Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਸੀਜੀਸੀ ਲਾਂਡਰਾਂ ਵੱਲੋਂ 9ਵੇਂ ਸੀਜੀਸੀ ਇੰਟਰਨੈਸ਼ਨਲ ਐਮਯੂਐਨ-2026 ਦਾ ਆਯੋਜਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 28 Jan 2026

Last updated on: Jan 29, 2026, 12:42 IST

ਸੀਜੀਸੀ ਲਾਂਡਰਾਂ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਵੱਲੋਂ ਕੈਂਪਸ ਵਿੱਚ 9ਵੇਂ ਸੀਜੀਸੀ ਇੰਟਰਨੈਸ਼ਨਲ ਮਾਡਲ ਯੂਨਾਈਟਿਡ ਨੇਸ਼ਨਜ਼ (ਐਮਯੂਐਨ) 2026 ਦਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਦੋ ਦਿਨਾਂ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ 375 ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ ਅਤੇ ਗੰਭੀਰ ਵਿਚਾਰ ਵਟਾਂਦਰੇ ਅਤੇ ਚਰਚਾਵਾਂ ਕੀਤੀਆਂ। 

ਇਸ ਦੌਰਾਨ ਆਈਆਈਟੀ ਮਦਰਾਸ, ਹਿੰਦੂ ਕਾਲਜ, ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਜ਼, ਡੀਯੂ, ਹੰਸਰਾਜ ਕਾਲਜ, ਥਾਪਰ ਯੂਨੀਵਰਸਿਟੀ, ਪੀਈਸੀ, ਜੀਐਨਡੀਯੂ, ਐਨਐਮਆਈਐਮਐਸ, ਡੀਕਿਨ ਯੂਨੀਵਰਸਿਟੀ, ਯੂਆਈਐਲਐਸ, ਪੰਜਾਬ ਯੂਨੀਵਰਸਿਟੀ, ਐਮਿਟੀ ਯੂਨੀਵਰਸਿਟੀ, ਭਵਨ ਵਿਿਦਆਲਿਆ, ਡੀਪੀਐਸ ਸਣੇ ਹੋਰ ਵੱਕਾਰੀ ਸੰਸਥਾਵਾਂ ਨੇ ਹਿੱਸਾ ਲਿਆ। ਡੈਲੀਗੇਟਾਂ ਨੇ ਛੇ ਕਮੇਟੀਆਂ ਰਾਹੀਂ ਵੱਖ ਵੱਖ ਏਜੰਡਿਆਂ ਤੇ ਵਿਚਾਰ ਵਟਾਂਦਰਾ ਅਤੇ ਬਹਿਸ ਵਿੱਚ ਹਿੱਸਾ ਲਿਆ।ਇਨ੍ਹਾਂ ਏਜੰਡਿਆਂ ਵਿੱਚੋਂ ਯੂਐਨਜੀਏ ਡੀਆਈਐਸਈਸੀ: ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸੁਰੱਖਿਅਤ, ਨੈਤਿਕ ਅਤੇ ਬਰਾਬਰ ਵਰਤੋਂ ਲਈ ਅੰਤਰਰਾਸ਼ਟਰੀ ਮਾਪਦੰਡ ਸਥਾਪਤ ਕਰਨਾ, ਦੂਜਾ ਯੂਐਨਐਚਆਰਸੀ: ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਦੇ ਅਨੁਸਾਰ ਐਲਜੀਬੀਟੀਕਿਉ ਅਧਿਕਾਰਾਂ ਦੀ ਸੁਰੱਖਿਆ ਅਤੇ ਪ੍ਰਚਾਰ ਨੂੰ ਯਕੀਨੀ ਬਣਾਉਣਾ, ਯੂਐਨਜੀਏ ਹਿਸਟੋਰਿਕ: ਭਾਰਤ ਪਾਕਿਸਤਾਨ ਵਿਚਕਾਰ ਦੁਵੱਲੇ ਤਣਾਅ ’ਤੇ ਜ਼ੋਰ ਦਿੰਦੇ ਹੋਏ ਖੇਤਰੀ ਸੁਰੱਖਿਆ ਖਤਰਿਆਂ ਦਾ ਮੁਲਾਂਕਣ, ਏਆਈਆਈਪੀਐਮ: ਵਧਦੀ ਤਲਾਕ ਦਰ ਅਤੇ ਬਦਲਦੇ ਸਮਾਜਿਕ ਨਿਯਮਾਂ ਦੇ ਸੰਦਰਭ ਵਿੱਚ ਵਿਆਹ ਦੀ ਸੰਸਥਾ ਦਾ ਮੁੜ ਮੁਲਾਂਕਣ, ਅੰਤਰਰਾਸ਼ਟਰੀ ਪ੍ਰੈਸ ਕਮੇਟੀ ਅਤੇ ਪ੍ਰਯਾਸ ਵੱਖਰੇ ਤੌਰ ’ਤੇ ਅਪਾਹਜਾਂ ਲਈ ਇੱਕ ਸਮਾਜਿਕ ਕਮੇਟੀ: ਡਿਜ਼ਿਟਲਾਈਜ਼ੇਸ਼ਨ ਦਾ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦੀ ਸਿੱਖਿਆ ’ਤੇ ਪ੍ਰਭਾਵ ਆਦਿ ਸ਼ਾਮਲ ਸਨ। 

ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ, ਐਲਬਾ ਸਮੇਰੀਲਿਓ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਚੰਡੀਗੜ੍ਹ ਨੇ ਸ਼ਮੂਲੀਅਤ ਕੀਤੀ।ਇਸ ਦੇ ਨਾਲ ਹੀ ਗੈਸਟ ਆਫ ਆਨਰ ਵਜੋਂ ਮਧੂ ਮਿਸ਼ਰਾ, ਸੀਨੀਅਰ ਸਲਾਹਕਾਰ, ਅਰਥ ਸ਼ਾਸਤਰ, ਜਲਵਾਯੂ ਅਤੇ ਵਿਕਾਸ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਅਤੇ ਵਿਸ਼ਾਲ ਖੰਨਾ, ਬ੍ਰਾਂਚ ਹੈੱਡ, ਆਈਡੀਪੀ ਵੀ ਮੌਜੂਦ ਰਹੇ। ਉਨ੍ਹਾਂ ਦਾ ਸਵਾਗਤ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰਮਨਦੀਪ ਸੈਣੀ, ਡਾਇਰੈਕਟ ਪ੍ਰਿੰਸੀਪਲ, ਸੀਬੀਐਸਏ ਅਤੇ ਸੀਜੀਸੀ ਇੰਟਰਨੈਸ਼ਨਲ ਐਮਯੂਐਨ ਦੇ ਸੰਸਥਾਪਕ, ਸ਼੍ਰੀਮਤੀ ਆਇਸ਼ਨਾ ਮਹਾਜਨ, ਅੰਤਰਰਾਸ਼ਟਰੀ ਮਾਮਲਿਆਂ ਦੀ ਮੁਖੀ ਅਤੇ ਐਮਯੂਐਨ ਪੈਟਰਨ, ਸੰਸਥਾ ਦੇ ਡਾਇਰੈਕਟਰਾਂ ਅਤੇ ਡੀਨਾਂ ਵੱਲੋਂ ਕੀਤਾ ਗਿਆ। 

ਐਲਬਾ ਸਮੇਰੀਲਿਓ ਅਤੇ ਮਧੂ ਮਿਸ਼ਰਾ ਦੇ ਪ੍ਰੇਰਨਾਦਾਇਕ ਮੁੱਖ ਭਾਸ਼ਣਾਂ ਨੇ ਭਾਗੀਦਾਰਾਂ ਨੂੰ ਲੀਡਰਸ਼ਿਪ ਹੁਨਰਾਂ ਨੂੰ ਵਧਾਉਣ, ਹਮਦਰਦੀ ਨਾਲ ਬਹਿਸ ਕਰਨ, ਵਿਭਿੰਨ ਦ੍ਰਿਸ਼ਟੀਕੋਣਾਂ ਦਾ ਸਤਿਕਾਰ ਕਰਨ, ਬਿਹਤਰ ਸਰੋਤੇ ਬਣਨ ਅਤੇ ਗੱਲਬਾਤ ਅਤੇ ਭਾਈਵਾਲੀ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਲਈ ਐਮਯੂਐਨ ਵੱਲੋਂ ਪੇਸ਼ ਕੀਤੇ ਗਏ ਇਸ ਖਾਸ ਮੰਚ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਇਸ ਦੋ ਰੋਜ਼ਾ ਪ੍ਰੋਗਰਾਮ ਅਰਥਪੂਰਨ ਚਰਚਾਵਾਂ, ਵਿਭਿੰਨ ਦ੍ਰਿਸ਼ਟੀਕੋਣਾਂ ਅਤੇ ਸੰਕਲਪਾਂ ਨੂੰ ਅੱਗੇ ਵਧਾਇਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਐਮਯੂਐਨ ਦੀ ਇੱਕ ਸ਼ਾਨਦਾਰ ਵਿਸ਼ੇਸ਼ਤਾ ਪ੍ਰਾਯਾਸ ਕਮੇਟੀ ਰਹੀ, ਜੋ ਕਿ ਨੇਤਰਹੀਣਾਂ ਲਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ ਸਮਰਪਿਤ ਇੱਕ ਮੋਹਰੀ ਪਹਿਲ ਸੀ। ਇਸ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਅਪਾਹਜ ਭਾਗੀਦਾਰਾਂ ਨੂੰ ਗਲੋਬਲ ਡਿਪਲੋਮੇਸੀ ਵਿੱਚ ਸ਼ਾਮਲ ਹੋਣ, ਆਤਮ ਵਿਸ਼ਵਾਸ ਪੈਦਾ ਕਰਨ ਅਤੇ ਸੰਕਲਪਾਂ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਜੋ ਕਿ ਸਮਾਵੇਸ਼ ਅਤੇ ਵਿਭਿੰਨਤਾ ਪ੍ਰਤੀ ਸਮਾਗਮ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 

ਅੰਤ ਵਿੱਚ ਇਹ ਦੋ ਰੋਜ਼ਾ ਸਮਾਗਮ ਇੱਕ ਜਸ਼ਨ ਸਮਾਰੋਹ ਦੇ ਨਾਲ ਸਮਾਪਤ ਹੋਇਆ ਜਿਸ ਵਿੱਚ ਭਾਗੀਦਾਰਾਂ ਦੀ ਉੱਤਮਤਾ ਅਤੇ ਪ੍ਰਾਪਤੀ ਦਾ ਸਨਮਾਨ ਕੀਤਾ ਗਿਆ। ਸਾਰੀਆਂ ਛੇ ਕਮੇਟੀਆਂ ਦੇ ਜੇਤੂਆਂ ਨੂੰ ਇੱਕ ਲੱਖ ਰੁਪਏ ਤੋਂ ਵੱਧ ਦੇ ਇਨਾਮਾਂ ਨਾਲ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। 

ਸਾਰੇ ਡੈਲੀਗੇਟਾਂ, ਸਪਾਂਸਰਾਂ ਅਤੇ ਪ੍ਰਬੰਧਕ ਟੀਮਾਂ ਦੇ ਸਮੂਹਿਕ ਉਤਸ਼ਾਹ ਅਤੇ ਸਮਰਪਣ ਨੇ 9ਵੇਂ ਸੀਜੀਸੀ ਅੰਤਰਰਾਸ਼ਟਰੀ ਐਮਯੂਐਨ 2026 ਨੂੰ ਸਭ ਲਈ ਇੱਕ ਯਾਦਗਾਰ ਅਨੁਭਵ ਬਣਾਇਆ।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD