Thursday, 23 July 2026

 

 

ਖ਼ਾਸ ਖਬਰਾਂ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਲੋਕਤੰਤਰ ਦੀ ਸਜਗ ਚੇਤਨਾ ਦੱਸਿਆ, ਕਿਹਾ- ਸੱਚ ਅਤੇ ਜ਼ਿੰਮੇਵਾਰੀ ਹੀ ਪੱਤਰਕਾਰੀ ਦੀ ਅਸਲ ਤਾਕਤ ਪੰਜਾਬ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ : ਹਰਜੋਤ ਸਿੰਘ ਬੈਂਸ ਅੰਮ੍ਰਿਤਸਰ 'ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਕੀਤਾ ਹਮਲਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ₹6.5 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਗਿਆ ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਆਪ ਸਰਕਾਰ- ਅਰਵਿੰਦ ਕੇਜਰੀਵਾਲ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ

 

ਓਲੰਪਿਕ 2036 ਵਿੱਚ ਹਰਿਆਣਾ ਦੇ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤਣ ਦਾ ਟੀਚਾ ਲੈ ਕੇ ਉਤਰਣਗੇ ਮੈਦਾਨ ਵਿੱਚ - ਨਾਇਬ ਸਿੰਘ ਸੈਣੀ

ਵਿਸ਼ਵ ਵਿੱਚ ਧਾਕੜ ਕਿਸਾਨ, ਧਾਕੜ ਪਹਿਲਵਾਨ ਦੀ ਧਰਤੀ ਵਜੋ ਹੈ ਹਰਿਆਣਾ ਦੀ ਪਹਿਚਾਣ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Naveen Jindal, Subhash Sudh

Web Admin

Web Admin

5 Dariya News

ਕੁਰੂਕਸ਼ੇਤਰ , 23 Dec 2025

Last updated on: Dec 26, 2025, 17:00 IST

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਲੰਪਿਕ 2036 ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਇਸ ਅਗਾਮੀ ਓਲੰਪਿਕ 2036 ਵਿੱਚ ਹਰਿਆਣਾ ਦੇ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤਣ ਦਾ ਟੀਚਾ ਲੈ ਕੇ ਮੈਦਾਨ ਵਿੱਚ ਉਤਰਣਗੇ ਅਤੇ ਇਸ ਸੂਬੇ ਦੇ ਖਿਡਾਰੀ ਧਾਕੜ ਕਿਸਾਨ, ਧਾਕੜ ਪਹਿਲਵਾਨ ਦੀ ਧਰਤੀ ਵਜੋ ਵਿਸ਼ਵ ਵਿੱਚ ਬਣੀ ਪਹਿਚਾਣ ਨੂੰ ਹੋਰ ਅੱਗੇ ਲੈ ਕੇ ਜਾਣਗੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਸਥਿਤ ਦਰੋਣਾਚਾਰਿਆ ਸਟੇਡੀਅਮ ਵਿੱਚ ਸਾਂਸਦ ਖੇਡ ਮਹੋਤਸਵ 2025 ਦੇ ਸਮਾਪਨ ਮੌਕੇ 'ਤੇ ਬੋਲ ਰਹੇ ਸਨ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਂਸਦ ਨਵੀਨ ਜਿੰਦਲ ਤੇ ਸਾਬਕਾ ਰਾਜਮੰਤਰੀ ਸੁਭਾਸ਼ ਸੁਧਾ ਨੇ ਸਾਂਸਦ ਖੇਡ ਮਹੋਤਸਵ 2025 ਦੇ ਜੇਤੂਆਂ ਨੂੰ ਨਗਦ ਰਕਮ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। 

ਇਸ ਦੌਰਾਨ ਮੁੱਖ ਮੰਤਰੀ ਨੇ ਸ਼ੂਟਰ ਗੁਰਜੀਤ ਸਿੰਘ ਅਤੇ ਪੈਰਾ ਏਥਲੈਟਿਕ ਦੇ ਖਿਡਾਰੀ ਦਿਲਬਾਗ ਸਿੰਘ ਹਿਸਾਰ ਨੂੰ ਵਿਸ਼ੇਸ਼ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਸਫਲ ਆਯੋਜਨ 'ਤੇ ਸਾਂਸਦ ਨਵੀਨ ਜਿੰਦਲ ਅਤੇ ਇੰਨ੍ਹਾ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਾਂਸਦ ਖੇਡ ਮਹੋਤਸਵ 2025 ਵਿੱਚ ਸੱਭ ਤੋਂ ਵੱਧ ਇੱਕ ਲੱਖ 10 ਹਜਾਰ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਜੋਹਰ ਦਿਖਾਇਆ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਸਾਲਭਰ ਵੱਖ-ਵੱਖ ਖੇਡ ਮੁਕਾਬਲੇ ਆਯੋਜਿਤ ਕਰਨ ਲਈ ਖੇਡ ਕੈਲੇਂਡਰ ਵੀ ਤਿਆਰ ਕੀਤਾ ਜਾਂਦਾ ਹੈ। ਇਸ ਦੇ ਅਨੁਸਾਰ ਖੇਡ ਮਹਾਕੁੰਭ, ਰਾਜਪੱਧਰੀ ਅਖਾੜਾ ਦੰਗਲ, ਮੁੱਕੇਬਾਜੀ, ਵਾਲੀਬਾਲ, ਏਥਲੈਟਿਕਸ, ਬੈਡਮਿੰਟਨ, ਤੈਰਾਕੀ, ਬਾਸਕੇਟਬਾਲ, ਹੈਂਡ ਬਾਲ ਆਦਿ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਹਰਿਆਣਾ ਵਿੱਚ 11 ਸਾਲ ਪਹਿਲਾਂ ਖੇਡਾਂ ਲਈ ਇੱਕ ਵਿਜਨ ਵਿਕਸਿਤ ਕੀਤਾ ਸੀ। 

ਇਹ ਵਿਜਨ ਸੀ ਹਰ ਬੱਚੇ ਨੂੰ ਖੇਡ ਨਾਲ ਜੋੜਨ ਦਾ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਦਾ ਅਤੇ ਹਰ ਉਸ ਨੌਜੁਆਨ ਨੂੰ ਮੌਕਾ ਦੇਣ ਦਾ, ਜਿਸ ਵਿੱਚ ਖੇਡ ਪ੍ਰਤੀ ਤਬਲ ਹੈ। ਇਸ ਜਿਨ ਦਾ ਟੀਚਾ ਹੈ ਕਿ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ, ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਣਾਇਆ ਜਾਵੇ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਹਰਿਆਣਾ ਨੂੰ ਖੇਡਾਂ ਦੀ ਨਰਸਰੀ ਕਿਹਾ ਜਾਂਦਾ ਹੈ। ਸਾਡੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। 

ਚਾਹੇ ਉਹ ਓਲੰਪਿਕ ਖੇਡ ਹੋਣ, ਏਸ਼ਿਆਈ ਖੇਡ ਹੋਣ ਜਾਂ ਕਾਮਨਵੈਲਥ ਖੇਡ ਹੋਣ, ਹਰਿਆਣਾ ਦੇ ਖਿਡਾਰੀਆਂ ਨੇ ਹਰ ਮੋਰਚੇ 'ਤੇ ਤਿਰੰਗੇ ਨੂੰ ਉੱਚਾ ਫਹਿਰਾਇਆ ਹੈ। ਇਹ ਸਾਂਸਦ ਖੇਡ ਮਹੋਤਸਵ ਤੁਹਾਡੀ ਪ੍ਰਤਿਭਾ ਨੂੰ ਅੱਗੇ ਵਧਾਉਣ ਦਾ ਸਰੋਤ ਹੈ। ਅਜਿਹੀ ਹੀ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ ਲਈ ਅਸੀਂ ਅਨੇ ਕਦਮ ਚੁੱਕੇ ਹਨ। ਬਚਪਨ ਤੋਂ ਹੀ ਖਿਡਾਰੀਆਂ ਨੂੰ ਤਰਾਸ਼ਨ ਲਈ ਸੂਬੇ ਵਿੱਚ ਖੇਡ ਨਰਸਰੀਆਂ ਖੋਲੀਆਂ ਹੋਈਆਂ ਹਨ। 

ਇੰਨ੍ਹਾਂ ਵਿੱਚ ਵਿੱਤੀ ਸਹਾਇਤਾ ਤੇ ਸਿਖਲਾਈ ਪ੍ਰਦਾਨ ਕੀਤੀ ਜਾਂਦਾ ਹੈ। ਇਸ ਸਮੇਂ ਸੂਬੇ ਵਿੱਚ 1 ਹਜਾਰ 472 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇੰਨ੍ਹਾਂ ਵਿੱਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ। ਇੰਨ੍ਹਾ ਨਰਸਰੀਆਂ ਵਿੱਚ ਨਾਮਜਦ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੁੰ 1500 ਰੁਪਏ ਅਤੇ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜ਼ਗਾਰ ਯਕੀਨੀ ਕਰਨ ਲਈ ਹਰਿਆਣਾਂ ਐਕਸੀਲੈਂਸ ਖਿਡਾਰੀ ਸੇਵਾ ਨਿਯਮ, 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿੱਚ 550 ਨਵੇਂ ਅਹੁਦੇ ਬਣਾਏ ਗਏ। ਅਸੀਂ 231 ਖਿਡਾਰੀਆਂ ਨੂੰ ਸਰਕਾਰੀ ਨੋਕਰੀ ਦਿੱਤੀ ਹੈ। ਖਿਡਾਰੀਆਂ ਲਈ ਕਲਾਸ-ਵਨ ਤੋਂ ਕਲਾਸ ਫੋਰ ਤੱਕ ਦੇ ਅਸਾਮੀਆਂ ਦੀ ਸਿੱਧੀ ਭਰਤੀ ਵਿੱਚ ਰਾਖਵਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ। 

ਉਨ੍ਹਾਂ ਨੇ ਕਿਹਾ ਕਿ ਅਸੀਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦੇ ਨਗਦ ਪੁਰਸਕਾਰ ਦਿੰਦੇ ਹਨ। ਅਸੀਂ ਹੁਣ ਤੱਕ 16 ਹਜਾਰ 418 ਖਿਡਾਰੀਆਂ ਨੂੰ 683 ਕਰੋੜ 15 ਲੱਖ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਹਨ। ਇਸ ਤੋਂ ਇਲਾਵਾ, ਵਧੀਆ ਪ੍ਰਦਰਸ਼ਨ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ। ਰਾਜ, ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਅਤੇ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। 

ਸਾਲ 2014 ਤੋਂ ਹੁਣ ਤੱਕ 24 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ 70 ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਖਿਡਾਰੀਆਂ ਨੂੰ ਖੇਡ ਸਮੱਗਰੀ ਵੀ ਉਪਲਬਧ ਕਰਵਾ ਰਹੇ ਹਨ। ਇਸ ਦੇ ਲਈ ਹਰਿਆਣਾਂ ਖੇਡ ਸਮੱਗਰੀ ਪ੍ਰਾਵਧਾਨ ਯੋਜਨਾ ਬਣਾਈ ਹੈ। ਇਸ ਦੇ ਤਹਿਤ 15 ਹਜਾਰ 634 ਖਿਡਾਰੀਆਂ ਨੂੰ ਸਮੱਗਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 78ਵੀਂ ਇੰਟਰ ਸਟੇਟ ਇੰਟਰ ਜੋਨਲ ਬੈਡਮਿੰਟਨ ਚੈਪੀਅਨਸ਼ਿਪ 2025 ਵਿੱਚ ਗੋਲਡ ਮੈਡਲ ਜਿੱਤ ਕੇ ਸਾਡੀ ਕੁੜੀਆਂ ਅਨਿੰਤ ਹੁਡਾ, ਅਨਮੋਲ ਖਰਬ, ਦੇਵਿਕਾ ਸਿਹਾਗ, ਰਿਧੀਕੌਰ ਥੂਰ ਨੇ ਵਿਜੈਵਾੜਾ ਵਿੱਚ ਹਰਿਆਣਾ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। 

ਮੁੱਖ ਮੰਤਰੀ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਬੈਡਮਿੰਟਨ ਦੀ ਮਹਿਲਾ ਅਤੇ ਪੁਰਸ਼ ਦੋਨੋਂ ਟੀਮਾਂ 78ਵੀਂ ਇੰਟਰ ਸਟੇਟ ਇੰਟਰ ਜੋਨਲ ਬੈਡਮਿੰਟਨ ਚੈਪੀਅਨਸ਼ਿਪ 2025 ਦੇ ਫਾਈਨਲ ਵਿੱਚ ਪਹੁੰਚੀ। ਇਸ ਫਾਈਨਲ ਮੁਕਾਬਲੇ ਵਿੱਚ ਬੈਡਮਿੰਟਨ ਮਹਿਲਾ ਟੀਮ ਨੇ ਆਂਧਰ ਪ੍ਰਦੇਸ਼ ਦੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਸ ਬੈਡਮਿੰਟਨ ਚੈਪੀਅਨਸ਼ਿਪ ਵਿੱਚ ਹਰਿਆਣਾਂ ਦੀ ਪੁਰਸ਼ ਬੈਡਮਿੰਟਨ ਟੀਮ ਦਾ ਫਾਈਨਲ ਆਂਧਰ ਪ੍ਰਦੇਸ਼ ਦੇ ਨਾਲ ਹੋਵੇਗਾ।

ਸਾਸਦ ਖੇਡ ਮਹੋਤਸਵ ਕੁਰੂਕਸ਼ੇਤਰ ਵਿੱਚ ਖੇਡ ਦੇ ਨਵੇਂ ਯੁੱਗ ਦੀ ਸ਼ੁਰੂਆਤ - ਨਵੀਨ ਜਿੰਦਲ

ਸਾਂਸਦ ਨਵੀਨ ਜਿੰਦਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਂਸਦ ਖੇਡ ਮਹੋਤਸਵ 2025 ਸਿਰਫ ਇੱਕ ਸਮਾਪਨ ਸਮਾਰੋਹ ਨਹੀਂ ਹੈ, ਸਗੋ ਕੁਰੂਕਸ਼ੇਤਰ ਵਿੱਚ ਖੇਡ ਯੁੱਗ ਦੀ ਇੱਕ ਨਵੀਂ ਸ਼ੁਰੂਆਤ ਹੈ। ਉਨ੍ਹਾਂ ਦਾ ਸਪਨਾ ਹੈ ਕਿ ਕੁਰੂਕਸ਼ੇਤਰ ਦੇ ਹਰ ਪਿੰਡ ਦੇ ਅੰਦਰ ਖੇਡਾਂ ਦਾਸਮਾਨ ਅਤੇ ਕੋਚ ਉਪਲਬਧ ਕਰਵਾਏ ਜਾਣ। ਇਸ ਟੀਚੇ ਨੂੰ ਲੈ ਕੇ ਅਗਾਮੀ ਇੱਕ ਸਾਲ ਵਿੱਚ ਖੇਡ ਸਟੇਡੀਅਮ ਅਤੇ ਅਗਾਮੀ ਦੋ ਸਾਲਾਂ ਵਿੱਚ ਹਰ ਪਿੰਡ ਵਿੱਚ ਜਿਮ ਦਾ ਸਮਾਨ ਉਪਲਬਧ ਕਰਵਾਇਆ ਜਾਵੇਗਾ। 

ਉਨ੍ਹਾਂ ਨੇ ਖਿਡਾਰੀਆਂ ਨੂੰ ਸੰਕਲਪ ਦਿਵਾਉਂਦੇ ਹੋਹੇ ਕਿਹਾ ਕਿ ਕੁਰੂਕਸ਼ੇਤਰ ਲੋਕਸਭਾ ਖੇਤਰ ਦੇ ਵੱਧ ਤੋਂ ਵੱਧ ਨੋਜੁਆਨ ਖੇਡ ਮੈਦਾਨ ਤੱਕ ਪਹੁੰਚਣਗੇ ਅਤੇ ਨਸ਼ੇ ਵਰਗੀ ਬੁਰਾਈਆਂ ਨੂੰ ਛੱਡਣ ਦੇ ਸੰਕਲਪ ਲੈਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੌਜੁਆਨ ਸ਼ਕਤੀ ਨੂੰ ਖੇਡ ਦੇ ਖੇਤਰ ਵਿੱਚ ਅੱਗੇ ਵੱਧਣ ਦੇ ਉਦੇਸ਼ ਲਾਲ ਹੀ ਸਾਂਸਦ ਖੇਡ ਮਹੋਤਸਵ ਦਾ ਆਯੋਜਨ ਸ਼ੁਰੂ ਕੀਤਾ, ਤਾਂ ਜੋ ਪਿੰਡ-ਪਿੰਡ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਲੋਕਸਭਾ ਖੇਤਰ ਦੀ 9 ਵਿਧਾਨਸਭਾਵਾਂ ਤੋਂ ਸੱਭ ਤੋਂ ਵੱਧ 1 ਲੱਖ 10 ਹਜਾਰ ਖਿਡਾਰੀਆਂ ਨੇ ਸਾਂਦਸ ਖੇਡ ਮਹੋਤਸਵ 2025 ਨੂੰ ਇਤਿਾਸਕਕ ਰੂਪ ਨਾਲ ਸਫਲ ਬਨਾਉਣ ਦਾ ਕੰਮ ਕੀਤਾ।

ਰੱਸਾਕੱਸੀ ਪੁਰਸ਼ ਵਰਗ ਵਿੱਚ ਰਾਦੌਰ ਤੋਂ ਸਢੌਰਾ ਦੀ ਟੀਮ ਰਹੀ ਪਹਿਲੀ

ਸਾਂਸਦ ਖੇਡ ਮਹੋਤਸਵ 2025 ਵਿੱਚ ਪੁਰਸ਼ਾਂ ਵਰਗ ਕ੍ਰਿਕੇਟ ਮੁਕਾਬਲੇ ਵਿੱਚ ਪੁੰਡਰੀ ਪਹਿਲੀ, ਮਹਿਲਾ ਵਰਗ ਕ੍ਰਿਕੇਟ ਮੁਕਾਬਲੇ ਵਿੱਚ ਪੁੰਡਰੀ ਦੀ ਟੀਮ ਪਹਿਲੀ, ਪੁਰਸ਼ ਵਰਗ ਹਾਕੀ ਮੁਕਾਬਲੇ ਵਿੱਚ ਪੁੰਡਰੀ ਪਹਿਲੀ, ਮਹਿਲਾ ਵਰਗ ਹਾਕੀ ਮੁਕਾਬਲੇ ਵਿੱਚ ਮੱਦੀਪੁਰ ਦੀ ਟੀਮ ਪਹਿਲੀ, ਪੁਰਸ਼ ਵਰਗ ਕਬੱਡੀ ਮੁਕਾਬਲੇ ਵਿੱਚ ਪੁੰਡਰੀ ਪਹਿਲੀ, ਮਹਿਲਾ ਵਰਗ ਕਬੱਡੀ ਮੁਕਾਬਲੇ ਵਿੱਚ ਪੁੰਡਰੀ ਪਹਿਲੀ, ਖੋ-ਖੋ ਮੁਕਾਬਲੇ ਪੁਰਸ਼ ਵਰਗ ਵਿੱਚ ਪਿੰਡ ਪੰਚਾਇਤ ਹਰਸਾਲਾ ਪਹਿਲੀ, ਖੋ-ਖੋ ਮੁਕਾਬਲੇ ਮਹਿਲਾ ਵਰਗ ਵਿੱਚ ਡੁਲਿਆਨੀ ਪੁੰਡਰੀ ਪਹਿਲੀ, ਰੱਸਾਕੱਸੀ ਮਹਿਲਾ ਵਰਗ ਵਿੱਚ ਗ੍ਰਹਿਲਾ ਦੀ ਟੀਮ ਪਹਿਲੀ, ਰੱਸਾਕੱਸੀ ਪੁਰਸ਼ ਵਰਗ ਵਿੱਚ ਰਾਦੌਰ ਤੋਂ ਸਢੌਰਾ ਦੀ ਟੀਮ ਪਹਿਲੀ ਰਹੀ, ਪੁਰਸ਼ ਵਰਗ ਵਾਲੀਬਾਲ ਮੁਕਾਬਲੇ ਵਿੱਚ ਪੁੰਡਰੀ ਦੀ ਟੀਮ ਪਹਿਲੀ, ਵਾਲੀਬਾਲ ਮਹਿਲਾ ਵਰਗ ਵਿੱਚ ਅਮੀਨ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Naveen Jindal , Subhash Sudh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD