਨਸ਼ਿਆਂ ਅਤੇ ਅਮਨ ਕਾਨੂੰਨ ਦੀ ਬਦਤਰ ਸਥਿਤੀ ਲਈ ਕਾਂਗਰਸ ਅਤੇ ਕੈਪਟਨ ਸਰਕਾਰ 'ਤੇ ਖੂਬ ਰਗੜੇ ਲਾਏ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਨਸ਼ਿਆਂ ਦੇ ਮਾਮਲੇ 'ਚ ਕੋਈ ਚੰਗੀ ਤੇ ਕਾਰਗਰ ਨੀਤੀ ਬਣਾਉਣ ਦੀ ਥਾਂ ਰਾਜਨੀਤੀ ਕੀਤੀ ਅਤੇ ਅਕਾਲੀ ਦਲ ਨੂੰ ਬਦਨਾਮ ਕਰਦਾ ਰਿਹਾ ਜਦ ਕਿ ਅਸਲੀਅਤ ਜੋ ਹੁਣ ਸਭ ਦੇ ਸਾਹਮਣੇ ਨਿਤ ਆ ਰਹੇ ਹਨ 'ਚ ਕਾਂਗਰਸੀ ਆਗੂ ਨਸ਼ਿਆਂ ਦੇ ਵਪਾਰੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਰਾਜ ਵਿਚ ਨਸ਼ਿਆਂ ਨੂੰ ਪ੍ਰਫੁਲਤ ਕਰਨ 'ਚ ਲਗੇ ਹੋਏ ਹਨ। ਉਹਨਾਂ  ਦਸਿਆ ਕਿ ਬੀਤੇ ਦਿਨੀ ਜਿਲਾ ਦਿਹਾਤੀ ਪੁਲੀਸ ਵਲੋਂ ਨਾਕੇ ਦੌਰਾਨ ਅਧਾ ਕਿਲੋ ਹੈਰੋਇਨ ਸਮੇਤ ਫੜਿਆ ਗਿਆ ਗੁਰਇਕਬਾਲ ਸਿੰਘ ਰੂਪਾ ਅਟਾਰੀ ਹਲਕੇ ਦੇ ਕਾਂਗਰਸ ਵਿਧਾਇਕ ਤਰਸੇਮ ਸਿੰਘ ਡੀਸੀ ਦੀ ਸਜੀ ਬਾਂਹ ਹੈ ਅਤੇ ਯੂਥ ਕਾਂਗਰਸ ਦਾ ਆਗੂ ਹੋਣ ਦੇ ਨਾਲ ਨਾਲ ਕਾਂਗਰਸ ਐਂਟੀ ਨਾਰਕੋਟਿਕਸ ਸੈਲ ਦਾ ਬਲਾਕ ਪ੍ਰਧਾਨ ਵੀ ਹੈ।  ਉਹਨਾਂ ਦੋਸ਼ ਲਾਇਆ ਕਿ ਪੁਲੀਸ ਨੇ ਰੂਪੇ ਤੋਂ ਬਰਾਮਦ ਅਧਾ ਕਿਲੋ ਹੈਰੋਇਨ ਨੂੰ ਸਿਆਸੀ ਦਬਾਅ ਹੇਠ ਸਿਰਫ 2 ਗਰਾਮ ਵਿਚ ਤਬਦੀਲ ਕਰਦਿਤਾ ਹੈ, ਜਿਸ ਬਾਰੇ ਉਚ ਪਧਰੀ ਜਾਂਚ ਹੋਣੀ ਚਾਹੀਦੀ ਹੈ , ਸਰਕਾਰ ਦਸੇ ਕਿ ਬਾਕੀ ਦਾ ਹੋਰੋਇਨ ਕਿਥੇ ਗਿਆ। ਉਹਨਾਂ ਕਿਹਾ ਕਿ ਰੂਪਾ ਕਾਂਗਰਸ ਅਤੇ ਕੈਪਟਨ ਸਰਕਾਰ ਦਾ ਪ੍ਰਤੀਨਿਧ ਰੂਪ ਹੈ , ਜੋ ਨਸ਼ਿਆਂ ਦਾ ਸੌਦਾਗਰ ਹੈ ਪਰ ਬਦਨਾਮ ਅਕਾਲੀ ਦਲ ਨੂੰ ਕੀਤਾ ਜਾਂਦਾ ਰਿਹਾ। ਉਹਨਾਂ ਰੂਪੇ ਨਾਲ ਕਈ ਮੰਤਰੀਆਂ ਦੀਆਂ ਤਸਵੀਰਾਂ ਦਿਖਾਉਦਿਆਂ ਦੋਸ਼ ਲਾਇਆ ਕਿ ਰੂਪਾ ਇਕ ਪ੍ਰਭਾਵਸ਼ਾਲੀ ਵਿਅਕਤੀ ਹੈ ਜਿਸ ਦੀਆਂ ਤਾਰਾਂ ਕੈਬਟਿਨ ਮੰਤਰੀਆਂ ਨਾਲ ਜੁੜੀਆਂ ਹੋਈਆਂ ਹਨ। 

ਇਹ ਵੀ ਚਰਚਾ ਹੈ ਕਿ ਨਸ਼ਿਆਂ ਖਿਲਾਫ ਬਿਆਨਬਾਜੀ ਕਰਨ ਵਾਲਾ ਇਹ ਰੂਪਾ ਘੜਿਡਾ ਥਾਣੇ 'ਚ ਬੰਦ ਮੁਲਜਮਾਂ ਨੂੰ ਗੁਪਤ ਰੂਪ 'ਚ ਨਸ਼ਾ ਸਪਲਾਈ ਕਰਦਾ ਕਰਾਉਦਾ ਰਿਹਾ। ਉਹਨਾਂ ਦਸਿਆ ਕਿ  ਉਹਨਾਂ ਦਸਿਆ ਕਿ ਇਹ ਕੋਈ ਇਕ ਵਾਕਿਆ ਨਹੀਂ ਰਾਜ ਵਿਚ ਅਜਿਹੀ ਖੇਡ ਆਮ ਹੋ ਚੁਕੀ ਹੈ ਕਿ ਨਸ਼ਿਆਂ ਸਮੇਤ ਫੜੇ ਜਾਂਦੇ ਰਹੇ ਕਾਂਗਰਸੀ ਆਗੂ ਸਿਆਸੀ ਦਬਾਅ ਅਧੀਨ ਛੱਡ ਦਿਤੇ ਜਾਂਦੇ ਹਨ। ਉਹਨਾਂ ਦਸਿਆ ਕਿ ਨਸ਼ਿਆਂ ਦੇ ਓਵਰਡੋਜ ਕਾਰਨ ਭਾਰੀ ਗਿਣਤੀ 'ਚ ਹੋ ਰਹੀਆਂ ਮੌਤਾਂ ਨਸ਼ਿਆਂ ਦੇ ਪਸਾਰੇ ਦੀ ਬਾਤ ਪਾ ਰਹੇ ਹਨ। ਕਿਨੀ ਹੈਰਾਨੀ ਦੀ ਗਲ ਹੈ ਕਿ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਭ ਦੇ ਸਾਹਮਣੇ ਚਾਰ ਹਫਤਿਆਂ 'ਚ ਨਸ਼ਾ ਖਤਮ ਕਰ ਦੇਣ ਦੀ ਸੌਹ ਖਾਣ ਵਾਲੇ ਕੈਪਟਨ ਨੇ ਹੁਣ ਕਹਿਣਾ ਸ਼ੁਰੂ ਕਰਦਿਤਾ ਹੈ ਕਿ ਉਸ ਨੇ ਨਸ਼ਿਆਂ ਦਾ ਲਕ ਤੋੜਣ ਦੀ ਯੌਹ ਖਾਦੀ ਸੀ , ਪਰ ਉਸ ਦੀ ਖਾਧੀ ਯੋਹ ਦੀਆਂ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਅਜ ਵੀ ਦੇਖਿਆ ਜਾ ਸਕਦਾ ਹੈ।  ਅਕਾਲੀ ਆਗੂਆਂ ਨੇ ਕਾਂਗਰਸ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ 'ਤੇ ਵੀ ਨਜਾਇਜ ਕਾਬਜਕਾਰਾਂ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ ਤੇ ਕਿਹਾ ਕਿ ਅਮ੍ਰਿਤਸਰ 'ਚ ਇਕ ਮਕਾਨ 'ਤੇ ਕਬਜਾ ਕਰਨ ਸਮੇਂ ਨੇਪਾਲੀ ਦੰਪਤੀ 'ਤੇ ਹਲਮਾ ਕਰਨ ਵਾਲੇ ਮਹਾਂਵੀਰ ਸਿੰਘ ਮਿਠੂ ਦੇ ਵੀ ਕਾਂਗਰਸੀ ਆਗੂ ਬੁਲਾਰੀਏ ਨਾਲ ਸਿਧੀ ਕੁਨੈਸ਼ਨ ਸਾਹਮਣੇ ਆਏ ਹਨ।  ਅਕਾਲੀ ਆਗੂਆਂ ਨੇ ਨਸ਼ਿਆਂ ਦੇ ਮਾਮਲਿਆਂ 'ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਉਣ 'ਤੇ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਿਆ ਹੈ ਅਤੇ ਰੂਪਾ ਦੇ ਮਾਮਲੇ 'ਚ ਉਚ ਪਧਰੀ ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ, ਰਾਣਾ ਰਣਬੀਰ ਸਿੰਘ ਲੋਪੋਕੇ ਆਦਿ ਵੀ ਮੌਜੂਦ ਸਨ। 

 

Tags: Gulzar Singh Ranike , Virsa Singh Baltoha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD