Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮੁੱਖਮੰਤਰੀ ਸਿਹਤ ਸਕੀਮ ਸਿਹਤ ਸੁਧਾਰ ਨਹੀਂ, ਪੰਜਾਬ ਨਾਲ ਕੇਜਰੀਵਾਲ ਦਾ ਸਿਆਸੀ ਛਲਾਵਾ: ਚੁਗ

AAP ਦੀ ਸਿਹਤ ਸਕੀਮ ਕਾਗਜ਼ੀ ਵਾਅਦਾ, ਜ਼ਮੀਨੀ ਹਕੀਕਤ ਸ਼ੂਨ੍ਯ, ਸਿਰਫ਼ ਪ੍ਰਚਾਰਕ ਡਰਾਮਾ: ਚੁਗ

Tarun Chugh, Bharatiya Janata Party, BJP, BJP Punjab, Vineet Joshi, Ashwani Sharma, Mukh Mantri Sehat Yojna

Web Admin

Web Admin

5 Dariya News

ਚੰਡੀਗੜ੍ਹ , 28 Jan 2026

Last updated on: Jan 28, 2026, 18:03 IST

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁਗ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੀ ਤਥਾਕਥਿਤ ਮੁੱਖਮੰਤਰੀ ਸਿਹਤ ਬੀਮਾ ਸਕੀਮ ਨੂੰ ਭਰਮਾਉਣ ਵਾਲੀ, ਅਮਲਯੋਗ ਨਾ ਹੋਣ ਵਾਲੀ ਅਤੇ ਪੂਰੀ ਤਰ੍ਹਾਂ ਪ੍ਰਚਾਰ ਕੇਂਦਰਿਤ ਸਕੀਮ ਕਰਾਰ ਦਿੱਤਾ। ਚੁਗ ਨੇ ਕਿਹਾ ਕਿ ਇਸ ਸਕੀਮ ਦੀ ਸਭ ਤੋਂ ਵੱਡੀ ਅਤੇ ਮੂਲ ਖਾਮੀ ਇਸ ਦੀ ਸਖ਼ਤ ਪੈਕੇਜ ਕੈਪਿੰਗ ਹੈ, ਜੋ Rs. 10 ਲੱਖ ਦੇ ਸਿਹਤ ਕਵਰੇਜ ਦੇ ਦਾਅਵੇ ਨੂੰ ਸ਼ੁਰੂ ਤੋਂ ਹੀ ਝੂਠ ਸਾਬਤ ਕਰ ਦਿੰਦੀ ਹੈ।

ਚੁਗ ਨੇ ਕਿਹਾ ਕਿ ਕੇਜਰੀਵਾਲ–ਮਾਨ ਸਰਕਾਰ ਦੀ ਇਸ ਸਕੀਮ ਦਾ ਸਭ ਤੋਂ ਵੱਡਾ ਝੂਠ Rs. 10 ਲੱਖ ਦੀ ਸਿਹਤ ਸੁਰੱਖਿਆ ਦਾ ਦਾਅਵਾ ਹੈ। ਹਕੀਕਤ ਇਹ ਹੈ ਕਿ ਇਸ ਸਕੀਮ ਵਿੱਚ ਪ੍ਰਤੀ ਪਰਿਵਾਰ ਸਿਰਫ਼ Rs. 1 ਲੱਖ ਦਾ ਹੀ ਅਸਲੀ ਬੀਮਾ ਹੈ, ਜਦਕਿ ਬਾਕੀ Rs. 9 ਲੱਖ ਕਰਜ਼ੇ ਹੇਠ ਡੁੱਬੀ ਮਾਨ ਸਰਕਾਰ ਦੇ ਭਰੋਸੇ ਛੱਡ ਦਿੱਤੇ ਗਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਇਹ Rs. 9 ਲੱਖ ਆਉਣਗੇ ਕਿੱਥੋਂ।

ਤਰੁਣ ਚੁਗ ਨੇ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਅਤੇ ਉਸ ਦੀ ਪਾਰਟੀ Rs. 10 ਲੱਖ ਦੇ ਝੂਠ ਦਾ ਸ਼ੋਰ ਮਚਾ ਰਹੀ ਹੈ, ਦੂਜੇ ਪਾਸੇ ਗੰਭੀਰ ਤੋਂ ਗੰਭੀਰ ਬਿਮਾਰੀਆਂ ‘ਤੇ ਇੰਨੀ ਘੱਟ ਕੈਪਿੰਗ ਲਗਾਈ ਗਈ ਹੈ ਕਿ ਮਰੀਜ਼ ਲਈ ਢੰਗ ਦਾ ਇਲਾਜ ਮਿਲਣਾ ਅਸੰਭਵ ਹੈ। ਜਦੋਂ ਇਲਾਜ ‘ਤੇ ਹੀ ਐਸੀ ਕੈਪਿੰਗ ਲਗਾ ਦਿੱਤੀ ਜਾਵੇ ਕਿ ਪੂਰਾ ਇਲਾਜ ਹੋ ਹੀ ਨਾ ਸਕੇ, ਤਾਂ Rs. 10 ਲੱਖ ਦਾ ਦਾਅਵਾ ਸਿਰਫ਼ ਕਾਗਜ਼ੀ ਪ੍ਰਚਾਰ ਬਣ ਕੇ ਰਹਿ ਜਾਂਦਾ ਹੈ। 

ਇਸ ਸਕੀਮ ਦਾ ਨਤੀਜਾ ਜਾਂ ਤਾਂ ਅਧੂਰਾ ਇਲਾਜ ਹੈ ਜਾਂ ਮਰੀਜ਼ ਲਈ ਆਪਣੀ ਜੇਬ ਤੋਂ ਵੱਡਾ ਖਰਚ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਸਕੀਮ ਇਲਾਜ ਦੀ ਅਸਲ ਲਾਗਤ ਦੇ ਅਨੁਸਾਰ ਦਰਾਂ ਤੈਅ ਕਰਕੇ ਇੱਕ ਮਿਆਰ ਬਣਾਉਂਦੀ ਹੈ, ਜਦਕਿ ਮੁੱਖਮੰਤਰੀ ਸਿਹਤ ਸਕੀਮ ਵਿੱਚ ਦਿਲ, ਦਿਮਾਗ ਅਤੇ ਘੁੱਟਣੇ ਵਰਗੀਆਂ ਜਟਿਲ ਸਰਜਰੀਆਂ ‘ਤੇ ਬਹੁਤ ਘੱਟ ਕੈਪਿੰਗ ਲਗਾਈ ਗਈ ਹੈ। 

ਇਸ ਕਾਰਨ ਵੱਡੇ ਅਤੇ ਭਰੋਸੇਯੋਗ ਹਸਪਤਾਲ ਸਕੀਮ ਤੋਂ ਦੂਰ ਹਨ ਅਤੇ ਸਭ ਤੋਂ ਵੱਧ ਨੁਕਸਾਨ ਗਰੀਬ ਅਤੇ ਮੱਧ ਵਰਗ ਨੂੰ ਝੱਲਣਾ ਪੈਂਦਾ ਹੈ। ਚੁਗ ਨੇ ਕਿਹਾ ਕਿ ਇਸ ਸਕੀਮ ਨੂੰ ਲਿਆਂਦੇ ਹੋਏ ਮਾਨ ਸਰਕਾਰ ਨੂੰ 48 ਮਹੀਨੇ ਲੱਗ ਗਏ ਅਤੇ ਹੁਣ ਵੀ ਸਰਕਾਰ ਖੁਦ ਕਹਿ ਰਹੀ ਹੈ ਕਿ ਇਸਨੂੰ ਲਾਗੂ ਕਰਨ ਵਿੱਚ ਹੋਰ ਮਹੀਨੇ ਲੱਗਣਗੇ। 

ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਮਰੀਜ਼ਾਂ ਨੂੰ ਇਲਾਜ ਨਹੀਂ ਮਿਲੇਗਾ, ਪਰ ਚੋਣੀ ਸਾਲ ਵਿੱਚ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ AAP ਸਿਰਫ਼ ਆਪਣਾ ਪ੍ਰਚਾਰ ਕਰੇਗੀ। ਤਰੁਣ ਚੁਗ ਨੇ ਪੰਜਾਬ ਦੀ ਡਿੱਗਦੀ ਵਿੱਤੀ ਹਾਲਤ ‘ਤੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਰਾਜ ਪਹਿਲਾਂ ਹੀ Rs. 4 ਲੱਖ ਕਰੋੜ ਤੋਂ ਵੱਧ ਕਰਜ਼ੇ ਹੇਠ ਹੈ। 

ਪਿਛਲੇ ਚਾਰ ਸਾਲਾਂ ਵਿੱਚ ਮਾਨ ਸਰਕਾਰ ਨੇ Rs. 1 ਲੱਖ ਕਰੋੜ ਤੋਂ ਵੱਧ ਨਵਾਂ ਕਰਜ਼ਾ ਚੜ੍ਹਾ ਦਿੱਤਾ ਹੈ ਅਤੇ ਇਸ ਸਾਲ ਹੀ Rs. 90,000 ਕਰੋੜ ਦੀ ਅਦਾਇਗੀ ਕਰਨੀ ਹੈ। ਉਨ੍ਹਾਂ ਤੰਜ ਕਰਦਿਆਂ ਕਿਹਾ ਕਿ ਸਰਕਾਰ ਕੋਲ ਆਪਣੇ ਕਰਮਚਾਰੀਆਂ ਨੂੰ ਡੀਏ ਦੇਣ ਲਈ ਪੈਸਾ ਨਹੀਂ, ਪਰ ਕੇਜਰੀਵਾਲ ਦੇ ਹੈਲੀਕਾਪਟਰ ਲਈ ਪੂਰਾ ਫੰਡ ਮੌਜੂਦ ਹੈ।

ਚੁਗ ਨੇ ਅੰਤ ਵਿੱਚ ਕਿਹਾ ਕਿ ਅਸਲੀ ਮੁੱਦਾ Rs. 5 ਲੱਖ ਬਨਾਮ Rs. 10 ਲੱਖ ਨਹੀਂ, ਸਗੋਂ ਅਸਲੀ ਬੀਮਾ ਬਨਾਮ ਕਾਗਜ਼ੀ ਵਾਅਦੇ ਦਾ ਹੈ। ਆਯੁਸ਼ਮਾਨ ਭਾਰਤ ਅਸਲੀ, ਫੰਡਿਡ ਸੁਰੱਖਿਆ ਦਿੰਦੀ ਹੈ, ਜਦਕਿ AAP ਦੀ ਮੁੱਖਮੰਤਰੀ ਸਿਹਤ ਸਕੀਮ ਖੋਖਲੇ ਦਾਵਿਆਂ ਅਤੇ ਕਮਜ਼ੋਰ ਬੁਨਿਆਦ ‘ਤੇ ਖੜੀ ਹੈ। ਭਾਜਪਾ ਪੰਜਾਬ ਦੀ ਜਨਤਾ ਦੇ ਹਿੱਤ ਵਿੱਚ ਇਹ ਸੱਚਾਈ ਸਾਹਮਣੇ ਲਿਆਉਂਦੀ ਰਹੇਗੀ।

 

Tags: Tarun Chugh , Bharatiya Janata Party , BJP , BJP Punjab , Vineet Joshi , Ashwani Sharma , Mukh Mantri Sehat Yojna

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD