Thursday, 16 July 2026

 

 

ਖ਼ਾਸ ਖਬਰਾਂ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਭਾਜਪਾ ਚੰਡੀਗੜ੍ਹ ਪ੍ਰਦੇਸ਼ ਵੱਲੋਂ 17 ਮੰਡਲਾਂ ਵਿੱਚ ਵਿਸ਼ਾਲ "ਸਵੱਛਤਾ ਸੇ ਸਵਾਗਤ" ਮੁਹਿੰਮ ਦਾ ਆਯੋਜਨ ਰੈਸ਼ਨੇਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 911 ਤੋਂ ਵਧ ਕੇ 925 ਹੋਵੇਗੀ ਮਨੋਹਰ ਲਾਲ ਦੀ ਪਹਿਲ ਨਾਲ ਚਾਨੌਤ ਪਿੰਡ ਦੇ ਪੀਣ ਵਾਲੇ ਪਾਣੀ ਦੇ ਮਾਮਲੇ ਦਾ ਹੋਇਆ ਸਮਾਧਾਨ, ਚਾਰ ਇੰਚ ਦੀ ਨਵੀਂ ਟੀ ਨੂੰ ਮਿਲੀ ਮਨਜ਼ੂਰੀ ਗੌਰਵ ਗੌਤਮ ਨੇ ਰਾਸ਼ਟਰੀ ਗ੍ਰੇਡਿੰਗ ਵਿੱਚ ਸਰਵੋਤਮ ਸਥਾਨ ਪਾਉਣ ਵਾਲੀਆਂ ਸੂਬੇ ਦੀਆਂ 5 ਸਰਕਾਰੀ ਆਈਟੀਆਈ ਨੂੰ ਕੀਤਾ ਸਨਮਾਨਿਤ ਜੀਂਦ ਤੋਂ ਦੌੜੇਗੀ ਵਿਕਸਿਤ ਹਰਿਆਣਾ ਦੀ ਨਵੀਂ ਰਫ਼ਤਾਰ, 17 ਜੁਲਾਈ ਬਣੇਗਾ ਇਤਿਹਾਸ ਦਾ ਨਵਾਂ ਅਧਿਆਇ - ਰਣਬੀਰ ਗੰਗਵਾ ਈ-ਵਾਹਨ ਖਰੀਦਣਾ ਹੋਵੇਗਾ ਆਸਾਨ: ਹਰਿਆਣਾ ਈ-ਵਾਹਨ ਨੀਤੀ ਵਿੱਚ ਕੀਤੇ ਜਾਣ ਲੋੜੀਂਦੇ ਬਦਲਾਅ - ਰਾਓ ਨਰਬੀਰ ਸਿੰਘ ਐਸਆਈਆਰ ਦੇ ਤਹਿਤ 15 ਜੁਲਾਈ ਤੱਕ 99.83% ਵੋਟਰਾਂ ਨੂੰ ਵੰਡੇ ਗਏ ਗਣਨਾ ਪੱਤਰ ਏਆਈ-ਸੰਚਾਲਿਤ ਸਕ੍ਰੀਨਿੰਗ ਮੁਹਿੰਮ ਰਾਹੀਂ ਹਰਿਆਣਾ ਵਿੱਚ ਟੀਬੀ ਦੇ 25,600 ਤੋਂ ਵੱਧ ਨਵੇਂ ਮਾਮਲਿਆਂ ਦਾ ਪਤਾ ਲੱਗਿਆ ਸੰਕਲਪ ਤੋਂ ਸਿੱਧੀ ਦਾ ਸਸ਼ਕਤ ਪ੍ਰਤੀਕ ਹੈ ਹਾਈਡ੍ਰੋਜਨ ਟ੍ਰੇਨ - ਨਾਇਬ ਸਿੰਘ ਸੈਣੀ 17 ਜੁਲਾਈ ਨੂੰ ਜੀਂਦ ਰਚੇਗਾ ਨਵਾਂ ਇਤਿਹਾਸ - ਨਰਿੰਦਰ ਮੋਦੀ ਦੇਣਗੇ ਹਰਿਆਣਾ ਨੂੰ ਵਿਕਾਸ ਦੀਆਂ ਅਨੇਕਾਂ ਇਤਿਹਾਸਕ ਸੌਗਾਤਾਂ ਪ੍ਰਧਾਨ ਮੰਤਰੀ ਮੋਦੀ ਦਾ 17 ਜੁਲਾਈ ਦਾ ਦੌਰਾ ਹਰਿਆਣਾ ਦੇ ਵਿਕਾਸ ਨੂੰ ਦੇਵੇਗਾ ਨਵੀਂ ਰਫ਼ਤਾਰ - ਸ਼ਿਆਮ ਸਿੰਘ ਰਾਣਾ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਵਿੱਚ ਲਿਆਂਦੀ ਤੇਜ਼ੀ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਾਂ 'ਤੇ ਭਾਜਪਾ ਦੇ ਤਿੱਖੇ ਸਵਾਲ, ਮੁੱਖ ਮੰਤਰੀ ਨੂੰ ਲਿਖਿਆ ਪੱਤਰ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਪੰਜਾਬ ਹਰ ਜ਼ਿਲ੍ਹੇ ਵਿੱਚ ਗੋਦ ਲੈਣ ਵਾਲੀ ਏਜੰਸੀ ਵਾਲਾ ਪਹਿਲਾ ਸੂਬਾ ਬਣਿਆ : ਡਾ. ਬਲਜੀਤ ਕੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੰਜਾਬ ਦੌਰੇ ਦੇ ਸਵਾਗਤ ਲਈ ਖਰੜ ਵਿਖੇ ਚਲਾਇਆ ਗਿਆ ਸਵੱਛ ਭਾਰਤ ਅਭਿਆਨ ਵਿਨੀਤ ਜੋਸ਼ੀ ਦੀ ਅਗਵਾਈ ਹੇਠ ਆਰਡਬਲਯੂਏ ਵਫ਼ਦ ਨੇ ਨਿਊ ਸੰਨੀ ਐਨਕਲੇਵ ਦੇ ਪਾਣੀ ਸੰਕਟ ਨੂੰ ਲੈ ਕੇ ਐਸਡੀਐਮ ਨਾਲ ਕੀਤੀ ਮੁਲਾਕਾਤ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਭਗਵੰਤ ਸਿੰਘ ਮਾਨ 'ਆਪ' ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਵੱਡੀ ਸਾਜ਼ਿਸ਼ : ਕੇਵਲ ਸਿੰਘ ਢਿੱਲੋਂ ਅੰਮ੍ਰਿਤਸਰ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਅਜੀਤਪਾਲ ਕੋਹਲੀ ਵਲੋਂ ਮੁਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ਵਿੱਚ ਸਭ ਤੋਂ ਅੱਗੇ

ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ ਸਿਖਰਲੇ ਜ਼ਿਲ੍ਹਿਆਂ ਵਿੱਚ ਸ਼ਾਮਲ

Mawan Dheeyan Satkar Yojana

Web Admin

Web Admin

5 Dariya News

ਚੰਡੀਗੜ੍ਹ , 15 Jul 2026

Last updated on: Jul 16, 2026, 09:47 IST

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲੁਧਿਆਣਾ ਸਭ ਤੋਂ ਵੱਧ ਲਾਭਪਾਤਰੀਆਂ ਵਾਲਾ ਜ਼ਿਲ੍ਹਾ ਬਣ ਕੇ ਉੱਭਰਿਆ ਹੈ। ਇਸ ਯੋਜਨਾ ਤਹਿਤ ਜ਼ਿਲ੍ਹੇ ਵਿੱਚ 7.4 ਲੱਖ ਲਾਭਪਾਤਰੀਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਹੈ। ਲੁਧਿਆਣਾ ਤੋਂ ਬਾਅਦ ਪਟਿਆਲਾ ਵਿੱਚ 5.3 ਲੱਖ, ਅੰਮ੍ਰਿਤਸਰ ਵਿੱਚ 4.9 ਲੱਖ, ਜਲੰਧਰ ਵਿੱਚ 4.8 ਲੱਖ, ਗੁਰਦਾਸਪੁਰ ਵਿੱਚ 4.4 ਲੱਖ ਅਤੇ ਹੁਸ਼ਿਆਰਪੁਰ ਵਿੱਚ 4.2 ਲੱਖ ਲਾਭਪਾਤਰੀ ਯੋਜਨਾ ਨਾਲ ਜੁੜੇ ਹਨ।

ਰਾਜ ਵਿੱਚ ਸਭ ਤੋਂ ਘੱਟ ਰਜਿਸਟ੍ਰੇਸ਼ਨ ਮਲੇਰਕੋਟਲਾ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਹੈ, ਜਿੱਥੇ 1.3 ਲੱਖ ਲਾਭਪਾਤਰੀ ਯੋਜਨਾ ਨਾਲ ਜੁੜੇ ਹਨ। ਪੂਰੇ ਪੰਜਾਬ ਵਿੱਚ 14 ਜੁਲਾਈ 2026 ਤੱਕ ਕੁੱਲ 68.9 ਲੱਖ ਲਾਭਪਾਤਰੀਆਂ ਦਾ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕੀਤਾ ਜਾ ਚੁੱਕਾ ਹੈ। ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਵੱਧ ਰਜਿਸਟ੍ਰੇਸ਼ਨਾਂ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਵੱਡੀ ਆਬਾਦੀ, ਮਜ਼ਬੂਤ ਪ੍ਰਸ਼ਾਸਨਿਕ ਨੈੱਟਵਰਕ ਅਤੇ ਭਲਾਈ ਯੋਜਨਾਵਾਂ ਪ੍ਰਤੀ ਵੱਧ ਜਾਗਰੂਕਤਾ ਸ਼ਾਮਲ ਹਨ।

ਉਨ੍ਹਾਂ ਕਿਹਾ, “ਯੋਜਨਾ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ ਮਿਲ ਕੇ ਕੰਮ ਕਰ ਰਹੀ ਹੈ।” ਵੱਧ ਰਜਿਸਟ੍ਰੇਸ਼ਨ ਦਾ ਇੱਕ ਮੁੱਖ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੀ ਵੱਡੀ ਆਬਾਦੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਹਿਰੀ ਅਤੇ ਪੇਂਡੂ ਆਬਾਦੀ ਵੱਧ ਹੈ, ਵਿਧਾਨ ਸਭਾ ਹਲਕਿਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਯੋਗ ਪਰਿਵਾਰਾਂ ਦੀ ਸੰਖਿਆ ਵੀ ਵੱਧ ਹੈ, ਜਿਸ ਕਾਰਨ ਲਾਭਪਾਤਰੀਆਂ ਦੀ ਗਿਣਤੀ ਕੁਦਰਤੀ ਤੌਰ ’ਤੇ ਵਧਦੀ ਹੈ।

ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਵੱਡੇ ਸ਼ਹਿਰ ਰੋਜ਼ਗਾਰ, ਸਿੱਖਿਆ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਲਈ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰਦੇ ਹਨ, ਜਿਸ ਨਾਲ ਇੱਥੇ ਰਹਿਣ ਵਾਲੀ ਆਬਾਦੀ ਵਿੱਚ ਵਾਧਾ ਹੁੰਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ ਪੇਂਡੂ ਖੇਤਰਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹਨ, ਜਿਸ ਕਾਰਨ ਧੀਆਂ ਵਾਲੇ ਪਰਿਵਾਰਾਂ ਨੂੰ ਸਹਾਇਤਾ ਦੇਣ ਵਾਲੀਆਂ ਭਲਾਈ ਯੋਜਨਾਵਾਂ ਤਹਿਤ ਯੋਗ ਲਾਭਪਾਤਰੀਆਂ ਦੀ ਗਿਣਤੀ ਵੱਧ ਜਾਂਦੀ ਹੈ।

ਜਨਮ ਰਜਿਸਟ੍ਰੇਸ਼ਨ, ਆਧਾਰ ਨਾਮਾਂਕਣ, ਬੈਂਕ ਖ਼ਾਤਿਆਂ ਦੀ ਉਪਲੱਬਧਤਾ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਬਿਹਤਰ ਵਿਵਸਥਾ ਨੇ ਵੀ ਵੱਧ ਯੋਗ ਲਾਭਪਾਤਰੀਆਂ ਨੂੰ ਯੋਜਨਾ ਦਾ ਲਾਭ ਲੈਣ ਵਿੱਚ ਮਦਦ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨਾਂ ਨੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਾਲ-ਨਾਲ ਸਥਾਨਕ ਸੰਸਥਾਵਾਂ ਅਤੇ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਯੋਗ ਪਰਿਵਾਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ।

ਅਧਿਕਾਰੀਆਂ ਨੇ ਅਰਜ਼ੀਆਂ ਦੀ ਜਾਂਚ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ, ਜਿਸ ਨਾਲ ਲਾਭਪਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦੇ ਉਲਟ, ਮਲੇਰਕੋਟਲਾ ਵਰਗੇ ਘੱਟ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚ ਲਾਭਪਾਤਰੀਆਂ ਦੀ ਗਿਣਤੀ ਘੱਟ ਦਰਜ ਕੀਤੀ ਗਈ ਹੈ। ਘੱਟ ਆਬਾਦੀ ਅਤੇ ਯੋਗ ਪਰਿਵਾਰਾਂ ਦੀ ਤੁਲਨਾਤਮਕ ਤੌਰ ’ਤੇ ਘੱਟ ਗਿਣਤੀ ਦੇ ਕਾਰਨ ਇਹਨਾਂ ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨਾਂ ਵੀ ਘੱਟ ਹੋਈਆਂ ਹਨ।

ਜ਼ਿਲ੍ਹਾ-ਵਾਰ ਦਰਜ ਕੀਤੇ ਗਏ ਲਾਭਪਾਤਰੀ

ਕ੍ਰਮ ਸੰਖਿਆ ਜ਼ਿਲ੍ਹਾ ਲਾਭਪਾਤਰੀ (ਲੱਖਾਂ ਵਿੱਚ)

1. ਅੰਮ੍ਰਿਤਸਰ 4.9

2. ਬਰਨਾਲਾ 1.6

3. ਬਠਿੰਡਾ 3.8

4. ਫ਼ਰੀਦਕੋਟ 1.8

5. ਫ਼ਤਿਹਗੜ੍ਹ ਸਾਹਿਬ 1.5

6. ਫ਼ਾਜ਼ਿਲਕਾ 2.9

7. ਫ਼ਿਰੋਜ਼ਪੁਰ 2.5

8. ਗੁਰਦਾਸਪੁਰ 4.4

9. ਹੁਸ਼ਿਆਰਪੁਰ 4.2

10. ਜਲੰਧਰ 4.8

11. ਕਪੂਰਥਲਾ 1.7

12. ਲੁਧਿਆਣਾ 7.4

13. ਮਲੇਰਕੋਟਲਾ 1.3

14. ਮਾਨਸਾ 2.4

15. ਮੋਗਾ 2.6

16. ਪਠਾਨਕੋਟ 1.8

17. ਪਟਿਆਲਾ 5.3

18. ਰੂਪਨਗਰ 1.8

19. ਐਸ.ਏ.ਐਸ. ਨਗਰ (ਮੋਹਾਲੀ) 1.7

20. ਐਸ.ਬੀ.ਐਸ. ਨਗਰ 1.6

21. ਸੰਗਰੂਰ 3.6

22. ਸ੍ਰੀ ਮੁਕਤਸਰ ਸਾਹਿਬ 2.7

23. ਤਰਨਤਾਰਨ 2.6

ਕੁੱਲ ਦਰਜ ਕੀਤੇ ਗਏ ਲਾਭਪਾਤਰੀ: 68.9 ਲੱਖ

 

Tags: Mawan Dheeyan Satkar Yojana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD