ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 10 ਮਾਰਚ, 2026 ਨੂੰ ਨਵੀਂ ਦਿੱਲੀ ਦੇ ਸਾਊਥ ਬਲਾਕ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ‘ਰੱਖਿਆ ਬਲਾਂ ਲਈ ਵਿਜ਼ਨ 2047: ਭਵਿੱਖ ਲਈ ਤਿਆਰ ਭਾਰਤੀ ਫੌਜ ਦਾ ਰੋਡਮੈਪ’ ਜਾਰੀ ਕੀਤਾ। ਇਸ ਵਿਸਤ੍ਰਿਤ ਰੂਪ-ਰੇਖਾ ਨੂੰ ਏਕੀਕ੍ਰਿਤ ਰੱਖਿਆ ਸਟਾਫ ਹੈੱਡਕੁਆਟਰ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਦਾ ਉਦੇਸ਼ ਰੱਖਿਆ ਬਲਾਂ ਨੂੰ ਆਧੁਨਿਕ, ਏਕੀਕ੍ਰਿਤ ਅਤੇ ਤਕਨੀਕੀ ਤੌਰ ‘ਤੇ ਐਡਵਾਂਸ ਫੌਜ ਵਿੱਚ ਤਬਦੀਲੀ ਕਰਨਾ ਹੈ ਜੋ 2047 ਤੱਕ ਵਿਕਸਿਤ ਭਾਰਤ ਬਣਨ ਦੀ ਰਾਸ਼ਟਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਣ ਵਿੱਚ ਸਮਰੱਥ ਹੋਵੇ।
ਇਸ ਵਿਜ਼ਨ ਡਾਕੂਮੈਂਟ ਵਿੱਚ ਭੂ-ਰਣਨੀਤਕ, ਤਕਨੀਕੀ ਅਤੇ ਸੁਰੱਖਿਆ ਸਬੰਧੀ ਬਦਲਦੇ ਵਾਤਾਵਰਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਰੱਖਿਆ ਬਲਾਂ ਦੇ ਅੰਦਰ ਲੋੜੀਂ ਦੇ ਰਣਨੀਤਕ ਸੁਧਾਰਾਂ, ਉਨ੍ਹਾਂ ਦੀ ਸਮਰੱਥਾ ਵਿੱਚ ਵਾਧਾ ਅਤੇ ਸੰਗਠਨਾਤਮਕ ਤਬਦੀਲੀਆਂ ਦੀ ਰੂਪ-ਰੇਖਾ ਪੇਸ਼ ਕੀਤੀ ਗਈ ਹੈ। ਇਸ ਵਿੱਚ ਫੌਜ ਨੂੰ ਏਕੀਕ੍ਰਿਤ, ਬਹੁਤ ਸਬੰਧਿਤ ਮਾਮਲਿਆਂ ਵਿੱਚ ਹੁਨਰਮੰਦ ਅਤੇ ਕੁਸ਼ਲ ਫੋਰਸ ਵਿੱਚ ਤਬਦੀਲ ਕਰਨ ਦੀ ਕਲਪਨਾ ਕੀਤੀ ਗਈ ਹੈ ਜੋ ਤੇਜ਼ੀ ਨਾਲ ਬਦਲਦੇ ਆਲਮੀ ਅਤੇ ਖੇਤਰੀ ਈਕੋਸਿਸਟਮ ਵਿਚਕਾਰ ਵਿਰੋਧੀਆਂ ਨੂੰ ਰੋਕਣ, ਟਕਰਾਅ ਦੇ ਸਾਰੇ ਪਹਿਲੂਆਂ ਨਾਲ ਸਬੰਧਿਤ ਕਾਰਵਾਈ ਅਤੇ ਵੱਧ ਰਹੇ ਰਣਨੀਤਕ ਹਿਤਾਂ ਦੀ ਰੱਖਿਆ ਕਰਨ ਦੇ ਸਮਰੱਥ ਹੋਵੇ।
ਸੈਨਾਵਾਂ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਤਾਲਮੇਲ ਅਤੇ ਸਹਿਯੋਗ 'ਤੇ ਜ਼ੋਰ ਦੇਣਾ ਇਸ ਵਿਜ਼ਨ ਡਾਕੂਮੈਂਟ ਦਾ ਪ੍ਰਮੁੱਖ ਥੰਮ੍ਹ ਹੈ, ਜਿਸ ਨਾਲ ਯੋਜਨਾਬੰਦੀ, ਸੰਚਾਲਨ ਅਤੇ ਸਮਰੱਥਾ ਵਿਕਾਸ ਵਿੱਚ ਹੋਰ ਵਧੇਰੇ ਤਾਲਮੇਲ ਨੂੰ ਹੁਲਾਰਾ ਮਿਲੇ। ਇਹ ਭਵਿੱਖ ਵਿੱਚ ਯੁੱਧ ਦੀਆਂ ਚੁਣੌਤੀਆਂ ਦੇ ਅਨੁਕੂਲ ਰੱਖਿਆ ਬਲਾਂ ਦੇ ਨਿਰਮਾਣ ਲਈ ਨਵੀਨਤਾ, ਉੱਨਤ ਤਕਨਾਲੋਜੀਆਂ ਅਤੇ ਸਿਖਲਾਈ ਦੇ ਆਧੁਨਿਕ ਢਾਂਚੇ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ ਗਿਆ।
ਇਸ ਵਿੱਚ ਪ੍ਰਮੁੱਖ ਤੌਰ ‘ਤੇ ਰੱਖਿਆ ਖੇਤਰ ਵਿੱਚ ਸਵੈ-ਨਿਰਭਰਤਾ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿਸ ਦੇ ਅਧੀਨ ਦੇਸ਼ ਦੀਆਂ ਸੁਰੱਖਿਆ ਸਬੰਧੀ ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਸਵਦੇਸ਼ੀ ਤਕਨਾਲੋਜੀਆਂ ਅਤੇ ਸਮਾਧਾਨਾਂ ਦੇ ਵਿਕਾਸ ਅਤੇ ਅਪਣਾਉਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉੱਥੇ ਹੀ, ਇਸ ਦੇ ਅਧੀਨ ਘਰੇਲੂ ਰੱਖਿਆ ਨਿਰਮਾਣ ਅਤੇ ਤਕਨੀਕੀ ਸਮਰੱਥਾਵਾਂ ਨੂੰ ਸਸ਼ਕਤ ਬਣਾਉਣ ਨਾਲ ਚਾਲਣ ਸਬੰਧੀ ਤਿਆਰੀ ਵਿੱਚ ਵਾਧੇ ਦੇ ਨਾਲ-ਨਾਲ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਮਿਲਣ ਦੀ ਉਮੀਦ ਹੈ।
ਇਸ ਵਿਜ਼ਨ ਡਾਕੂਮੈਂਟ ਵਿੱਚ ਸ਼ਾਰਟ-ਟਰਮ, ਮਿਡ-ਟਰਮ ਅਤੇ ਲੌਂਗ-ਟਰਮ ਸਮੇਂ-ਸੀਮਾਵਾਂ ਵਿੱਚ ਸਪਸ਼ਟ ਤੌਰ 'ਤੇ ਨਿਰਧਾਰਿਤ ਪ੍ਰਾਥਮਿਕਤਾ ਵਾਲੇ ਸਮਰੱਥਾ ਸਬੰਧੀ ਟੀਚਿਆਂ ਨਾਲ ਯੋਜਨਾਬੱਧ ਢਾਂਚੇ ਨੂੰ ਸਵੀਕਾਰ ਕੀਤਾ ਗਿਆ ਹੈ। ਇਹ ਸੁਚਾਰੂ ਪਹੁੰਚ ਵਿਸ਼ਵ ਪੱਧਰੀ ਰੱਖਿਆ ਬਲ ਦੇ ਨਿਰਮਾਣ ਲਈ ਜ਼ਰੂਰੀ ਮਹੱਤਵਪੂਰਨ ਫੌਜੀ ਸਮਰੱਥਾਵਾਂ, ਸੰਸਥਾਗਤ ਸੁਧਾਰਾਂ ਅਤੇ ਰਣਨੀਤਕ ਭਾਈਵਾਲੀ ਦੇ ਵਿਕਾਸ ਵਿੱਚ ਮਾਰਗਦਰਸ਼ਕ ਹੋਵੇਗਾ।
ਇਹ ਵਿਜ਼ਨ ਡਾਕੂਮੈਂਟ ਵਿੱਚ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦੀਆਂ ਮੁਸ਼ਕਲਾਵਾਂ ਨੂੰ ਸਮਝਦੇ ਹੋਏ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੌਜੀ ਸ਼ਕਤੀ ਨੂੰ ਕੂਟਨੀਤਕ, ਤਕਨੀਕੀ ਅਤੇ ਆਰਥਿਕ ਸ਼ਕਤੀ ਨਾਲ ਜੋੜਦੇ ਹੋਏ ਸੰਪੂਰਨ ਰਾਸ਼ਟਰਵਿਆਪੀ ਵਿਜ਼ਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਿਰੰਤਰ ਸੁਧਾਰਾਂ, ਨਵੀਨਤਾ ਅਤੇ ਰਾਸ਼ਟਰੀ ਵਚਨਬੱਧਤਾ ਰਾਹੀਂ ਭਾਰਤੀ ਫੌਜ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਪੂਰੇ ਹੋਣ ਤੱਕ ਵਿਸ਼ਵ ਪੱਧਰ 'ਤੇ ਸਨਮਾਨਿਤ, ਤਕਨੀਕੀ ਤੌਰ 'ਤੇ ਉੱਨਤ ਅਤੇ ਯੁੱਧ ਲਈ ਤਿਆਰ ਅਜਿਹੇ ਹਥਿਆਰਬੰਦ ਬਲ ਵਜੋਂ ਸਥਾਪਿਤ ਹੋਵੇ, ਜੋ ਸਸ਼ਕਤ ਅਤੇ ਸਮਰਥਿਤ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਵੇ।
ਇਸ ਮੌਕੇ ‘ਤੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਚੀਫ ਆਫ ਨੇਵਲ ਸਟਾਫ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ, ਚੀਫ ਆਫ ਦ ਏਅਰ ਸਟਾਫ ਏਅਰ ਚੀਫ ਮਾਰਸ਼ਲ ਏਪੀ ਸਿੰਘ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਥਲ ਸੈਨਾ ਦੇ ਵਾਈਸ ਚੀਫ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।