ਜਦ ਦਰਬਾਰਾ ਸਿੰਘ ਗੁਰੂ ਨੇ ਮਹੁੰਮਦ ਸਦੀਕ ਸਾਹਮਣੇ ਉਹਨਾਂ ਦੇ ਗਾਣਿਆਂ ਦੀ ਕੀਤੀ ਤਰੀਫ਼
Web Admin
5 ਦਰਿਆ ਨਿਊਜ਼ (ਸਾਹਿਬ ਸੰਧੂ)
ਭਦੌੜ , 29 Oct 2012
Last updated on: Oct 29, 2012, 00:00 IST
ਅਕਾਲੀ ਭਾਜਪਾ ਦੇ ਹਲਕਾ ਭਦੌੜ ਇੰਚਾਰਜ ਦਰਬਾਰਾ ਸਿੰਘ ਗੁਰੂ ਅਤੇ ਹਲਕਾ ਭਦੌੜ ਤੋ ਕਾਂਗਰਸੀ ਵਿਧਾਇਕ ਜਨਾਬ ਮਹੰਮਦ ਸਦੀਕ ਦੇ ਆਪਸੀ ਮਾਣਯੋਗ ਹਾਈਕੋਰਟ ਵਿੱਚ ਚੋਣ ਪਟੀਸ਼ਨ ਕੇਸ ਚਲਦਾ ਹੋਣ ਕਾਰਨ ਇਹ ਦੋਵੇਂ ਲੀਡਰ ਪਾਰਟੀ ਪੱਧਰ ਤੇ ਇੱਕ ਦੂਜ਼ੇ ਦੇ ਕੱਟੜ ਵਿਰੋਧੀ ਹਨ ਅਤੇ ਇੱਕ ਦੂਸਰੇ ਖਿਲਾਫ਼ ਚੋਣ ਵੀ ਲੜ ਚੁੱਕੇ ਹਨ। ਇੰਨ੍ਹਾਂ ਲੀਡਰਾਂ ਦੀ ਸ਼ਬਤੀ ਜੰਗ ਵੀ ਅਖ਼ਬਾਰਾਂ ਰਾਹੀਂ ਪੜਨ ਨੂੰ ਮਿਲਦੀ ਰਹਿੰਦੀ ਹੇ ਪਰ ਅੱਜ ਜਦੋ ਜਨਾਬ ਸਦੀਕ 'ਤੇ. ਗੁਰੂ ਪੱਖੋ ਕਲਾਂ ਵਿਖੇ ਮਹਿਰਾ ਭਾਈਚਾਰੇ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਅਚਾਨਕ ਇਕੱਠੇ ਹੋ ਗਏ ਤਾ ਸ੍ਰ. ਗੁਰੂ ਤੇ ਸਦੀਕ ਨੇ ਆਪੋ ਵਿੱਚੀ ਇੱਕ ਦੂਜੇ ਪ੍ਰਤੀ ਅਜਿਹਾ ਵਰਤਾਓ ਕੀਤਾ ਜਿਵੇਂ ਇਹ ਸਿਆਸੀ ਦੁਸ਼ਮਣ ਨਾ ਹੋਕੇ ਇੱਕ ਦੂਜ਼ੇ ਦੇ ਸ਼ੁਭ ਚਿੰਤਕ ਹੋਣ। ਵੇਖਣ ਵਾਲਿਆਂ ਦੇ ਚਿਹਰਿਆਂ ਤੇ ਵੀ ਖੁਸ਼ੀ ਦੀ ਲਹਿਰ ਪਸਰੀ ਨਜ਼ਰ ਆ ਰਹੀ ਸੀ। ਸ੍ਰ. ਗੁਰੂ ਨੇ ਵੱਖਰੇ ਅੰਦਾਜ਼ ਨਾਲ ਜਨਾਬ ਸਦੀਕ ਦੀ ਤਾਰੀਫ਼ ਕੀਤੀ ਕਿ ਤੁਹਾਡੇ ਗਾਣੇ ਮੈਂ ਜਦੋਂ ਸਕੂਲ ਵਿੱਚ ਪੜਦਾ ਹੁੰਦਾ ਸੀ ਸੁਣਦਾ ਤੇ ਗੁਣਗਣਾਉਂਦਾ ਰਿਹਾ ਹਾਂ। ਮੁਹਮੰਦ ਸਦੀਕ ਵੱਲੋਂ ਗਾਣਿਆਂ ਸਬੰਧੀ ਦੋਵੇਂ ਨੇਤਾਵਾਂ ਨੇ ਆਪੋ ਵਿੱਚ ਖਿੜੇਮੱਥੇ ਗੱਲਬਾਤ ਕੀਤੀ । ਸਦੀਕ ਨੇ ਕਿਹਾ ਗੁਰੂ ਜੀ ਗਾਉਣਾ ਮੇਰਾ ਸ਼ੌਕ ਏ, ਜਿਸਨੂੰ ਮੈਂ ਹੁਣ ਤੱਕ ਪਾਲਿਆ ਹੋਇਆ ਹੈ।