Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮੁੱਖ ਮੰਤਰੀ ਜੇਕਰ ਲਾਲਜੀਤ ਭੁੱਲਰ ਦੀ ਪੁਸ਼ਤਪਨਾਹੀ ਨਹੀਂ ਕਰ ਰਿਹਾ ਤਾ ਸੀਬੀਆਈ ਨੂੰ ਦੇਵੇ ਜਾਂਚ - ਬਿਕਰਮ ਸਿੰਘ ਮਜੀਠੀਆ

ਕਿਹਾ, ਲਾਲਜੀਤ ਭੁੱਲਰ, ਸੁਖਦੇਵ ਸਿੰਘ ਭੁੱਲਰ ਅਤੇ ਪੀ.ਏ ਨੂੰ ਤੁਰਤ ਕੀਤਾ ਜਾਵੇ ਗ੍ਰਿਫਤਾਰ

Bikram Singh Majithia

Web Admin

Web Admin

5 Dariya News

ਚੰਡੀਗੜ੍ਹ , 22 Mar 2026

Last updated on: Mar 23, 2026, 14:58 IST

ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਨੂੰ ਮਹਿਜ਼ ਇੱਕ ਟੈਂਡਰ ਲਈ ਤਸ਼ੱਦਦ ਕਰਕੇ ਖੁਦਕੁਸ਼ੀ ਲਈ ਮਜਬੂਰ ਕਰਨ ਤੋਂ ਬਾਅਦ ਮੰਤਰੀ ਦੀ ਗ੍ਰਿਫਤਾਰੀ ਲਈ ਅੱਜ ਸਾਰੀਆਂ ਵਿਰੋਧੀ ਤਰਹਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫਤਰ ਦਾ ਘੇਰਾਓ ਤੇ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਤੋਂ ਪ੍ਰਤਾਪ ਸਿੰਘ ਬਾਜਵਾ ਮੁੱਖ ਤੌਰ ਤੇ ਮੌਜੂਦ ਸਨ।

ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੇ ਗਏ ਵੱਡੇ ਵਿਰੋਧ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਗੁੰਡਾਗਰਦੀ ਭਰਿਸ਼ਟਾਚਾਰ ਅਤੇ ਗੈਂਗਸਟਰਾਂ ਦੀਆਂ ਧਮਕੀਆਂ ਦੇ ਕੇ ਜਿਸ ਕਦਰ ਇੱਕ ਕਾਬਲ ਅਫਸਰ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ ਉਸ ਗੰਭੀਰ ਮਾਮਲੇ ਵਿੱਚ ਵੀ ਪਰਚਾ ਦਰਜ ਹੈ ਕਰਾਉਣ ਲਈ ਸਾਰੀਆਂ ਵਿਰੋਧੀ ਤਰਹਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੂੰ ਇੱਕਜੁੱਟ ਹੋ ਕੇ ਬੀਤੇ ਕੱਲ ਤੋਂ ਹੀ ਇਨਸਾਫ ਲਈ ਆਵਾਜ਼ ਉਠਾਉਣੀ ਪਈ ਉਸਦੇ ਬਾਵਜੂਦ ਪਰਚਾ ਦਰਜ ਕੱਲ ਸਵੇਰੇ 21 ਮਾਰਚ ਨੂੰ ਦਰਜ ਹੋਣਾ ਸੀ ਉਹ 22 ਮਾਰਚ ਨੂੰ ਰਾਤ 1 ਬਜੇ ਦਰਜ ਕੀਤਾ ਗਿਆ ਅਤੇ ਪਰਚਾ ਦਰਜ ਕਰਨ 'ਚ ਦੇਰੀ ਸਰਕਾਰ ਦੀ ਗੰਭੀਰਤਾ ਨੂੰ ਦੱਸ ਰਹੀ ਹੈ ।

ਉਨਾਂ ਕਿਹਾ ਕਿ ਆਪ ਸਰਕਾਰ ਦੇ ਇਸ ਭ੍ਰਿਸ਼ਟ ਮੰਤਰੀ ਖਿਲਾਫ ਪਰਚਾ ਦਰਜ ਕਰਾਉਣ ਲਈ ਵਿਰੋਧੀ ਧਿਰਾਂ ਥਾਣੇ ਬੈਠੀਆਂ ਸੀ ਤਾਂ ਸਰਕਾਰ ਅਤੇ ਮੰਤਰੀ ਨੇ ਐਸੇ ਮਾਹੌਲ ਵਿਚ ਵੀ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਥਾਣੇ ਦੀ ਬੱਤੀ ਕਟਵਾ ਦਿੱਤੀ ਅਤੇ ਸੋਸ਼ਲ ਮੀਡੀਆ ਉੱਤੇ ਲਿਖ ਰਿਹਾ ਕਿ ਮੈਨੂੰ ਹਟਾਇਆ ਨਹੀਂ ਗਿਆ ਸਗੋਂ ਮੈਂ ਖੁਦ ਅਸਤੀਫਾ ਦਿੱਤਾ । ਉਹਨਾਂ ਕਿਹਾ ਕਿ ਐਨੀ ਘਟੀਆ ਅਤੇ ਘਿਣੌਨੀ ਹਰਕਤ ਕਰਨ ਦੇ ਬਾਵਜੂਦ ਵੀ ਲਾਲਜੀਤ ਭੁੱਲਰ ਨੈਤਿਕਤਾ ਦਿਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ।

ਉਹਨਾਂ ਕਿਹਾ ਵਿਰੋਧੀ ਧਿਰਾਂ ਵੱਲੋਂ ਥਾਣੇ ਅਤੇ ਪੀੜਿਤ ਪਰਿਵਾਰ ਦੇ ਘਰ ਮੋਰਚਾ ਲਾਉਣ ਅਤੇ ਸਰਕਾਰ ਤੇ ਦਬਾਅ ਬਣਾਉਣ ਮਗਰੋਂ ਭਾਵੇਂ ਦੇ ਰਾਤ ਪਰਚਾ ਦਰਜ ਕਰ ਦਿੱਤਾ ਗਿਆ ਪਰ ਸਰਕਾਰ ਵੱਲੋਂ ਅਜੇ ਤੱਕ ਮੰਤਰੀ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਜਾ ਰਿਹਾ। ਜਦਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਪਰਿਵਾਰ ਉੱਤੇ ਦਬਾਅ ਬਣਾ ਰਿਹਾ ਹੈ ਕਿ ਸਮਝੌਤਾ ਕਰਕੇ ਸੰਸਕਾਰ ਕਰਵਾ ਲਿਓ । ਉਹਨਾਂ ਕਿਹਾ ਕਿ ਬੇਹਦ ਸ਼ਰਮ ਦੀ ਗੱਲ ਹੈ ਕਿ ਕੱਚੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਵਿੱਚ ਪੁਲਿਸ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਜਗਹਾ ਉਹਨਾਂ ਨੂੰ ਸਮਝੌਤੇ ਲਈ ਧਮਕਾਉਣ ਉੱਤੇ ਲੱਗੀ ਹੋਈ ਹੈ ।

ਉਹਨਾਂ ਕਿਹਾ ਕਿ ਜਿਸ ਦਾ ਪਤੀ ਜਿਸਦੇ ਪਿਤਾ ਤੇ ਜਿਸ ਦਾ ਭਰਾ ਦੁਨੀਆਂ ਤੋਂ ਚਲਾ ਗਿਆ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਅਤੇ ਮੰਤਰੀ ਨੂੰ ਗਿਰਫਤਾਰ ਕਰਨ ਦੀ ਜਗ੍ਹਾ ਅਜੇ ਵੀ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ 'ਤੇ ਲੱਗੀ ਹੋਈ ਹੈ ਜਦਕਿ ਮ੍ਰਿਤਕ ਦੀ ਖੁਦਕੁਸ਼ੀ ਤੋਂ ਪਹਿਲਾਂ ਦੀ ਹਲਫ਼ੀਆ ਬਿਆਨ ਦੀ ਵੀਡਿਓ ਵਿਚ ਸਭ ਸਾਫ਼ ਹੈ ਪਰ ਅਜੇ ਵੀ ਇਨਸਾਫ਼ ਲਈ ਵਿਰੋਧੀ ਧਿਰਾਂ ਨੂੰ ਪਰਿਵਾਰ ਦੇ ਨਾਲ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਤਾਂ ਸਰਕਾਰ ਕਿਸ ਨੈਤਿਕਤਾ ਇਮਾਨਦਾਰੀ ਅਤੇ ਆਮ ਘਰਾਂ ਦੇ ਹੋਣ ਦਾ ਦਾਅਵਾ ਕਰਦੀ ਹੈ ।

ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਭ੍ਰਿਸ਼ਟ ਅਤੇ ਗੁੰਡੇ ਮੰਤਰੀ ਦੀ ਪੁਸ਼ਤ ਪਨਾਹ ਹੀ ਨਹੀਂ ਕਰ ਰਹੇ ਤਾਂ ਲਾਲਜੀਤ ਭੁੱਲਰ, ਸੁਖਦੇਵ ਸਿੰਘ ਭੁੱਲਰ ਅਤੇ ਉਸਦਾ ਪੀ ਏ ਨੂੰ ਤੁਰਤ ਗ੍ਰਿਤਰ ਕਰਵਾਉਣ ਅਤੇ ਇਸ ਮਾਮਲੇ ਦੀ ਸੀਬੀਆਈ ਨੂੰ ਜਾਂਚ ਸੌਂਪ ਦੇਣ । ਉਹਨਾਂ ਕਿਹਾ ਕਿ ਅੱਜ ਸਾਰੀਆਂ ਵਿਰੋਧੀ ਪਾਰਟੀਆਂ ਪਰਿਵਾਰ ਅਤੇ ਪੰਜਾਬ ਇਨਸਾਫ ਦੀ ਇਸ ਲੜਾਈ ਵਿੱਚ ਇਕੱਠੇ ਹੋ ਗਏ ਹਨ ਪਰ ਆਪਣੇ ਆਪ ਨੂੰ ਆਮ ਘਰਾਂ ਦੇ ਕਹਾਉਣ ਵਾਲਿਆਂ ਦੀ ਸਰਕਾਰ ਦਾ ਹੰਕਾਰ ਨਹੀਂ ਟੁੱਟ ਰਿਹਾ ਪਰ ਉਹ ਇਨਸਾਫ ਲਈ ਆਪਣੀ ਲੜਾਈ ਅੰਤ ਤੱਕ ਲੜਨਗੇ ।

ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਹਰ ਮਾਮਲੇ ਵਿੱਚ ਸਰਕਾਰ ਦਾ ਅਜਿਹਾ ਹੀ ਰਵਈਆ ਰਿਹਾ ਹੈ। ਵਿਜੇ ਸਿੰਗਲਾ ਦੇ ਭ੍ਰਿਸ਼ਟਾਚਾਰ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਗਵਾਹ ਬਣਿਆ ਸੀ ਪਰ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਕੀ ਹੁਣ ਸਰਕਾਰ ਵੱਲੋਂ ਇਸ ਸਿੱਧੇ ਕਤਲ ਮਾਮਲੇ ਵਿੱਚ ਆਪਣੇ ਮੰਤਰੀ ਨੂੰ ਵੀ ਕਲੀਨ ਚਿੱਟ ਦੇਣ ਲਈ "ਆਪਰੇਸ਼ਨ" ਚਲਾਇਆ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਇਕ ਕਾਬਲ ਅਫਸਰ ਜਿਸ ਨੂੰ ਆਮ ਆਦਮੀ ਪਾਰਟੀ ਦੇ ਗੁੰਡੇ ਮੰਤਰੀ ਦੇ ਦਬਾਅ ਹੇਠ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ ਉਸ ਨੂੰ ਪਹਿਲਾਂ ਮੰਤਰੀ ਲਾਲ ਜੀ ਭੁੱਲਰ, ਸੁਖਦੇਵ ਸਿੰਘ ਭੁੱਲਰ ਤੇ ਉਸਦੇ ਪੀਏ ਵੱਲੋਂ ਨਿਰਵਸਤਰ ਕਰਕੇ ਤਸ਼ੱਦਦ ਕੀਤਾ ਗਿਆ ਕੁੱਟਮਾਰ ਕੀਤੀ ਗਈ ਜਲੀਲ ਕੀਤਾ ਗਿਆ ਤੇ ਉਸਦੇ ਸਿਰ ਵਿੱਚ ਪਿਸਟਲ ਨਾਲ ਬੱਟ ਮਾਰਦੇ ਹੋਏ ਜ਼ਖਮੀ ਕੀਤਾ ਗਿਆ ਅਤੇ ਇੱਥੇ ਹੀ ਹੱਦ ਨਹੀਂ ਮੰਤਰੀ ਵੱਲੋਂ ਮ੍ਰਿਤਕ ਦੀਆਂ ਦੋ ਬੇਟੀਆਂ ਅਤੇ ਉਸਦੀ ਪਤਨੀ ਬਾਰੇ ਇਹ ਕਹਿ ਕੇ ਧਮਕਾਇਆ ਜਾਂਦਾ ਰਿਹਾ ਕਿ ਉਹਨਾਂ ਵੱਲੋਂ ਅੱਜ ਕਿਸ ਰੰਗ ਦੇ ਕੱਪੜੇ ਪਾਏ ਹਨ ਅਤੇ ਉਹ ਕਿੱਥੇ ਗਏ ਹੋਏ ਹਨ ਮੰਤਰੀ ਨੂੰ ਸਭ ਪਤਾ ਹੈ ਤੇ ਗੈਂਗਸਟਰਾਂ ਜਰੀਏ ਉਹਨਾਂ ਨੂੰ ਗੋਲੀ ਮਰਵਾ ਦਿੱਤੀ ਜਾਵੇਗੀ।

ਅਜਿਹੀ ਘਿਨਾਉਣੀ ਕਰਤੂਤ ਨਾਲ ਗਗਨ ਰੰਧਾਵਾ ਨੂੰ ਐਨਾ ਡਰਾ ਦਿੱਤਾ ਕਿ ਉਨ੍ਹਾਂ ਗੰਭੀਰ ਹਾਲਤ ਵਿੱਚ ਜਦੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਡਾਕਟਰ ਦਾ ਹੱਥ ਫੜ ਲਿਆ ਕਿ ਮੇਰੀ ਜਾਨ ਨਾ ਬਚਾਈ ਜਾਵੇ ਕਿਉਂਕਿ , ਮੇਰੇ ਕਰਕੇ ਪਰਿਵਾਰ ਨੂੰ ਖਤਰਾ ਹੈ ਤਾਂ ਮੇਰਾ ਮਰਨਾ ਹੀ ਠੀਕ ਹੈ । ਉਹਨਾਂ ਕਿਹਾ ਕਿ ਅੱਜ ਉਸ ਸਰਕਾਰ , ਮੁੱਖ ਮੰਤਰੀ ਅਤੇ ਇਸ ਦੇ ਮੰਤਰੀਆਂ ਦਾ ਕੱਟੜ ਇਮਾਨਦਾਰੀ ਅਤੇ ਆਮ ਘਰਾਂ ਦੇ ਹੋਣ ਦਾ ਮਖੌਟਾ ਪੂਰੀ ਤਰ੍ਹਾਂ ਉੱਤਰ ਚੁੱਕਿਆ ਹੈ ਤੇ ਇਸ ਘਟਨਾ ਨੇ ਸਾਫ ਜਾਹਰ ਕਰ ਦਿੱਤਾ ਕਿ ਇਸ ਸਰਕਾਰ ਦੇ ਮੰਤਰੀ ਕਿੰਨੇ ਅਤੇ ਗੁੰਡੇ ਹਨ । ਮ੍ਰਿਤਕ ਗਗਨ ਰੰਧਾਵਾ ਦੇ ਭਰਾ ਵਰਿੰਦਰ ਪਾਲ ਸਿੰਘ ਜੋਕਿ

ਵਿਰੋਧੀ ਧਰੀਆਂ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਆਗੂਆਂ ਦੇ ਪ੍ਰਦਰਸ਼ਨ ਦੌਰਾਨ ਇੱਥੇ ਮੌਜੂਦ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਚ ਭਾਵੇਂ ਪਰਚਾ ਦਰਜ ਕਰ ਦਿੱਤਾ ਹੈ ਪਰ ਜੇਕਰ ਉਹ ਸੱਚੇ ਅਤੇ ਇਮਾਨਦਾਰ ਮੁੱਖ ਮੰਤਰੀ ਹਨ ਤਾਂ ਉਸ ਮੰਤਰੀ ਅਤੇ ਹੋਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾ ਕੇ ਅੰਦਰ ਦੇਣ ਤਾਂ ਕਿ ਅਸੀਂ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੀਏ । ਉਹਨਾਂ ਕਿਹਾ ਕਿ ਸਾਡੇ ਭਰਾ ਨੇ ਉਸ ਭ੍ਰਿਸ਼ਟ ਮੰਤਰੀ ਖਿਲਾਫ ਲੜਾਈ ਲੜਦੇ ਹੋਏ ਜਾਨ ਦੇ ਦਿੱਤੀ ਪਰ ਹੁਣ ਅਗਲੀ ਲੜਾਈ ਅੰਜਾਮ ਤੱਕ ਪਹੁੰਚਾਉਣ ਲਈ ਅਸੀਂ ਲੜਾਂਗੇ ।

ਉਹਨਾਂ ਕਿਹਾ ਕਿ ਅਸੀਂ ਝੁਕਣ ਵਾਲੇ ਨਹੀਂ ਹਾਂ ਇਹ ਮੰਤਰੀ ਸਮਝ ਲਵੇ ਅਤੇ ਜੇਕਰ ਇਸ ਮਾਮਲੇ ਚ ਗ੍ਰਿਫਤਾਰੀ ਅਤੇ ਕਾਰਵਾਈ ਨੂੰ ਲੈ ਕੇ ਜਿੰਨੀ ਦੇਰੀ ਕਰੋਗੇ ਅਤੇ ਇਹ ਸਮਝ ਰਹੇ ਹੋ ਕਿ ਸਾਨੂੰ ਦਬਾਅ ਬਣਾ ਕੇ ਝੁਕਾ ਲਓਗੇ ਨਹੀਂ ਹੋਵੇਗਾ । ਉਹਨਾਂ ਕਿਹਾ ਕਿ ਪਰਿਵਾਰ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਜਦੋਂ ਤੱਕ ਉਸ ਭ੍ਰਿਸ਼ਟ ਅਤੇ ਸਾਡੇ ਭਰਾ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਮੰਤਰੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਸੀਂ ਗਗਨ ਰੰਧਾਵਾ ਦਾ ਸੰਸਕਾਰ ਨਹੀਂ ਕਰਾਂਗੇ ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਜੋ ਹਮੇਸ਼ਾ ਇਮਾਨਦਾਰੀ ਦੀ ਦੁਹਾਈ ਦਿੰਦੇ ਹਨ ਅੱਜ ਆਪਣੀ ਇਮਾਨਦਾਰੀ ਦਿਖਾਉਣ ਤੇ ਸਾਨੂੰ ਇਨਸਾਫ ਦਵਾਉਣ ਕਿਉਂਕਿ ਸਾਨੂੰ ਇਨਸਾਫ ਲੈਣ ਲਈ ਚੰਡੀਗੜ੍ਹ ਤੱਕ ਆਉਣਾ ਪਿਆ ਪਰ ਜੇਕਰ ਪਹਿਲਾਂ ਹੀ ਸਾਨੂੰ ਇਨਸਾਫ ਮਿਲ ਜਾਂਦਾ ਤਾਂ ਅਸੀਂ ਅੱਜ ਆਪਣੇ ਭਰਾ ਦੀ ਅੰਤਿਮ ਰਸਮਾਂ ਪੂਰੀਆਂ ਕਰ ਰਹੇ ਹੁੰਦੇ ਇਥੇ ਆਕੇ ਇਨਸਾਫ ਦੀ ਲੜਾਈ ਨਾ ਲੜ ਰਹੇ ਹੁੰਦੇ ।

ਉਹਨਾਂ ਬੇਹਦ ਭਾਵਕ ਹੁੰਦਿਆਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਦੁਹਾਈ ਦਿੰਦੇ ਹਨ ਕਿ ਬਾਹਰੋਂ ਅੰਗਰੇਜ਼ ਆ ਕੇ ਇੱਥੇ ਨੌਕਰੀ ਕਰਨਗੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਨਾ ਜਾਓ ਤੁਹਾਨੂੰ ਇੱਥੇ ਹੀ ਨੌਕਰੀ ਮਿਲੇਗੀ ਪਰ ਜਿਹੜੇ ਇੱਥੇ ਪੜ੍ਹ ਲਿਖ ਕੇ ਮਿਹਨਤ ਕਰਕੇ ਨੌਕਰੀ ਲੱਗ ਰਹੇ ਹਨ ਉਹਨਾਂ ਨੂੰ ਤੁਹਾਡੇ ਮੰਤਰੀ ਗੁੰਡੇ ਬਣ ਕੇ ਇਸ ਕਦਰ ਮਜਬੂਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਜਾਨ ਦੇਣੀ ਪੈ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋ, ਹੀਰਾ ਸਿੰਘ ਗਾਬੜੀਆ, ਐਨ ਕੇ ਸ਼ਰਮਾ, ਸਰਬਜੀਤ ਸਿੰਘ ਝਿੰਜਰ, ਅਰਸ਼ਦੀਪ ਸਿੰਘ ਕਲੇਰ, ਨਛੱਤਰ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।

 

Tags: Bikram Singh Majithia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD