Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਅਪਰਾਧ ਖਿਲਾਫ਼ ਸਖ਼ਤ ਰੁਖ; ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਕਰਮਚਾਰੀ

ਪੰਜਾਬ ਪੁਲਿਸ ਦੇਸ਼ ਦੀ ਸਭ ਤੋਂ ਪ੍ਰਗਤੀਸ਼ੀਲ ਫੋਰਸ ਵਜੋਂ ਉੱਭਰੀ; ਕਈ ਮਹਿਲਾ ਅਧਿਕਾਰੀ ਐਂਟੀ-ਗੈਂਗਸਟਰ ਓਪਰੇਸ਼ਨਾਂ ਦੀ ਅਗਵਾਈ ਕਰਦੀਆਂ ਹੋਈਆਂ, ਭਗਵੰਤ ਮਾਨ ਸਰਕਾਰ ਦੇ ‘ਸੁਰੱਖਿਅਤ ਪੰਜਾਬ, ਖੁਸ਼ਹਾਲ ਪੰਜਾਬ’ ਦੇ ਟੀਚੇ ਵੱਲ ਵਧਦੀਆਂ ਹੋਈਆਂ

Punjab Admin, Police, Punjab Police, Pragya Jain, Gangstran Te Vaar, Operation Parhaar

Web Admin

Web Admin

5 Dariya News

ਮੋਹਾਲੀ , 14 Apr 2026

Last updated on: Apr 15, 2026, 09:40 IST

ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀ ਮਹੱਤਵਪੂਰਨ ਓਪਰੇਸ਼ਨਾਂ ਦੀ ਅਗਵਾਈ ਕਰਦੀਆਂ ਹੋਈਆਂ, ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਅਪਰਾਧ- ਮੁਕਤ ਅਤੇ ਗੈਂਗਸਟਰ-ਮੁਕਤ ਪੰਜਾਬ ਦੇ ਲਗਾਤਾਰ ਯਤਨਾਂ ਨੂੰ ਮਜ਼ਬੂਤੀ ਦੇ ਰਹੀਆਂ ਹਨ ਅਤੇ ਆਧੁਨਿਕ ਪੁਲਿਸਿੰਗ ਦੀ ਅੱਗੇਲੀ ਕਤਾਰ ਵਿੱਚ ਇੱਕ ਫੈਸਲਾਕੁੰਨ ਤਾਕਤ ਵਜੋਂ ਉੱਭਰ ਰਹੀਆਂ ਹਨ।

ਗੈਂਗਸਟਰ ਵਿਰੋਧੀ ਮੁਹਿੰਮਾਂ ਦੀ ਨਿਗਰਾਨੀ ਤੋਂ ਲੈ ਕੇ ਕਮਿਊਨਿਟੀ-ਕੇਂਦਰਿਤ ਪਹਿਲਾਂ ਨੂੰ ਅੱਗੇ ਵਧਾਉਣ ਤੱਕ, ਇਹ ਅਧਿਕਾਰੀ ਨਾ ਸਿਰਫ਼ ਅਪਰਾਧਿਕ ਨੈੱਟਵਰਕਾਂ ਨੂੰ ਤੋੜ ਰਹੀਆਂ ਹਨ, ਸਗੋਂ ਪੁਲਿਸ ਬਲ ਵਿੱਚ ਅਗਵਾਈ ਦੀ ਨਵੀਂ ਪਰਿਭਾਸ਼ਾ ਵੀ ਤਿਆਰ ਕਰ ਰਹੀਆਂ ਹਨ। ਨੇਤ੍ਰਿਤਵ ਪਦਾਂ 'ਤੇ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਨੇ ਪੰਜਾਬ ਪੁਲਿਸ ਨੂੰ ਦੇਸ਼ ਦੀਆਂ ਸਭ ਤੋਂ ਪ੍ਰਗਤੀਸ਼ੀਲ ਪੁਲਿਸ ਫੋਰਸਾਂ ਵਿੱਚ ਸ਼ਾਮਲ ਕਰ ਦਿੱਤਾ ਹੈ।

ਮਹਿਲਾ ਅਧਿਕਾਰੀ ‘ਗੈਂਗਸਟਰਾਂ ਤੇ ਵਾਰ’ ਅਤੇ ‘ਓਪਰੇਸ਼ਨ ਪ੍ਰਹਾਰ’ ਵਰਗੀਆਂ ਮੁੱਖ ਮੁਹਿੰਮਾਂ ਦੀ ਨਿਗਰਾਨੀ ਕਰ ਰਹੀਆਂ ਹਨ। ਇਹ ਅਧਿਕਾਰੀ ਨਾ ਸਿਰਫ਼ ਰਾਜ ਨੂੰ ਅਪਰਾਧ ਤੋਂ ਸੁਰੱਖਿਅਤ ਕਰ ਰਹੀਆਂ ਹਨ, ਸਗੋਂ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਵੀ ਪੁਲਿਸ ਸੇਵਾ ਵਿੱਚ ਆਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਸ ਵੇਲੇ ਕੁੱਲ 79 ਮਹਿਲਾ ਅਧਿਕਾਰੀ ਵੱਖ-ਵੱਖ ਅਹੁਦਿਆਂ 'ਤੇ ਤੈਨਾਤ ਹਨ, ਜਿਨ੍ਹਾਂ ਵਿੱਚ ਸਪੈਸ਼ਲ ਡੀਜੀਪੀ ਤੋਂ ਲੈ ਕੇ ਡੀਐਸਪੀ ਤੱਕ ਦੇ ਅਹੁਦੇ ਸ਼ਾਮਲ ਹਨ।

ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ, ਇਨ੍ਹਾਂ ਵਿੱਚ 4 ਡੀਜੀਪੀ, 1 ਏਡੀਜੀਪੀ, 2 ਆਈਜੀਪੀ/ਸੀਪੀ, 2 ਡੀਆਈਜੀ, 18 ਐਸਐਸਪੀ/ਏਆਈਜੀ/ਕਮਾਂਡੈਂਟ (ਜਿਨ੍ਹਾਂ ਵਿੱਚ 3 ਐਸਐਸਪੀ), 23 ਐਸਪੀ, 1 ਏਐਸਪੀ ਅਤੇ 28 ਡੀਐਸਪੀ ਸ਼ਾਮਲ ਹਨ। ਕੁੱਲ 79 ਵਿੱਚੋਂ 5 ਅਧਿਕਾਰੀ ਫੀਲਡ ਅਹੁਦਿਆਂ ਦੀ ਅਗਵਾਈ ਕਰ ਰਹੀਆਂ ਹਨ, ਜਿੱਥੇ ਉਹ ‘ਗੈਂਗਸਟਰਾਂ ਤੇ ਵਾਰ’ ਵਰਗੀਆਂ ਮੁਹਿੰਮਾਂ ਦੀ ਨਿਗਰਾਨੀ ਅਤੇ ਭਾਗੀਦਾਰੀ ਕਰਦੀਆਂ ਹਨ।

ਇਹ ਅਧਿਕਾਰੀ ਅਪਰਾਧ ਨਾਲ ਨਿਪਟਣ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਹਿਕਰਮੀ ਉਨ੍ਹਾਂ 'ਤੇ ਮਾਣ ਮਹਿਸੂਸ ਕਰਦੇ ਹਨ। ਮਜ਼ਬੂਤ ਸਿੱਖਿਆ ਅਤੇ ਟ੍ਰੇਨਿੰਗ ਪਿਛੋਕੜ ਨਾਲ, ਮਹਿਲਾ ਪੁਲਿਸ ਅਧਿਕਾਰੀਆਂ ਨੇ ਓਪਰੇਸ਼ਨਲ ਅਤੇ ਪ੍ਰਸ਼ਾਸਨਿਕ ਦੋਵੇਂ ਖੇਤਰਾਂ ਵਿੱਚ ਆਪਣੀ ਨੇਤ੍ਰਿਤਵ ਸਮਰੱਥਾ ਨੂੰ ਤੇਜ਼ੀ ਨਾਲ ਸਾਬਤ ਕੀਤਾ ਹੈ।

ਇਹ ਗੱਲ ਸਪੱਸ਼ਟ ਹੈ ਕਿ ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀਆਂ ਨੇ ਪੁਲਿਸਿੰਗ ਦੇ ਮਿਆਰ ਉੱਚੇ ਕੀਤੇ ਹਨ। ਉਹ ਨਾ ਸਿਰਫ਼ ਮੈਦਾਨ ਵਿੱਚ ਸਰਗਰਮ ਹਨ, ਸਗੋਂ ਤਕਨੀਕੀ ਤੌਰ 'ਤੇ ਨਿਪੁੰਨ, ਅਪਰਾਧ ਨਿਯੰਤਰਣ ਪ੍ਰਤੀ ਚੌਕਸ ਅਤੇ ਪੰਜਾਬ ਨੂੰ ਦੇਸ਼ ਦੇ ਸਭ ਤੋਂ ਸੁਰੱਖਿਅਤ ਰਾਜਾਂ ਵਿੱਚੋਂ ਇੱਕ ਬਣਾਉਣ ਦੇ ਮਕਸਦ ਲਈ ਵਚਨਬੱਧ ਹਨ। ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜੈਨ ਨੇ ਕਿਹਾ ਕਿ ਆਧੁਨਿਕ ਪੁਲਿਸਿੰਗ ਦਾ ਅਧਾਰ ਲਿੰਗ ਨਹੀਂ, ਸਗੋਂ ਯੋਗਤਾ ਅਤੇ ਸਮਨਵਯ ਹੈ।

ਮਹਿਲਾ ਅਧਿਕਾਰੀ ਹਰ ਪੱਧਰ 'ਤੇ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਮੇਰੇ ਅਨੁਸਾਰ ਪੁਲਿਸਿੰਗ ਹਿੰਮਤ, ਯੋਗਤਾ ਅਤੇ ਵਚਨਬੱਧਤਾ 'ਤੇ ਆਧਾਰਿਤ ਹੈ, ਨਾ ਕਿ ਲਿੰਗ 'ਤੇ। ‘ਗੈਂਗਸਟਰਾਂ ਤੇ ਵਾਰ’ ਵਰਗੀਆਂ ਮੁਹਿੰਮਾਂ ਵਿੱਚ ਮਹਿਲਾ ਅਧਿਕਾਰੀਆਂ ਨੇ ਇਨ੍ਹਾਂ ਤਿੰਨਾਂ ਗੁਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੈਂਗਸਟਰ ਵਿਰੋਧੀ ਮੁਹਿੰਮਾਂ ਦਿਖਾਉਂਦੀਆਂ ਹਨ ਕਿ ਆਧੁਨਿਕ ਪੁਲਿਸਿੰਗ ਖੁਫੀਆ ਜਾਣਕਾਰੀ ਅਤੇ ਸਾਂਝੇ ਨੇਤ੍ਰਿਤਵ 'ਤੇ ਆਧਾਰਿਤ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ਮਹਿਲਾ ਅਧਿਕਾਰੀ ਯੋਜਨਾ ਬਣਾਉਣ ਤੋਂ ਲੈ ਕੇ ਕਾਰਜਾਨਵਿਨ ਤੱਕ ਅਗਲੇ ਮੋਰਚੇ 'ਤੇ ਅਗਵਾਈ ਕਰਦੀਆਂ ਹਨ। ਇੱਕ ਖ਼ਾਸ ਮਾਮਲੇ ਵਿੱਚ, ਇੱਕ ਆਦਤੀ ਅਪਰਾਧੀ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਰ ਰਾਤ ਦੇ ਓਪਰੇਸ਼ਨ ਦੌਰਾਨ ਸਾਡੀ ਮਹਿਲਾ ਪੀਸੀਆਰ ਟੀਮ ਨੇ ਇਲਾਕੇ ਦੀਆਂ ਮਹਿਲਾਵਾਂ ਤੋਂ ਮਹੱਤਵਪੂਰਨ ਸਥਾਨਕ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ, ਜੋ ਅਕਸਰ ਪੁਰਸ਼ ਟੀਮਾਂ ਲਈ ਮੁਸ਼ਕਲ ਹੁੰਦੀ ਹੈ।

ਇਸੇ ਜਾਣਕਾਰੀ ਦੇ ਆਧਾਰ 'ਤੇ ਅਗਲੀ ਸਵੇਰ ਸਿੱਧੀਆਂ ਗ੍ਰਿਫ਼ਤਾਰੀਆਂ ਸੰਭਵ ਹੋਈਆਂ।” ਚੁਣੌਤੀਆਂ ਬਾਰੇ ਉਨ੍ਹਾਂ ਨੇ ਕਿਹਾ, “ਅਸੀਂ ਸਬੂਤ-ਆਧਾਰਿਤ ਪੁੱਛਗਿੱਛ ਕਰਦੇ ਹਾਂ ਅਤੇ ਦਬਾਅ ਵਿੱਚ ਵੀ ਸ਼ਾਂਤ ਰਹਿੰਦੇ ਹਾਂ। ਜਾਣਕਾਰੀ ਦੀ ਅਸਮਾਨਤਾ ਅਤੇ ਸਮੇਂ ਦੀ ਸੰਵੇਦਨਸ਼ੀਲਤਾ ਵੱਡੀਆਂ ਚੁਣੌਤੀਆਂ ਹਨ। ਪੁਲਿਸਿੰਗ ਵਿੱਚ ਵੱਖ-ਵੱਖ ਨੇਤ੍ਰਿਤਵ ਸ਼ੈਲੀਆਂ ਦੀ ਲੋੜ ਹੈ। ਮਹਿਲਾ ਅਧਿਕਾਰੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਅਤੇ ਉਨ੍ਹਾਂ ਨੂੰ ਓਪਰੇਸ਼ਨਲ ਭੂਮਿਕਾਵਾਂ ਵਿੱਚ ਤੈਨਾਤ ਕਰਨਾ ਸੰਸਥਾਗਤ ਪਰਿਪਕਵਤਾ ਨੂੰ ਦਰਸਾਉਂਦਾ ਹੈ।”

ਉਨ੍ਹਾਂ ਨੇ ਕਿਹਾ, “ਪੁਲਿਸਿੰਗ ਅੰਤ ਵਿੱਚ ਸੇਵਾ ਅਤੇ ਜ਼ਿੰਮੇਵਾਰੀ ਦਾ ਕੰਮ ਹੈ। ਚਾਹੇ ਪੁਰਸ਼ ਹੋਵੇ ਜਾਂ ਮਹਿਲਾ, ਹਰ ਅਧਿਕਾਰੀ ਦੀ ਜ਼ਿੰਮੇਵਾਰੀ ਇੱਕੋ ਜਿਹੀ ਹੈ।ਫਰੀਦਕੋਟ ਵਿੱਚ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿ ਇੱਕ ਅਜਿਹਾ ਪੁਲਿਸ ਬਲ ਤਿਆਰ ਕੀਤਾ ਜਾਵੇ, ਜਿੱਥੇ ਹਰ ਅਧਿਕਾਰੀ ਨੂੰ ਅਗਵਾਈ ਕਰਨ, ਯੋਗਦਾਨ ਪਾਉਣ ਅਤੇ ਮੈਦਾਨੀ ਪੱਧਰ ‘ਤੇ ਬਦਲਾਅ ਲਿਆਉਣ ਲਈ ਸਮਾਨ ਮੌਕਾ ਮਿਲੇ।”

‘ਗੈਂਗਸਟਰਾਂ ਤੇ ਵਾਰ’ ਦੇ ਤਹਿਤ ਪੰਜਾਬ ਪੁਲਿਸ ਦੀ ਕਾਰਵਾਈ ਵਿੱਚ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, ਪੁਲਿਸ ਬਲ ਨੇ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੇ ਪਛਾਣ ਕੀਤੇ ਸਥਾਨਾਂ ‘ਤੇ 59,015 ਛਾਪੇ ਮਾਰੇ ਹਨ ਅਤੇ 21,154 ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਦੌਰਾਨ ਪੁਲਿਸ ਟੀਮਾਂ ਨੇ 888 ਘੋਸ਼ਿਤ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।”

ਫਰੀਦਕੋਟ ਰੇਂਜ ਦੀ ਆਈਜੀਪੀ 'ਨਿਲਾਂਬਰੀ ਜਗਦਾਲੇ' ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁਹਿੰਮ ਅਪਰਾਧਕ ਤੰਤਰਾਂ ਨੂੰ ਜੜ੍ਹਾਂ ਤੋਂ ਖਤਮ ਕਰਨ ‘ਤੇ ਕੇਂਦ੍ਰਿਤ ਹੈ।“ਗੈਂਗਸਟਰਵਾਦ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਨੂੰ ਜੜ੍ਹਾਂ ਤੋਂ ਮਿਟਾਉਣ ਦੇ ਪੱਕੇ ਇਰਾਦੇ ਨਾਲ, ਭਗਵੰਤ ਮਾਨ ਦੀ ਅਗਵਾਈ ਅਤੇ ਪੰਜਾਬ ਦੇ ਡੀਜੀਪੀ 'ਗੌਰਵ ਯਾਦਵ' ਦੇ ਨਿਰਦੇਸ਼ਾਂ ਹੇਠ, ਟੀਮਾਂ ਰਾਜ ਭਰ ਵਿੱਚ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਅਸਮਾਜਿਕ ਤੱਤਾਂ, ਨਸ਼ਾ ਤਸਕਰਾਂ ਅਤੇ ਸੰਗਠਿਤ ਅਪਰਾਧਿਕ ਗਿਰੋਹਾਂ ਦੇ ਖ਼ਿਲਾਫ਼ ਲਗਾਤਾਰ ਟਾਰਗੇਟਡ ਅਤੇ ਸਖ਼ਤ ਕਾਰਵਾਈ ਕਰ ਰਹੀਆਂ ਹਨ।”

ਉਨ੍ਹਾਂ ਨੇ ਕਿਹਾ,“ਇਸ ਮੁਹਿੰਮ ਦਾ ਮੁੱਖ ਮਕਸਦ ਅਪਰਾਧਿਕ ਨੈੱਟਵਰਕਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਜੜ੍ਹ ਤੋਂ ਖਤਮ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸੇ ਕ੍ਰਮ ਵਿੱਚ ‘ਓਪਰੇਸ਼ਨ ਪ੍ਰਹਾਰ 1.0’ ਅਤੇ ‘ਓਪਰੇਸ਼ਨ ਪ੍ਰਹਾਰ 2.0’ ਸ਼ੁਰੂ ਕੀਤੇ ਗਏ ਹਨ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੇਤ੍ਰਿਤਵ ਅਤੇ ਹਿੰਮਤ ਦਾ ਲਿੰਗ ਨਾਲ ਕੋਈ ਸੰਬੰਧ ਨਹੀਂ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਮਹਿਲਾ ਹੋਵੇ ਜਾਂ ਪੁਰਸ਼, ਨੇਤ੍ਰਿਤਵ ਸਮਰੱਥਾ, ਯੋਜਨਾਬੱਧਤਾ ਅਤੇ ਹਿੰਮਤ ਕਿਸੇ ਵੀ ਲਿੰਗ ‘ਤੇ ਨਿਰਭਰ ਨਹੀਂ ਕਰਦੇ। ਮੇਰਾ ਮੰਨਣਾ ਹੈ ਕਿ ਮਹਿਲਾ ਅਧਿਕਾਰੀ ਸਮਨਵਯ ਵਿੱਚ ਬੇਹਤਰੀਨ ਕੰਮ ਕਰ ਰਹੀਆਂ ਹਨ ਅਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਕੋਲ ਸ਼ਾਨਦਾਰ ਕੌਸ਼ਲ ਹੈ l ਪੀੜਤ ਅਤੇ ਗਵਾਹ ,ਮਹਿਲਾ ਅਧਿਕਾਰੀਆਂ ‘ਤੇ ਭਰੋਸਾ ਕਰਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਵਿੱਚ ਕਦੇ ਹਿਚਕਿਚਾਉਂਦੇ ਨਹੀਂ ਹਨ।

‘ਗੈਂਗਸਟਰਾਂ ਤੇ ਵਾਰ’ ਦੇ ਤਹਿਤ ਅਸੀਂ ਵੱਖ-ਵੱਖ ਮਾਮਲਿਆਂ ਨੂੰ ਸੰਭਾਲਿਆ ਹੈ ਅਤੇ ਚੁਣੌਤੀਆਂ ਹਰ ਵਾਰ ਵੱਖਰੀਆਂ ਹੁੰਦੀਆਂ ਹਨ। ਸਾਨੂੰ ਹਮੇਸ਼ਾ ਅਪਰਾਧੀਆਂ ਤੋਂ ਇੱਕ ਕਦਮ ਅੱਗੇ ਰਹਿ ਕੇ ਕੰਮ ਕਰਨਾ ਹੁੰਦਾ ਹੈ।" ਕਈ ਵਾਰ ਅਪਰਾਧੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਦਾ ਇਸਤੇਮਾਲ ਕਰਦੇ ਹਨ ਤਾਂ ਜੋ ਉੱਥੇ ਲੋਕਾਂ ਨੂੰ ਢਾਲ ਬਣਾਇਆ ਜਾ ਸਕੇ, ਪਰ ਸਾਨੂੰ ਸਰਗਰਮ ਰਹਿ ਕੇ ਪੂਰੀ ਤਿਆਰੀ ਨਾਲ ਕੰਮ ਕਰਨਾ ਪੈਂਦਾ ਹੈ ਤਾਂ ਜੋ ਉਨ੍ਹਾਂ ਨੂੰ ਅਪਰਾਧ ਕਰਨ ਤੋਂ ਰੋਕਿਆ ਜਾ ਸਕੇ।

ਅੱਜਕੱਲ੍ਹ ਗੈਂਗਸਟਰ ਆਧੁਨਿਕ ਤਕਨਾਲੋਜੀ ਦਾ ਵੀ ਇਸਤੇਮਾਲ ਕਰ ਰਹੇ ਹਨ ਅਤੇ ਇਹ ਉਹ ਖੇਤਰ ਹੈ ਜਿੱਥੇ ਅਸੀਂ ਆਪਣੀਆਂ ਟੀਮਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਮਹਿਲਾ ਅਤੇ ਪੁਰਸ਼ ਪੁਲਿਸ ਬਲ ਦਾ ਸੰਤੁਲਿਤ ਮਿਲਾਪ ਇੱਕ ਪ੍ਰਗਤੀਸ਼ੀਲ ਰਾਜ ਦਾ ਸਕਾਰਾਤਮਕ ਸੰਕੇਤ ਹੈ। ਇਹ ਨੌਜਵਾਨਾਂ ਲਈ ਵੀ ਪ੍ਰੇਰਣਾਦਾਇਕ ਹੈ, ਜੋ ਕਿ ਕਮਿਊਨਿਟੀ ਪੁਲਿਸਿੰਗ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਹੈ।”

ਇਨ੍ਹਾਂ ਮੁਹਿੰਮਾਂ ਨੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਦੇ ਵਿੱਤੀ ਅਤੇ ਲਾਜਿਸਟਿਕ ਢਾਂਚੇ ਨੂੰ ਵੀ ਬੇਨਕਾਬ ਕਰਕੇ ਬਾਧਿਤ ਕੀਤਾ ਹੈ। ਕਾਲ ਡੀਟੇਲ ਰਿਕਾਰਡ, ਟਾਵਰ ਡੰਪ ਅਤੇ ਆਈਪੀ ਡਾਟਾ ਦੇ ਆਧੁਨਿਕ ਵਿਸ਼ਲੇਸ਼ਣ ਰਾਹੀਂ ਪੰਜਾਬ ਪੁਲਿਸ ਨੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਨੈੱਟਵਰਕਾਂ ‘ਤੇ ਟਾਰਗੇਟਡ ਛਾਪੇ ਮਾਰੇ ਹਨ, ਜਿਸ ਨਾਲ ਵਿਆਪਕ ਤਸਦੀਕ ਅਤੇ ਖੁਫੀਆ-ਆਧਾਰਿਤ ਕਾਰਵਾਈ ਨੂੰ ਯਕੀਨੀ ਬਣਾਇਆ ਗਿਆ ਹੈ।

ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸਿੰਗ ਦੇ ਨਤੀਜਿਆਂ ਨੂੰ ਮਜ਼ਬੂਤ ਕਰਨ ਵਿੱਚ ਕਮਿਊਨਿਟੀ ਭਾਗੀਦਾਰੀ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਨੇ ਕਿਹਾ,“ ਗੈਂਗਸਟਰਾਂ ਤੇ ਵਾਰ’ ਦੇ ਤਹਿਤ, ਖੰਨਾ ਪੁਲਿਸ ਕਮਿਊਨਿਟੀ ਭਾਗੀਦਾਰੀ ਨੂੰ ਇੱਕ ਮੁੱਖ ਰਣਨੀਤੀ ਵਜੋਂ ਮਜ਼ਬੂਤ ਕਰ ਰਹੀ ਹੈ। ਹਾਲਾਂਕਿ ਇਸਨੂੰ ਅਕਸਰ ‘ਸਾਫਟ ਪੁਲਿਸਿੰਗ’ ਕਿਹਾ ਜਾਂਦਾ ਹੈ, ਪਰ ਇਸ ਪਹੁੰਚ ਨੇ ਜ਼ਮੀਨੀ ਪੱਧਰ ‘ਤੇ ਮਜ਼ਬੂਤ ਪ੍ਰਭਾਵ ਦਿਖਾਇਆ ਹੈ, ਖ਼ਾਸਕਰ ਉਹਨਾਂ ਚਿਨ੍ਹਿਤ ਹਾਟਸਪਾਟ ਇਲਾਕਿਆਂ ਵਿੱਚ ਜਿੱਥੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕਾਰਵਾਈ ਕੀਤੀ ਗਈ ਹੈ।

‘ਘਰ-ਘਰ ਸੰਪਰਕ ਮੁਹਿੰਮ’ ਦੇ ਜ਼ਰੀਏ ਸਾਡੀਆਂ ਟੀਮਾਂ ਬਿਨਾਂ ਵਰਦੀ, ਸਿਵਲ ਕੱਪੜਿਆਂ ਵਿੱਚ ਸਿੱਧੇ ਲੋਕਾਂ ਨਾਲ ਜੁੜ ਰਹੀਆਂ ਹਨ। ਉਹ ਘਰ-ਘਰ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੀਆਂ ਹਨ ਅਤੇ ਮਹੱਤਵਪੂਰਨ ਮਨੁੱਖੀ ਖੁਫੀਆ ਜਾਣਕਾਰੀ ਇਕੱਠੀ ਕਰ ਰਹੀਆਂ ਹਨ। ਅਪਰਾਧ ਦੇ ਖ਼ਿਲਾਫ਼ ਲੜਾਈ ਇੱਕ ਸਾਂਝੀ ਲੜਾਈ ਹੈ, ਜਿਸਨੂੰ ਸਿਰਫ਼ ਪੁਲਿਸ ਇਕੱਲੀ ਨਹੀਂ ਜਿੱਤ ਸਕਦੀ, ਸਗੋਂ ਪੰਜਾਬ ਦੇ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਜਿੱਤਿਆ ਜਾ ਸਕਦਾ ਹੈ।”

ਓਪਰੇਸ਼ਨ ਪ੍ਰਹਾਰ ਦੇ ਤਹਿਤ ਕੀਤੀਆਂ ਗ੍ਰਿਫ਼ਤਾਰੀਆਂ ਨੂੰ ਵਿਵਸਥਿਤ ਤੌਰ ‘ਤੇ ਸਹਿਯੋਗੀਆਂ, ਰਿਸ਼ਤੇਦਾਰਾਂ ਅਤੇ ਅਣਪਛਾਤੇ ਵਿਅਕਤੀਆਂ ਦੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਨੂੰ ਅੱਗੇ A+, A ਅਤੇ B ਸ਼੍ਰੇਣੀਆਂ ਵਿੱਚ ਵੀ ਵੰਡਿਆ ਗਿਆ ਹੈ, ਜਿਸ ਨਾਲ ਅਪਰਾਧੀਆਂ ਦੀ ਸੰਰਚਿਤ ਨਿਗਰਾਨੀ ਯਕੀਨੀ ਬਣਾਈ ਜਾ ਸਕੇ ਅਤੇ ਪੂਰੇ ਪੰਜਾਬ ਵਿੱਚ ਨਿਵਾਰਕ ਹਿਰਾਸਤ, ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਦੀਆਂ ਰਣਨੀਤੀਆਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

 

Tags: Punjab Admin , Police , Punjab Police , Pragya Jain , Gangstran Te Vaar , Operation Parhaar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD