Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਆਧੁਨਿਕ ਹੋਲਸੇਲ ਮਾਰਕੀਟਾਂ ਖੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਹਿਮ – ਹਰਚੰਦ ਸਿੰਘ ਬਰਸਟ

ਫੂਡ ਦੀ ਬਰਬਾਦੀ ਅਤੇ ਨੁਕਸਾਨ ਨੂੰ ਰੋਕਣ ਸਬੰਧੀ ਏਸ਼ੀਆਈ ਖੇਤਰੀ ਸਿੰਪੋਜ਼ੀਅਮ ਸਫਲਤਾਪੂਰਵਕ ਸੰਪੰਨ

Harchand Singh Barsat, AAP, Aam Aadmi Party, AAP Punjab, Aam Aadmi Party Punjab

Web Admin

Web Admin

5 Dariya News

ਐਸ.ਏ.ਐਸ. ਨਗਰ (ਮੋਹਾਲੀ) , 23 Jan 2026

Last updated on: Jan 24, 2026, 12:15 IST

ਸ਼ੇਪਿੰਗ ਦੀ ਫਿਊਚਰ ਫਾਰ ਟਰਾਂਫਾਰਮਿੰਗ ਫੂਡ ਲਾਸ ਐਂਡ ਵੇਸਟ – ਬੇਸਟ ਪ੍ਰੈਕਟਿਸ ਫਰੋਮ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕਿਟਸ ਇਨ ਏਸ਼ੀਆ ਵਿਸ਼ੇ ਤੇ ਗੁਜਰਾਤ ਦੇ ਸੂਰਤ ਵਿੱਚ ਆਯੋਜਿਤ ਏਸ਼ੀਆਈ ਖੇਤਰੀ ਸੰਮੇਲਨ ਸਫਤਾਪੂਰਵਕ ਸੰਪੰਨ ਹੋਇਆ। ਇਹ ਅੰਤਰਰਾਸ਼ਟਰੀ ਸੰਮੇਲਨ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਸ (ਕੌਸਾਂਬ), ਫੂਡ ਐਂਡ ਐਗਰੀਕਲਚਰ ਆਰਗੇਨਾਇਜੇਸ਼ਨ ਆਫ ਦ ਯੂਨਾਇਟਿਡ ਨੇਸ਼ਨਜ਼ (ਐਫ.ਏ.ਓ.) ਅਤੇ ਵਰਲਡ ਯੂਨਿਅਨ ਆਫ ਹੋਲਸੇਲ ਮਾਰਕੀਟਸ (ਡਬਲਯੂ.ਯੂ.ਡਬਲਯੂ.ਐਮ.) ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। 

ਗੁਜਰਾਤ ਸਰਕਾਰ, ਸੂਰਤ ਮਿਊਂਸਪਲ ਕਾਰਪੋਰੇਸ਼ਨ ਅਤੇ ਸੂਰਤ ਹੋਲਸੇਲ ਮਾਰਕੀਟ ਪ੍ਰਬੰਧਨ ਦੀ ਮੇਜ਼ਬਾਨੀ ਵਿੱਚ ਹੋਏ ਇਸ ਸੰਮੇਲਨ ਵਿੱਚ ਅੰਤਰਰਾਸ਼ਟਰੀ ਸੰਸਥਾਵਾਂ, ਨੀਤੀ ਨਿਰਮਾਤਾ, ਮਾਰਕਿਟ ਅਧਿਕਾਰੀਆਂ, ਖੋਜਕਰਤਾਵਾਂ ਅਤੇ ਉਦਯੋਗਿਕ ਮਾਹਿਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਸ (ਕੌਸਾਂਬ) ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫੂਡ ਦੀ ਬਰਬਾਦੀ ਨੂੰ ਘਟਾਉਣ ਵਿੱਚ ਮਾਡਰਨ ਹੋਲਸੇਲ ਮਾਰਕੀਟਸ ਦੀ ਅਹਿਮ ਭੂਮਿਕਾ ਤੇ ਜੋਰ ਦਿੱਤਾ। 

ਉਨ੍ਹਾਂ ਕਿਹਾ ਕਿ ਹੋਲਸੇਲ ਮਾਰਕੀਟਸ ਨੂੰ ਬਿਹਤਰ ਸਹੂਲਤਾਂ, ਵਿਗਿਆਨਕ ਕੂੜਾ ਪ੍ਰਬੰਧਨ ਪ੍ਰਣਾਲੀਆਂ ਅਤੇ ਸਰਕੂਲਰ ਇਕਾਨਮੀ ਪ੍ਰੈਕਟਿਸਿਸ ਰਾਹੀਂ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਇਸ ਸੰਮੇਲਨ ਵਿੱਚ ਭਾਰਤ ਵਿੱਚ ਐਫ.ਏ.ਓ. ਦੇ ਪ੍ਰਤਿਨਿਧੀ ਸ੍ਰੀ ਟਾਕਾਯੁਕੀ ਹਾਗੀਵਾਰਾ, ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟ੍ਸ ਦੀ ਜਨਰਲ ਸਕੱਤਰ ਮਿਸ ਵੈਲੇਰੀ ਵੀਓਨ, ਡਬਲਯੂ.ਯੂ.ਡਬਲਯੂ.ਐਮ. ਦੇ ਏਸ਼ੀਆ-ਪੈਸਿਫ਼ਿਕ ਖੇਤਰੀ ਸਮੂਹ ਦੇ ਚੇਅਰਮੈਨ ਸ੍ਰੀ ਮਾ ਜ਼ੇਂਗਜੁਨ, ਸੂਰਤ ਦੇ ਮੇਅਰ ਸ੍ਰੀ ਦਾਕੇਸ਼ ਮਵਾਨੀ ਅਤੇ ਚੋਰਿਆਸੀ (ਸੂਰਤ) ਦੇ ਵਿਧਾਇਕ ਅਤੇ ਸੂਰਤ ਏ.ਪੀ.ਐਮ.ਸੀ. ਦੇ ਚੇਅਰਮੈਨ ਸ੍ਰੀ ਸੰਦੀਪ ਦੇਸਾਈ ਸਮੇਤ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਭਾਰਤ ਵਿੱਚ FAO ਦੇ ਪ੍ਰਤੀਨਿਧ ਸ਼੍ਰੀ ਟਾਕਾਯੁਕੀ ਹਾਗੀਵਾਰਾ ਨੇ ਕਿਹਾ ਕਿ ਪੂਰੇ ਏਸ਼ੀਆ ਵਿੱਚ ਖੁਰਾਕ ਸੁਰੱਖਿਆ, ਪਬਲਿਕ ਹੇਲਥ ਅਤੇ ਸਸਟੇਨੇਬਲ ਲਾਇਵਲੀਹੁਡ ਲਈ ਫਲਾਂ ਅਤੇ ਸਬਜ਼ੀਆਂ ਦੀ ਹੋਲਸੇਲ ਮਾਰਕੀਟਸ ਦਾ ਅਧੁਨਿਕੀਕਰਨ ਜਰੂਰੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੰਡੀਆਂ ਨੂੰ ਸਿਰਫ਼ ਵਪਾਰਕ ਸੰਸਥਾਵਾਂ ਵਜੋਂ ਨਹੀਂ, ਸਗੋਂ ਸੜਕਾਂ ਅਤੇ ਬਿਜਲੀ ਵਾਂਗ ਮਹੱਤਵਪੂਰਨ ਜਨਤਕ ਬੁਨਿਆਦੀ ਢਾਂਚੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। 

ਸ਼੍ਰੀ ਹਾਗੀਵਾਰਾ ਨੇ ਦੱਸਿਆ ਕਿ ਮੰਡੀਆਂ ਦੇ ਬੁਨਿਆਦੀ ਢਾਂਚੇ ਵਿੱਚ ਕਮੀ ਦਾ ਸਿੱਧਾ ਅਸਰ ਫੂਡ ਦੀ ਸਫਾਈ, ਸੁਰੱਖਿਆ ਅਤੇ ਪੋਸ਼ਣ 'ਤੇ ਪੈਂਦਾ ਹੈ ਅਤੇ ਉਨ੍ਹਾਂ ਨੇ ਮਜ਼ਬੂਤ ਸਿਆਸੀ ਲੀਡਰਸ਼ਿਪ ਅਤੇ ਤਾਲਮੇਲ ਵਾਲੀ ਨੀਤੀਗਤ ਕਾਰਵਾਈ ਤੇ ਜੋਰ ਦਿੱਤਾ। ਸ਼੍ਰੀ ਹਾਗੀਵਾਰਾ ਨੇ ਅੱਗੇ ਕਿਹਾ ਕਿ ਐਫ.ਏ.ਓ. ਤਕਨੀਕੀ ਸਹਿਯੋਗ, ਨੀਤੀਗਤ ਸੰਵਾਦ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਰਾਹੀਂ ਭਾਰਤ ਅਤੇ ਏਸ਼ੀਆਈ ਦੇਸ਼ਾਂ ਦੀ ਮਦਦ ਕਰਨ ਲਈ ਵਚਨਬੱਧ ਹੈ। 

ਉਨ੍ਹਾਂ ਸਿਰਫ਼ ਮੰਡੀਆਂ ਤੱਕ ਸੀਮਤ ਰਹਿਣ ਦੀ ਬਜਾਏ ਸੰਪੂਰਨ ਖੁਰਾਕ ਪ੍ਰਣਾਲੀ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਸੰਮੇਲਨ ਵਿੱਚ ਬਾਇਓ-ਸੀਐਨਜੀ  ਅਤੇ ਬਾਇਓਮੀਥੇਨੇਸ਼ਨ, ਐਡਵਾਂਸਡ ਵੇਸਟ ਪ੍ਰੋਸੈਸਿੰਗ ਟੇਕਨੋਲਾਜਿਸ, ਅਤੇ ਫੂਡ ਦੀ ਸਫਾਈ ਲਈ ਡਿਜੀਟਲ ਸਾਧਨਾਂ ਵਰਗੇ ਹੱਲਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। 

ਸੂਰਤ ਏ.ਪੀ.ਐਮ.ਸੀ. ਦੇ 50-ਟੀਪੀਡੀ  ਬਾਇਓ-ਸੀਐਨਜੀ ਪਲਾਂਟ, ਜੋ ਜੈਵਿਕ ਕੂੜੇ ਨੂੰ ਨਵਿਆਉਣਯੋਗ ਊਰਜਾ ਵਿੱਚ ਬਦਲਦਾ ਹੈ, ਨੂੰ ਇੱਕ ਸਫਲ ਮਾਡਲ ਵਜੋਂ ਪੇਸ਼ ਕੀਤਾ ਗਿਆ। ਪ੍ਰਤੀਨਿਧੀਆਂ ਨੇ ਫਲ ਅਤੇ ਸਬਜ਼ੀ ਮੰਡੀ, ਸੀਬੀਜੀ  ਪਲਾਂਟ ਅਤੇ ਏ.ਪੀ.ਐਮ.ਸੀ. ਪ੍ਰੋਸੈਸਿੰਗ ਯੂਨਿਟਾਂ ਦਾ ਵੀ ਦੌਰਾ ਵੀ ਕੀਤਾ, ਜੋ ਫਲਾਂ ਦਾ ਗੁੱਦਾ, ਜੂਸ, ਸਾਸ, ਜੈਮ ਅਤੇ ਅਚਾਰ ਤਿਆਰ ਕਰਦੇ ਹਨ।

ਸੰਮੇਲਨ ਦੌਰਾਨ ਸ. ਹਰਚੰਦ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਕੌਸਾਂਬ ਦੀ ਕਾਰਜਕਾਰੀ ਬਾਡੀ ਅਤੇ ਜਨਰਲ ਬਾਡੀ ਦੀਆਂ ਮੀਟਿੰਗਾਂ ਹੋਈਆਂ। ਜਿਸ ਵਿੱਚ ਕੌਸਾਂਬ ਦੇ ਸਾਲਾਨਾ ਬਜਟ ਦੀ ਪ੍ਰਵਾਨਗੀ, ਮੰਡੀਆਂ ਦੇ ਵਿਕਾਸ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਮਝੌਤਿਆਂ 'ਤੇ ਹਸਤਾਖਰ ਕਰਨ ਅਤੇ  ਕਰਮਚਾਰੀਆਂ ਦੇ ਅਹੁਦਿਆਂ ਨੂੰ ਅਪਗ੍ਰੇਡ ਕਰਨ ਸਬੰਧੀ ਫੈਸਲੇ ਲਏ ਗਏ।

ਸੰਮੇਲਨ ਦੇ ਅੰਤ ਵਿੱਚ ਸ. ਹਰਚੰਦ ਸਿੰਘ ਬਰਸਟ ਨੇ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡੈਲੀਗੇਟ੍ਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਬਹੁਤ ਲਾਹੇਵੰਦ ਰਿਹਾ ਹੈ ਅਤੇ ਵਿਸ਼ਵਾਸ ਜਤਾਇਆ ਕਿ ਇੱਥੋਂ ਮਿਲੀ ਜਾਣਕਾਰੀ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇਗਾ। 

ਉਨ੍ਹਾਂ ਸਾਰਿਆਂ ਨੂੰ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕੀਟਸ ਰਾਹੀਂ ਸਹਿਯੋਗ ਵਧਾਉਣ ਲਈ ਉਤਸ਼ਾਹਿਤ ਕੀਤਾ ਅਤੇ ਹੋਲਸੇਲ ਮਾਰਕੀਟਸ ਨੂੰ ਟਿਕਾਊ, ਕਲਾਇਮੇਟ ਐਕਸ਼ਨ ਅਤੇ ਮਜ਼ਬੂਤ ਫੂਡ ਸਿਸਟਮ ਦੇ ਕੇਂਦਰਾਂ ਵਿੱਚ ਬਦਲਣ ਲਈ ਕੌਸਾਂਬ ਦੀ ਵਚਨਬੱਧਤਾ ਨੂੰ ਦੁਹਰਾਇਆ।

 

Tags: Harchand Singh Barsat , AAP , Aam Aadmi Party , AAP Punjab , Aam Aadmi Party Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD