Thursday, 16 July 2026

 

 

ਖ਼ਾਸ ਖਬਰਾਂ ਵਿਨੀਤ ਜੋਸ਼ੀ ਦੀ ਅਗਵਾਈ ਹੇਠ ਆਰਡਬਲਯੂਏ ਵਫ਼ਦ ਨੇ ਨਿਊ ਸੰਨੀ ਐਨਕਲੇਵ ਦੇ ਪਾਣੀ ਸੰਕਟ ਨੂੰ ਲੈ ਕੇ ਐਸਡੀਐਮ ਨਾਲ ਕੀਤੀ ਮੁਲਾਕਾਤ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਭਗਵੰਤ ਸਿੰਘ ਮਾਨ 'ਆਪ' ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਵੱਡੀ ਸਾਜ਼ਿਸ਼ : ਕੇਵਲ ਸਿੰਘ ਢਿੱਲੋਂ ਅੰਮ੍ਰਿਤਸਰ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਅਜੀਤਪਾਲ ਕੋਹਲੀ ਵਲੋਂ ਮੁਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਐਸਆਈਆਰ ਦੌਰਾਨ ਕਥਿਤ ਬੇਨਿਯਮੀਆਂ 'ਤੇ ਭਾਜਪਾ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ: ਕੇਵਲ ਸਿੰਘ ਢਿੱਲੋਂ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਅਤੇ ਤਾਰਾਗੜ੍ਹ ਦੇ ਸਰਕਾਰੀ ਸਕੂਲਾਂ ਦਾ ਕੀਤਾ ਦੌਰਾ ''ਯੁੱਧ ਨਸ਼ਿਆਂ ਵਿਰੁੱਧ'': ਜ਼ਿਲ੍ਹਾ ਪੁਲਿਸ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਵਿਖੇ ਸਰਚ ਓਪਰੇਸ਼ਨ (ਕਾਸੋ) ਅਧੀਨ ਸੱਕੀ ਨਸ਼ਾ ਤਸਕਰਾਂ ਦੇ ਘਰਾਂ ਦੀ ਲਈ ਤਲਾਸ਼ੀ ਹਰਪ੍ਰੀਤ ਸਿੰਘ ਵਲੋਂ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਰਵਾਇਤੀ ਡਿਗਰੀਆਂ ਤੋਂ ਪਰੇ ਐਲਪੀਯੂ ਇੰਡਸਟਰੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰੋਗਰਾਮ ਪੇਸ਼ ਕਰਕੇ ਵਿਦਿਆਰਥੀਆਂ ਨੂੰ ਭਵਿੱਖ ਦੇ ਕਰੀਅਰ ਲਈ ਤਿਆਰ ਕਰਦਾ ਹੈ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਡੱਗੋ ਰੋਮਾਣਾ ਅਤੇ ਵਾਰਡ ਨੰਬਰ 12 ਕੋਟਕਪੂਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸਾਂ ਨੂੰ ਰਵਾਨਾ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਸ਼ਹੀਦ ਬੀ.ਐਸ.ਐਫ. ਸਬ ਇੰਸਪੈਕਟਰ ਬਲਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਪੰਜਾਬ ਸਰਕਾਰ ਨੂੰ ਪ੍ਰਾਈਵੇਟ ਸੁਪਰ ਸਪੈਸ਼ਲਿਟੀ ਹਸਪਤਾਲਾਂ ਵਿੱਚ ਇਲਾਜ ਦੀਆਂ ਦਰਾਂ ਸੀਮਤ ਕਰਨੀਆਂ ਚਾਹੀਦੀਆਂ ਹਨ: ਬਲਬੀਰ ਸਿੰਘ ਸਿੱਧੂ ਪਿੰਡ ਭਾਗੋਵਾਲ ਵਿੱਚ ਮੰਤਰੀ ਰਵਜੋਤ ਸਿੰਘ ਨੇ ਕੀਤੀ ਲੋਕ ਮਿਲਣੀ, ਰਾਸ਼ਨ ਕਿੱਟਾਂ ਵੰਡੀਆਂ ਲੋਕ ਮਸਲਿਆਂ ਦੇ ਹੱਲ ’ਚ ਅਹਿਮ ਭੂਮਿਕਾ ਨਿਭਾਅ ਰਹੀਆਂ ਲੋਕ ਮਿਲਣੀਆਂ : ਮੋਹਿੰਦਰ ਭਗਤ ਹਰਭਜਨ ਸਿੰਘ ਈ.ਟੀ.ਓ. ਵੱਲੋਂ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਨੇ ਧਾਰਿਆ ਰੈਲੀਆਂ ਦਾ ਰੂਪ 18 ਜੁਲਾਈ ਨੂੰ ਸਹੰਸਰਾ ਕਲਾਂ ਵਿੱਚ ਲੋਕ ਮਿਲਣੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ: ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਰੈਗੂਲੇਟ ਕਰਨ ਦਾ ਫ਼ੈਸਲਾ ਇਤਿਹਾਸਕ : ਵਿਧਾਇਕਾ ਜੀਵਨਜੋਤ ਕੌਰ ਕਾਰਗਿਲ ਵਿਜੇ ਦਿਵਸ 2026 : ਰਾਜਨਾਥ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਤੋਂ ਕਾਰਗਿਲ ਯੁੱਧ ਸਮਾਰਕ ਤੱਕ ਮੋਟਰਸਾਈਕਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਓ.ਐਸ.ਡੀ. ਸੁਖਵੀਰ ਸਿੰਘ ਨੇ ਪਿੰਡ ਕਾਤਰੋਂ ਤੇ ਲੱਡਾ ਵਿਖੇ ਕੀਤੀ 'ਲੋਕ ਮਿਲਣੀ' ਜੋਗਿੰਦਰ ਸਿੰਘ ਛਾਂਗਾ ਨੇ ਹਮੇਸ਼ਾ ਲੋਕ ਸੇਵਾ ਕੀਤੀ- ਬਲਤੇਜ ਪੰਨੂ

 

ਕਾਰਗਿਲ ਵਿਜੇ ਦਿਵਸ 2026 : ਰਾਜਨਾਥ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਤੋਂ ਕਾਰਗਿਲ ਯੁੱਧ ਸਮਾਰਕ ਤੱਕ ਮੋਟਰਸਾਈਕਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

​ਅਗਲੇ 13 ਦਿਨਾਂ ਵਿੱਚ, 28 ਬਾਈਕ ਸਵਾਰ 1,900 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਭਾਰਤੀ ਵੀਰਾਂ ਦੇ ਸਾਹਸ, ਦ੍ਰਿੜ੍ਹ ਇਰਾਦੇ ਅਤੇ ਸਰਵਉੱਚ ਬਲੀਦਾਨ ਨੂੰ ਸ਼ਰਧਾਂਜਲੀ ਭੇਟ ਕਰਨਗੇ

Rajnath Singh, Union Defence Minister, Defence Minister of India, BJP, Bharatiya Janata Party, Kargil Vijay Diwas 2026, Shaurya Vijay Yatra, Military, General Dhiraj Seth, Indian Army, Chief of the Army Staff, COAS, General NS Raja Subramani, New Delhi

Web Admin

Web Admin

5 Dariya News

ਨਵੀਂ ਦਿੱਲੀ , 14 Jul 2026

Last updated on: Jul 15, 2026, 12:58 IST

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਾਰਗਿਲ ਵਿਜੇ ਦਿਵਸ 2026 ਦੀ ਰਾਸ਼ਟਰਵਿਆਪੀ ਮੁਹਿੰਮ ਦੇ ਤਹਿਤ 14 ਜੁਲਾਈ, 2026 ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਤੋਂ ਲੱਦਾਖ ਦੇ ਦ੍ਰਾਸ ਸਥਿਤ ਕਾਰਗਿਲ ਯੁੱਧ ਸਮਾਰਕ ਤੱਕ 13 ਦਿਨਾਂ ਦੀ 'ਸ਼ੌਰਯ ਵਿਜੇ ਯਾਤਰਾ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਯਾਤਰਾ ਵਿੱਚ ਸੇਵਾਮੁਕਤ ਅਤੇ ਸੇਵਾ ਕਰ ਰਹੇ ਰੱਖਿਆ ਬਲਾਂ ਦੇ ਜਵਾਨਾਂ ਸਮੇਤ 28 ਬਾਈਕ ਸਵਾਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉੱਤਰੀ ਹਿਮਾਲਿਆ ਦੇ ਦੁਰਗਮ ਇਲਾਕਿਆਂ ਵਿੱਚੋਂ ਲੰਘਦੇ ਹੋਏ 1,900 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।

ਇਹ ਯਾਤਰਾ 1999 ਦੇ ਕਾਰਗਿਲ ਯੁੱਧ ਵਿੱਚ ਜਿੱਤ ਯਕੀਨੀ ਬਣਾਉਣ ਵਾਲੇ ਭਾਰਤੀ ਵੀਰਾਂ ਦੇ ਅਦੁੱਤੀ ਸਾਹਸ, ਦ੍ਰਿੜ੍ਹ ਇਰਾਦੇ ਅਤੇ ਸਰਵਉੱਚ ਬਲੀਦਾਨ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਯਾਤਰਾ ਦਾ ਆਦਰਸ਼ ਵਾਕ  ਹੈ 'ਇੱਕ ਸਵਾਰੀ, ਇੱਕ ਰਾਸ਼ਟਰ, ਇੱਕ ਸਲਾਮ'। ਇਸ ਮੌਕੇ ‘ਤੇ ਰਕਸ਼ਾ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਵੀਰ ਭਾਰਤੀ ਸੈਨਿਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਦੁੱਤੀ ਸਾਹਸ, ਧੀਰਜ, ਅਨੁਸ਼ਾਸਨ ਅਤੇ ਬੇਮਿਸਾਲ ਦੇਸ਼ਭਗਤੀ ਦਾ ਇੱਕ ਸੁਨਹਿਰੀ ਅਧਿਆਏ ਲਿਖਿਆ ਹੈ, ਜਿਸ ਦਾ ਵਿਸ਼ਵ ਭਰ ਦੀਆਂ ਸੈਨਾਵਾਂ ਅੱਜ ਵੀ ਅਧਿਐਨ ਕਰਦੀਆਂ ਹਨ ਅਤੇ ਸਨਮਾਨ ਕਰਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਲਗਭਗ 20,000 ਫੁੱਟ ਦੀ ਉਚਾਈ ਅਤੇ ਮਾਈਨਸ 40 ਡਿਗਰੀ ਸੈਲਸੀਅਸ ਤੱਕ ਡਿੱਗਦੇ ਤਾਪਮਾਨ ਵਿੱਚ, ਸਾਡੇ ਸੈਨਿਕਾਂ ਨੇ ਸਾਹਸ ਅਤੇ ਦ੍ਰਿੜ੍ਹਤਾ ਨਾਲ ਆਪਣੇ ਟੀਚੇ ਨੂੰ ਹਾਸਲ ਕੀਤਾ। ਉਨ੍ਹਾਂ ਨੇ ਦੁਸ਼ਮਣ ਦੇ ਕਬਜ਼ੇ ਵਿੱਚੋਂ ਹਰ ਚੋਟੀ, ਪਹਾੜੀ ਅਤੇ ਬੰਕਰ ਨੂੰ ਵਾਪਸ ਲੈ ਲਿਆ ਅਤੇ ਤਿਰੰਗੇ ਦਾ ਮਾਣ ਬਣਾਈ ਰੱਖਿਆ। ਇਹ ਜਿੱਤ ਸਾਡੀ ਧਰਤੀ, ਪਛਾਣ ਅਤੇ ਸਨਮਾਨ 'ਤੇ ਕਿਸੇ ਵੀ ਦੁਸ਼ਮਣ ਦੇ ਦੁਸਾਹਸ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਦੇ ਭਾਰਤ ਦੇ ਅਟੁੱਟ ਸੰਕਲਪ ਦਾ ਪ੍ਰਤੀਕ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਪਰਮ ਵੀਰ ਚੱਕਰ ਨਾਲ ਸਨਮਾਨਿਤ ਸਾਰੇ ਭਾਰਤੀ ਵੀਰ ਸੈਨਿਕਾਂ, ਜਿਨ੍ਹਾਂ ਵਿੱਚ ਕਪਤਾਨ ਵਿਕਰਮ ਬਤਰਾ, ਲੈਫਟੀਨੈਂਟ ਮਨੋਜ ਕੁਮਾਰ ਪਾਂਡੇ, ਸੂਬੇਦਾਰ ਮੇਜਰ (ਔਨਰੇਰੀ ਕਪਤਾਨ) ਯੋਗੇਂਦਰ ਸਿੰਘ ਯਾਦਵ (ਸੇਵਾਮੁਕਤ) ਅਤੇ ਸੂਬੇਦਾਰ ਮੇਜਰ (ਔਨਰੇਰੀ ਕਪਤਾਨ) ਸੰਜੇ ਕੁਮਾਰ (ਸੇਵਾਮੁਕਤ) ਨੂੰ ਯੁੱਧ ਵਿੱਚ ਜਿੱਤ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੇ ਅਮੂਲ ਯੋਗਦਾਨ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਹ ਵੀਰ ਸੈਨਿਕ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਗੇ। ਯਾਤਰਾ ਦੌਰਾਨ, ਰਾਈਡਰਜ਼ ਚੰਡੀਮੰਦਿਰ ਯੁੱਧ ਸਮਾਰਕ, ਰੇਜ਼ਾਂਗ ਲਾ ਯੁੱਧ ਸਮਾਰਕ ਅਤੇ ਲੇਹ ਯੁੱਧ ਸਮਾਰਕ ਸਮੇਤ ਪ੍ਰਮੁੱਖ ਸੈਨਯ ਸਮਾਰਕਾਂ 'ਤੇ ਸ਼ਰਧਾਂਜਲੀ ਭੇਟ ਕਰਨਗੇ। ਆਪਣੀ ਮੁਹਿੰਮ ਦੌਰਾਨ ਉਹ ਵੀਰਾਂਗਣਾਵਾਂ  ਨਾਲ ਵੀ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੇ ਸਾਹਸ ਤੇ ਦ੍ਰਿੜ੍ਹਤਾ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕਰਨਗੇ।

ਇਸ ਮੁਹਿੰਮ ਦੀ ਸਮਾਪਤੀ 26 ਜੁਲਾਈ, 2026 ਨੂੰ ਕਾਰਗਿਲ ਵਿਜੇ ਦਿਵਸ 'ਤੇ ਕਾਰਗਿਲ ਯੁੱਧ ਸਮਾਰਕ 'ਤੇ ਹੋਵੇਗੀ। ਇਸ ਮੁਹਿੰਮ ਦੌਰਾਨ, ਸਵਾਰ  ਰਾਸ਼ਟਰੀ ਯੁੱਧ ਸਮਾਰਕ ਦੀ ਪਵਿੱਤਰ ਮਿੱਟੀ ਨਾਲ ਭਰਿਆ ਕਲਸ਼ ਲੈ ਕੇ ਚੱਲਣਗੇ, ਜਿਸ ਨੂੰ ਸ਼ਹੀਦਾਂ ਦੀ ਯਾਦ ਵਿੱਚ ਕਾਰਗਿਲ ਵਿੱਚ ਅਰਪਿਤ ਕੀਤਾ ਜਾਵੇਗਾ। ਰਕਸ਼ਾ ਮੰਤਰੀ ਨੇ ਕਿਹਾ ਕਿ ਜਦੋਂ ਇੱਥੋਂ ਦੀ ਮਿੱਟੀ ਕਾਰਗਿਲ ਦੀ ਮਿੱਟੀ ਨਾਲ ਮਿਲੇਗੀ, ਤਾਂ ਇਹ ਰਾਸ਼ਟਰ ਦੀ ਮੌਜੂਦਾ ਪੀੜ੍ਹੀ ਦੀ ਸ਼ਰਧਾ ਅਤੇ ਦੇਸ਼ ਦੇ ਨਾਇਕਾਂ ਦੀ ਬਹਾਦਰੀ ਦੇ ਸੁਮੇਲ ਦਾ ਪ੍ਰਤੀਕ ਹੋਵੇਗੀ।

ਸ਼ੌਰਯ ਵਿਜੇ ਯਾਤਰਾ ਦੇ ਇੱਕ ਮਹੱਤਵਪੂਰਨ ਪਹਿਲੂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਯਾਤਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੇਵਾ ਕਰ ਰਹੇ ਅਧਿਕਾਰੀਆਂ, ਸਾਬਕਾ ਸੈਨਿਕਾਂ ਅਤੇ ਨਾਗਰਿਕਾਂ ਨੂੰ ਇਕਜੁੱਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪਿਛੋਕੜ, ਭਾਸ਼ਾਵਾਂ ਅਤੇ ਪਰੰਪਰਾਵਾਂ ਫਿਰ ਵੀ ਇੱਕ ਤਿਰੰਗਾ, ਇੱਕ ਰਾਸ਼ਟਰ ਅਤੇ ਸਾਡੇ ਨਾਇਕਾਂ ਪ੍ਰਤੀ ਸਾਂਝੀ ਸ਼ਰਧਾ ਇਹੀ ਸਾਡੇ ਦੇਸ਼ ਦੀ ਪਛਾਣ ਹੈ।

ਝੰਡਾ ਲਹਿਰਾਉਣ ਦੀ ਰਸਮ ਵਿੱਚ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਦੇ ਕੈਡੇਟਾਂ ਦੀ ਮੌਜੂਦਗੀ ਵਿੱਚ ਰਕਸ਼ਾ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਮੁਹਿੰਮ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਮੁੜ ਸੁਰਜੀਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦੇਵੇਗੀ ਕਿ ਰਾਸ਼ਟਰ ਦੀ ਸੁਤੰਤਰਤਾ ਅਤੇ ਸਨਮਾਨ ਦੀ ਰੱਖਿਆ ਸਿਰਫ਼ ਸਰਹੱਦਾਂ 'ਤੇ ਹੀ ਨਹੀਂ, ਸਗੋਂ ਸਾਡੀਆਂ ਯਾਦਾਂ ਅਤੇ ਕਦਰਾਂ-ਕੀਮਤਾਂ ਵਿੱਚ ਵੀ ਸ਼ਾਮਲ ਹੈ।

ਇਸ ਮੌਕੇ ‘ਤੇ ਰੱਖਿਆ ਪ੍ਰਮੁੱਖ ਜਨਰਲ ਐੱਨਐੱਸ ਰਾਜਾ ਸੁਬਰ੍ਰਾਮਣੀ, ਥਲ ਸੈਨਾ ਪ੍ਰਮੁੱਖ ਜਨਰਲ ਧੀਰਜ ਸੇਠ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਸ਼ੌਰਯ ਵਿਜੇ ਯਾਤਰਾ, ਆਪ੍ਰੇਸ਼ਨ ਵਿਜੇ ਦੌਰਾਨ ਪ੍ਰਦਰਸ਼ਿਤ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਭਾਰਤੀ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਸਾਹਸਿਕ ਯਾਤਰਾ ਨੂੰ ਦੁਹਰਾਉਂਦੇ ਹੋਏ, ਇਹ ਮੁਹਿੰਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਤੱਵ, ਸਨਮਾਨ ਅਤੇ ਨਿਰਸੁਆਰਥ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਬਣਾਏ ਰੱਖਣ ਲਈ ਪ੍ਰੇਰਿਤ ਕਰਦੀ ਰਹੇਗੀ।

 

Tags: Rajnath Singh , Union Defence Minister , Defence Minister of India , BJP , Bharatiya Janata Party , Kargil Vijay Diwas 2026 , Shaurya Vijay Yatra , Military , General Dhiraj Seth , Indian Army , Chief of the Army Staff , COAS , General NS Raja Subramani , New Delhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD