Wednesday, 22 July 2026

 

 

ਖ਼ਾਸ ਖਬਰਾਂ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

 

ਓਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਇੱਕ ਫੈਸਲਾਕੁੰਨ ਅਤੇ ਜ਼ਿੰਮੇਵਾਰ ਤਾਕਤ ਵਜੋਂ ਉਭਰਿਆ : ਏਅਰ ਵਾਈਸ ਮਾਰਸ਼ਲ ਡਾ. ਅਰਜੁਨ ਸੁਬ੍ਰਾਮਣੀਅਮ (ਸੇਵਾਮੁਕਤ)

Military, Dr Arjun Subramaniam, Air Vice Marshal

Gurpreet Singh

Gurpreet Singh

5 Dariya News

ਚੰਡੀਗੜ੍ਹ , 06 May 2026

Last updated on: May 06, 2026, 17:42 IST

ਇਸ ਵੇਲੇ ਜਦੋਂ ਯੂਕਰੇਨ ਵਿੱਚ ਜੰਗ ਦੇ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਸ ਰਹੇ ਅਤੇ ਮੱਧ ਪੂਰਬ ਅਜੇ ਵੀ “ਨਾ-ਜੰਗ ਨਾ-ਅਮਨ” ਦੀ ਸਥਿਤੀ ਵਿੱਚ ਫਸਿਆ ਹੋਇਆ ਹੈ, ਇਸ ਪਿਛੋਕੜ ਵਿੱਚ ਹਾਲੀਆ ਸੰਘਰਸ਼ਾਂ ਨਾਲ ਓਪਰੇਸ਼ਨ ਸਿੰਧੂਰ ਦੀ ਤੁਲਨਾ ਕਰਨੀ ਮਹੱਤਵਪੂਰਨ ਹੈ। 'ਓਪਰੇਸ਼ਨ ਸਿੰਧੂਰ' ਦੀਆਂ ਸਭ ਤੋਂ ਵਿਲੱਖਣ ਵਿਸ਼ੇਸ਼ਤਾਵਾਂ ਸਨ - ਇੱਕ ਸਪੱਸ਼ਟ 'ਨਿਕਾਸ ਰਣਨੀਤੀ' ਦੇ ਨਾਲ ਇੱਕ ਨਿਯੰਤਰਤ ਅਤੇ ਪੜਾਅਬੱਧ ਢੰਗ ਨਾਲ ਫੌਜੀ ਤਾਕਤ ਦੀ ਫੈਸਲਾਕੁੰਨ ਵਰਤੋਂ, ਤਾਂ ਜੋ ਰਣਨੀਤਕ ਨਤੀਜੇ ਹਾਸਲ ਕੀਤੇ ਜਾ ਸਕਣ, ਜੋ ਮੋਦੀ ਸਰਕਾਰ ਦੇ ਰਾਜਨੀਤਿਕ ਉਦੇਸ਼ਾਂ ਦੇ ਪੂਰੀ ਤਰ੍ਹਾਂ ਅਨੁਕੂਲ ਸਨ। 

ਪਾਕਿਸਤਾਨ ਦੇ ਭਾਰਤ ਵਿਰੋਧੀ ਅੱਤਵਾਦੀ ਨੈੱਟਵਰਕਾਂ ਦੇ ਧੁਰੇ 'ਤੇ ਹਮਲਾ ਕਰਨਾ ਅਤੇ ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਨੂੰ ਨੁਕਸਾਨ ਪਹੁੰਚਾਉਣਾ ਜੇਕਰ ਉਹ ਭਾਰਤ ਦੇ ਸ਼ੁਰੂਆਤੀ ਅੱਤਵਾਦੀ ਵਿਰੋਧੀ ਹਮਲੇ ਦਾ ਫੌਜੀ ਤੌਰ 'ਤੇ ਜਵਾਬ ਦਿੰਦੇ ਹਨ, ਤਾਂ ਇਹ ਵੱਧ ਤੋਂ ਵੱਧ ਉਦੇਸ਼ ਨਹੀਂ ਸਨ, ਜਿਨ੍ਹਾਂ ਲਈ ਫੌਜੀ ਤਾਕਤ ਦੀ ਵਿਆਪਕ ਅਤੇ ਵਿਸਥਾਰਤ ਵਰਤੋਂ ਦੀ ਲੋੜ ਸੀ। ਇਹ ਇੱਕ ਸਟੀਕ, ਸਰਗਰਮ ਅਤੇ ਸੀਮਤ ਦੰਡਕਾਰੀ ਕਾਰਵਾਈ ਸੀ, ਜੋ ਇੱਕ ਜ਼ਿੰਮੇਵਾਰ ਤਾਕਤ ਵੱਲੋਂ ਪੁਸ਼ਤ ਪਨਾਹੀ ਵਾਲੇ ਅੱਤਵਾਦ ਦੇ ਦੁਹਰਾਏ ਗਏ ਕਾਰਿਆਂ ਨੂੰ ਸਜ਼ਾ ਦੇਣ ਲਈ ਕੀਤੀ ਗਈ ਸੀ।

ਹਾਲਾਂਕਿ ਭਾਰਤ ਨੇ 2019 ਵਿੱਚ ਬਾਲਾਕੋਟ 'ਤੇ ਹਮਲੇ ਦੌਰਾਨ ਅੱਤਵਾਦ ਵਿਰੋਧੀ ਕਾਰਵਾਈ ਵਿੱਚ ਹਵਾਈ ਤਾਕਤ ਦੇ ਹਮਲਾਵਰ ਰੁਖ਼ ਦੀ ਵਰਤੋਂ ਕੀਤੀ ਸੀ, ਇਸ ਵਾਰ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੈਯਬਾ ਦੇ ਮੁੱਖ ਟਿਕਾਣਿਆਂ ਨੂੰ ਕ੍ਰਮਵਾਰ ਬਹਾਵਲਪੁਰ ਅਤੇ ਮੁਰੀਦਕੇ ਵਿੱਚ ਨਿਸ਼ਾਨਾ ਬਣਾਉਣ ਦੀ ਤਿਆਰੀ ਨੇ ਨਵੀਂ ਜੋਖਮ ਲੈਣ ਦੀ ਸੋਚ ਅਤੇ ਰਾਸ਼ਟਰੀ ਹਿਤਾਂ ਦੀ ਪ੍ਰਾਪਤੀ ਲਈ ਤਣਾਅ ਦੇ ਪੱਧਰ ਨੂੰ ਵਧਾਉਣ ਦੀ ਇੱਛਾ ਨੂੰ ਦਰਸਾਇਆ। 

ਹਾਲਾਂਕਿ, ਰਾਜਨੀਤਿਕ ਪੱਧਰ 'ਤੇ ਇਸ ਗੱਲ ਦੀ ਸਪੱਸ਼ਟਤਾ ਸੀ ਕਿ ਇੱਕ ਵਿਆਪਕ ਟਕਰਾਅ ਭਾਰਤ ਦੇ ਹਿੱਤ ਵਿੱਚ ਨਹੀਂ ਹੈ, ਭਾਵੇਂ ਕਿ ਪਾਕਿਸਤਾਨ ਦੇ ਫੌਜੀ ਅਸਾਸਿਆਂ ਨੂੰ ਵਧੇਰੇ ਨੁਕਸਾਨ ਪਹੁੰਚਾਉਣ ਦੀ ਫੌਜੀ ਲਾਲਸਾ ਮੌਜੂਦ ਸੀ। ਸਿਆਣਪ ਅਤੇ ਸੰਜਮ ਜ਼ਿੰਮੇਵਾਰ ਸ਼ਾਸਨ ਕਲਾ ਅਤੇ ਫੌਜੀ ਕਾਰਵਾਈਆਂ ਦੇ ਦੋ ਸਮਕਾਲੀ ਵਿਸ਼ੇ ਹਨ ਜਿਨ੍ਹਾਂ ਨੂੰ ਭਾਰਤ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਵਧੀਆ ਢੰਗ ਨਾਲ ਨਿਭਾਇਆ, ਖ਼ਾਸ ਕਰਕੇ ਆਪਣੇ ਹਮਲਿਆਂ ਦੌਰਾਨ ਕੋਈ ਵਧੀਕ ਨੁਕਸਾਨ ਨਾ ਪਹੁੰਚਾਉਣ ਦੇ ਮਾਮਲੇ ਵਿੱਚ ਅਤੇ ਫਿਰ ਫੌਜੀ ਚੜ੍ਹਾਈ ਦੌਰਾਨ ਵੀ ਪਾਕਿਸਤਾਨ ਦੀ ਜੰਗਬੰਦੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦੇ ਮਾਮਲੇ ਵਿੱਚ। 

ਪਿੱਛੇ ਮੁੜ ਕੇ ਵੇਖੀਏ ਤਾਂ, ਇੱਕ ਲੰਬੇ ਅਤੇ ਵੱਡੇ ਪੱਧਰ ਦੇ ਟਕਰਾਅ ਦੇ ਫਾਇਦੇ ਹੁਣ ਇਸਦੇ ਸੰਭਾਵੀ ਆਰਥਿਕ ਅਤੇ ਮਨੁੱਖੀ ਨੁਕਸਾਨਾਂ ਦੇ ਮੁਕਾਬਲੇ ਬਹੁਤ ਘੱਟ ਦਿਖਾਈ ਦਿੰਦੇ ਹਨ; ਸਿਰਫ਼ ਚਾਰ ਦਿਨਾਂ ਬਾਅਦ ਟਕਰਾਅ ਨੂੰ ਖਤਮ ਕਰਕੇ ਬਚਾਏ ਗਏ ਸੈਂਕੜੇ ਕਰੋੜ ਰੁਪਇਆਂ ਨੇ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਭਾਰਤ ਵਲੋਂ ਦਿਖਾਈ ਗਈ ਆਰਥਿਕ ਮਜ਼ਬੂਤੀ ਨੂੰ ਹੋਰ ਅਟੁੱਟ ਬਣਾਇਆ ਹੈ। ਇਸਦੇ ਉਲਟ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਪਹਿਲਾਂ ਹੀ ਇਸ ਟਕਰਾਅ 'ਤੇ 27 ਬਿਲੀਅਨ ਡਾਲਰ ਤੋਂ ਵੱਧ ਖਰਚ ਕਰ ਚੁੱਕਾ ਹੈ - ਇਸ ਵੇਲੇ ਇਸਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ।

ਭਾਰਤ ਦੇ ਮੌਜੂਦਾ ਉੱਚ ਰੱਖਿਆ ਸੰਗਠਨ ਨੇ ਟਕਰਾਅ ਦੌਰਾਨ ਵਧੀਆ ਕੰਮ ਕੀਤਾ। ਪਹਿਲੇ ਪੱਧਰ 'ਤੇ ਪ੍ਰਧਾਨ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਰੱਖਿਆ ਮੰਤਰੀ ਦੀ ਤਿਕੜੀ ਵਲੋਂ, ਸੀਡੀਐੱਸ ਦੇ ਦੂਜੇ ਦਰਜੇ ਅਤੇ ਤਿੰਨਾਂ ਸੇਵਾਵਾਂ ਦੇ ਮੁਖੀਆਂ ਵਲੋਂ ਸਮਰਥਤ, ਕਾਰਵਾਈ ਦੀ ਯੋਜਨਾਬੰਦੀ ਅਤੇ ਤਿਆਰੀ ਪੜਾਅ ਦੌਰਾਨ ਕੇਂਦਰੀਕ੍ਰਿਤ ਅਤੇ ਨਿਰਦੇਸ਼ਕ ਨਿਯੰਤਰਣ ਦਾ ਇੱਕ ਸਪੱਸ਼ਟ ਮਾਡਲ ਸੀ। ਇਹ ਬਿਲਕੁਲ ਤੈਅ ਹੈ ਕਿ ਸਪੱਸ਼ਟ ਅਤੇ ਠੋਸ ਰਣਨੀਤਕ ਨਤੀਜੇ ਸੇਵਾ ਮੁਖੀਆਂ ਅਤੇ ਖੁਫੀਆ ਏਜੰਸੀਆਂ ਨੂੰ ਦੱਸੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਕਾਰਗਰ ਓਪਰੇਸ਼ਨਲ ਢਾਂਚਾ ਤਿਆਰ ਕਰਨ ਲਈ ਛੱਡ ਦਿੱਤਾ ਗਿਆ ਸੀ।

ਭਾਵੇਂ ਕਿ ਯੁੱਧ ਦੇ ਚਰਿੱਤਰ ਵਿੱਚ ਹਜ਼ਾਰਾਂ ਸਾਲਾਂ ਦੌਰਾਨ ਕਈ ਬਦਲਾਅ ਆਏ ਹਨ, ਪਰ ਕੌਟਿਲਯ, ਸਨ ਜ਼ੂ, ਕਲਾਜ਼ਵਿਟਜ਼ ਅਤੇ ਲਿਡੇਲ ਹਾਰਟ ਵਰਗੇ ਪ੍ਰਾਚੀਨ ਅਤੇ ਆਧੁਨਿਕ ਰਣਨੀਤੀਕਾਰਾਂ ਵਲੋਂ ਸਪੱਸ਼ਟ ਕੀਤੇ ਗਏ ਯੁੱਧ ਦੇ ਜ਼ਿਆਦਾਤਰ ਮੁੱਖ ਸਿਧਾਂਤ ਸਮੇਂ ਦੀ ਪਰੀਖਿਆ 'ਤੇ ਖਰੇ ਉੱਤਰੇ ਹਨ। ਅੰਤਮ ਵਿਸ਼ਲੇਸ਼ਣ ਵਿੱਚ, ਜਦਕਿ ਓਪਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਸਫਲਤਾ ਨੇ ਵਾਧਾ ਅਤੇ ਰੋਕਥਾਮ ਦੀਆਂ ਹੱਦਾਂ ਨੂੰ ਅੱਗੇ ਵਧਾਇਆ, ਇਹ ਅਜਿਹਾ ਕਰ ਸਕਦਾ ਸੀ ਕਿਉਂਕਿ ਇਸਨੇ ਸੰਕਟ ਦੇ ਸਮੇਂ ਵਿੱਚ ਯੁੱਧ ਅਤੇ ਫੈਸਲਾ ਲੈਣ ਦੇ ਕੁਝ ਸਮੇਂ-ਪ੍ਰੀਖਣ ਕੀਤੇ ਸਿਧਾਂਤਾਂ ਦੀ ਵੀ ਪਾਲਣਾ ਕੀਤੀ। 

ਇਨ੍ਹਾਂ ਵਿੱਚੋਂ ਉਦੇਸ਼ ਦੀ ਚੋਣ ਅਤੇ ਰੱਖ-ਰਖਾਅ, ਤਾਕਤ ਦੀ ਇਕਾਗਰਤਾ, ਹਮਲਾਵਰ ਕਾਰਵਾਈ, ਅਚਾਨਕਪਣ, ਕਮਾਨ ਦੀ ਏਕਤਾ, ਸੁਰੱਖਿਆ, ਸਾਦਗੀ, ਮਨੋਬਲ ਅਤੇ ਅਨੁਕੂਲਤਾ ਉਹ ਹਨ ਜੋ ਹੋਰ ਪੜਤਾਲ ਦੇ ਯੋਗ ਹਨ। ਓਪਰੇਸ਼ਨਲ ਪੱਧਰ 'ਤੇ, ਭਾਰਤ ਦੀ ਉਭਰ ਰਹੀ ਬਹੁ-ਖੇਤਰ ਫੌਜੀ ਰਣਨੀਤੀ ਦੀ ਤਲਵਾਰ ਵਜੋਂ ਭਾਰਤੀ ਹਵਾਈ ਫੌਜ ਦੀ ਚੋਣ ਕਰਨਾ ਇੱਕ ਦਲੇਰਾਨਾ ਫੈਸਲਾ ਸੀ, ਜੋ ਆਧੁਨਿਕ ਸੰਘਰਸ਼ ਦੇ ਬਦਲਦੇ ਚਿਹਰੇ ਨੂੰ ਦਰਸਾਉਂਦਾ ਹੈ ਅਤੇ ਜਿਸ ਨੂੰ ਧਿਆਨ ਨਾਲ ਟ੍ਰੈਕ ਕਰਨਾ ਅਤੇ ਵਿਸ਼ਲੇਸ਼ਣ ਕਰਨਾ ਲਾਜ਼ਮੀ ਹੈ। 

ਪਾਕਿਸਤਾਨ ਦੀ ਚੀਨ ਵੱਲੋਂ ਪ੍ਰਦਾਨ ਕੀਤੀ ਗਈ ਹਵਾਈ ਰੱਖਿਆ ਪ੍ਰਣਾਲੀ ਨੂੰ ਬਾਈਪਾਸ ਕਰਨ ਅਤੇ ਜਾਮ ਕਰਨ ਤੋਂ ਬਾਅਦ, 07 ਮਈ ਨੂੰ ਭਾਰਤ ਨੇ ਪਾਕਿਸਤਾਨ ਦੇ ਅੰਦਰੂਨੀ ਹਿੱਸੇ ਵਿੱਚ ਡੂੰਘਾ ਹਮਲਾ ਕੀਤਾ ਅਤੇ ਪਾਕਿਸਤਾਨ ਅਤੇ ਪੀਓਜੇਕੇ ਵਿੱਚ 9 ਉੱਚ-ਮੁੱਲ ਵਾਲੇ ਅੱਤਵਾਦੀ ਲਾਂਚਪੈਡ ਤਬਾਹ ਕਰ ਦਿੱਤੇ, ਜਿਸ ਨਾਲ ਲਸ਼ਕਰ-ਏ-ਤੈਯਬਾ, ਜੈਸ਼-ਏ-ਮੁਹੰਮਦ ਅਤੇ ਹਿਜਬੁਲ ਮੁਜਾਹਿਦੀਨ ਦੇ ਮਹੱਤਵਪੂਰਨ ਟਿਕਾਣੇ ਢਾਹ ਦਿੱਤੇ ਗਏ। 

10 ਮਈ ਨੂੰ, ਕੁਝ ਘੰਟਿਆਂ ਦੇ ਅੰਦਰ, ਭਾਰਤ ਨੇ ਆਪਣੀ ਕਾਰਵਾਈ ਦਾ ਦਾਇਰਾ ਵਧਾਇਆ ਅਤੇ 11 ਮਹੱਤਵਪੂਰਨ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਨੂਰ ਖਾਨ ਏਅਰਬੇਸ, ਰਫ਼ੀਕੀ ਏਅਰਬੇਸ, ਮੁਰੀਦ ਏਅਰਬੇਸ, ਸੁੱਕੁਰ ਏਅਰਬੇਸ, ਸਿਆਲਕੋਟ ਏਅਰਬੇਸ, ਪਸਰੂਰ ਏਅਰਬੇਸ, ਚੁਨੀਆਂ ਏਅਰਬੇਸ, ਸਰਗੋਧਾ ਏਅਰਬੇਸ, ਸਕਰਦੂ ਏਅਰਬੇਸ, ਭੋਲਾਰੀ ਏਅਰਬੇਸ ਅਤੇ ਜੈਕਬਾਬਾਦ ਏਅਰਬੇਸ ਸ਼ਾਮਲ ਹਨ; ਜਿਸ ਨਾਲ ਮਹੱਤਵਪੂਰਨ ਹਵਾਈ ਅਤੇ ਓਪਰੇਸ਼ਨਲ ਸਮਰੱਥਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ।

ਆਈਏਐੱਫ ਦੇ ਹਵਾਈ ਹਮਲਿਆਂ ਦੀ ਤੀਬਰਤਾ ਨੇ ਇਹ ਦਰਸਾਇਆ ਹੈ ਕਿ ਇਨ੍ਹਾਂ ਹਵਾਈ ਅੱਡਿਆਂ ਅਤੇ ਉੱਥੇ ਮੌਜੂਦ ਜਹਾਜ਼ਾਂ ਅਤੇ ਜੰਗੀ ਪ੍ਰਣਾਲੀਆਂ ਨੂੰ ਪਹੁੰਚਾਇਆ ਗਿਆ ਨੁਕਸਾਨ 1971 ਦੀ ਜੰਗ ਦੌਰਾਨ ਪੱਛਮੀ ਮੋਰਚੇ 'ਤੇ ਆਈਏਐੱਫ ਵੱਲੋਂ ਪਾਕਿਸਤਾਨੀ ਹਵਾਈ ਅੱਡਿਆਂ ਨੂੰ ਪਹੁੰਚਾਏ ਗਏ ਕੁੱਲ ਨੁਕਸਾਨ ਨਾਲੋਂ ਕਈ ਗੁਣਾ ਵੱਧ ਹੈ। ਓਪਰੇਸ਼ਨ ਸਿੰਧੂਰ ਨੇ ਭਾਰਤ ਦੀ ਇਕਜੁੱਟ ਹਵਾਈ ਰੱਖਿਆ ਪ੍ਰਣਾਲੀ ਦੀ ਪੱਕੀ ਹੋ ਰਹੀ ਸਮਰੱਥਾ ਨੂੰ ਵੀ ਸਾਬਤ ਕੀਤਾ, ਜੋ ਵਿਰੋਧੀ ਦੀ ਮਿਜ਼ਾਇਲ ਅਤੇ ਡਰੋਨ-ਕੇਂਦ੍ਰਿਤ ਰਣਨੀਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਹਾਲਾਂਕਿ, ਭਵਿੱਖ ਦੇ ਸੀਮਤ ਸੰਘਰਸ਼ਾਂ ਵਿੱਚ ਵੱਧ ਤਾਕਤਵਰ ਵਿਰੋਧੀਆਂ ਨਾਲ ਨਜਿੱਠਣ ਲਈ ਆਈਏਐੱਫ ਨੂੰ ਆਪਣੇ ਪਲੇਟਫਾਰਮਾਂ, ਹਥਿਆਰਾਂ ਅਤੇ ਪ੍ਰਣਾਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਤੇਜ਼ ਗਤੀ ਨਾਲ ਸਿੱਖਣ ਦੀ ਪ੍ਰਕਿਰਿਆ ਜਾਰੀ ਰੱਖਣੀ ਪਵੇਗੀ।

ਭਵਿੱਖ ਦੇ ਜੰਗ ਮੈਦਾਨਾਂ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਘਰਸ਼ਾਂ ਨਾਲ ਨਜਿੱਠਣ ਲਈ ਵਧੇਰੇ ਏਕੀਕ੍ਰਿਤ ਅਤੇ ਤਾਲਮੇਲ ਦੀ ਲੋੜ ਹੋਵੇਗੀ। ਕਈ ਚੱਲ ਰਹੇ ਸੁਧਾਰ ਅਤੇ ਢਾਂਚਾਗਤ ਪਹਿਲਕਦਮੀਆਂ ਬਾਰੇ ਮੁੜ ਸੋਚਣ ਦੀ ਲੋੜ ਹੋ ਸਕਦੀ ਹੈ, ਤਾਂ ਜੋ ਓਪਰੇਸ਼ਨ ਸਿੰਧੂਰ ਦੌਰਾਨ ਸਿੱਖੀਆਂ ਗਈਆਂ ਗੱਲਾਂ ਦੇ ਆਧਾਰ 'ਤੇ ‘ਭਾਰਤ-ਵਿਸ਼ੇਸ਼’ ਸੰਗਠਨਾਤਮਕ ਢਾਂਚਾ ਤਿਆਰ ਕੀਤਾ ਜਾ ਸਕੇ। ਹਾਲਾਂਕਿ ਦੁਨੀਆ ਭਰ ਦੇ ਟਕਰਾਵਾਂ ਤੋਂ ਕਈ ਰਣਨੀਤਕ ਅਤੇ ਕਾਰਜਸ਼ੀਲ ਸਬਕ ਲਏ ਜਾ ਸਕਦੇ ਹਨ, ਭਾਰਤ ਨੂੰ ਕਿਸੇ ਹੋਰ ਥਾਂ ਤੋਂ ਸਿੱਧੇ ਤੌਰ 'ਤੇ ਜੰਗੀ ਮਾਡਲਾਂ ਨੂੰ ਅਪਣਾ ਕੇ ਉਨ੍ਹਾਂ ਨੂੰ ਆਪਣੇ ਮਹੌਲ ਵਿੱਚ ਲਾਗੂ ਨਹੀਂ ਕਰਨਾ ਚਾਹੀਦਾ ਹੈ। 

ਉਦਾਹਰਨ ਵਜੋਂ, ਹਵਾਈ ਕਾਰਵਾਈ ਵਿੱਚ ਮਿਜ਼ਾਇਲ ਅਤੇ ਡਰੋਨ-ਕੇਂਦ੍ਰਿਤ ਧਿਆਨ ਦੇ ਹਮਾਇਤੀਆਂ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ। ਭਾਰਤ ਦੇ ਪੱਛਮੀ ਅਤੇ ਉੱਤਰੀ ਮੋਰਚਿਆਂ 'ਤੇ ਮੌਜੂਦ ਹਵਾਈ ਮੁਕਾਬਲੇ ਵਾਲੇ ਮਾਹੌਲ ਵਿੱਚ ਸਫਲਤਾ ਬਹੁ-ਖੇਤਰੀ ਕਾਰਵਾਈਆਂ ਨਾਲ ਹੀ ਮਿਲੇਗੀ। ਭਾਰਤ ਦੀਆਂ ਹਥਿਆਰਬੰਦ ਫੌਜਾਂ ਨੇ ਇੱਕ ਜਟਿਲ ਜੰਗੀ ਮੈਦਾਨ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਹੈ, ਭਾਵੇਂ ਇਹ ਸੀਮਤ ਪੱਧਰ 'ਤੇ ਸੀ, ਜਿਸ ਨਾਲ ਉਨ੍ਹਾਂ ਨੂੰ ਵੱਖ-ਵੱਖ ਕਿਸਮ ਦੀਆਂ ਕਾਰਵਾਈਆਂ ਕਰਨ ਅਤੇ ਸਰਕਾਰ ਵੱਲੋਂ ਨਿਰਧਾਰਤ ਰਾਸ਼ਟਰੀ ਹਿਤਾਂ ਦੇ ਅਨੁਸਾਰ ਢੁੱਕਵੇਂ ਸਮੇਂ 'ਤੇ ਸਮੇਂ ਸਿਰ ਕਾਰਵਾਈ ਤੋਂ ਪਿੱਛੇ ਹਟਣ ਦਾ ਮੌਕਾ ਮਿਲਿਆ। 

ਭਾਰਤ ਦੇ ਰਣਨੀਤਿਕ ਅਤੇ ਰਾਸ਼ਟਰੀ ਡੀਐੱਨਏ ਵਿੱਚ ਵੱਖ-ਵੱਖ ਤੱਤ ਸ਼ਾਮਲ ਹਨ, ਜੋ 21ਵੀਂ ਸਦੀ ਵਿੱਚ ਰਾਜਨੀਤਿਕ ਰੁਝਾਨਾਂ ਅਤੇ ਰਣਨੀਤਿਕ ਪ੍ਰਗਟਾਵਿਆਂ ਦੇ ਮਿਲੇ-ਜੁਲੇ ਰੂਪ ਵਜੋਂ ਸਾਹਮਣੇ ਆਏ ਹਨ। ਜ਼ਿੰਮੇਵਾਰੀ ਅਤੇ ਸੰਯਮ ਦੇ ਆਧਾਰ 'ਤੇ ਤਿਆਰ ਕੀਤੇ ਗਏ ਇਸ ਢਾਂਚੇ ਨਾਲ ਕਿਰਿਆਸ਼ੀਲ ਰੋਕਥਾਮ ਨੂੰ ਜੋੜਦੇ ਹੋਏ ਹੁਣ ਇੱਕ ਪੂਰੇ ਦੇਸ਼ ਦੀ ਭਾਗੀਦਾਰੀ ਵਾਲੇ ਦ੍ਰਿਸ਼ਟੀਕੋਣ ਵੱਲ ਸਪੱਸ਼ਟ ਬਦਲਾਅ ਆਇਆ ਹੈ। ਓਪਰੇਸ਼ਨ ਸਿੰਧੂਰ ਇਸ ਉਭਰ ਰਹੇ ਡੀਐੱਨਏ ਦੀ ਇੱਕ ਝਲਕ ਸੀ।

 

Tags: Military , Dr Arjun Subramaniam , Air Vice Marshal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD