Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

“ਮਹਿਲਾਵਾਂ ਨੂੰ 48 ਹਜ਼ਾਰ ਰੁਪਏ ਨਾ ਦੇ ਕੇ ਸਰਕਾਰ ਨੇ ਵਿਸ਼ਵਾਸਘਾਤ ਕੀਤਾ” : ਅਸ਼ਵਨੀ ਸ਼ਰਮਾ

“ਪੰਜਾਬ ਦਾ ਬਜਟ ਮਾਵਾਂ-ਭੈਣਾਂ ਨਾਲ ਵੱਡਾ ਧੋਖਾ, ਕਿਸਾਨ, ਕਰਮਚਾਰੀ ਅਤੇ ਵਪਾਰੀ ਨਿਰਾਸ਼” : ਸ਼ਰਮਾ

Ashwani Sharma, BJP, Bharatiya Janata Party, BJP Punjab

Web Admin

Web Admin

5 Dariya News

ਚੰਡੀਗੜ੍ਹ , 08 Mar 2026

Last updated on: Mar 09, 2026, 13:46 IST

ਪੰਜਾਬ ਦੇ ਬਜਟ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਜਟ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਵੱਡਾ ਧੋਖਾ ਹੈ ਅਤੇ ਕਿਸਾਨਾਂ, ਕਰਮਚਾਰੀਆਂ ਤੇ ਆਮ ਲੋਕਾਂ ਨੂੰ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ 16 ਮਾਰਚ 2022 ਨੂੰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲ, ਅਰਥਾਤ 48 ਮਹੀਨੇ, 16 ਮਾਰਚ 2026 ਨੂੰ ਪੂਰੇ ਹੋਣ ਜਾ ਰਹੇ ਹਨ। ਜੇਕਰ ਭਗਵੰਤ ਮਾਨ ਸਰਕਾਰ ਵਾਕਈ ਮਹਿਲਾਵਾਂ ਪ੍ਰਤੀ ਸੰਵੇਦਨਸ਼ੀਲ ਹੁੰਦੀ ਤਾਂ ਉਹਨਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇ ਹਿਸਾਬ ਨਾਲ ਪਿਛਲੇ ਚਾਰ ਸਾਲਾਂ ਦੇ 48 ਹਜ਼ਾਰ ਰੁਪਏ ਇਕਮੁਸ਼ਤ ਦੇਣ ਦਾ ਪ੍ਰਬੰਧ ਬਜਟ ਵਿੱਚ ਕਰਦੀ।

ਸ਼ਰਮਾ ਨੇ ਕਿਹਾ ਕਿ ਸਰਕਾਰ ਨੇ 1000 ਜਾਂ 1500 ਰੁਪਏ ਦੇਣ ਦੀ ਘੋਸ਼ਣਾ ਤਾਂ ਕੀਤੀ ਹੈ, ਪਰ ਇਸ ਲਈ ਪੂਰਾ ਬਜਟ ਵੀ ਨਹੀਂ ਰੱਖਿਆ ਗਿਆ। ਇਸ ਯੋਜਨਾ ਲਈ ਲਗਭਗ 15 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ, ਜਦਕਿ ਬਜਟ ਵਿੱਚ ਕੇਵਲ 9300 ਕਰੋੜ ਰੁਪਏ ਦਾ ਹੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਯੋਜਨਾ ਲਈ ਰਜਿਸਟ੍ਰੇਸ਼ਨ ਦੀ ਸ਼ਰਤ ਵੀ ਲਗਾ ਦਿੱਤੀ ਹੈ। ਜਿਵੇਂ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਰਜਿਸਟ੍ਰੇਸ਼ਨ ਅਜੇ ਤੱਕ ਪੂਰਾ ਨਹੀਂ ਹੋ ਸਕਿਆ, ਉਸ ਤੋਂ ਸਾਫ਼ ਹੈ ਕਿ ਇਸ ਯੋਜਨਾ ਦਾ ਰਜਿਸਟ੍ਰੇਸ਼ਨ ਵੀ ਲੰਮੇ ਸਮੇਂ ਤੱਕ ਲਟਕਿਆ ਰਹੇਗਾ ਅਤੇ ਮਹਿਲਾਵਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ।

ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਵੀ ਧੋਖਾ ਕੀਤਾ ਗਿਆ ਹੈ ਕਿਉਂਕਿ ਚੋਣੀ ਵਾਅਦਿਆਂ ਦੇ ਬਾਵਜੂਦ ਸਾਰੀਆਂ 24 ਫਸਲਾਂ ‘ਤੇ ਐਮਐਸਪੀ ਨਹੀਂ ਦਿੱਤੀ ਗਈ ਅਤੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਵੀ ਨਹੀਂ ਬਣਾਇਆ ਗਿਆ।ਸ਼ਰਮਾ ਨੇ ਦੋਸ਼ ਲਗਾਇਆ ਕਿ ਰਾਜ ਸਰਕਾਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤਹਿਤ ਆਉਣ ਵਾਲੇ ਫੰਡਾਂ ਨੂੰ ਵੀ ਆਪਣਾ ਦੱਸ ਕੇ ਪੇਸ਼ ਕਰ ਰਹੀ ਹੈ। 

ਸੜਕਾਂ ਲਈ ਲਗਭਗ 15 ਹਜ਼ਾਰ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤਹਿਤ ਹਨ, ਗਰੀਬਾਂ ਲਈ ਬਣ ਰਹੇ ਘਰ, AMRUT 2.0 ਤਹਿਤ 3504 ਕਰੋੜ ਰੁਪਏ, ਸਕੂਲਾਂ ਵਿੱਚ ਬਣ ਰਹੇ ਕਮਰੇ ਅਤੇ ਕੰਪਿਊਟਰ ਵਰਗੀਆਂ ਸੁਵਿਧਾਵਾਂ ਵੀ ਕੇਂਦਰ ਸਰਕਾਰ ਦੇ ਫੰਡ ਨਾਲ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਬਜਟ ਵਿੱਚ ਸਿਹਤ ਸੇਵਾਵਾਂ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਵੀ ਅਣਦੇਖੀ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਾ ਹੈ।

 

Tags: Ashwani Sharma , BJP , Bharatiya Janata Party , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD