ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਰਾਜ ਦੇ 17 ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਦਾ ਵਰਚੂਅਤ ਉਦਘਾਟਨ ਕੀਤਾ। ਇਹ ਸੈਂਟਰ ਪਹਿਲਾਂ ਹੀ ਪੰਜ ਜਿਲ੍ਹਿਆਂ ਵਿੱਚ ਲਾਂਚ ਕੀਤੇ ਜਾ ਚੁੱਕੇ ਸਨ ਅਤੇ ਇਸ ਤਰ੍ਹਾ ਅੱਜ ਤੋਂ ਰਾਜ ਦੇ ਸਾਰੇ 22 ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਚਾਲੂ ਹੋ ਗਏ ਹਨ।
ਮੁੱਖ ਮੰਤਰੀ ਨੇ ਵਿੱਤ ਸਾਲ 202-26 ਦੇ ਬਜਟ ਵਿੱਚ ਉਕਤ ਐਲਾਨ ਕੀਤੇ ਸਨ ਜੋ ਕਿ ਅੱਜ ਧਰਾਤਲ 'ਤੇ ਪੂਰੀ ਤਰ੍ਹਾ ਉਤਾਰੇ ਗਏ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਵੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸਮਾਰੋਹ ਵਿੱਚ ਸ਼ਾਮਿਲ ਹੋਈ। ਮੁੱਖ ਮੰਤਰੀ ਵੱਲੋਂ ਅੱਜ 17 ਜਿਲ੍ਹਿਅ ਵਿੱਚ ਸ਼ੁਰੂ ਕੀਤੇ ਡੇ-ਕੇਅਰ ਕੈਂਸਰ ਸੈਂਟਰ ਸੂਬੇ ਦੇ ਲੋਕਾਂ ਨੂੰ ਸਰਲ ਸਿਹਤ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ।
ਇੰਨ੍ਹਾਂ ਡੇ-ਕੇਅਰ ਕੈਂਸਰ ਸੈਂਟਰ ਦਾ ਉਦੇਸ਼ ਕੈਂਸਰ ਰੋਗੀਆਂ ਨੂੰ ਸੁਲਭ, ਕਿਫਾਇਤੀ ਅਤੇ ਉਨ੍ਹਾਂ ਦੇ ਘਰ ਦੇ ਨੇੜੇ ਉਪਚਾਰ ਉਪਲਬਧ ਕਰਾਉਣਾ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੈਂਯਰ ਹਰਿਆਣਾ ਹੀ ਨਹੀਂ ਸਗੋ ਪੂਰੇ ਦੇਸ਼ ਵਿੱਚ ਇੱਕ ਗੰਭੀਰ ਪਬਲਿਕ ਸਿਹਤ ਚਨੌਤੀ ਬਣ ਕੇ ਉਭਰਿਆ ਹੈ।
ਇਸ ਵੱਧਦੇ ਬੋਝ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਕੌਮੀ ਗੇਰ-ਸੰਚਾਰੀ ਰੋਗ ਨਿਵਾਰਣ ਅਤੇ ਕੰਟਰੋਲ ਪ੍ਰੋਗਰਾਮ ਤਹਿਤ ਰੋਕਥਾਮ, ਸਕੀ੍ਰਨਿੰਗ ਅਤੇ ਉਪਚਾਰ ਦੀ ਵਿਆਪਕ ਸੇਵਾਵਾਂ ਪ੍ਰਦਾਨ ਕਰ ਰਹੀ ਹੈ। 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਮੁੱਖ, ਸਤੱਨ ਅਤੇ ਗੰਰਭਾਸ਼ਅ ਗ੍ਰੀਵਾ ਕੈਂਸਰ ਨੂੰ ਨਿਸਮਤ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਨਵੇਂ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਮਰੀਜਾਂ ਨੂੰ ਕੀਮੋਥੇਰੇਪੀ, ਫਾਲੋ-ਅੱਪ ਉਪਚਾਰ, ਉਪਸ਼ਾਮਕ ਅਤੇ ਸਹਾਇਕ ਦੇਖਭਾਲ ਅਤੇ ਲੱਛਣ ਪ੍ਰਬੰਧਨ ਵਰਗੀ ਸਹੂਲਤਾਂ ਆਪਣੇ ਜਿਲ੍ਹਾ ਵਿੱਚ ਹੀ ਮਿਲ ਸਕਣਗੀਆਂ। ਇੱਥੇ ਸਮਰਪਿਤ ਕੇਂਸਰ ਓਪੀਡੀ, ਪੇਨ ਅਤੇ ਪੇਲਇਏਟਿਵ ਕੈਂਸਰ ਓਪੀਡੀ ਅਤੇ ਉਪਚਾਰ ਦੇ ਬਅਦ ਵਿਵਸਥਿਤ ਫਾਲੋ-ਅੱਪ ਦੀ ਸਹੂਲਤ ਫਰੀ ਉਪਲਬਧ ਹੋਵੇਗੀ।
ਇਹ ਕੇਂਦਰ ਹੱਬ ਐਂਡ ਸਪੋਕ ਮਾਡਲ 'ਤੇ ਕੰਮ ਕਰਣਗੇ। ਪੀਜੀਆਈਐਮਐਸ ਰੋਹਤਕ, ਨੈਸ਼ਨਲ ਕੈਂਸਰ ਇੰਸਟੀਟਿਯੂਟ ਝੱਜਰ, ਸਰਵੋਦਯ ਹਸਪਤਾਲ ਫਰੀਦਾਬਾਦ ਅਤੇ ਅਟੱਲ ਕੈਂਸਰ ਕੇਅਰ ਸੈਂਟਰ, ਅੰਬਾਲਾ ਕੈਂਟ ਹੱਬ ਵਜੋ ਜਿਲ੍ਹਾ ਹਸਪਤਾਲਾਂ ਨੂੰ ਮਾਹਰ ਮਾਰਗਦਰਸ਼ਨ ਪ੍ਰਦਾਨ ਕਰਣਗੇ।
ਮੁੱਖ ਮੰਤਰੀ ਨੇ ਦਸਿਆ ਕਿ ਅੰਬਾਲਾ ਕੈਂਟ ਸਥਿਤ ਅਟੱਲ ਕੈਂਸਰ ਕੇਅਰ ਸੈਂਟਰ ਪਹਿਲਾਂ ਤੋਂ ਹੀ ਕੀਮੋਥੇਰੇਪੀ, ਰੇਡਿਓਥੈਰੇਪੀ, ਸਰਜਰੀ ਅਤੇ ਪੇਲਇਏਟਿਵ ਕੇਅਰ ਵਰਗੀ ਅੱਤਆਧੁਨਿਕ ਸਹੂਲਤਾਂ ਦੇ ਰਿਹਾ ਹੈ। ਸਾਲ 2025 ਵਿੱਚ ਇੱਥੇ ਹਜਾਰਾਂ ਮਰੀਜਾਂ ਨੂੰ ਉਪਚਾਰ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕੀਮੋਥੇਰੇਪੀ ਸੈਸ਼ਨ, ਮੈਮੋਗ੍ਰਾਫੀ, ਬ੍ਰੈਕੀਥੇਰੇਪੀ ਅਤੇ ਕੈਂਸਰ ਸਰਜਰੀ ਸ਼ਾਮਿਲ ਹਨ।
ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ 'ਤੇ ਸੇਵਾਵਾਂ ਮਿਲਣ ਨਾਲ ਮਰੀਜਾਂ ਦੇ ਯਾਤਰਾ, ਠਹਿਰਣ ਅਤੇ ਹੋਰ ਖਰਚਿਆਂ ਵਿੱਚ ਕਮੀ ਆਵੇਗੀ, ਜਿਸ ਨਾਲ ਪ੍ਰਤੀ ਮਰੀਜ ਔਸਤਲ 3.3 ਲੱਖ ਰੁਪਏ ਤੱਕ ਦੀ ਬਚੱਤ ਸੰਭਵ ਹੈ। ਇਸ ਨਾਲ ਵੱਡੇ ਹਸਪਤਾਲਾਂ 'ਤੇ ਬੋਝ ਵੀ ਘੱਟ ਹੋਵੇਗਾ ਅਤੇ ਉਹ ਮੁਸ਼ਕਲ ਮਾਮਲਿਆਂ 'ਤੇ ਵੱਧ ਧਿਆਨ ਦੇ ਸਕਣਗੇ।
ਰਾਜ ਸਰਕਾਰ ਸਮਾਜਿਕ ਸਹਿਯੋਗ ਵੀ ਯਕੀਨੀ ਕਰ ਰਹੀ ਹੈ। ਹਰਿਆਣਾ ਰੋਡਵੇਜ ਦੀ ਬੱਸਾਂ ਵਿੱਚ ਕੈਂਸਰ ਮਰੀਜ ਅਤੇ ਇੱਕ ਸਹਾਇਕ ਨੂੰ ਮੁਫਤ ਯਾਤਰਾ ਸਹੂਲਤ ਦਿੱਤੀ ਜਾ ਰਹੀ ਹੈ। ਬੀਤੇ ਵਿੱਤ ਸਾਲ ਵਿੱਚ ਹਜਾਰਾਂ ਮਰੀਜਾਂ ਨੇ ਇਸ ਦਾ ਲਾਭ ਚੁੱਕਿਆ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਅੰਤੋਂਦੇਯ (ਸੇਵਾ) ਵਿਭਾਗ ਰਾਹੀ ਪੜਾਅ 3 ਅਤੇ 4 ਦੇ ਕੈਂਸਰ ਮਰੀਜਾਂ, ਜਿਨ੍ਹਾਂ ਦੀ ਪਰਿਵਾਰਕ ਆਮਦਨ 3 ਲੱਖ ਪ੍ਰਤੀ ਸਾਲ ਤੋਂ ਘੱਟ ਹੈ, ਨੂੰ 3000 ਪ੍ਰਤੀਮਹੀਨਾ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਹੁਣ ਤੱਕ ਹਜਾਰਾਂ ਮੀਰਜ ਇਸ ਯੋਜਨਾ ਨਾਲ ਲਾਭ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰਾਂ ਦੀ ਸਥਾਪਨਾ ਹਰਿਆਣਾ ਵਿੱਚ ਸਮਾਨ, ਸਮੇਂਬੱਧ ਅਤੇ ਮਰੀਜ, ਕੇਂਦ੍ਰਿਤ ਸਿਹਤ ਸੇਵਾਵਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਬਦਲਾਅਕਾਰੀ ਪਹਿਲ ਹੈ। ਰਾਜ ਸਰਕਾਰ ਕੈਂਸਰ ਦੇ ਬੋਝ ਨੂੰ ਘੱਟ ਕਰਨ ਅਤੇ ਬਿਹਤਰ ਸਿਹਤ ਨਤੀਜੇ ਯਕੀਨੀ ਕਰਨ ਦੇ ਲਈ ਪ੍ਰਤੀਬੱਧ ਹਨ।
ਇਸ ਮੌਕੇ 'ਤੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਡੇ-ਮੇਅਰ ਕੈਂਯਰ ਸੈਂਟਰ ਨੂੰ ਸਫਲਤਾਪੂਰਵਕ ਸ਼ੁਰੂ ਕਰਨ ਦੇ ਲਈ ਸਿਹਤ ਵਿਭਾਗ, ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਹਰਿਆਣਾ ਦੇ ਹਰੇਕ ਨਾਗਰਿਕ ਦੀ ਸਿਹਤ ਅਤੇ ਭਲਾਈ ਦੇ ਪ੍ਰਤੀ ਮੁੱਖ ਮੰਤਰੀ ਅਤੇ ਰਾਜ ਸਰਕਾਰ ਦੀ ਸੰਵੇਦਨਸ਼ੀਲਤਾ ਅਤੇ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ।
ਉਨ੍ਹਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਕੈਂਸਰ ਕੇਅਰ ਸੇਵਾਵਾਂ ਨੂੰ ਵਧਾਉਣ, ੧ਲਦੀ ਪਤਾ ਲਗਾਉਣ ਅਤੇ ਇਹ ਪੱਕਾ ਕਰਨ ਲਈ ਪੂਰੀ ਲਗਨ ਨਾਲ ਕੰਮ ਕਰ ਰਹੀ ਹੈ ਕਿ ਹਰ ਮਰੀਜ ਨੂੰ ਮਦਦ ਦੇ ਨਾਲ ਚੰਗਾ ਇਲਾਜ ਮਿਲੇ।