Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਸਿੱਖਿਆ ਤੇ ਸਿਹਤ ਦੇ ਖੇਤਰ ਲਈ ਸਰਕਾਰ ਕੋਲ ਫੰਡ ਦੀ ਨਹੀਂ ਘਾਟ- ਕੁਲਤਾਰ ਸਿੰਘ ਸੰਧਵਾਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ.ਗੜ੍ਹ ਵਿਖੇ ਸਲਾਨਾ ਸਮਾਗਮ ਵਿੱਚ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

Kultar Singh Sandhwan, AAP, Aam Aadmi Party, AAP Punjab, Aam Aadmi Party Punjab, Government of Punjab, Punjab Government, Amritpal Singh Sukhanand, Bhagha Purana

Web Admin

Web Admin

5 Dariya News

ਬਾਘਾਪੁਰਾਣਾ (ਮੋਗਾ) , 11 Feb 2026

Last updated on: Feb 12, 2026, 14:53 IST

ਸਭ ਤੋਂ ਉੱਤਮ ਕਾਰਜ ਸੇਵਾ ਹੈ ਸਾਨੂੰ ਸਾਰਿਆਂ ਨੂੰ ਸੇਵਾ ਦੇ ਨਜ਼ਰੀਏ ਨਾਲ ਕੰਮ ਕਰਨਾ ਚਾਹੀਦਾ ਹੈ ਖਾਸ ਕਰਕੇ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਹੋਣਾ ਬਹੁਤ ਜਰੂਰੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਵੀ ਸੇਵਾ ਭਾਵਨਾ ਨਾਲ ਕਰਕੇ ਅੱਗੇ ਜਿਸ ਖੇਤਰ ਵਿੱਚ ਕੰਮ ਕਰਨਾ ਹੈ ਸੇਵਾ ਭਾਵਨਾ ਨਹੀਂ ਛੱਡਣੀ ਚਾਹੀਦੀ। 

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ.ਗੜ੍ਹ (ਮੋਗਾ) ਵਿਖੇ ਰੱਖੇ ਗਏ ਸਲਾਨਾ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਦੌਰਾਨ ਕੀਤਾ। ਇਸ ਮੌਕੇ ਬਾਘਾ ਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੀ ਉਨ੍ਹਾਂ ਦੇ ਨਾਲ ਸਨ । 

ਸ੍ਰੀ ਸੰਧਵਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੀ ਕਾਮਯਾਬੀ ਲਈ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦਾ ਰੱਖਣ ਲਈ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਇਸ ਸਕੂਲ ਦੇ ਹੋਣਹਾਰ ਵਿਦਿਆਰਥੀ ਉਪ-ਕੁਲਪਤੀ,ਇੰਜੀਨੀਅਰ,ਡਾਕਟਰ,ਅਧਿਆਪਕ ਅਤੇ ਪ੍ਰੋਫ਼ੈਸ਼ਨਲ ਕਿੱਤਿਆਂ ਨਾਲ ਜੁੜ ਕੇ ਦੇਸ਼-ਵਿਦੇਸ਼ ਦੀ ਧਰਤੀ ਤੇ ਮਾਣ ਸਨਮਾਨ ਕਮਾ ਰਹੇ ਹਨ। 

ਇਸ ਸੰਸਥਾਂ ਨਾਲ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਹਨਾਂ ਸਾਬਕਾ ਵਿਦਿਆਰਥੀਆਂ ਵੱਲੋਂ ਇਸ ਸੰਸਥਾ ਦੀ ਬਿਹਤਰੀ ਵਾਸਤੇ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਰਜਿਸਟਰਡ ਕਰਵਾ ਕੇ ਸਕੂਲ ਤੇ ਲਗਭਗ ਦੋ ਕਰੋੜ ਰੁਪਏ ਤੋਂ ਵੱਧ ਫੰਡ ਖਰਚ ਕੀਤੇ ਜਾ ਚੁੱਕੇ ਹਨ। 

ਸਕੂਲ ਲਈ ਮਲਟੀਪਰਪਜ਼ ਹਾਲ,14 ਕਮਰੇ, ਕੰਪਿਊਟਰ ਲੈਬ, ਨਵੇਂ ਵਾਸ਼ਰੂਮ ( ਲੜਕੇ ਅਤੇ ਲੜਕੀਆਂ ਲਈ) ਬਣਾਏ ਜਾ ਚੁੱਕੇ ਹਨ। ਇਸ ਤੋਂ ਬਿਨਾਂ ਸਕੂਲ ਵਿੱਚ ਰਿਪੇਅਰ ਦਾ ਕੰਮ ਵੀ ਪਿਛਲੇ 3 ਸਾਲ ਤੋਂ ਚੱਲ ਰਿਹਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਕੂਲ ਵਿੱਚ ਚਾਲੂ ਕੀਤੇ ਕਮਰਸ ਗਰੁੱਪ ਲਈ ਕਮਰਸ ਬਲਾਕ ਲਈ ਗਰਾਂਟ ਜਾਰੀ ਕਰਨ, ਸਕੂਲ ਵਿੱਚ ਖੇਤੀਬਾੜੀ ਦਾ ਗਰੁੱਪ ਚਾਲੂ ਕਰਨ, ਸਟੇਡੀਅਮ ਨੂੰ ਰੈਨੋਵੇਟ ਕਰਨ ਆਦਿ ਮੰਗਾਂ ਨੂੰ ਮੌਕੇ ਉੱਪਰ ਹੀ ਪ੍ਰਵਾਨ ਕਰਦਿਆਂ ਕਿਹਾ ਕਿ ਸਿਹਤ ਅਤੇ ਸਿੱਖਿਆ ਖੇਤਰ ਲਈ ਸਰਕਾਰ ਕੋਲ਼ ਕਿਸੇ ਵੀ ਗ੍ਰਾਂਟ ਦੀ ਕੋਈ ਕਮੀ ਨਹੀਂ ਹੈ। 

ਉਹਨਾਂ ਕਿਹਾ ਕਿ ਜਿਸ ਗ੍ਰਾਂਟ ਨਾਲ਼ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੈ ਉਸਨੂੰ ਜਾਰੀ ਕਰਨ ਲਈ ਸਰਕਾਰ ਬਿਲਕੁਲ ਵੀ ਦੇਰੀ ਨਹੀਂ ਕਰਦੀ। ਉਹਨਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਗਏ ਵਿਕਾਸ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿਉਕਿ ਪਿੰਡ ਪਿੰਡ ਦੇ ਲੋਕਾਂ ਨੂੰ ਭਲੀ ਭਾਂਤੀ ਪਤਾ ਹੈ ਕਿ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਕਰੋੜਾਂ ਰੁਪਏ ਖਰਚੇ ਗਏ ਹਨ ਅਤੇ ਅੱਗੇ ਵੀ ਖਰਚ ਰਹੀ ਹੈ। 

ਉਹਨਾਂ ਸ਼੍ਰੀ ਗੁਰੂ ਤੇਗ ਬਹਾਦਰ ਵੈਲਫੇਅਰ ਸੋਸਾਇਟੀ ਰੋਡੇ ਦੇ ਕੰਮਾਂ ਦੀ ਪ੍ਰਸੰਸਾ ਕੀਤੀ। ਉਹਨਾਂ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਸਰੂਪ ਸੋਹਣੀਆਂ ਪੱਗਾਂ ਵਿੱਚ ਦੇਖ਼ ਕੇ ਪੱਗ ਵਾਲ਼ੇ ਵਿਦਿਅਰਥੀਆਂ ਦੀ ਹੌਂਸਲਾ ਅਫ਼ਜਾਈ ਲਈ 500-500 ਰੁਪਏ ਦੇਣ ਦਾ ਵੀ ਐਲਾਨ ਕੀਤਾ।

 

Tags: Kultar Singh Sandhwan , AAP , Aam Aadmi Party , AAP Punjab , Aam Aadmi Party Punjab , Government of Punjab , Punjab Government , Amritpal Singh Sukhanand , Bhagha Purana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD