Friday, 05 June 2026

 

 

ਖ਼ਾਸ ਖਬਰਾਂ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ

 

ਸੀ ਜੀ ਸੀ ਯੂਨੀਵਰਸਿਟੀ ਅਤੇ ਕੈਪਜੇਮਿਨੀ ਵੱਲੋਂ ਕੈਂਪਸ ਵਿੱਚ ਉਦਯੋਗ-ਏਕੀਕ੍ਰਿਤ ਤਕਨਾਲੋਜੀ ਕੇਂਦਰ ਦੀ ਸ਼ੁਰੂਆਤ

CGC Jhanjeri, Chandigarh Group Of Colleges, Satnam Singh Sandhu, Rashpal Singh Dhaliwal, Jhanjeri, CGC Jhanjeri Campus

Web Admin

Web Admin

5 Dariya News

ਮੋਹਾਲੀ , 19 Feb 2026

Last updated on: Feb 20, 2026, 13:34 IST

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ  ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕਰਨ ਦੇ ਮਕਸਦ ਨਾਲ ਕੈਪਜੇਮਿਨੀ  ਦੇ ਸਹਿਯੋਗ ਨਾਲ ਕੋਡਐਕਸਪੀਰੀਅੰਸ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਕੇਂਦਰ ਰਵਾਇਤੀ ਕੰਪਿਊਟਰ ਲੈਬਾਂ ਤੋਂ ਹਟ ਕੇ ਇੱਕ ਅਜਿਹਾ ਪੇਸ਼ੇਵਰ ਮਾਹੌਲ ਪ੍ਰਦਾਨ ਕਰੇਗਾ ਜਿੱਥੇ ਵਿਦਿਆਰਥੀ ਅਸਲ ਕੰਮਕਾਜੀ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਣਗੇ।  

ਕੋਡ ਐਕਸਪੀਰੀਅੰਸ ਸੈਂਟਰ ਵਿੱਚ ਸਹਿਯੋਗਾਤਮਕ ਕੋਡਿੰਗ ਖੇਤਰ, ਚਰਚਾ ,  ਸੁਵਿਧਾਜਨਕ ਵਿਕਾਸ ਇਕਾਈਆਂ ਅਤੇ ਇਕੀਕ੍ਰਿਤ ਡਿਜ਼ਿਟਲ ਪ੍ਰਣਾਲੀਆਂ ਸ਼ਾਮਲ ਹਨ। ਇਹ ਸੈਂਟਰ ਇੱਕ ਸਮੇਂ ਵਿੱਚ 500 ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਅਤੇ ਖੇਤਰ ਦੇ ਸਭ ਤੋਂ ਵੱਡੇ ਉਦਯੋਗ-ਇਕੀਕ੍ਰਿਤ ਸਿਖਲਾਈ ਕੇਂਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਸ ਦੌਰਾਨ  ਉਦਘਾਟਨ ਸਮਾਰੋਹ ਵਿੱਚ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਅਤੇ ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ ਡਾ. ਸੁਸ਼ੀਲ ਪ੍ਰਸ਼ਾਰ ਸਮੇਤ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਜਦ ਕਿ ਕੈਪਜੈਮਿਨੀ ਦੇ ਸੀਨੀਅਰ ਪ੍ਰਤੀਨਿਧੀਆਂ ਵਿੱਚ ਸਮੀਰ ਸ਼ਾਹ, ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ, ਆਈ ਐਂਡ ਡੀ  ਇੰਡੀਆ; ਆਸ਼ੀਸ਼ ਮਿਨੋਚਾ, ਵਾਈਸ ਪ੍ਰੈਜ਼ੀਡੈਂਟ, ਡੀਸੀਐਕਸ  ਇੰਡੀਆ; ਪੁਨੀਤ ਕੁਮਰਾ, ਵਾਈਸ ਪ੍ਰੈਜ਼ੀਡੈਂਟ ਅਤੇ ਹੈਡ, ਅਰਲੀ ਕਰੀਅਰਜ਼ ਪ੍ਰੋਗਰਾਮ  ਇੰਡੀਆ; ਅਤੇ ਸੁਮਨ ਭਟਾਚਾਰਿਆ, ਡਾਇਰੈਕਟਰ, ਅਰਲੀ ਕਰੀਅਰਜ਼ ਪ੍ਰੋਗਰਾਮ – ਇੰਡੀਆ, ਸ਼ਾਮਲ ਸਨ। 

ਇਹ ਸਾਰੇ ਅਧਿਕਾਰੀ ਉਦਘਾਟਨ ਸਮਾਰੋਹ ਵਿੱਚ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ  ਕੌਮਾਂਤਰੀ ਐਵਾਰਡ ਫਾਦਰ ਆਫ਼ ਐਜੂਕੇਸ਼ਨ ਦੇ ਖ਼ਿਤਾਬ ਨਾਲ ਨਿਵਾਜੇ ਗਏ  ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ   ਦੀ ਅਗਾਂਹਵਧੂ ਸੋਚ ਦੇ  ਤਹਿਤ ਸਥਾਪਿਤ ਇਹ ਸੈਂਟਰ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਪੇਸ਼ੇਵਰ ਆਤਮ-ਵਿਸ਼ਵਾਸ ਅਤੇ ਸਪਸ਼ਟਤਾ ਵੀ ਪ੍ਰਦਾਨ ਕਰੇਗਾ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ  ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ  ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਇਹ ਸੈਂਟਰ ਕੈਂਪਸ ਅੰਦਰ ਇੱਕ ਅਜਿਹਾ ਟੈਕਨੋਲੋਜੀ ਮਾਡਲ ਮਾਹੌਲ ਤਿਆਰ ਕਰਦਾ ਹੈ ਜੋ ਅਸਲ ਉਦਯੋਗਿਕ ਕਾਰਜ-ਸੰਸਕਾਰ ਦੀ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ  ਉੱਚ ਸਿੱਖਿਆ ਨੂੰ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਹੀ ਉਦਯੋਗਿਕ ਉਮੀਦਾਂ ਨੂੰ ਸਮਝ ਸਕਣ। 

ਇਹ ਸੈਂਟਰ ਰਵਾਇਤੀ ਕੰਪਿਊਟਰ ਲੈਬ ਨਹੀਂ, ਸਗੋਂ ਇੱਕ ਡਾਇਨਾਮਿਕ ਅਤੇ ਇਮਰਸਿਵ ਲਰਨਿੰਗ ਇਨਵਾਇਰਨਮੈਂਟ ਵਜੋਂ ਤਿਆਰ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀ ਉਦਯੋਗਿਕ ਮਿਆਰਾਂ ਅਨੁਸਾਰ ਲਾਈਵ ਪ੍ਰੋਜੈਕਟ ਸਿਮੂਲੇਸ਼ਨ ‘ਤੇ ਕੰਮ ਕਰਨਗੇ।  ਵਿਦਿਆਰਥੀਆਂ ਨੂੰ ਸਿਰਫ ਡਿਗਰੀ ਨਹੀਂ, ਸਗੋਂ ਪ੍ਰਮਾਣਿਤ ਕਾਬਲੀਅਤ, ਆਤਮ-ਵਿਸ਼ਵਾਸ ਅਤੇ ਪ੍ਰਯੋਗਾਤਮਕ ਸਪਸ਼ਟਤਾ ਨਾਲ ਗ੍ਰੈਜੂਏਟ ਹੋਣਾ ਚਾਹੀਦਾ ਹੈ। 

ਇਹ ਕੇਂਦਰ ਨਾ ਸਿਰਫ਼ ਵਿਦਿਆਰਥੀਆਂ ਲਈ, ਸਗੋਂ ਫੈਕਲਟੀ ਦੇ ਹੁਨਰ ਨੂੰ ਨਿਖਾਰਨ ਅਤੇ ਪਾਠਕ੍ਰਮ ਨੂੰ ਆਧੁਨਿਕ ਬਣਾਉਣ ਵਿੱਚ ਵੀ ਸਹਾਈ ਹੋਵੇਗਾ। ਡਾ. ਸੁਸ਼ੀਲ ਪ੍ਰਸ਼ਾਰ ਨੇ ਕਿਹਾ ਕਿ ਇਹ ਪਹਿਲ ਸੀਜੀਸੀ ਯੂਨੀਵਰਸਿਟੀ ਨੂੰ ਭਾਰਤ ਦਾ ਪਹਿਲਾ “ਇੰਡਸਟਰੀ ਇੰਟੀਗ੍ਰੇਟਿਡ ਲਰਨਿੰਗ ਹੱਬ” ਬਣਾਉਣ ਵੱਲ ਇੱਕ ਹੋਰ ਮਜ਼ਬੂਤ ਕਦਮ ਹੈ।

ਇਹ ਸੈਂਟਰ ਸਾਫਟਵੇਅਰ ਇੰਜੀਨੀਅਰਿੰਗ, ਫੁੱਲ-ਸਟੈਕ ਐਪਲੀਕੇਸ਼ਨ ਡਿਵੈਲਪਮੈਂਟ, ਕਲਾਊਡ ਪਲੇਟਫਾਰਮ, ਡਾਟਾ-ਆਧਾਰਿਤ ਪ੍ਰਣਾਲੀਆਂ ਅਤੇ ਉਭਰ ਰਹੀਆਂ ਡਿਜ਼ਿਟਲ ਤਕਨਾਲੋਜੀਆਂ ਵਿੱਚ ਸੁਵਿਧਾਜਨਕ ਅਤੇ ਸੰਰਚਿਤ ਭਾਗੀਦਾਰੀ ਨੂੰ ਸਮਰਥਨ ਪ੍ਰਦਾਨ ਕਰੇਗਾ। ਲਾਈਵ ਪ੍ਰੋਜੈਕਟ ਸਿਮੂਲੇਸ਼ਨ, ਵਰਕਫਲੋ-ਆਧਾਰਿਤ ਅਸਾਈਨਮੈਂਟਾਂ ਅਤੇ ਉਦਯੋਗਿਕ ਮੋਡੀਊਲਾਂ ਰਾਹੀਂ ਵਿਦਿਆਰਥੀ ਅਸਲ ਤਕਨਾਲੋਜੀ ਟੀਮਾਂ ਦੇ ਕਾਰਜ-ਪ੍ਰਣਾਲੀ ਨਾਲ ਜਾਣੂ ਹੋਣਗੇ। 

ਇਸ ਸਾਂਝੇਦਾਰੀ ਅਧੀਨ ਫੈਕਲਟੀ ਦੀ ਕੁਸ਼ਲਤਾ ਵਧਾਉਣ ਅਤੇ ਪਾਠਕ੍ਰਮ ਦੇ ਉਦਯੋਗਿਕ ਮਿਆਰਾਂ ਨਾਲ ਸਮਨਵਯ  ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਤਾਂ ਜੋ ਅਕਾਦਮਿਕ ਪਾਠਕ੍ਰਮ ਹਮੇਸ਼ਾਂ ਉਦਯੋਗ ਦੀਆਂ ਲੋੜਾਂ ਦੇ ਅਨੁਕੂਲ ਰਹੇ।

 

Tags: CGC Jhanjeri , Chandigarh Group Of Colleges , Satnam Singh Sandhu , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD