Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਭਾਜਪਾ ਦੇ ਜ਼ੁਲਮ ਵਿਰੁੱਧ 'ਆਪ' ਨਾਲ ਪੂਰਾ ਗੁਜਰਾਤ, ਹੋਣ ਜਾ ਰਿਹਾ ਹੈ ਬਦਲਾਅ - ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦਾ ਜਨ ਸਮਰਥਨ ਦੇਖ ਕੇ ਡਰੀ ਭਾਜਪਾ ਰੋਜ਼ਾਨਾ ਸਾਡੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਵਾ ਰਹੀ ਹੈ - ਕੇਜਰੀਵਾਲ

Arvind Kejriwal, Bhagwant Mann, Gujarat

5 Dariya News

5 Dariya News

5 Dariya News

ਗੁਜਰਾਤ , 27 Mar 2026

Last updated on: Mar 27, 2026, 17:03 IST

ਗੁਜਰਾਤ ਦੌਰੇ 'ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਹੋਦ ਵਿੱਚ ‘ਵਿਜੇ ਵਿਸ਼ਵਾਸ ਸਭਾ’ ਰਾਹੀਂ ਭਾਜਪਾ ਅਤੇ ਕਾਂਗਰਸ ਦੇ ਗੁਪਤ ਗਠਜੋੜ 'ਤੇ ਤਿੱਖਾ ਹਮਲਾ ਬੋਲਿਆ। ਸਭਾ ਵਿੱਚ ਉਮੜੇ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਭਾਜਪਾ ਦੇ ਦਮਨ ਵਿਰੁੱਧ ਖੜ੍ਹੀ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਬਦਲਾਅ ਕਰਨ ਜਾ ਰਹੀ ਹੈ। 

ਆਮ ਆਦਮੀ ਪਾਰਟੀ ਦੇ ਵਧਦੇ ਜਨ ਸਮਰਥਨ ਨੂੰ ਦੇਖ ਕੇ ਭਾਜਪਾ ਡਰ ਗਈ ਹੈ ਅਤੇ ਰੋਜ਼ਾਨਾ ਸਾਡੇ ਵਰਕਰਾਂ ਨੂੰ ਗ੍ਰਿਫਤਾਰ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ 30 ਸਾਲਾਂ ਵਿੱਚ ਭਾਜਪਾ ਸਰਕਾਰ ਚੰਗੇ ਸਕੂਲ-ਹਸਪਤਾਲ ਅਤੇ ਖੇਤੀ ਲਈ ਪਾਣੀ ਤੱਕ ਨਹੀਂ ਦੇ ਸਕੀ, ਕਿਉਂਕਿ ਇਨ੍ਹਾਂ ਦੀ ਨੀਅਤ ਹੀ ਖਰਾਬ ਹੈ। ਇਸ ਵਾਰ ਜਨਤਾ ਖੇਤੀ-ਘਰ ਦੀ ਮੁਫ਼ਤ ਬਿਜਲੀ, ਔਰਤਾਂ ਨੂੰ ਇੱਕ ਹਜ਼ਾਰ ਰੁਪਏ, 10 ਲੱਖ ਦਾ ਸਿਹਤ ਬੀਮਾ ਅਤੇ ਚੰਗੇ ਸਕੂਲਾਂ ਲਈ ਵੋਟ ਪਾਵੇਗੀ।

ਭਾਜਪਾ ਸਰਕਾਰ ਨੇ ਸਭ ਤੋਂ ਵੱਧ ਆਦਿਵਾਸੀ ਸਮਾਜ ਨੂੰ ਲੁੱਟਿਆ ਅਤੇ ਉਨ੍ਹਾਂ 'ਤੇ ਅੱਤਿਆਚਾਰ ਕੀਤੇ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਭਾਜਪਾ ਨੇ ਕਾਂਗਰਸ ਨਾਲ ਮਿਲ ਕੇ ਗੁਜਰਾਤ ਨੂੰ ਲੁੱਟਿਆ ਹੈ। ਇਨ੍ਹਾਂ ਨੇ ਸਭ ਤੋਂ ਵੱਧ ਆਦਿਵਾਸੀਆਂ ਨੂੰ ਲੁੱਟਿਆ ਹੈ ਅਤੇ ਉਨ੍ਹਾਂ 'ਤੇ ਅੱਤਿਆਚਾਰ ਕੀਤੇ ਹਨ। ਗੁਜਰਾਤ ਵਿੱਚ ਸਭ ਤੋਂ ਪੱਛੜਿਆ ਅਤੇ ਸ਼ੋਸ਼ਿਤ ਵਰਗ ਆਦਿਵਾਸੀ ਸਮਾਜ ਹੈ। 

ਬੱਚਿਆਂ ਦੀ ਸਿੱਖਿਆ ਅਤੇ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਹੈ। ਮਜਬੂਰੀ ਵਿੱਚ ਬੱਚੇ ਖੇਤੀ ਕਰਦੇ ਹਨ ਪਰ ਭਾਜਪਾ ਸਰਕਾਰ ਨੇ ਕਿਸਾਨਾਂ ਦਾ ਵੀ ਬੁਰਾ ਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਹਰ ਸਾਲ ਅਰਬਾਂ-ਖਰਬਾਂ ਰੁਪਏ ਆਦਿਵਾਸੀ ਸਮਾਜ ਦੇ ਕਲਿਆਣ ਲਈ ਭੇਜਦੀਆਂ ਹਨ। 

ਪਿਛਲੇ 30 ਸਾਲਾਂ ਵਿੱਚ ਆਦਿਵਾਸੀ ਸਮਾਜ ਦੇ ਭਲੇ ਲਈ ਜਿੰਨਾ ਪੈਸਾ ਆਇਆ, ਜੇਕਰ ਇਹ ਪੈਸਾ ਸਿੱਧਾ ਇੱਕ-ਇੱਕ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਤਾਂ ਹਰ ਕੋਈ ਕਰੋੜਪਤੀ ਬਣ ਜਾਂਦਾ। ਪਰ ਆਦਿਵਾਸੀ ਸਮਾਜ ਦੇ ਨਾਂ 'ਤੇ ਆਉਣ ਵਾਲਾ ਪੈਸਾ ਭਾਜਪਾ ਅਤੇ ਕਾਂਗਰਸ ਵਾਲਿਆਂ ਦੀਆਂ ਜੇਬਾਂ ਵਿੱਚ ਚਲਾ ਜਾਂਦਾ ਹੈ।

ਭਾਜਪਾ ਵਾਲੇ ਨਰੇਗਾ ਦਾ ਪੈਸਾ ਵੀ ਖਾ ਗਏ, ਸਾਡੇ ਵਿਧਾਇਕ ਨੇ ਆਵਾਜ਼ ਉਠਾਈ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਰੇਗਾ ਵਿੱਚ ਸਭ ਤੋਂ ਗਰੀਬ ਵਿਅਕਤੀ ਭਿਆਨਕ ਗਰਮੀ ਵਿੱਚ ਪਸੀਨਾ ਵਹਾ ਕੇ ਮਜ਼ਦੂਰੀ ਕਰਦਾ ਹੈ। ਸਿਰਫ਼ 100 ਦਿਨਾਂ ਦੇ ਰੁਜ਼ਗਾਰ ਦੇ ਪੈਸੇ ਮਿਲਦੇ ਹਨ। ਇਹ ਲੋਕ ਮਜ਼ਦੂਰਾਂ ਦੇ ਨਾਂ ਦੀ ਐਂਟਰੀ ਕਰਕੇ ਮਨਰੇਗਾ ਦਾ ਪੈਸਾ ਵੀ ਖਾ ਗਏ। ਮਜ਼ਦੂਰਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੁੰਦੀ ਕਿ ਉਨ੍ਹਾਂ ਦੇ ਨਾਂ ਦਾ ਅੰਗੂਠਾ ਲੱਗ ਗਿਆ ਹੈ। 

‘ਆਪ’ ਵਿਧਾਇਕ ਨੇ ਮਨਰੇਗਾ ਦੇ ਪੈਸੇ ਦੀ ਲੁੱਟ ਖ਼ਿਲਾਫ਼ ਆਵਾਜ਼ ਉਠਾਈ। ਜਦੋਂ ਉਨ੍ਹਾਂ ਨੇ ਰਜਿਸਟਰ ਦਿਖਾਉਣ ਲਈ ਕਿਹਾ ਤਾਂ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਨਰੇਗਾ ਦਾ ਪੈਸਾ ਚੋਰੀ ਕਰਨ ਵਾਲੇ ਭਾਜਪਾ ਸਰਕਾਰ ਦੇ ਮੰਤਰੀ ਨੂੰ ਜੇਲ੍ਹ ਨਹੀਂ ਭੇਜਿਆ ਗਿਆ, ਕਿਉਂਕਿ ਉਹ ਉੱਪਰ ਤੱਕ ਪੈਸਾ ਪਹੁੰਚਾਉਂਦਾ ਹੈ। 

ਗਰੀਬਾਂ ਦਾ ਹੱਕ ਦਿਵਾਉਣ ਲਈ ਚੈਤਰ ਵਸਾਵਾ ਤਿੰਨ ਮਹੀਨੇ ਜੇਲ੍ਹ ਵਿੱਚ ਰਹੇ। ਇਸੇ ਤਰ੍ਹਾਂ, 'ਨਲ ਸੇ ਜਲ' ਯੋਜਨਾ ਵਿੱਚ ਅਰਬਾਂ-ਖਰਬਾਂ ਰੁਪਏ ਆਉਂਦੇ ਹਨ, ਪਰ ਕਿਸੇ ਦੇ ਘਰ ਵਿੱਚ ਨਲ ਰਾਹੀਂ ਪਾਣੀ ਨਹੀਂ ਆਇਆ। ਭਾਜਪਾ ਵਾਲੇ ਇਸ ਦਾ ਵੀ ਸਾਰਾ ਪੈਸਾ ਖਾ ਗਏ।

ਸਾਡੀਆਂ ਵੋਟਾਂ ਨਾਲ ਇਹ ਲੋਕ ਵਿਧਾਇਕ-ਮੰਤਰੀ ਬਣ ਜਾਂਦੇ ਹਨ, ਪਰ ਸਾਡੇ ਬੱਚਿਆਂ ਲਈ ਇੱਕ ਸਕੂਲ ਤੱਕ ਨਹੀਂ ਬਣਵਾਉਂਦੇ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਲੋਕਾਂ ਦੀਆਂ ਵੋਟਾਂ ਨਾਲ ਭਾਜਪਾ-ਕਾਂਗਰਸ ਵਾਲੇ ਵਿਧਾਇਕ ਅਤੇ ਮੰਤਰੀ ਬਣ ਜਾਂਦੇ ਹਨ, ਇਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਹਨ ਅਤੇ ਆਮ ਲੋਕਾਂ ਦੇ ਬੱਚਿਆਂ ਲਈ ਢੰਗ ਦੇ ਸਰਕਾਰੀ ਸਕੂਲ ਵੀ ਨਹੀਂ ਹਨ। ਇਹ ਬਿਮਾਰ ਹੋਣ 'ਤੇ ਵਿਦੇਸ਼ਾਂ ਵਿੱਚ ਇਲਾਜ ਕਰਵਾਉਣ ਜਾਂਦੇ ਹਨ ਅਤੇ ਇਨ੍ਹਾਂ ਦੇ ਬੱਚਿਆਂ ਨੂੰ ਹੀ ਵਿਧਾਇਕੀ ਦੀ ਟਿਕਟ ਵੀ ਮਿਲਦੀ ਹੈ, ਪਰ ਇੱਕ ਆਮ ਆਦਮੀ ਦੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ। 

ਆਮ ਆਦਮੀ ਵੋਟ ਆਪਣੇ ਲਈ ਦਿੰਦਾ ਹੈ, ਨਾ ਕਿ ਇਨ੍ਹਾਂ ਲਈ। ਭਾਜਪਾ ਸਰਕਾਰ ਨੇ ਸਭ ਤੋਂ ਵੱਧ ਅੱਤਿਆਚਾਰ ਆਦਿਵਾਸੀ ਸਮਾਜ ਨਾਲ ਕੀਤੇ ਹਨ। ਇਨ੍ਹਾਂ ਨੇ ਆਦਿਵਾਸੀ ਸਮਾਜ ਦਾ ਜਲ, ਜੰਗਲ ਅਤੇ ਜ਼ਮੀਨ ਖੋਹ ਲਈ। ਪੁਲਿਸ ਅਤੇ ਵਣ ਵਿਭਾਗ ਵਾਲੇ ਵੀ ਪਰੇਸ਼ਾਨ ਕਰਦੇ ਹਨ। ਅੱਜ ਸਭ ਤੋਂ ਵੱਧ ਐਫਆਈਆਰ ਆਦਿਵਾਸੀ ਸਮਾਜ ਦੇ ਲੋਕਾਂ 'ਤੇ ਦਰਜ ਹਨ।

ਪੰਜਾਬ ਵਾਂਗ ਗੁਜਰਾਤ ਕੋਲ ਵੀ ਝਾੜੂ ਚਲਾ ਕੇ ਕਾਂਗਰਸ-ਭਾਜਪਾ ਦਾ ਸਫਾਇਆ ਕਰਨ ਦਾ ਸੁਨਹਿਰੀ ਮੌਕਾ ਹੈ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2022 ਤੋਂ ਪਹਿਲਾਂ ਪੰਜਾਬ ਵਿੱਚ ਵੀ ਗੁਜਰਾਤ ਵਰਗਾ ਹੀ ਹਾਲ ਸੀ। ਪੰਜਾਬ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਗਠਜੋੜ ਦੀਆਂ ਦੋ ਹੀ ਪਾਰਟੀਆਂ ਸਨ। ਦੋਵੇਂ ਪਾਰਟੀਆਂ 5-5 ਸਾਲ ਵਾਰੋ-ਵਾਰੀ ਸਰਕਾਰ ਬਣਾਉਂਦੀਆਂ ਸਨ ਅਤੇ ਦੋਵੇਂ ਮਿਲ ਕੇ ਲੁੱਟਦੀਆਂ ਸਨ। 

ਗੁਜਰਾਤ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਾਂਗਰਸ-ਭਾਜਪਾ ਦੇ ਸਾਂਝੇ ਧੰਦੇ ਸਨ। ਪੰਜਾਬ ਦੇ ਲੋਕ ਤੰਗ ਆ ਚੁੱਕੇ ਸਨ। ਇਸੇ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਉਮੀਦ ਲੈ ਕੇ ਆਈ। ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਕਿ ਪੁਰਾਣੀਆਂ ਪਾਰਟੀਆਂ 'ਤੇ ਝਾੜੂ ਚਲਾ ਕੇ ਉਨ੍ਹਾਂ ਨੂੰ ਉਖਾੜ ਸੁੱਟਣਾ ਹੈ। 

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਨੇ 117 ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਨੂੰ ਦੇ ਕੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ। ਹੁਣ ਗੁਜਰਾਤ ਕੋਲ ਵੀ ਝਾੜੂ ਚਲਾ ਕੇ ਕਾਂਗਰਸ ਅਤੇ ਭਾਜਪਾ ਨੂੰ ਸਾਫ਼ ਕਰਨ ਦਾ ਵਧੀਆ ਮੌਕਾ ਹੈ।

ਪੰਜਾਬ ਵਿੱਚ ਖੇਤੀ ਦੀ ਬਿਜਲੀ ਮੁਫ਼ਤ ਹੈ, ਜਦਕਿ ਗੁਜਰਾਤ ਵਿੱਚ ਕਿਸਾਨਾਂ ਨੂੰ ਭਾਰੀ-ਭਰਕਮ ਬਿੱਲ ਦੇਣੇ ਪੈਂਦੇ ਹਨ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਾਡੀ ਪਾਰਟੀ ਵੱਡੇ-ਵੱਡੇ ਵਾਅਦੇ ਨਹੀਂ ਕਰਦੀ, ਸਗੋਂ ਗਾਰੰਟੀ ਦਿੰਦੀ ਹੈ। ਬਾਕੀ ਪਾਰਟੀਆਂ ਝੂਠੇ ਵਾਅਦੇ ਕਰਦੀਆਂ ਹਨ। ਅਸੀਂ ਵੱਡੇ-ਵੱਡੇ ਦਾਅਵੇ ਨਹੀਂ ਕਰਾਂਗੇ, ਸਗੋਂ ਪੰਜਾਬ ਵਿੱਚ ਜੋ ਕਰਕੇ ਦਿਖਾਇਆ ਹੈ, ਉਹੀ ਕੰਮ ਗੁਜਰਾਤ ਵਿੱਚ ਵੀ ਕਰਾਂਗੇ। 

ਪੰਜਾਬ ਵਿੱਚ ਕਿਸਾਨਾਂ ਦੀ ਸਰਕਾਰ ਹੈ ਅਤੇ ਕਿਸਾਨ ਦਾ ਪੁੱਤਰ ਮੁੱਖ ਮੰਤਰੀ ਹੈ। ਭਗਵੰਤ ਮਾਨ ਨੂੰ ਕਿਸਾਨਾਂ ਦਾ ਦਰਦ ਪਤਾ ਹੈ। ਭਗਵੰਤ ਮਾਨ ਨੇ ਪਹਿਲਾ ਕੰਮ ਕਿਸਾਨਾਂ ਨੂੰ ਸੁਖ-ਸਮ੍ਰਿੱਧੀ ਦੇਣ ਲਈ ਉਨ੍ਹਾਂ ਦੀ ਖੇਤੀ ਦੀ ਬਿਜਲੀ ਮੁਫ਼ਤ ਕਰ ਦਿੱਤੀ। ਹੁਣ ਟਿਊਬਵੈੱਲ ਨਾਲ ਖੇਤ ਦੀ ਸਿੰਚਾਈ ਕਰਨ ਲਈ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮੁਫ਼ਤ ਮਿਲਦੀ ਹੈ, ਬਿੱਲ ਨਹੀਂ ਦੇਣੇ ਪੈਂਦੇ। 

ਪਰ ਗੁਜਰਾਤ ਵਿੱਚ ਕਿਸਾਨਾਂ ਨੂੰ ਖੇਤ ਦੀ ਸਿੰਚਾਈ ਲਈ ਬਿਜਲੀ ਦੇ ਬਿੱਲ ਦੇਣੇ ਪੈਂਦੇ ਹਨ। ਖੇਤੀ ਦੀ ਬਿਜਲੀ ਮੁਫ਼ਤ ਕਰਨ ਲਈ ਭਾਜਪਾ ਨੂੰ ਹਟਾਓ ਅਤੇ ਝਾੜੂ ਦੀ ਸਰਕਾਰ ਬਣਾਓ।

ਗੁਜਰਾਤ ਦੇ ਸਰਕਾਰੀ ਹਸਪਤਾਲ ਟੁੱਟੇ ਪਏ ਹਨ, ਨਾ ਦਵਾਈ ਮਿਲਦੀ ਹੈ ਅਤੇ ਨਾ ਹੀ ਟੈਸਟ ਹੁੰਦਾ ਹੈ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਦੇ ਪੈਸੇ 24 ਘੰਟਿਆਂ ਦੇ ਅੰਦਰ ਮਿਲ ਜਾਂਦੇ ਹਨ, ਪਰ ਗੁਜਰਾਤ ਵਿੱਚ ਕਈ ਮਹੀਨਿਆਂ ਤੱਕ ਪੈਸੇ ਨਹੀਂ ਮਿਲਦੇ। ਪੰਜਾਬ ਸਰਕਾਰ ਮੰਡੀ ਵਿੱਚ ਆਉਣ ਵਾਲੀ ਕਿਸਾਨਾਂ ਦੀ ਸਾਰੀ ਫਸਲ ਖਰੀਦਦੀ ਹੈ। ਪਹਿਲਾਂ ਪੰਜਾਬ ਵਿੱਚ ਸਿਰਫ਼ 20 ਫੀਸਦੀ ਖੇਤਾਂ ਵਿੱਚ ਹੀ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਸੀ ਅਤੇ ਅੱਜ 78 ਫੀਸਦੀ ਹੋ ਰਹੀ ਹੈ। 

ਗੁਜਰਾਤ ਵਿੱਚ 30 ਸਾਲਾਂ ਬਾਅਦ ਵੀ ਭਾਜਪਾ ਸਿੰਚਾਈ ਲਈ ਪਾਣੀ ਨਹੀਂ ਦੇ ਸਕੀ। ਅਗਲੇ 20 ਸਾਲ ਵੀ ਇਹ ਲੋਕ ਪਾਣੀ ਨਹੀਂ ਦੇ ਸਕਣਗੇ, ਕਿਉਂਕਿ ਇਨ੍ਹਾਂ ਦੀ ਨੀਅਤ ਹੀ ਖਰਾਬ ਹੈ। ਜੇ ਕਿਸਾਨ ਖੁਸ਼ ਹਨ ਤਾਂ ਗੁਜਰਾਤ ਵੀ ਖੁਸ਼ ਹੈ। ‘ਆਪ’ ਸਰਕਾਰ ਨੇ ਦੂਜਾ ਕੰਮ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਹੈ। 

ਹੁਣ ਪੰਜਾਬ ਵਿੱਚ ਆਮ ਲੋਕਾਂ ਦਾ ਵੀ ਉਨ੍ਹਾਂ ਵੱਡੇ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਹੋਵੇਗਾ, ਜਿੱਥੇ ਮੁੱਖ ਮੰਤਰੀ ਆਪਣਾ ਇਲਾਜ ਕਰਵਾਉਂਦੇ ਹਨ। ਅੱਜ ਗੁਜਰਾਤ ਵਿੱਚ ਸਰਕਾਰੀ ਹਸਪਤਾਲ ਟੁੱਟੇ ਪਏ ਹਨ। ਹਸਪਤਾਲ ਵਿੱਚ ਦਵਾਈ ਨਹੀਂ ਮਿਲਦੀ, ਟੈਸਟ ਨਹੀਂ ਹੁੰਦਾ। ਨਿੱਜੀ ਹਸਪਤਾਲਾਂ ਵਿੱਚ ਲੱਖਾਂ ਰੁਪਏ ਲੱਗਦੇ ਹਨ। ਗੁਜਰਾਤ ਵਿੱਚ ਵੀ 10 ਲੱਖ ਦਾ ਸਿਹਤ ਬੀਮਾ ਮਿਲਣਾ ਚਾਹੀਦਾ ਹੈ, ਪਰ ਇਸ ਦੇ ਲਈ ਭਾਜਪਾ ਨੂੰ ਭਗਾ ਕੇ ਝਾੜੂ ਨੂੰ ਲਿਆਉਣਾ ਪਵੇਗਾ।

ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਐਮਪੀ ਦੀ ਤਰ੍ਹਾਂ ਆਮ ਲੋਕਾਂ ਦੀ ਵੀ ਬਿਜਲੀ ਮੁਫ਼ਤ ਹੋਣੀ ਚਾਹੀਦੀ ਹੈ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਾਲੇ 10 ਲੱਖ ਰੁਪਏ ਦੇ ਬੀਮੇ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਗਰੀਬਾਂ ਲਈ ਸਰਕਾਰੀ ਹਸਪਤਾਲ ਤਾਂ ਹੈਗੇ ਹੀ ਹਨ, ਇਨ੍ਹਾਂ ਨੂੰ ਬੁਰੀ ਆਦਤ ਪੈ ਜਾਵੇਗੀ। ਜਦੋਂ ਸੀ.ਐਮ., ਮੰਤਰੀ ਅਤੇ ਵਿਧਾਇਕ ਦਾ ਇਲਾਜ ਫ੍ਰੀ ਹੁੰਦਾ ਹੈ, ਤਾਂ ਕਿਸਾਨਾਂ ਦਾ ਵੀ ਫ੍ਰੀ ਹੋਣਾ ਚਾਹੀਦਾ ਹੈ। 

ਇਸ ਤੋਂ ਇਲਾਵਾ ‘ਆਪ’ ਸਰਕਾਰ ਨੇ ਖੇਤੀ ਦੇ ਨਾਲ-ਨਾਲ ਘਰ ਦੀ ਬਿਜਲੀ ਵੀ ਮੁਫ਼ਤ ਕਰ ਦਿੱਤੀ ਹੈ। ਪਹਿਲਾਂ ਛੋਟੇ ਜਿਹੇ ਘਰ ਦਾ ਵੀ ਹਜ਼ਾਰਾਂ ਰੁਪਏ ਬਿੱਲ ਆਉਂਦਾ ਸੀ, ਪਰ ਹੁਣ ਜ਼ੀਰੋ ਬਿੱਲ ਆਉਂਦਾ ਹੈ। ਅੱਜ ਪੂਰੇ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਗੁਜਰਾਤ ਵਿੱਚ ਹੈ।

ਮੁਫ਼ਤ ਬਿਜਲੀ ਦੇਣ ਦਾ ਵੀ ਕਾਂਗਰਸ-ਭਾਜਪਾ ਵਾਲਿਆਂ ਨੇ ਵਿਰੋਧ ਕੀਤਾ। ਇਹ ਕਹਿ ਰਹੇ ਹਨ ਕਿ ਭਗਵੰਤ ਮਾਨ ਸਰਕਾਰ ਗਰੀਬਾਂ 'ਤੇ ਪੈਸੇ ਲੁਟਾ ਰਹੀ ਹੈ, ਮੁਫ਼ਤਖੋਰੀ ਦੀ ਆਦਤ ਪਾ ਰਹੀ ਹੈ। ਜੇਕਰ ਇਨ੍ਹਾਂ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਐਮ.ਪੀ. ਦੀ ਬਿਜਲੀ ਮੁਫ਼ਤ ਹੈ, ਤਾਂ ਆਮ ਘਰਾਂ ਦੀ ਬਿਜਲੀ ਵੀ ਫ੍ਰੀ ਹੋਣੀ ਚਾਹੀਦੀ ਹੈ।

ਜਨਤਾ ਨੂੰ ਅਪੀਲ, ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣਾਓ, ਤੁਹਾਡੇ ਬੱਚਿਆਂ ਦਾ ਭਵਿੱਖ ਬਣਾ ਦਿਆਂਗੇ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਕਿਸਾਨਾਂ ਅਤੇ ਘਰਾਂ ਦੀ ਬਿਜਲੀ ਫ੍ਰੀ ਕੀਤੀ, 10 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਅਤੇ ਫਿਰ ਔਰਤਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦਿੱਤਾ। ਗੁਜਰਾਤ ਦੇ ਲੋਕਾਂ ਨੂੰ ਵੀ ਇਹ ਸਭ ਮਿਲ ਸਕਦਾ ਹੈ, ਪਰ ਇਸ ਦੇ ਲਈ ਭਾਜਪਾ ਨੂੰ ਭਜਾਉਣਾ ਪਵੇਗਾ। ਇਨ੍ਹਾਂ ਨੇ ਆਦਿਵਾਸੀ ਸਮਾਜ ਦੇ ਬੱਚਿਆਂ ਨੂੰ ਬਰਬਾਦ ਕਰ ਦਿੱਤਾ। 

ਉਨ੍ਹਾਂ ਦੇ ਪੜ੍ਹਨ ਲਈ ਕੋਈ ਵੀ ਢੰਗ ਦਾ ਸਰਕਾਰੀ ਸਕੂਲ ਨਹੀਂ ਹੈ। ਸਰਕਾਰੀ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ। ਦੂਜੇ ਪਾਸੇ, ਅਸੀਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ ਦਿੱਤਾ ਹੈ। ਹੁਣ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। 

ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਇੰਜੀਨੀਅਰ ਅਤੇ ਡਾਕਟਰ ਬਣ ਰਹੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੀ ਟ੍ਰੇਨਿੰਗ ਕਰਵਾਉਂਦੇ ਹਾਂ। ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣਾਓ, ਅਸੀਂ ਤੁਹਾਡੇ ਬੱਚਿਆਂ ਦਾ ਭਵਿੱਖ ਬਣਾ ਦਿਆਂਗੇ। ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦਾ ਭਵਿੱਖ ਬਣਾਉਣ ਦੀ ਗੱਲ ਕੇਜਰੀਵਾਲ ਤੋਂ ਇਲਾਵਾ ਕੋਈ ਹੋਰ ਨੇਤਾ ਨਹੀਂ ਕਰ ਸਕਦਾ।

ਕਾਂਗਰਸ-ਭਾਜਪਾ ਵਾਲੇ ਸਾਡੇ ਬੱਚਿਆਂ ਨੂੰ ਰੈਲੀਆਂ ਵਿੱਚ ਲੈ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਉਂਦੇ ਹਨ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਕਈ ਪੀੜ੍ਹੀਆਂ ਤੋਂ ਕਾਂਗਰਸ ਜਾਂ ਭਾਜਪਾ ਨੂੰ ਵੋਟ ਪਾ ਰਹੇ ਹਾਂ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਇੰਨੇ ਸਾਲਾਂ ਵਿੱਚ ਭਾਜਪਾ ਅਤੇ ਕਾਂਗਰਸ ਨੇ ਕੀ ਦਿੱਤਾ? ਸਿਰਫ਼ ਗਰੀਬਾਂ ਨੂੰ ਆਪਣੀਆਂ ਰੈਲੀਆਂ ਵਿੱਚ ਲੈ ਜਾਂਦੇ ਹਨ, ਗੁੰਡਾਗਰਦੀ ਕਰਦੇ ਹਨ ਅਤੇ ਫਿਰ ਜੇਲ੍ਹ ਭੇਜ ਦਿੰਦੇ ਹਨ। ਭੁਗਤਣਾ ਤਾਂ ਆਮ ਆਦਮੀ ਨੂੰ ਹੀ ਪੈਂਦਾ ਹੈ। 

ਇਸ ਲਈ ਜਨਤਾ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਭਾਜਪਾ ਜਾਂ ਕਾਂਗਰਸ ਦੇ ਵਿਧਾਇਕ ਦਾ ਬੇਟਾ ਕਦੇ ਜੇਲ੍ਹ ਨਹੀਂ ਜਾਂਦਾ, ਸਗੋਂ ਉਹ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਦਾ ਹੈ। ਇਸ ਦੇ ਬਾਵਜੂਦ ਹਰ ਵਾਰ ਉਨ੍ਹਾਂ ਨੂੰ ਵੋਟ ਦੇ ਦਿੱਤੀ ਜਾਂਦੀ ਹੈ। ਇਸ ਵਾਰ ਗੁਜਰਾਤ ਦੀ ਜਨਤਾ ਭਾਜਪਾ-ਕਾਂਗਰਸ ਨੂੰ ਵੋਟ ਨਹੀਂ ਦੇਵੇਗੀ, ਇਸ ਵਾਰ ਉਹ ਆਪਣੇ ਅਤੇ ਆਪਣੇ ਬੱਚਿਆਂ ਬਾਰੇ ਸੋਚੇਗੀ। ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸਿਰਫ਼ ਆਮ ਆਦਮੀ ਪਾਰਟੀ ਹੀ ਚੰਗਾ ਭਵਿੱਖ ਦੇ ਸਕਦੀ ਹੈ। 

ਸਿਰਫ਼ ‘ਆਪ’ ਹੀ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਨੌਕਰੀ ਦੇ ਸਕਦੀ ਹੈ। ਪਿਛਲੇ 4 ਸਾਲਾਂ ਵਿੱਚ ਪੰਜਾਬ ਵਿੱਚ ‘ਆਪ’ ਦੀ ਸਰਕਾਰ ਨੇ ਬਿਨਾਂ ਕਿਸੇ ਸਿਫਾਰਸ਼ ਦੇ ਹੁਣ ਤੱਕ 65 ਹਜ਼ਾਰ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਪਿਛਲੇ 4 ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ, ਕਿਉਂਕਿ ਇਹ ਇੱਕ ਇਮਾਨਦਾਰ ਸਰਕਾਰ ਹੈ।

‘ਆਪ’ ਕੱਟੜ ਇਮਾਨਦਾਰ ਪਾਰਟੀ ਹੈ, ਜੇਕਰ ਸਾਡਾ ਆਪਣਾ ਵੀ ਭ੍ਰਿਸ਼ਟਾਚਾਰ ਕਰੇਗਾ ਤਾਂ ਜੇਲ੍ਹ ਜਾਵੇਗਾ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਪੰਜਾਬ ਦਾ ਬਜਟ ਘਾਟੇ ਵਿੱਚ ਹੁੰਦਾ ਸੀ। ਸਾਰੀਆਂ ਪਾਰਟੀਆਂ ਕਹਿੰਦੀਆਂ ਸਨ ਕਿ ਸਰਕਾਰ ਕੋਲ ਪੈਸਾ ਨਹੀਂ ਹੈ, ਸਰਕਾਰ ਕੰਗਾਲ ਹੋ ਗਈ ਹੈ, ਪਰ ਅਸੀਂ ਸਾਰਾ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਖਤਮ ਕਰ ਦਿੱਤੀ। ਇਸ ਨਾਲ ਸਰਕਾਰ ਕੋਲ ਬਹੁਤ ਪੈਸਾ ਆ ਗਿਆ ਅਤੇ ਉਸੇ ਪੈਸੇ ਨਾਲ ਸੜਕਾਂ ਬਣ ਰਹੀਆਂ ਹਨ, ਬਿਜਲੀ ਆ ਰਹੀ ਹੈ ਅਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। 

ਹੁਣ ਪੰਜਾਬ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ। ਸੀਐਮ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਣ 'ਤੇ ਆਪਣੀ ਹੀ ਪਾਰਟੀ ਦੇ ਵਿਧਾਇਕ ਨੂੰ ਜੇਲ੍ਹ ਵਿੱਚ ਡਾਲ ਦਿੱਤਾ। ਦੂਜੀਆਂ ਪਾਰਟੀਆਂ ਵਿੱਚ ਅਜਿਹਾ ਨਹੀਂ ਹੁੰਦਾ। ਸਗੋਂ ਜੇ ਮੁੱਖ ਮੰਤਰੀ ਨੂੰ ਪਤਾ ਲੱਗ ਜਾਵੇ ਤਾਂ ਉਹ ਵਿਧਾਇਕ ਤੋਂ ਆਪਣਾ ਹਿੱਸਾ ਮੰਗਦਾ ਹੈ। 

ਜੇਕਰ ਸਾਡਾ ਕੋਈ ਆਪਣਾ ਵੀ ਭ੍ਰਿਸ਼ਟਾਚਾਰ ਕਰੇਗਾ ਜਾਂ ਜਨਤਾ ਨਾਲ ਧੋਖਾ ਕਰੇਗਾ ਤਾਂ ਉਹ ਸਿੱਧਾ ਜੇਲ੍ਹ ਜਾਵੇਗਾ। ਪੂਰੇ ਦੇਸ਼ ਵਿੱਚ ਇਕੱਲੀ ਆਮ ਆਦਮੀ ਪਾਰਟੀ ਹੀ ਕੱਟੜ ਇਮਾਨਦਾਰ ਪਾਰਟੀ ਹੈ।

ਇਨ੍ਹਾਂ ਨੇ ਸਾਡੇ 'ਤੇ ਝੂਠੇ ਇਲਜ਼ਾਮ ਲਗਾਏ, ਪਰ ਅਦਾਲਤ ਨੇ ਕਿਹਾ ਕਿ ਭਾਜਪਾ ਝੂਠ ਬੋਲ ਰਹੀ ਹੈ, ਕੇਜਰੀਵਾਲ ਕੱਟੜ ਇਮਾਨਦਾਰ ਹੈ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੇਰੇ 'ਤੇ ਸ਼ਰਾਬ ਘੁਟਾਲੇ ਦਾ ਇਲਜ਼ਾਮ ਲਗਾਇਆ। ਕਿਹਾ ਕਿ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ 100 ਕਰੋੜ ਰੁਪਏ ਖਾ ਗਏ। ਸਾਡੇ 'ਤੇ ਈਡੀ-ਸੀਬੀਆਈ ਨੇ ਕਈ ਕੇਸ ਕਰ ਦਿੱਤੇ। ਸਾਡੇ ਘਰ ਅਤੇ ਦਫ਼ਤਰ 'ਤੇ ਛਾਪੇ ਮਾਰੇ, ਪਰ ਇਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਜੇਕਰ 100 ਕਰੋੜ ਖਾ ਗਏ ਸਨ ਤਾਂ ਕਿਤੇ ਤਾਂ ਰੱਖੇ ਹੋਣਗੇ। 

ਅਜੇ ਕੁਝ ਦਿਨ ਪਹਿਲਾਂ ਅਦਾਲਤ ਦਾ ਹੁਕਮ ਆਇਆ ਹੈ। ਅਦਾਲਤ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪੂਰਾ ਮੁਕੱਦਮਾ ਹੀ ਝੂਠਾ ਹੈ। ਅਦਾਲਤ ਨੇ ਕਿਹਾ ਹੈ ਕਿ ਕੇਜਰੀਵਾਲ ਵਰਗਾ ਕੱਟੜ ਇਮਾਨਦਾਰ ਆਦਮੀ ਕੋਈ ਨਹੀਂ ਹੈ। ਆਮ ਆਦਮੀ ਪਾਰਟੀ ਵਰਗੀ ਕੱਟੜ ਇਮਾਨਦਾਰ ਪਾਰਟੀ ਕੋਈ ਨਹੀਂ ਹੈ। 

ਅਦਾਲਤ ਨੇ ਕਿਹਾ ਹੈ ਕਿ ਭਾਜਪਾ ਝੂਠ ਬੋਲ ਰਹੀ ਹੈ। ਝੂਠੇ ਇਲਜ਼ਾਮ ਲਗਾ ਕੇ ਕੇਜਰੀਵਾਲ ਨੂੰ ਫਸਾਇਆ ਗਿਆ। ਇਨ੍ਹਾਂ ਨੇ ਝੂਠੇ ਇਲਜ਼ਾਮ ਲਗਾ ਕੇ ਦਿੱਲੀ ਦੇ ਮੁੱਖ ਮੰਤਰੀ ਨੂੰ ਛੇ ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਿਆ। ਇਨ੍ਹਾਂ ਨੇ ਦਿੱਲੀ ਨੂੰ ਤਹਿਸ-ਨਹਿਸ ਕਰ ਦਿੱਤਾ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਿਰਫ਼ ਆਮ ਘਰਾਂ ਦੇ ਬੱਚਿਆਂ ਨੂੰ ਟਿਕਟ ਦੇਵੇਗੀ - ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਚੋਣ ਵਿੱਚ ਭਾਜਪਾ ਅਤੇ ਕਾਂਗਰਸ ਵਾਲੇ ਆਪਣੇ-ਆਪਣੇ ਬੱਚਿਆਂ ਨੂੰ ਟਿਕਟਾਂ ਦੇਣਗੇ। ਪਰ ਆਮ ਆਦਮੀ ਪਾਰਟੀ ਸਿਰਫ਼ ਆਮ ਘਰਾਂ ਦੇ ਬੱਚਿਆਂ ਨੂੰ ਹੀ ਟਿਕਟ ਦੇਵੇਗੀ। ਕਿਸੇ ਨੇਤਾ ਦੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। 

ਅਸੀਂ ਜਨਤਾ ਦੀ ਸਰਕਾਰ ਬਣਾਵਾਂਗੇ ਅਤੇ ਜਨਤਾ ਹੀ ਸਰਕਾਰ ਸੰਭਾਲੇਗੀ। ਜੇਕਰ ਜਨਤਾ ਦੀ ਸਰਕਾਰ ਹੋਵੇਗੀ, ਤਾਂ ਉਹ ਜਨਤਾ ਲਈ ਕੰਮ ਕਰੇਗੀ। ਜਨਤਾ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ, ਨਗਰ ਪਾਲਿਕਾ ਅਤੇ ਮਹਾਨਗਰ ਪਾਲਿਕਾ ਦੀ ਜ਼ਿੰਮੇਵਾਰੀ ਸੰਭਾਲੇ। ਅਸੀਂ ਇੱਕ ਸਾਫ਼-ਸੁਥਰੀ ਸਰਕਾਰ ਬਣਾਉਣੀ ਹੈ। 

ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ, ਨਗਰ ਪਾਲਿਕਾ ਅਤੇ ਮਹਾਨਗਰ ਪਾਲਿਕਾ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ। ਇੱਕ-ਇੱਕ ਪੈਸਾ ਜਨਤਾ ਲਈ ਵਰਤਿਆ ਜਾਵੇਗਾ। ਇਨ੍ਹਾਂ ਲੋਕਾਂ ਦੀ ਗੁੰਡਾਗਰਦੀ ਖ਼ਤਮ ਕਰਨੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰ ਰਹੀ ਹੈ। 

ਇਸ ਦਾ ਮਤਲਬ ਹੈ ਕਿ ਭਾਜਪਾ ਆਮ ਆਦਮੀ ਪਾਰਟੀ ਤੋਂ ਡਰ ਗਈ ਹੈ। ਭਾਜਪਾ ਵਾਲੇ ਕਾਂਗਰਸ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੇ, ਕਿਉਂਕਿ ਕਾਂਗਰਸ ਤਾਂ ਭਾਜਪਾ ਨਾਲ ਮਿਲੀ ਹੋਈ ਹੈ। ਬੁੱਧਵਾਰ ਨੂੰ ‘ਆਪ’ ਦੇ ਪੰਜ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੋਂ ਇੱਕ ਦਿਨ ਪਹਿਲਾਂ 4 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਇਸ ਤੋਂ ਪਹਿਲਾਂ 10 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਲੋਕ ਸਾਡੇ ਜਿੰਨੇ ਮਰਜ਼ੀ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲੈਣ, ਹੁਣ ਗੁਜਰਾਤ ਦੀ ਜਨਤਾ ‘ਆਪ’ ਦੇ ਨਾਲ ਖੜ੍ਹੀ ਹੋ ਗਈ ਹੈ। ਹੁਣ ਪੂਰਾ ਗੁਜਰਾਤ ਬਦਲਾਅ ਮੰਗ ਰਿਹਾ ਹੈ।

ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣੇਗੀ ਤਾਂ ਪੰਜਾਬ ਵਾਂਗ ਸਾਰੇ ਵਾਅਦੇ ਪੂਰੇ ਕਰਕੇ ਦਿਖਾਵਾਂਗੇ - ਭਗਵੰਤ ਸਿੰਘ ਮਾਨ

ਇਸ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣੀ ਨੂੰ ਚਾਰ ਸਾਲ ਹੋ ਗਏ ਹਨ। ਅਸੀਂ ਜੋ ਵਾਅਦਾ ਕੀਤਾ ਸੀ, ਉਹ ਸਰਕਾਰ ਦੇ ਚੌਥੇ ਸਾਲ ਵਿੱਚ ਪੂਰਾ ਕਰ ਦਿੱਤਾ ਹੈ। ਗੁਜਰਾਤ ਵਿੱਚ ਵੀ ਜੇਕਰ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਉਹ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ। 

ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਵੀ ਉਹੀ ਹਾਲ ਸੀ ਜੋ ਅੱਜ ਗੁਜਰਾਤ ਦੇ ਕਿਸਾਨਾਂ ਦਾ ਹੈ। ਉੱਥੇ ਵੀ ਅੱਧੀ ਰਾਤ ਨੂੰ ਬਿਜਲੀ ਆਉਂਦੀ ਸੀ। ਕਿਸਾਨ ਸਾਰੀ ਰਾਤ ਸੌਂ ਨਹੀਂ ਸੀ ਸਕਦਾ ਅਤੇ ਖੇਤਾਂ ਦੀ ਸਿੰਚਾਈ ਵੀ ਨਹੀਂ ਹੋ ਪਾਉਂਦੀ ਸੀ। ਪਰ ਅੱਜ ਪੰਜਾਬ ਵਿੱਚ ਕਿਸਾਨਾਂ ਨੂੰ ਦਿਨ ਵੇਲੇ 8 ਘੰਟੇ ਬਿਜਲੀ ਮਿਲਦੀ ਹੈ।

ਹੁਣ ਕਿਸਾਨ ਵੀ ਅਫ਼ਸਰਾਂ ਵਾਂਗ ਸਵੇਰੇ ਆਰਾਮ ਨਾਲ ਰੋਟੀ ਖਾ ਕੇ ਆਪਣੀ ਡਿਊਟੀ 'ਤੇ ਖੇਤ ਜਾਂਦਾ ਹੈ ਅਤੇ ਸ਼ਾਮ ਨੂੰ ਆਪਣਾ ਟਿਊਬਵੈੱਲ ਬੰਦ ਕਰਕੇ ਘਰ ਵਾਪਸ ਆ ਜਾਂਦਾ ਹੈ। ਪੰਜਾਬ ਵਿੱਚ ਕਿਸਾਨ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਉਂਦਾ ਹੈ ਅਤੇ ਉਸੇ ਦਿਨ ਉਸ ਦੀ ਫ਼ਸਲ ਤੁਲ ਕੇ ਵਿਕ ਜਾਂਦੀ ਹੈ। 

ਜਦੋਂ ਤੱਕ ਕਿਸਾਨ ਆਪਣੀ ਟਰੈਕਟਰ-ਟਰਾਲੀ ਲੈ ਕੇ ਘਰ ਪਹੁੰਚਦਾ ਹੈ, ਉਦੋਂ ਤੱਕ ਉਸ ਦੇ ਮੋਬਾਈਲ 'ਤੇ ਮੈਸੇਜ ਆ ਜਾਂਦਾ ਹੈ ਕਿ ਉਸ ਦੀ ਅੱਜ ਦੀ ਫ਼ਸਲ ਦੇ ਪੈਸੇ ਉਸ ਦੇ ਖਾਤੇ ਵਿੱਚ ਆ ਚੁੱਕੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਅਸੀਂ ਹਰ ਪਰਿਵਾਰ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਕਰਵਾ ਦਿੱਤਾ ਹੈ। ਲੋਕ ਕਿਸੇ ਵੀ ਵੱਡੇ ਹਸਪਤਾਲ ਵਿੱਚ ਜਾ ਕੇ ਆਪਣਾ ਕਾਰਡ ਦਿਖਾਉਣ ਅਤੇ 5 ਜਾਂ 7 ਲੱਖ ਰੁਪਏ ਜਿੰਨਾ ਵੀ ਬਿੱਲ ਹੋਵੇਗਾ, ਉਹ ਪੰਜਾਬ ਸਰਕਾਰ ਦੇਵੇਗੀ। 

ਹੁਣ ਪੰਜਾਬ ਵਿੱਚ ਕੋਈ ਵੀ ਵਿਅਕਤੀ ਪੈਸੇ ਦੀ ਕਮੀ ਕਾਰਨ ਆਪਣੇ ਇਲਾਜ ਤੋਂ ਵਾਂਝਾ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਗੁਜਰਾਤ ਦੀ ਜਨਤਾ ਨੂੰ 30 ਸਾਲਾਂ ਤੋਂ ਲੁੱਟ ਰਹੇ ਹਨ। ਭਾਜਪਾ ਵਾਲੇ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਵੇ, ਉਨ੍ਹਾਂ ਕੋਲ ਪੈਸੇ ਹਨ ਅਤੇ ਉਹ ਲੋਕਾਂ ਨੂੰ ਪੈਸੇ ਦੇ ਕੇ ਵੋਟਾਂ ਲੈ ਲੈਣਗੇ। 

ਭਗਵੰਤ ਮਾਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੈਸੇ ਦੇਣ ਆਉਣ ਤਾਂ ਮਨ੍ਹਾ ਨਾ ਕਰਨਾ ਅਤੇ ਰੱਖ ਲੈਣਾ ਕਿਉਂਕਿ ਉਹ ਜਨਤਾ ਦਾ ਹੀ ਲੁੱਟਿਆ ਹੋਇਆ ਪੈਸਾ ਹੈ। ਪਰ ਵੋਟਿੰਗ ਵਾਲੇ ਦਿਨ ਅੰਦਰ ਜਾ ਕੇ ਝਾੜੂ ਵਾਲਾ ਬਟਨ ਹੀ ਦਬਾਉਣਾ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਾਲੇ ਆਪਸ ਵਿੱਚ ਮਿਲੇ ਹੋਏ ਹਨ। 

ਜੇਕਰ ਲੋਕ ਕਾਂਗਰਸ ਨੂੰ ਵੋਟ ਦਿੰਦੇ ਹਨ ਤਾਂ ਸਮਝ ਲੈਣ ਕਿ ਉਹ ਵੋਟ ਭਾਜਪਾ ਕੋਲ ਹੀ ਚਲੀ ਗਈ ਹੈ ਕਿਉਂਕਿ ਉਨ੍ਹਾਂ ਦਾ ਵਿਧਾਇਕ ਬਾਅਦ ਵਿੱਚ ਉਧਰ ਹੀ ਸ਼ਾਮਲ ਹੋ ਜਾਂਦਾ ਹੈ। ਇਨ੍ਹਾਂ ਦੋਵਾਂ ਨੂੰ ਇੱਕ ਹੀ ਪਾਰਟੀ ਸਮਝੋ ਅਤੇ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਸਮਝੋ। ਇਹ ਲੋਕ ਲੜਾਈ ਦੀ ਗੱਲ ਕਰਦੇ ਹਨ, ਅਸੀਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰਦੇ ਹਾਂ। 

ਇਹ ਲੋਕ ਜਾਤੀਵਾਦ ਦੀ ਗੱਲ ਕਰਦੇ ਹਨ, ਜਦਕਿ ਆਮ ਆਦਮੀ ਪਾਰਟੀ ਚੰਗੇ ਸਕੂਲ, ਹਸਪਤਾਲ, ਫ਼ਸਲਾਂ ਦੇ ਉਚਿਤ ਭਾਅ ਅਤੇ ਕਿਸਾਨ ਦੀ ਮਿਹਨਤ ਦੇ ਮੁੱਲ ਦੀ ਗੱਲ ਕਰਦੀ ਹੈ। ਅਸੀਂ ਔਰਤਾਂ ਲਈ 1000 ਰੁਪਏ ਜਨਰਲ ਕੈਟੇਗਰੀ ਅਤੇ 1500 ਰੁਪਏ ਐਸਸੀ ਕੈਟੇਗਰੀ ਦੀਆਂ ਔਰਤਾਂ ਦੇ ਬੈਂਕ ਖਾਤੇ ਵਿੱਚ ਹਰ ਮਹੀਨੇ ਭੇਜਣ ਦਾ ਪ੍ਰਬੰਧ ਕੀਤਾ ਹੈ। 

ਅੱਜ ਪੰਜਾਬ ਵਿੱਚ ਘਰਾਂ ਦੀ ਬਿਜਲੀ ਬਿਲਕੁਲ ਮੁਫ਼ਤ ਹੈ। ਪੰਜਾਬ ਵਿੱਚ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ, ਜਦਕਿ ਗੁਜਰਾਤ ਵਿੱਚ ਲੋਕਾਂ ਨੂੰ ਬਿੱਲ ਤਾਂ ਭਾਰੀ-ਭਰਕਮ ਆਉਂਦਾ ਹੈ ਪਰ ਬਿਜਲੀ ਨਹੀਂ ਆਉਂਦੀ।

 

 

 

Tags: Arvind Kejriwal , Bhagwant Mann , Gujarat

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD