Thursday, 04 June 2026

 

 

ਖ਼ਾਸ ਖਬਰਾਂ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

 

ਸੀਸੀਏ ਪੰਜਾਬ ਟੈਲੀਕੌਮ ਸਰਕਲ ਵੱਲੋਂ ਜਲੰਧਰ ਵਿੱਚ ਟੈਲੀਕੌਮ ਆਉਟਰੀਚ ਪ੍ਰੋਗਰਾਮ (ਟੀਓਪੀ) ਕਰਵਾਇਆ ਗਿਆ

Telecom Outreach Programme, TOP, Controller of Communications Accounts, CCA, CCA Punjab, Punjab Telecom Circle, Jalandhar

5 Dariya News

5 Dariya News

5 Dariya News

ਜਲੰਧਰ , 06 May 2026

Last updated on: May 07, 2026, 13:16 IST

ਸੰਚਾਰ ਮੰਤਰਾਲੇ ਦੇ ਟੈਲੀਕੌਮ ਵਿਭਾਗ ਅਧੀਨ, ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ (ਸੀਸੀਏ), ਪੰਜਾਬ ਟੈਲੀਕੌਮ ਸਰਕਲ ਦੇ ਦਫ਼ਤਰ ਵੱਲੋਂ 06.05.2026 ਨੂੰ ਡਬਲਿਊਐੱਮਐੱਸ ਜਲੰਧਰ ਵਿੱਚ ਇੱਕ ਟੈਲੀਕੌਮ ਆਉਟਰੀਚ ਪ੍ਰੋਗਰਾਮ (ਟੀਓਪੀ) ਦਾ ਆਯੋਜਨ ਕੀਤਾ ਗਿਆ। ਡਬਲਿਊਐੱਮਐੱਸ ਜਲੰਧਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਸ਼ਿਵਮ ਕਟਿਆਰ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸ੍ਰੀਮਤੀ ਜੋਤੀ ਗੋਇਲ, ਅਸਿਸਟੈਂਟ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ; ਸ਼੍ਰੀ ਭਰਤ ਕਟਾਰੀਆ, ਅਸਿਸਟੈਂਟ ਅਕਾਊਂਟਸ ਅਫਸਰ, ਸੀਸੀਏ ਪੰਜਾਬ ਦਫ਼ਤਰ ਅਤੇ ਰੇਵਨਿਊ ਸੈਕਸ਼ਨ ਦਾ ਸਟਾਫ ਵੀ ਮੌਜੂਦ ਸੀ। 

ਵੱਖ-ਵੱਖ ਟੈਲੀਕੌਮ ਸਰਵਿਸ ਪ੍ਰੋਵਾਈਡਰਜ਼ (ਟੀਐੱਸਪੀ) ਅਤੇ ਇੰਟਰਨੈਟ ਸਰਵਿਸ ਪ੍ਰੋਵਾਈਡਰਜ਼ (ਆਈਐੱਸਪੀ) ਦੇ ਪ੍ਰਤੀਨਿਧੀਆਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਵਿਸਥਾਰਪੂਰਵਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਰੇਵਨਿਊ, ਲਾਇਸੈਂਸ ਫੀਸ ਅਤੇ ਐੱਸਏਆਰਏਐੱਸ ਦੀ ਸੰਖੇਪ ਜਾਣਕਾਰੀ; ਲਾਇਸੈਂਸ ਸਮਝੌਤੇ ਦੀਆਂ ਵਿੱਤੀ ਸ਼ਰਤਾਂ; ਅਤੇ ਐੱਸਏਆਰਏਐੱਸ ਪਲੇਟਫਾਰਮ ਦੇ ਨਾਲ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਨੂੰ ਸ਼ਾਮਲ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਇੱਕ ਖ਼ਾਸ ਵਿਸ਼ੇਸ਼ਤਾ ਟੈਲੀਕੌਮ ਲਾਇਸੈਂਸੀਜ਼ ਨਾਲ ਇੱਕ-ਤੋਂ-ਇੱਕ ਚਰਚਾ ਸੈਸ਼ਨ ਸੀ, ਜਿਸ ਵਿੱਚ ਲਾਇਸੈਂਸ ਫੀਸ ਦੇ ਮੁਲਾਂਕਣ ਬਕਾਏ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਨਿੱਜੀ ਮਾਰਗਦਰਸ਼ਨ ਦਿੱਤਾ ਗਿਆ ਅਤੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਸ੍ਰੀਮਤੀ ਜੋਤੀ ਗੋਇਲ, ਅਸਿਸਟੈਂਟ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਮੰਤਵ ਟੀਐੱਸਪੀਜ਼ ਅਤੇ ਆਈਐੱਸਪੀਜ਼ ਵਿੱਚ ਲਾਇਸੈਂਸ ਅਤੇ ਵਿੱਤੀ ਸ਼ਰਤਾਂ, ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਟੈਲੀਕੌਮ ਖੇਤਰ ਦੇ ਮੌਜੂਦਾ ਲਾਇਸੈਂਸੀਜ਼ ਅਤੇ ਨਵੇਂ ਪ੍ਰਵੇਸ਼ਕਰਤਿਆਂ ਦੋਵਾਂ ਨੂੰ ਸਪੱਸ਼ਟਤਾ ਪ੍ਰਦਾਨ ਕਰਨਾ ਹੈ।

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਟੈਲੀਕੌਮ ਆਉਟਰੀਚ ਪ੍ਰੋਗਰਾਮ ਦਾ ਮੁੱਖ ਉਦੇਸ਼ ਟੀਐੱਸਪੀਜ਼ ਅਤੇ ਆਈਐੱਸਪੀਜ਼ ਨੂੰ ਤਾਜ਼ਾ ਨੀਤੀਆਂ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦੇਣਾ ਹੈ, ਜਿਸ ਵਿੱਚ ਐੱਸਏਆਰਏਐੱਸ ਆਨਲਾਈਨ ਪਲੇਟਫਾਰਮ ਦੀ ਵਰਤੋਂ ਲਾਇਸੈਂਸ ਫੀਸ ਭੁਗਤਾਨ, ਦਸਤਾਵੇਜ਼ ਜਮ੍ਹਾਂ ਕਰਨ ਅਤੇ ਬੈਂਕ ਗਾਰੰਟੀ ਮੋਡੀਊਲ ਲਈ ਸ਼ਾਮਲ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਪ੍ਰੋਗਰਾਮ ਟੈਲੀਕੌਮ ਵਿਭਾਗ ਦੇ ਤੇਜ਼ ਗਤੀ ਵਾਲੀ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਹੈ।

ਅਸਿਸਟੈਂਟ ਕੰਟਰੋਲਰ (ਏਸੀਸੀਏ) ਨੇ ਮੁੜ ਭਰੋਸਾ ਦਿਵਾਇਆ ਕਿ ਸੀਸੀਏ ਪੰਜਾਬ ਦਾ ਦਫ਼ਤਰ ਸਾਰੇ ਟੀਐੱਸਪੀਜ਼ ਅਤੇ ਆਈਐੱਸਪੀਜ਼ ਖ਼ਾਸ ਕਰਕੇ ਨਵੇਂ ਉਦਮੀਆਂ ਨੂੰ ਸਹਿਯੋਗ ਦੇਣ ਅਤੇ ਇੱਕ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਟੈਲੀਕੌਮ ਇਕੋਸਿਸਟਮ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਜੋ ਕਾਰੋਬਾਰ ਕਰਨ ਦੀ ਸਹੂਲਤ ਨੂੰ ਵਧਾਉਂਦਾ ਹੈ। ਅੰਤਿਮ ਟਿੱਪਣੀਆਂ ਵਿੱਚ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੀਸੀਏ ਦਫ਼ਤਰ ਪਾਰਦਰਸ਼ਤਾ, ਜਵਾਬਦੇਹੀ ਅਤੇ ਉੱਤਮ ਸੇਵਾ ਨੂੰ ਜਾਰੀ ਰੱਖੇਗਾ।

ਟੈਲੀਕੌਮ ਆਉਟਰੀਚ ਪ੍ਰੋਗਰਾਮ ਨੂੰ ਭਾਗੀਦਾਰਾਂ ਵੱਲੋਂ ਚੰਗੀ ਪ੍ਰਤੀਕਿਰਿਆ ਮਿਲੀ ਅਤੇ ਉਨ੍ਹਾਂ ਨੇ ਜਾਣਕਾਰੀਪੂਰਣ ਸੈਸ਼ਨਾਂ ਅਤੇ ਵਿਸ਼ੇਸ਼ਗਿਆ ਮਾਰਗਦਰਸ਼ਨ ਦੀ ਪ੍ਰਸ਼ੰਸਾ ਕੀਤੀ। ਭਾਗੀਦਾਰਾਂ ਨੇ ਸ਼੍ਰੀ ਵਿਜੇਂਦਰ ਐੱਨ ਟੰਡਨ, ਸੀਸੀਏ ਪੰਜਾਬ ਦੀ ਖ਼ਾਸ ਕਰਕੇ ਮੁੱਦਿਆਂ ਦੇ ਤੁਰੰਤ ਨਿਪਟਾਰੇ ਲਈ ਮੋਹਰੀ ਭੂਮਿਕਾ ਲਈ ਵੀ ਸ਼ਲਾਘਾ ਕੀਤੀ।

ਅੰਤ ਵਿੱਚ, ਸ਼੍ਰੀ ਭਰਤ ਕਟਾਰੀਆ, ਅਸਿਸਟੈਂਟ ਅਕਾਊਂਟਸ ਅਫਸਰ ਨੇ ਧੰਨਵਾਦ ਮਤੇ ਵਿੱਚ ਸਾਰੇ ਟੀਐੱਸਪੀਜ਼ ਅਤੇ ਆਈਐੱਸਪੀਜ਼ ਦੇ ਪ੍ਰਤੀਨਿਧੀਆਂ ਦਾ ਟੈਲੀਕੌਮ ਆਉਟਰੀਚ ਪ੍ਰੋਗਰਾਮ (ਟੀਓਪੀ) ਵਿੱਚ ਸਰਗਰਮ ਭਾਗੀਦਾਰੀ ਲਈ ਸ਼ੁਕਰੀਆ ਅਦਾ ਕੀਤਾ।

 

Tags: Telecom Outreach Programme , TOP , Controller of Communications Accounts , CCA , CCA Punjab , Punjab Telecom Circle , Jalandhar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD