Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

5 ਦਸੰਬਰ ਨੂੰ ਹਰ ਵਾਰਡ ਅੰਦਰ ਮੈਂਬਰਸ਼ਿਪ ਕੈਂਪ ਲਗਾਏਗੀ ਭਾਜਪਾ

ਹਰ ਖੇਤਰ ਅਤੇ ਹਰ ਵਰਗ ਦੇ ਨਾਗਰਿਕਾਂ ਨਾਲ ਸੰਪਰਕ ਕਰਾਂਗੇ — ਕਮਲ ਸ਼ਰਮਾ

ਕਮਲ ਸ਼ਰਮਾ
ਕਮਲ ਸ਼ਰਮਾ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 03 Dec 2014

Last updated on: Dec 03, 2014, 00:00 IST

ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਅੰਦਰ ਚਲ ਰਹੇ ਮੈਂਬਰਸ਼ਿਪ ਅਭਿਆਨ ਦੌਰਾਨ ਭਾਰਤੀ ਜਨਤਾ ਪਾਰਟੀ ਸਮਾਜ ਦੇ ਹਰ ਵਰਗ ਅਤੇ ਹਰ ਖੇਤਰ ਦੇ ਨਾਗਰਿਕਾਂ ਨਾਲ ਰਾਬਤਾ ਕਾਇਮ ਕਰੇਗੀ ਤਾਂ ਜੋ ਪਾਰਟੀ ਦੇ ਕੇਂਦਰੀ ਨੇਤਾਵਾਂ ਵੱਲੋਂ ਭਾਜਪਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਿਆਸੀ ਸੰਗਠਨ ਬਨਾਉਣ ਦੇ ਉਲੀਕੇ ਟੀਚੇ ਵਿਚ ਪੰਜਾਬ ਵੱਲੋਂ ਸਭਤੋਂ ਜਿਆਦਾ ਸਹਿਯੋਗ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਇਕ ਪ੍ਰੈਸ ਬਿਆਨ ਵਿਚ ਕੀਤਾ। ਉਨ੍ਹਾਂ ਨੇ ਪਾਰਟੀ ਦੇ ਸਾਰੇ ਮੋਰਚਿਆਂ ਨੂੰ ਇਸ ਕੰਮ ਵਿਚ ਲਗਾਉਂਦੇ ਹੋਏ ਉਨ੍ਹਾਂ ਨੂੰ ਮਹੀਨਾਵਾਰ ਪ੍ਰੋਗਰਾਮ ਦਿੱਤਾ ਜਿਸ ਅਨੁਸਾਰ 5 ਦਸੰਬਰ ਖੇਤਰਵਾਰ ਅਭਿਆਨ ਚਲਾ ਕੇ 31 ਦਸੰਬਰ ਤੀਕ ਇਹ ਟੀਚਾ ਹਾਸਿਲ ਕੀਤਾ ਜਾ ਸਕੇ।ਪ੍ਰੈਸ ਬਿਆਨ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ 5 ਤੋਂ 7 ਦਸੰਬਰ ਤੀਕ ਪਾਰਟੀ ਦੀ ਜਿਲਾ, ਮੰਡਲ ਪੱਧਰ ਦੀ ਟੀਮ ਅਤੇ ਕੌਂਸਲਰ ਨਗਰ ਨਿਗਮਾਂ ਅੰਦਰ ਮੈਂਬਰਸ਼ਿਪ ਕੈਂਪ ਲਗਾਉਣਗੇ। 8 ਦਸੰਬਰ ਨੂੰ ਭਾਜਪਾ ਲੀਗਲ ਸੈਲ ਅਤੇ ਮਾਨਵ ਅਧਿਕਾਰ ਸੈਲ ਜਿਲਾ ਅਦਾਲਤਾਂ ਅੰਦਰ ਇਸ ਤਰ੍ਹਾਂ ਦੇ ਕੈਂਪ ਲਗਾਉਣਗੇ। 9 ਤੋਂ 11 ਦਸੰਬਰ ਤੀਕ ਭਾਜਪਾ ਮਹਿਲਾ ਮੋਰਚਾ ਧਾਰਮਿਕ ਸਥਾਨਾਂ ਦੇ ਬਾਹਰ, ਉਦਯੋਗ ਅਤੇ ਪਰਵਾਸੀ ਸੈਲ ਫੋਕਲ ਪੁਆਇੰਟਾਂ ਅਤੇ ਇੰਡਸਟ੍ਰੀਅਲ ਏਰੀਏ ਵਿਚ ਕੈਂਪ ਲਗਾਏਗਾ। 12 ਤੋਂ 14 ਦਸੰਬਰ ਤੀਕ ਪਾਰਟੀ ਦੀ ਜਿਲਾ ਇਕਾਈ, ਮੰਡਲ ਇਕਾਈ ਅਤੇ ਕੌਂਸਲਰ ਨਗਰ ਕੌਂਸਲਾਂ ਦੇ ਵਾਰਡਾਂ ਵਿੱਚ ਮੈਂਬਰਸ਼ਿਪ ਅਭਿਆਨ ਚਲਾਉਣਗੇ। ਲੋਕਲ ਬਾਡੀ ਸੈਲ ਨਗਰ ਕੌਂਸਲਾਂ ਦੇ ਦਫਤਰਾਂ ਦੇ ਬਾਹਰ ਮੈਂਬਰਸ਼ਿਪ ਕੈਂਪ ਲਗਾਏਗਾ। 

15 ਤੋਂ 17 ਦਸੰਬਰ ਤੀਕ ਭਾਰਤੀ ਜਨਤਾ ਯੂਵਾ ਮੋਰਚਾ ਕਾਲਜਾਂ, ਸਪੋਰਟਸ ਸੈਲ ਜਿਮਨੇਜਿਅਮ ਅਤੇ ਖੇਡ ਮੈਦਾਨਾਂ ਦੇ ਬਾਹਰ ਮੈਂਬਰਸ਼ਿਪ ਕੈਂਪ ਲਗਾਉਣਗੇ।ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਦੱਸਿਆ ਕਿ ਭਾਜਪਾ  ਵਿਉਪਾਰ ਸੈਲ 18 ਤੋਂ 20 ਦਸੰਬਰ ਤੀਕ ਬਜਾਰਾਂ ਵਿਚ ਅਤੇ ਆੜਤੀ ਸੈਲ ਦਾਨਾ ਮੰਡੀਆਂ ਵਿਚ ਮੈਂਬਰਸ਼ਿਪ ਅਭਿਆਨ ਚਲਾਏਗਾ। 22 ਦਸੰਬਰ ਨੂੰ ਟ੍ਰਾਂਸਪੋਰਟ ਸੈਲ ਬਸ ਅੱਡਿਆਂ, ਰੇਲਵੇ ਸਟੇਸ਼ਨਾਂ ਦੇ ਬਾਹਰ, 23 ਦਸੰਬਰ ਨੂੰ ਮੈਡੀਕਲ ਸੈਲ ਅਤੇ ਐਨਜੀਓ ਸੈਲ ਅਸਪਤਾਲਾਂ, ਲੈਬੋਰਟਰੀਆਂ, ਨਰਸਿੰਗ ਹੋਮਾਂ ਦੇ ਸਾਹਮਣੇ, 24 ਦਸੰਬਰ ਨੂੰ ਸੀਨੀਅਰ ਸਿਟੀਜਨ ਸੈਲ ਅਤੇ ਐਕਸ ਸਰਵਿਸਮੈਨ ਸੈਲ ਪਾਰਕਾਂ ਵਿਚ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕਰੇਗਾ। ਮੁਸਲਮਾਨ ਅਤੇ ਇਸਾਈ ਭਾਈਚਾਰੇ ਨੂੰ ਪਾਰਟੀ ਨਾਲ ਜੋੜਨ ਲਈ ਘੱਟਗਿਣਤੀ ਮੋਰਚਾ 25 ਤੋਂ 29 ਦਸੰਬਰ ਤੀਕ ਅਭਿਆਨ ਚਲਾਏਗਾ। 26 ਤੋਂ 28 ਦਸੰਬਰ ਤੀਕ ਐਸਸੀ ਮੋਰਚਾ, ਬੀਸੀ ਸੈਲ, ਝੁੱਗੀ ਝੋਂਪੜੀ ਸੈਲ, ਵਿਮੁਕਤ ਜਾਤੀ ਸੈਲ ਇਨ੍ਹਾਂ ਤਬਕਿਆਂ ਵਿਚ ਮੈਂਬਰਸ਼ਿਪ ਅਭਿਆਨ ਚਲਾਏਗਾ। 30 ਦਸੰਬਰ ਨੂੰ ਪ੍ਰੋਫੇਸ਼ਨਲਜ਼ ਲਈ ਸੀਏ ਸੈਲ ਅਤੇ ਬੁੱਧੀਜੀਵੀ ਪ੍ਰਕੋਸ਼ਟ ਮੈਂਬਰਸ਼ਿਪ ਅਭਿਆਨ ਚਲਾਉਣਗੇ। 31 ਦਸੰਬਰ ਨੂੰ ਭਾਜਪਾ ਦੀ ਜਿਲਾ ਟੀਮ, ਮੰਡਲ ਟੀਮ, ਸਾਰੇ ਮੋਰਚੇ ਮਿਲ ਕੇ ਸ਼ਹਿਰਾਂ ਦੇ ਚੁਰਸਤਿਆਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਪਾਰਟੀ ਨਾਲ ਜੋੜਨਗੇ। ਉਨ੍ਹਾਂ ਦਸਿਆ ਕਿ ਮੈਂਬਰਸ਼ਿਪ ਅਭਿਆਨ ਲਈ ਜਰੂਰੀ ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿਤੇ ਗਏ ਹਨ ਅਤੇ ਪੰਜਾਬ ਅੰਦਰ ਚਲ ਰਹੇ ਇਸ ਅਭਿਆਨ ਨੂੰ ਬਹੁਤ ਹੀ ਉਤਸ਼ਾਹਜਨਕ ਹੁਲਾਰਾ ਮਿਲ ਰਿਹਾ ਹੈ।

 

Tags: KAMAL SHARMA BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD