Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਸੀਸੀਟੀ, ਸੀਜੀਸੀ ਲਾਂਡਰਾਂ, ਮੋਹਾਲੀ ਵੱਲੋਂ ਪਹਿਲ: ‘ਆਈਡੀਆਥਾੱਨ ਫਾਰ ਏ ਸਸਟੇਨੇਬਲ ਫਿਊਚਰ’ ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

5 Dariya News

5 Dariya News

5 Dariya News

ਲਾਂਡਰਾਂ , 22 Feb 2026

Last updated on: Feb 23, 2026, 17:09 IST

ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ) ਸੀਜੀਸੀ ਲਾਂਡਰਾਂ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਪਹਿਲ: ਆਈਡੀਆਥਾੱਨ ਫਾਰ ਏ ਸਸਟੇਨੇਬਲ ਫਿਊਚਰ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਮਿਨਿਸਟਰੀ ਆਫ ਐਨਵਾਇਰਨਮੈਂਟ, ਫਾਰੇਸਟ ਐਂਡ ਕਲਾਈਮੈਟ ਚੇਂਜ ਵੱਲੋਂ ਸਮਰਥਨ ਪ੍ਰਾਪਤ ਸੀ। ਇਸ ਪ੍ਰੋਗਰਾਮ ਮੌਕੇ ਇੰਜੀਨੀਅਰ ਪ੍ਰਿਤਪਾਲ ਸਿੰਘ, ਕਾਰਜਕਾਰੀ ਨਿਰਦੇਸ਼ਕ, ਪੀਐਸਸੀਐਸਟੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਗੈਸਟ ਆਫ਼ ਆਨਰ, ਡਾ.ਕੇਐਸ ਬਾਥ, ਸੰਯੁਕਤ ਡਾਇਰੈਕਟਰ, ਸਾਇੰਸ ਐਂਡ ਇਨਵਾਇਰਮੈਂਟ ਆਊਟਰੀਚ ਡਿਵੀਜ਼ਨ, ਪੀਐਸਸੀਐਸਟੀ ਵੀ ਸ਼ਾਮਲ ਹੋਏ।ਇਸ ਦੇ ਨਾਲ ਹੀ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਡਾ.ਪਾਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਸਣੇ ਹੋਰ ਪਤਵੰਤੇ ਹਾਜ਼ਰ ਸਨ। 

ਇਸ ਆਈਡੀਆਥਾੱਨ ਵਿੱਚ ਪੰਜਾਬ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ 100 ਤੋਂ ਵੱਧ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਵਿੱਚੋਂ 28 ਟੀਮਾਂ ਨੂੰ ਇੱਕ ਸਖ਼ਤ ਦੋ ਪੱਧਰੀ ਸਕ੍ਰੀਨਿੰਗ ਪ੍ਰਕਿਰਿਆ ਤੋਂ ਬਾਅਦ ਸ਼ਾਰਟਲਿਸਟ ਕੀਤਾ ਗਿਆ ਤਾਂ ਜੋ ਵਾਤਾਵਰਣ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਆਪਣੇ ਨਵੀਨਤਾਕਾਰੀ ਅਤੇ ਟਿਕਾਊ ਹੱਲ ਪੇਸ਼ ਕੀਤੇ ਜਾ ਸਕਣ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਵਿਚਾਰਾਂ ਦਾ ਮੁਲਾਂਕਣ ਅਕਾਦਮਿਕ ਅਤੇ ਉਦਯੋਗ ਦੇ ਜਿਊਰੀ ਮੈਂਬਰਾਂ ਦੇ ਇੱਕ ਵਿਸ਼ੇਸ਼ ਪੈਨਲ ਵੱਲੋਂ ਕੀਤਾ ਗਿਆ, ਜਿਸ ਵਿੱਚ ਨੋਵੀਕ ਲਾਈਫ ਸਾਇੰਸ ਪ੍ਰਾਈਵੇਟ ਲਿਮਟਿਡ ਦੇ ਐਮਡੀ ਅਤੇ ਸੰਸਥਾਪਕ ਵਿਨੀਤ ਅਰੋੜਾ, ਈਵੋਕਸ ਗਰੁੱਪ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਕੁਲਵਿੰਦਰ ਸਿੰਘ, ਇੰਡ ਸਵਿਫਟ ਲੈਬਾਰਟਰੀਜ਼ ਲਿਮਟਿਡ ਦੇ ਸੀਓਓ ਅਨਿਲ ਅਗਰਵਾਲ, ਨੇਸਲੇ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਐਚਆਰ ਮੁਖੀ ਆਲੋਕ, ਐਚਆਰ ਮੁਖੀ, ਨੇਸਲੇ ਇੰਡੀਆ ਪ੍ਰਾਈਵੇਟ ਲਿਮਟਿਡ, ਮਨਮੀਤ ਮਾਥੁਰ, ਐਸੋਸੀਏਟ ਡਾਇਰੈਕਟਰ, ਰਿਸਰਚ ਐਂਡ ਹੈਲਥ ਕੰਸਲਟੈਂਸੀ ਕੰਪਨੀ ਅਤੇ ਅੰਕੁਸ਼ ਗਾਵੜੀ, ਮੈਨੇਜਰ (ਆਈਪੀ ਅਤੇ ਟੈਕਨਾਲੋਜੀ ਟ੍ਰਾਂਸਫਰ), ਇੰਡੋਵੇਸ਼ਨ ਸੈਂਟਰ ਚੰਡੀਗੜ੍ਹ, ਏਆਈਸੀਟੀਈ (ਐਮਓਈ) ਸ਼ਾਮਲ ਸਨ।

ਇਸ ਦੌਰਾਨ ਅੰਕੁਸ਼ ਗਾਵੜੀ ਨੇ ਵਿਦਾਇਗੀ ਸਮਾਰੋਹ ਵਿੱਚ ਯੁਕਤੀ ਪੋਰਟਲ ਅਤੇ ਵਿਚਾਰਾਂ ਨੂੰ ਕਿਵੇਂ ਵਧਾਉਣਾ ਹੈ ਬਾਰੇ ਇੱਕ ਸੂਝਵਾਨ ਸੈਸ਼ਨ ਦਿੱਤਾ। ਸਮਾਪਤੀ ਸਮਾਰੋਹ ਵਿੱਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕੁੱਲ 1,30,000 ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ‘ਰਿਡੀਊਸ ਸਿੰਗਲ ਯੂਜ਼ ਪਲਾਸਟਿਕ ਐਂਡ ਐਡੋਪਟ ਹੈਲਦੀ ਲਾਈਫਸਟਾਈਲ’ ਸ਼੍ਰੇਣੀ ਦੇ ਜੇਤੂਆਂ ਵਿੱਚ ਟੀਮ ਸਿੰਚਿਤ, ਸੀਈਸੀ-ਸੀਜੀਸੀ ਲਾਂਡਰਾਂ ਤੋਂ ਦੀਪਾਂਸ਼ੂ, ਜਿਸ ਨੇ ਪਹਿਲਾ ਇਨਾਮ ਜਿੱਤਿਆ। 

ਆਈਐਸਐਫ ਕਾਲਜ ਮੋਗਾ ਤੋਂ ਡੌਲਵੀ ਦੁਆਰਾ ਪੇਸ਼ ਕੀਤਾ ਗਿਆ ‘ਪ੍ਰੋਜੈਕਟ ਪਰਸਨਲ ਰੀਫਿਲ ਕਾਰਡ ਸਿਸਟਮ’ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸੋਨੀਆ ਜਿੰਦਲ, ਰਾਈਜ਼ ਵਿਭਾਗ, ਸੀਜੀਸੀ ਲਾਂਡਰਾਂ ਨੇ ਆਪਣੇ ਪ੍ਰੋਜੈਕਟ ਫੈਬਾਈਟ ਲਈ ਤੀਜਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ, ਰੋਪੜ ਤੋਂ ਟਵਿੰਕਲ ਨੇ ਆਪਣੇ ਨਵੀਨ ਉਪਰਾਲੇ ‘ਪਰਾਲੀ ਟੂ ਪੈਕੇਜਿੰਗ’ ਲਈ ਕਾੱਨਸੋਲੇਸ਼ਨ ਇਨਾਮ ਮਿਲਿਆ। ‘ਰਿਡੀਊਸ ਵੇਸਟ ਐਂਡ ਸੇਵ ਐਨਰਜੀ’ਸ਼੍ਰੇਣੀ ਦੇ ਜੇਤੂਆਂ ਵਿੱਚ ਸੀਸੀਟੀ, ਸੀਜੀਸੀ ਲਾਂਡਰਾਂ ਤੋਂ ਟੀਮ ਮੈਰੀਟੈਗ ਨੇ ਆਪਣੇ ਫਲੋਰਲ ਵੇਸਟ ਮੈਨੇਜਮੈਂਟ ਪ੍ਰੋਜੈਕਟ  ਲਈ ਪਹਿਲਾ ਇਨਾਮ ਪ੍ਰਾਪਤ ਕੀਤਾ। 

ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਸ਼ਨਪ੍ਰੀਤ ਅਤੇ ਗੁਰਜੋਤ ਕੌਰ ਨੇ ‘ਬਾਇਓਫਿਲਟਰ ਤਕਨਾਲੋਜੀ ਨਾਲ ਟਿਕਾਊ ਵਾਸ਼ਿੰਗ ਮਸ਼ੀਨਾਂ’ਦੇ ਵਿਚਾਰ ਲਈ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਦੀਪਾਂਸ਼ੀ ਸ਼ਰਮਾ ਨੇ ‘ਮਾਈਕੋ ਮੇਜ਼ਿੰਗ ਸਿਰਲੇਖ ਵਾਲੇ ਆਪਣੇ ਨਵੀਨਤਾਕਾਰੀ ਪੈਕੇਜਿੰਗ ਉਤਪਾਦ ਵਿਚਾਰ ਲਈ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਸੀਟੀ, ਸੀਜੀਸੀ ਲਾਂਡਰਾਂ ਦੀ ਨਵਜੋਤ ਕੌਰ ਨੂੰ ਕਣਕ ਦੀ ਪਰਾਲੀ ਤੋਂ ਟਿਕਾਊ ਪਾਈਜ਼ੋਇਲੈਕਟ੍ਰਿਕ ਊਰਜਾ  (ਸਸਟੇਨੇਬਲ ਪਾਈਜ਼ੋਇਲੈਕਟ੍ਰਿਕ ਐਨਰਜੀ ਫਰੋਮ ਵਹੀਟ ਸਟ੍ਰਾਅ )ਸਿਰਲੇਖ ਵਾਲੇ ਉਸ ਦੇ ਪ੍ਰੋਜੈਕਟ ਲਈ ਕਾੱਨਸੋਲੇਸ਼ਨ ਪੁਰਸਕਾਰ ਮਿਲਿਆ। 

ਜਿਊਰੀ ਮੈਂਬਰਾਂ ਨੇ ਭਾਗੀਦਾਰਾਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੀ ਮੌਲਿਕਤਾ (ਓਰੀਜਨੈਲਿਟੀ), ਵਿਵਹਾਰਕਤਾ (ਫੀਜ਼ੀਬਿਲਟੀ) ਅਤੇ ਵਾਤਾਵਰਣਿਕ ਪ੍ਰਭਾਵ ਦੀ ਸ਼ਲਾਘਾ ਕੀਤੀ। ਇਸ ਪਹਿਲ ਆਈਡੀਆਥਾੱਨ ਨੇ ਵਿਦਿਆਰਥੀਆਂ ਲਈ ਟਿਕਾਊ ਵਿਕਾਸ, ਉੱਦਮਤਾ ਅਤੇ ਨਵੀਨਤਾ ਪ੍ਰਤੀ ਆਪਣੀ ਸਿਰਜਣਾਤਮਕਤਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਗਤੀਸ਼ੀਲ ਮੰਚ ਵਜੋਂ ਕੰਮ ਕੀਤਾ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD