Thursday, 16 July 2026

 

 

ਖ਼ਾਸ ਖਬਰਾਂ ਵਿਨੀਤ ਜੋਸ਼ੀ ਦੀ ਅਗਵਾਈ ਹੇਠ ਆਰਡਬਲਯੂਏ ਵਫ਼ਦ ਨੇ ਨਿਊ ਸੰਨੀ ਐਨਕਲੇਵ ਦੇ ਪਾਣੀ ਸੰਕਟ ਨੂੰ ਲੈ ਕੇ ਐਸਡੀਐਮ ਨਾਲ ਕੀਤੀ ਮੁਲਾਕਾਤ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਭਗਵੰਤ ਸਿੰਘ ਮਾਨ 'ਆਪ' ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਵੱਡੀ ਸਾਜ਼ਿਸ਼ : ਕੇਵਲ ਸਿੰਘ ਢਿੱਲੋਂ ਅੰਮ੍ਰਿਤਸਰ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਅਜੀਤਪਾਲ ਕੋਹਲੀ ਵਲੋਂ ਮੁਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ 'ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਕੇਵਲ ਸਿੰਘ ਢਿੱਲੋਂ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਅਤੇ ਤਾਰਾਗੜ੍ਹ ਦੇ ਸਰਕਾਰੀ ਸਕੂਲਾਂ ਦਾ ਕੀਤਾ ਦੌਰਾ ''ਯੁੱਧ ਨਸ਼ਿਆਂ ਵਿਰੁੱਧ'': ਜ਼ਿਲ੍ਹਾ ਪੁਲਿਸ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿਖੇ ਸਰਚ ਓਪਰੇਸ਼ਨ (ਕਾਸੋ) ਅਧੀਨ ਸੱਕੀ ਨਸ਼ਾ ਤਸਕਰਾਂ ਦੇ ਘਰਾਂ ਦੀ ਲਈ ਤਲਾਸ਼ੀ ਹਰਪ੍ਰੀਤ ਸਿੰਘ ਵਲੋਂ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਰਵਾਇਤੀ ਡਿਗਰੀਆਂ ਤੋਂ ਪਰੇ ਐਲਪੀਯੂ ਇੰਡਸਟਰੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰੋਗਰਾਮ ਪੇਸ਼ ਕਰਕੇ ਵਿਦਿਆਰਥੀਆਂ ਨੂੰ ਭਵਿੱਖ ਦੇ ਕਰੀਅਰ ਲਈ ਤਿਆਰ ਕਰਦਾ ਹੈ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਡੱਗੋ ਰੋਮਾਣਾ ਅਤੇ ਵਾਰਡ ਨੰਬਰ 12 ਕੋਟਕਪੂਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਨੂੰ ਰਵਾਨਾ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਸ਼ਹੀਦ ਬੀ.ਐਸ.ਐਫ. ਸਬ ਇੰਸਪੈਕਟਰ ਬਲਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਪੰਜਾਬ ਸਰਕਾਰ ਨੂੰ ਪ੍ਰਾਈਵੇਟ ਸੁਪਰ ਸਪੈਸ਼ਲਿਟੀ ਹਸਪਤਾਲਾਂ ਵਿੱਚ ਇਲਾਜ ਦੀਆਂ ਦਰਾਂ ਸੀਮਤ ਕਰਨੀਆਂ ਚਾਹੀਦੀਆਂ ਹਨ: ਬਲਬੀਰ ਸਿੰਘ ਸਿੱਧੂ ਪਿੰਡ ਭਾਗੋਵਾਲ ਵਿੱਚ ਮੰਤਰੀ ਰਵਜੋਤ ਸਿੰਘ ਨੇ ਕੀਤੀ ਲੋਕ ਮਿਲਣੀ, ਰਾਸ਼ਨ ਕਿੱਟਾਂ ਵੰਡੀਆਂ ਲੋਕ ਮਸਲਿਆਂ ਦੇ ਹੱਲ ’ਚ ਅਹਿਮ ਭੂਮਿਕਾ ਨਿਭਾਅ ਰਹੀਆਂ ਲੋਕ ਮਿਲਣੀਆਂ : ਮੋਹਿੰਦਰ ਭਗਤ ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਨੇ ਧਾਰਿਆ ਰੈਲੀਆਂ ਦਾ ਰੂਪ 18 ਜੁਲਾਈ ਨੂੰ ਸਹੰਸਰਾ ਕਲਾਂ ਵਿੱਚ ਲੋਕ ਮਿਲਣੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ: ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਰੈਗੂਲੇਟ ਕਰਨ ਦਾ ਫ਼ੈਸਲਾ ਇਤਿਹਾਸਕ : ਵਿਧਾਇਕਾ ਜੀਵਨਜੋਤ ਕੌਰ ਕਾਰਗਿਲ ਵਿਜੇ ਦਿਵਸ 2026 : ਰਾਜਨਾਥ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਤੋਂ ਕਾਰਗਿਲ ਯੁੱਧ ਸਮਾਰਕ ਤੱਕ ਮੋਟਰਸਾਈਕਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਕਾਤਰੋਂ ਤੇ ਲੱਡਾ ਵਿਖੇ ਕੀਤੀ 'ਲੋਕ ਮਿਲਣੀ' ਜੋਗਿੰਦਰ ਸਿੰਘ ਛਾਂਗਾ ਨੇ ਹਮੇਸ਼ਾ ਲੋਕ ਸੇਵਾ ਕੀਤੀ- ਬਲਤੇਜ ਪੰਨੂ

 

'ਆਪ' ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਵੱਡੀ ਸਾਜ਼ਿਸ਼ : ਕੇਵਲ ਸਿੰਘ ਢਿੱਲੋਂ

ਢਿੱਲੋਂ ਨੇ ਮੋਹਾਲੀ ਦੇ ਪਿੰਡ ਪੱਤੋਂ ਦੇ ਖੇਤਾਂ 'ਚ ਪਹੁੰਚ ਕੇ ਪੀੜਤ ਕਿਸਾਨਾਂ ਦਾ ਦਰਦ ਸੁਣਿਆ; ਕਿਸਾਨਾਂ ਨਾਲ ਚੱਟਾਨ ਵਾਂਗੂੰ ਖੜਨ ਦਾ ਦਿੱਤਾ ਭਰੋਸਾ

Kewal Singh Dhillon, BJP Punjab, Punjab, Punjab News, Latest Punjab News

Gurpreet Singh

Gurpreet Singh

5 Dariya News

ਮੋਹਾਲੀ , 15 Jul 2026

Last updated on: Jul 15, 2026, 18:12 IST

ਪੰਜਾਬ ਦੀ 'ਆਪ' ਸਰਕਾਰ ਵੱਲੋਂ ਲਿਆਂਦੀ ਗਈ ਕਿਸਾਨ ਵਿਰੋਧੀ 'ਲੈਂਡ ਪੂਲਿੰਗ ਪਾਲਿਸੀ' ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਨੇ ਮੋਰਚਾ ਪੂਰੀ ਤਰ੍ਹਾਂ ਤਿੱਖਾ ਕਰ ਦਿੱਤਾ ਹੈ। ਇਸੇ ਕੜੀ ਤਹਿਤ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਖ਼ੁਦ ਮੋਹਾਲੀ ਦੇ ਪਿੰਡ ਪੱਤੋਂ ਵਿਖੇ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚੇ। 

ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਐਲਾਨ ਕੀਤਾ ਕਿ ਭਾਜਪਾ ਇਸ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿੱਚ ਚੱਟਾਨ ਵਾਂਗ ਡੱਟ ਕੇ ਖੜ੍ਹੀ ਹੈ। ਇਸ ਮੌਕੇ 'ਤੇ ਮੌਜੂਦ ਪੀੜਤ ਕਿਸਾਨਾਂ ਨੇ ਢਿੱਲੋਂ ਅੱਗੇ ਆਪਣਾ ਦੁੱਖੜਾ ਰੋਂਦਿਆਂ ਕਿਹਾ ਕਿ ਪੰਜਾਬ ਸਰਕਾਰ ਜਬਰਦਸਤੀ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ 'ਤੇ ਉਤਾਰੂ ਹੈ, ਜਦਕਿ ਉਹ ਆਪਣੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਕਿਸੇ ਵੀ ਕੀਮਤ 'ਤੇ ਦੇਣ ਨੂੰ ਤਿਆਰ ਨਹੀਂ ਹਨ। 

ਕਿਸਾਨਾਂ ਨੇ ਕਿਹਾ ਕਿ  ਗਮਾਡਾ ਅਤੇ ਪੁੱਡਾ ਵੱਲੋਂ ਪਹਿਲਾਂ ਐਕੁਆਇਰ ਕੀਤੀਆਂ ਜ਼ਮੀਨਾਂ ਨੂੰ ਸਰਕਾਰ ਹਾਲੇ ਤੱਕ ਡਿਵੈਲਪ ਨਹੀਂ ਕਰ ਸਕੀ ਅਤੇ ਨਾ ਹੀ ਪੁਰਾਣੇ ਮੁਆਵਜ਼ੇ ਤੇ ਮਸਲੇ ਹੱਲ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ 'ਆਪ' ਸਰਕਾਰ ਦੀ ਨੀਅਤ 'ਤੇ ਸ਼ੱਕ ਹੈ ਅਤੇ 'ਤੇ ਕੋਈ ਭਰੋਸਾ ਹੀ ਨਹੀਂ ਰਿਹਾ।

ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਜ਼ਮੀਨਾਂ ਐਕੁਆਇਰ ਹੋਣ ਵੇਲੇ ਵੀ ਮੋਟਰ ਕਨੈਕਸ਼ਨ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਅੱਜ ਤੱਕ ਮੋਟਰ ਕਨੈਕਸ਼ਨਾਂ ਦੀਆਂ ਫਾਈਲਾਂ ਦਫ਼ਤਰਾਂ ਵਿੱਚ ਧੂੜ ਫੱਕ ਰਹੀਆਂ ਹਨ। ਕਿਸਾਨਾਂ ਨੇ ਭਾਜਪਾ ਪ੍ਰਧਾਨ ਢਿੱਲੋਂ ਦਾ ਧੰਨਵਾਦ ਕੀਤਾ ਕਿ ਉਹ ਉਹਨਾਂ ਦੇ ਖੇਤਾਂ ਤੱਕ ਪਹੁੰਚ ਕੇ ਉਹਨਾਂ ਦਾ ਸਾਥ ਦੇਣ ਆਏ ਹਨ‌।

ਇਸ ਮੌਕੇ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਲੀਡਰਸ਼ਿਪ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਹ ਲੈਂਡ ਪੂਲਿੰਗ ਪਾਲਿਸੀ ਕੋਈ ਵਿਕਾਸ ਨਹੀਂ, ਸਗੋਂ ਪੰਜਾਬ ਦੇ ਅੰਨਦਾਤੇ ਦੀ ਜ਼ਮੀਨ ਹੜੱਪਣ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਦਿੱਲੀ ਤੋਂ ਬੁਰੀ ਤਰ੍ਹਾਂ ਹਾਰ ਕੇ ਆਏ 'ਆਪ' ਦੇ ਆਕਾਵਾਂ ਦੀ ਅੱਖ ਹੁਣ ਮੋਹਾਲੀ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ 'ਤੇ ਟਿਕੀ ਹੋਈ ਹੈ। 

ਇਹ ਡਰਾਮੇਬਾਜ਼ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਰਾਹੀਂ ਕਰੋੜਾਂ ਰੁਪਏ ਦਾ ਘਪਲਾ ਕਰਨਾ ਚਾਹੁੰਦੀ ਹੈ। ਢਿੱਲੋਂ ਨੇ ਅੱਗੇ ਕਿਹਾ ਕਿ ਇੱਕ ਵਾਰ ਰੱਦ ਹੋਣ ਤੋਂ ਬਾਅਦ ਇਸ ਪਾਲਿਸੀ ਨੂੰ ਦੁਬਾਰਾ ਚੋਰ-ਮੋਰੀ ਰਾਹੀਂ ਲਿਆਉਣਾ ਸਿੱਧ ਕਰਦਾ ਹੈ ਕਿ ਸਰਕਾਰ ਦੀ ਨੀਅਤ ਖੋਟੀ ਹੈ।

ਕਿਸਾਨਾਂ ਨੂੰ ਨਿੱਤ ਨਵੇਂ ਲਾਲਚ ਦੇ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਦੀ ਇੱਕ ਇੰਚ ਜ਼ਮੀਨ ਵੀ ਇਸ ਕਾਲੀ ਪਾਲਿਸੀ ਦੀ ਭੇਂਟ ਨਹੀਂ ਚੜ੍ਹਨ ਦੇਵੇਗੀ ਅਤੇ ਸਰਕਾਰ ਦੇ ਹਰ ਜ਼ੁਲਮ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।

ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਕਿਸਾਨ ਤੇ ਪਿੰਡ ਵਾਸੀ ਮੌਜੂਦ ਸਨ।

 

Tags: Kewal Singh Dhillon , BJP Punjab , Punjab , Punjab News , Latest Punjab News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD