Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਬੇਨਿਫਿਟ ਆਫ ਡਾਊਟ ਅਰਥਾਤ ਸਕਾਰਾਤਮਕ ਸੋਚ ਨੂੰ ਅਪਣਾਓ

ਨਿਰੰਕਾਰੀ ਮਹਿਲਾ ਸਮਾਗਮ

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission

Armaan

Armaan

5 Dariya News

ਚੰਡੀਗੜ੍ਹ , 12 Apr 2026

Last updated on: Apr 13, 2026, 10:56 IST

ਮਨੁੱਖੀ ਜੀਵਨ ਸੰਬੰਧਾਂ, ਪਰਿਸਥਿਤੀਆਂ ਅਤੇ ਭਾਵਨਾਵਾਂ ਦਾ ਮਿਲਾਪ ਹੈ। ਅਸੀਂ ਹਰ ਰੋਜ਼ ਕਈ ਲੋਕਾਂ ਨੂੰ ਮਿਲਦੇ ਹਾਂ ਅਤੇ ਵੱਖ-ਵੱਖ ਹਾਲਾਤਾਂ ਦਾ ਸਾਹਮਣਾ ਕਰਦੇ ਹਾਂ। ਅਕਸਰ ਕਿਸੇ ਦੇ ਵਿਹਾਰ ਨੂੰ ਦੇਖ ਕੇ ਅਸੀਂ ਜਲਦੀ ਵਿੱਚ ਇਹ ਨਤੀਜਾ ਕੱਢ ਲੈਂਦੇ ਹਾਂ ਕਿ ਸਾਹਮਣੇ ਵਾਲਾ ਗਲਤ ਹੈ ਜਾਂ ਉਸ ਨੇ ਜਾਣਬੁੱਝ ਕੇ ਅਜਿਹਾ ਕੀਤਾ ਹੈ, ਜਦਕਿ ਹਕੀਕਤ ਇਹ ਵੀ ਹੋ ਸਕਦੀ ਹੈ ਕਿ ਉਹ ਵਿਅਕਤੀ ਕਿਸੇ ਮੁਸ਼ਕਲ ਹਾਲਾਤ, ਮਜਬੂਰੀ ਜਾਂ ਨਿੱਜੀ ਸਮੱਸਿਆ ਵਿੱਚੋਂ ਗੁਜ਼ਰ ਰਿਹਾ ਹੋਵੇ। 

ਜੇ ਅਸੀਂ “ਬੇਨਿਫਿਟ ਆਫ ਡਾਊਟ” ਨੂੰ ਅਪਣਾਉਂਦੇ ਹੋਏ ਹੋਰਨਾਂ ਨੂੰ ਸਮਝਣ ਲਈ ਸਮਾਂ ਦਈਏ ਤਾਂ ਅਸੀਂ ਆਪਣੇ ਮਨ ਵਿੱਚ ਬਿਨਾਂ ਲੋੜ ਨਕਾਰਾਤਮਕ ਭਾਵਨਾ ਪੈਦਾ ਹੋਣ ਤੋਂ ਬਚ ਸਕਦੇ ਹਾਂ। ਇਹ ਵਿਚਾਰ ਅੱਜ ਇੱਥੇ ਸੈਕਟਰ 30 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਆਯੋਜਿਤ ਮਹਿਲਾ ਸਮਾਗਮ ਦੌਰਾਨ ਸਥਾਨਕ ਪ੍ਰਚਾਰਕ ਡਾ. ਅਮ੍ਰਿਤਪਾਲ ਕੌਰ ਜੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਸਾਧਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪ੍ਰਵਚਨਾਂ ਵਿੱਚ “ਬੇਨਿਫਿਟ ਆਫ ਡਾਊਟ” ਬਾਰੇ ਕੀਤੀ ਗਈ ਚਰਚਾ ਦਾ ਜ਼ਿਕਰ ਕਰਦਿਆਂ ਡਾ. ਕੌਰ ਨੇ ਕਿਹਾ ਕਿ ਇਹ ਦ੍ਰਿਸ਼ਟਿਕੋਣ ਸਿਰਫ ਸਮਾਜਿਕ ਜੀਵਨ ਲਈ ਹੀ ਨਹੀਂ, ਸਗੋਂ ਪਰਿਵਾਰਕ ਜੀਵਨ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਘਰ-ਪਰਿਵਾਰ ਵਿੱਚ ਛੋਟੇ-ਛੋਟੇ ਮਨਮੁਟਾਅ ਅਕਸਰ ਇਸ ਲਈ ਵੱਧ ਜਾਂਦੇ ਹਨ ਕਿਉਂਕਿ ਅਸੀਂ ਇਕ-ਦੂਜੇ ਦੀ ਗੱਲ ਨੂੰ ਸਮਝਣ ਤੋਂ ਬਿਨਾਂ ਹੀ ਤੁਰੰਤ ਪ੍ਰਤੀਕਿਰਿਆ ਦੇ ਦਿੰਦੇ ਹਾਂ। 

ਜੇ ਅਸੀਂ ਧੀਰਜ ਰੱਖਦਿਆਂ ਸਕਾਰਾਤਮਕ ਭਾਵ ਨਾਲ ਸੋਚੀਏ ਤਾਂ ਕਈ ਵਿਵਾਦ ਆਪਣੇ ਆਪ ਹੀ ਸਮਾਪਤ ਹੋ ਸਕਦੇ ਹਨ। ਇਸ ਨਾਲ ਰਿਸ਼ਤਿਆਂ ਵਿੱਚ ਭਰੋਸਾ, ਪ੍ਰੇਮ ਅਤੇ ਆਪਸੀ ਸਤਿਕਾਰ ਵਧਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੋਚ ਆਧਿਆਤਮਿਕ ਮਾਰਗ ‘ਤੇ ਚਲਣ ਲਈ ਵੀ ਜ਼ਰੂਰੀ ਹੈ, ਕਿਉਂਕਿ ਇਹ ਸਾਨੂੰ ਆਪਣੇ ਅਹੰਕਾਰ ਅਤੇ ਜਲਦੀਬਾਜ਼ੀ ‘ਤੇ ਕਾਬੂ ਰੱਖਣਾ ਸਿਖਾਉਂਦੀ ਹੈ ਅਤੇ ਹਰ ਸਥਿਤੀ ਨੂੰ ਸਮਝਦਾਰੀ ਅਤੇ ਕਰੁਣਾ ਨਾਲ ਦੇਖਣ ਦੀ ਪ੍ਰੇਰਣਾ ਦਿੰਦੀ ਹੈ। 

ਇਹ ਦ੍ਰਿਸ਼ਟਿਕੋਣ ਵਿਅਕਤੀ ਨੂੰ ਨਿਮਰ ਬਣਾਉਂਦਾ ਹੈ ਅਤੇ ਹੋਰਨਾਂ ਪ੍ਰਤੀ ਸਹਾਨੁਭੂਤੀ ਵਿਕਸਿਤ ਕਰਦਾ ਹੈ। ਜਦੋਂ ਅਸੀਂ ਹੋਰਨਾਂ ਨੂੰ ਸੰਦੇਹ ਦਾ ਲਾਭ ਦਿੰਦੇ ਹਾਂ, ਤਦ ਅਸਲ ਵਿੱਚ ਅਸੀਂ ਆਪਣੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਾਂ ਅਤੇ ਜੀਵਨ ਨੂੰ ਸਹਿਜ ਬਣਾਉਂਦੇ ਹਾਂ। ਇਹ ਤਦੋਂ ਹੀ ਸੰਭਵ ਹੈ ਜਦੋਂ ਸਮੇਂ ਦੇ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਬ੍ਰਹਮਗਿਆਨ ਪ੍ਰਾਪਤ ਕਰਕੇ ਉਸ ਨੂੰ ਜੀਵਨ ਵਿੱਚ ਅਪਣਾਇਆ ਜਾਵੇ।

ਇਸ ਤੋਂ ਪਹਿਲਾਂ ਇੱਥੇ ਕਈ ਵਕਤਾਵਾਂ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ਦਿੱਤੇ ਗਏ ਬ੍ਰਹਮਗਿਆਨ ਨਾਲ ਆਪਣੀ ਜੀਵਨ-ਯਾਤਰਾ ਨੂੰ ਸੁਖਮਈ ਬਣਾਉਣ ਦੇ ਤਰੀਕਿਆਂ ਬਾਰੇ ਆਪਣੇ-ਆਪਣੇ ਭਾਵ ਪ੍ਰਗਟ ਕੀਤੇ ਅਤੇ ਸੈਕਟਰ 40 ਇਲਾਕੇ ਦੇ ਮੁਖੀ ਸ੍ਰੀ ਪਵਨ ਕੁਮਾਰ ਜੀ ਨੇ ਡਾ. ਅਮ੍ਰਿਤਪਾਲ ਕੌਰ ਜੀ, ਜ਼ੋਨਲ ਇੰਚਾਰਜ, ਸੰਯੋਜਕ ਅਤੇ ਇੱਥੇ ਹਾਜ਼ਰ ਸਾਰੀ ਸਾਧਸੰਗਤ ਦਾ ਧੰਨਵਾਦ ਤੇ ਸਵਾਗਤ ਕੀਤਾ।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD