ਪੰਜਾਬ ਦੇ ਡੇਅਰੀ ਸੈਕਟਰ ਲਈ ਨਬਾਰਡ 400 ਕਰੋੜ ਰੁਪਏ ਖਰਚੇਗੀ - ਸਰਵਣ ਸਿੰਘ ਫਿਲੌਰ
Web Admin
5 ਦਰਿਆ ਨਿਊਜ਼
ਚੰਡੀਗੜ੍ਹ , 03 Dec 2012
Last updated on: Dec 03, 2012, 00:00 IST
ਖੇਤੀਬਾੜੀ ਅਤੇ ਦਿਹਾਤੀ ਵਿਕਾਸ ਲਈ ਰਾਸ਼ਟਰੀ ਬੈ'ਕ (ਨਬਾਰਡ) ਰਾਜ ਵਿਚੋ' ਡੇਅਰੀ ਵਿਕਾਸ ਨੂੰ ਬੜ੍ਹਾਵਾ ਦੇਣ ਅਤੇ ਦੁੱਧ ਦੇ ਉਤਪਾਦਨ ਨੂੰ ਵਧਾਉਣ ਲਈ ਅਗਲੇ ਤਿੰਨ ਸਾਲਾਂ ਦੌਰਾਨ ਪੰਜਾਬ ਡੇਅਰੀ ਸੈਕਟਰ ਨੂੰ 400 ਕਰੋੜ ਰੁਪਏ ਮੁਹੱਈਆ ਕਰਵਾਏਗੀ।ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸਰਵਣ ਸਿੰਘ ਫਿਲੌਰ ਨੇ ਦੱਸਿਆ ਕਿ ਨਬਾਰਡ ਨੇ ਡੇਅਰੀ ਸੈਕਟਰ ਦੇ ਆਧੁਨਕੀਕਰਨ ਅਤੇ ਸਮਰੱਥਾ ਨਿਰਮਾਣ ਲਈ ਰਾਜ ਵਿਚ ਲੁਧਿਆਣਾ, ਜਲੰਧਰ ਅਤੇ ਰੋਪੜ ਤਿੰਨ ਜ਼ਿਲ੍ਹਿਆਂ ਦੀ ਸ਼ਨਾਖਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਬਾਰਡ ਡੇਅਰੀ ਸੈਕਟਰ ਨੂੰ ਖੇਤੀਬਾੜੀ ਦੇ ਸਹਾਇਕ ਧੰਦੇ ਦੀ ਥਾਂ ਇਸ ਨੂੰ ਵਪਾਰਕ ਸਰਗਰਮੀਆਂ ਵਜੋ' ਮੁੜ ਪ੍ਰਭਾਸ਼ਿਤ ਕਰਕੇ ਨਵਾਂ ਰੂਪ ਦੇਣ ਦੀ ਪ੍ਰਕਿਰਿਆ ਵਿੱਚ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਹੇਠ ਕਿਸਾਨਾਂ ਨੂੰ ਦੁੱਧ ਚੋਣ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕਿਸਾਨਾਂ ਤੇ ਸੋਸਾਇਟੀਆਂ ਨੂੰ ਦੁੱਧ ਕੂਲਰ ਉਪਲਭਦ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਕੁਲ ਦੁੱਧ ਉਤਪਾਦਨ ਵਿਚੋ' ਪੰਜਾਬ ਦਾ ਹਿੱਸਾ 9 ਫੀਸਦੀ ਹੈ ਜਦਕਿ ਏਥੇ 2 ਫੀਸਦੀ ਤੋ' ਘੱਟ ਦੁੱਧ ਦੇਣ ਵਾਲੇ ਪਸ਼ੂ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਭਤਾ 931 ਗ੍ਰਾਮ ਹੈ ਜੋ ਕਿ ਦੇਸ਼ ਵਿਚ ਸਭ ਤੋ' ਵੱਧ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਸਸਤੇ ਅਤੇ ਘੱਟ ਲਾਗਤ ਨਾਲ ਦੁੱਧ ਉਤਪਾਦਨ ਕਰਨ ਲਈ ਹਰੇ ਚਾਰੇ ਨੂੰ ਪੈਦਾ ਕਰਨ ਲਈ ਨਵੇ' ਰੂਪ ਵਰਤੇ ਜਾਣਗੇ। ਸਰਕਾਰ ਚਾਰੇ ਲਈ ਤਕਰੀਬਨ 30,000 ਕੁਇੰਟਲ ਬੀਜ ਹਰ ਸਾਲ ਕਿਸਾਨਾਂ ਨੂੰ ਉਪਲਭਦ ਕਰਵਾਏਗੀ ਤਾਂ ਜੋ ਹਰੇ ਚਾਰੇ ਦੇ ਉਤਪਾਦਨ ਵਿਚ ਵਾਧਾ ਹੋ ਸਕੇ।