Thursday, 04 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ

 

ਪੁਲਿਸ ਡਾਇਰੈਕਟਰ ਜਨਰਲ, ਵਧੀਕ ਡਾਇਰੈਕਟਰ ਜਨਰਲ, ਕਮਿਸ਼ਨਰ, ਸੁਪਰਡੈਂਟ ਸੁਰੱਖਿਆ ਸਮੇਲਨ ਵਿੱਚ ਮੁੱਖ ਮੰਤਰੀ ਨੇ ਕੀਤੀ ਸਮਾਰਟ, ਪਾਰਦਰਸ਼ੀ ਅਤੇ ਜਨਕੇਂਦ੍ਰਿਤ ਪੁਲਿਸਿੰਗ ਦੀ ਅਪੀਲ

ਪੁਲਿਸ ਦਾ ਕਾਰਜ ਸਿਰਫ ਅਪਰਾਧ ਕੰਟਰੋਲ ਤੱਕ ਸੀਮਤ ਨਹੀਂ, ਸਗੋ ਆਮ ਨਾਗਰਿਕ ਦੇ ਮਨ ਵਿੱਚ ਸੁਰੱਖਿਆ ਅਤੇ ਨਿਆਂ ਦਾ ਭਰੋਸਾ ਪੈਦਾ ਕਰਨਾ ਵੀ ਹੈ - ਮੁੱਖ ਮੰਤਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Mohan Lal Badoli, Dr Sumita Misra

5 Dariya News

5 Dariya News

5 Dariya News

ਪੰਚਕੂਲਾ , 15 Dec 2025

Last updated on: Dec 16, 2025, 16:24 IST

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੁਲਿਸ ਦਾ ਕੰਮ ਸਿਰਫ ਅਪਰਾਧ 'ਤੇ ਕੰਟਰੋਲ ਤੱਕ ਸੀਮਤ ਨਹੀਂ ਹੈ ਸਗੋ ਆਮ ਨਾਗਰਿਕ ਦੇ ਮਨ ਵਿੱਚ ਸੁਰੱਖਿਆ, ਭਰੋਸੇ ਅਤੇ ਨਿਆਂ ਦਾ ਭਰੋਸਾ ਪੈਦਾ ਕਰਨਾ ਵੀ ਹੈ। ਇਹੀ ਭਰੋਸਾ ਲੋਕਤੰਤਰ ਦੀ ਸੱਭ ਤੋਂ ਵੱਡੀ ਪੂੰਜੀ ਹੈ।

ਉਹ ਅੱਜ ਪੰਚਕੂਲਾ ਵਿੱਚ ਵਿਕਸਿਤ ਭਾਰਤ-ਸੁਰੱਖਿਆ ਆਯਾਮ ਵਿਸ਼ਾ 'ਤੇ ਆਯੋਜਿਤ ਰਾਜ ਪੱਧਰੀ ਸੁਰੱਖਿਆ ਸਮੇਲਨ ਦੀ ਅਗਵਾਈ ਕਰ ਰਹੇ ਸਨ। ਜਿਸ ਵਿੱਚ ਵਧੀਕ ਪੁਲਿਸ ਡਾਇਰੈਕਟਰ ਜਨਰਲਾਂ, ਪੁਲਿਸ ਇੰਸਪੈਕਟਰ ਜਨਰਲਾਂ, ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ, ਭਾਰਤ ਸਰਕਾਰ ਦੇ ਪ੍ਰਤੀਨਿਧੀਆਂ ਸਮੇਤ ਕਈ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਇਹ ਸਪਸ਼ਟ ਭਰੋਸਾ ਹੈ ਕਿ ਵਿਕਾਸ ਦੀ ਗਤੀ ਤਾਂਹੀ ਨਿਰੰਤਰ ਹੋ ਸਕਦੀ ਹੈ ਜਦੋਂ ਸੂਬੇ ਦੀ ਕਾਨੂੰਨ ਵਿਵਸਥਾ ਮਜਬੂਤ ਅਤੇ ਨਿਰਪੱਖ ਹੋਵੇ। ਨਿਵੇਸ਼, ਉਦਯੋਗ, ਸਿਖਿਆ , ਸਿਹਤ ਅਤੇ ਸਮਾਜਿਕ ਵਿਕਾਸ ਦੀ ਹਰ ਵੱਡੀ ਪਹਿਲ ਦੀ ਸਫਲਤਾ ਸਿੱਧੇ ਤੌਰ 'ਤੇ ਪੁਲਿਸ ਦੀ ਕੁਸ਼ਲਤਾ, ਇਮਾਨਦਾਰੀ ਅਤੇ ਪੇਸ਼ੇਵਰ ਸਮਰੱਥਾ ਨਾਲ ਜੁੜੀ ਹੈ। 

ਉਨ੍ਹਾਂ ਨੇ ਮੌਜੂਦ ਅਧਿਕਾਰੀਆਂ ਨੂੰ ਹਰਿਆਣਾ ਪੁਲਿਸ ਦੇ ਅਗਵਾਈਕਰਤਾ ਦੱਸਦੇ ਹੋਏ ਕਿਹਾ ਕਿ ਤੁਸੀਂ ਸਿਰਫ ਕਾਨੂੰਨ ਦੇ ਸਰੰਖਕ ਨਹੀਂ ਹਨ, ਸੂਬੇ ਵਿੱਚ ਸੁਸਾਸ਼ਨ, ਸਮਾਜਿਕ ਸਥਿਰਤਾ ਦੀ ਮਜਬੂਤ ਨੀਂਹ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਫੀਲਡ ਵਿੱਚ ਦਿਨ ਰਾਤ ਕੰਮ ਕਰ ਰਹੇ ਹਰਿਆਣਾ ਪੁਲਿਸ ਦੇ ਹਰੇਕ ਜਵਾਨ ਅਤੇ ਅਧਿਕਾਰੀ ਦੇ ਹਿੰਮਤ, ਸਮਰਪਣ ਅਤੇ ਅਨੁਸਾਸ਼ਨ ਦੀ ਸ਼ਲਾਘਾ ਵੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਪਿਛਲੀ ਨਵੰਬਰ ਮਹੀਨੇ ਵਿੱਚ ਰਾਏਪੁਰ ਵਿੱਚ ਆਯੋਜਿਤ ਪੁਲਿਸ ਡਾਇਰੈਕਟਰ ਜਨਰਲਾਂ ਅਤੇ ਪੁਲਿਸ ਇੰਸਪੈਕਟਰ ਜਨਰਲਾਂ ਦੇ 60ਵੇਂ ਅਖਿਲ ਭਾਰਤੀ ਸਮੇਲਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਿੱਸਾ ਲਿਆ। ਉਸ ਤਿੰਨ ਦਿਨਾਂ ਦੇ ਸਮੇਲਨ ਦਾ ਵਿਸ਼ਾ ਵਿਕਸਿਤ ਭਾਰਤ-ਸੁਰੱਖਿਆ ਆਯਾਮ ਸੀ। 

ਉਨ੍ਹਾਂ ਨੇ ਕਿਹਾ ਕਿ ਉਸ ਸਮੇਲਨ ਵਿੱਚ ਪ੍ਰਧਾਨ ਮੰਤਰੀ ਵੱਲੋਂ ਰੱਖੇ ਗਏ ਵਿਚਾਰ ਸਾਡੇ ਸਾਰਿਆਂ ਲਈ ਮਾਰਗਦਰਸ਼ਕ ਹਨ। ਉਹ ਸੂਬਾ ਪੱਧਰ 'ਤੇ ਪੁਲਿਸ ਰਣਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਹਨ। ਆਪ੍ਰੇਸ਼ਨ ਹੋਟਸਪਾਟ ਡੋਮੀਨੇਸ਼ਨ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਹਰਿਆਣਾ ਪੁਲਿਸ ਨੇ ਇੰਟਰ-ਸਟੇਟ ਗਿਰੋਹਾਂ, ਨਸ਼ਾ ਤਸਕਰਾਂ ਤੇ ਸਾਈਬਰ ਅਪਰਾਧ ਦੇ ਖਿਲਾਫ ਸਫਲਤਾ ਪ੍ਰਾਪਤ ਕੀਤੀ ਹੈ। 

ਆਪ੍ਰੇਸ਼ਨ ਹੋਟਸਪਾਟ ਡੋਮੀਨੇਸ਼ਨ ਵਿੱਚ 12 ਦਿਨਾਂ ਵਿੱਚ 2 ਹਜਾਰ ਤੋਂ ਵੱਧ ਅਪਰਾਧੀ ਗਿਰਫਤਾਰ ਕੀਤੇ ਗਏ। ਇਸੀ ਤਰ੍ਹਾ, ਆਪ੍ਰੇਸ਼ਨ ਟ੍ਰੈਕ ਟਾਊਨ ਨਾਲ ਅਪਰਾਧੀਆਂ ਵਿੱਚ ਖੌਫ ਹੈ। ਇਸ ਆਪ੍ਰੇਸ਼ਨ ਵਿੱਓ 23 ਦਿਨਾਂ ਵਿੱਚ 7 ਹਜਾਰ 587 ਅਪਰਾਧੀਆਂ ਨੂੰ ਜੇਲ੍ਹ ਦੇ ਪਿੱਛੇ ਪਹੁੰਚਾਇਆ ਗਿਆ ਹੈ। ਨਾਲ ਹੀ 168 ਕਰੋੜ ਰੁਪਏ ਦੀ ਅਵੈਧ ਸੰਪਤੀ ਜਬਤ ਕੀਤੀ।

ਸ੍ਰੀ ਸੈਣੀ ਨੇ ਕਿਹਾ ਕਿ ਮੌਜੂਦਾ ਦਾ ਸਮੇਂ ਤਕਨੀਕ ਦਾ ਹੈ ਅਤੇ ਸਮੇਂ ਦੇ ਨਾਲ-ਨਾਲ ਸਾਡਾ ਏਡਵਾਂਸ ਤਕਨੀਕ ਨਾਲ ਅਪਡੇਟ ਰਹਿਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਸੂਬੇ ਵਿੱਚ ਅਪਰਾਧ ਦੇ ਮੱਦੇਨਜਰ ਨਾਲ ਸੰਵੇਦਨਸ਼ੀਲ ਸਥਾਨਾਂ 'ਤੇ ਸੀਸੀਟੀਵੀ ਕੈਮਰੇ ਲਗਾਉਣ ਲਈ ਵੀ ਜਰੂਰੀ ਹਿਦਾਇਤਾਂ ਦਿੱਤੀਆਂ। 

ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਵਿਅਕਤੀ ਦੀ ਉਮੀਦ ਹੁੰਦੀ ਹੈ ਕਿ ਉਸ ਨੁੰ ਨਿਆਂ ਮਿਲੇ ਅਤੇ ਸਾਨੂੰ ਇਸ ਭਰੋਸੇ ਨੂੰ ਕਾਇਮ ਰੱਖਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾਮੁਕਤੀ ਨੂੰ ਲੈ ਕੇ ਸਮਾਜ ਵਿੱਚ ਠੋਸ ਕਦਮ ਚੁੱਕੇ ਜਾਣ ਦੀ ਜਰੂਰਤ ਹੈ। ਨਸ਼ੇ ਨੂੰ ਰੋਕਣ ਲਈ ਸਖਤ ਕਦਮ ਚੁੱਕੇਣ ਦੇ ਨਾਲ-ਨਾਲ ਲੋਕਾਂ ਨੁੰ ਜਾਗਰੁਕ ਕਰਨ ਦੀ ਵੀ ਜਰੂਰਤ ਹੈ ਇਸ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਨਸ਼ਾਮੁਕਤੀ ਮੁਹਿੰਮ ਤਹਿਤ ਸਾਈਕਲੋਥਾਨ, ਮੈਰਾਥਨ ਅਤੇ ਹੋਰ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕਰਵਾਏ ਜਾਂਦੇ ਹਨ, ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ।

ਇਸ ਤੋਂ ਪਹਿਲਾਂ ਸਮੇਲਨ ਦੇ ਸੈਸ਼ਨਾਂ ਵਿੱਚ ਵੱਖ-ਵੱਖ ਸੰਵੇਦਨਸ਼ੀਲ ਵਿਸ਼ਿਆਂ 'ਤੇ ਵਿਸਤਾਰ ਪੇਸ਼ਗੀਆਂ ਦਿੱਤੀਆਂ ਗਈਆਂ। ਇਸ ਮੌਕੇ 'ਤੇ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਪਿਛਲੇ ਸਾਲ ਆਯੋਜਿਤ ਹੋਈ ਡੀਜੀ/ਆਈਜੀ ਕਾਨਫ੍ਰੈਂਸ ਵਿੱਚ 108 ਸਿਫਾਰਿਸ਼ਾਂ ਰੱਖੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਲਗਭਗ ਸਾਰੀ ਸਿਫਾਰਿਸ਼ਾਂ ਨੂੰ ਲਾਗੂ ਕਰ ਦਿੱਤਾ ਗਿਆ। 

ਇਸ ਸਾਲ 107 ਸਿਫਾਰਿਸ਼ਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਨੂੰ ਵੀ ਤੈਅ ਸਮੇਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਿਲਾ ਪੁਲਿਸ ਕਰਮਚਾਰੀਆਂ ਦੀ ਗਿਣਤੀ ਨੂੰ 15 ਫੀਸਦੀ ਤੋਂ ਵਧਾ ਕੇ 25 ਫੀਸਦੀ ਤੱਕ ਕਰਨ ਦੀ ਇਤਿਹਾਸਿਕ ਐਲਾਨ ਕੀਤਾ ਹੈ। 

ਉਨ੍ਹਾਂ ਨੇ ਦਸਿਆ ਕਿ ਵਿਭਾਗ ਵਿੱਚ 5750 ਪੁਲਿਸ ਕਰਮਚਾਰੀਆਂ ਦੀ ਭਰਤੀ ਦੀ ਪ੍ਰਕ੍ਰਿਆ ਜਾਰੀ ਹੈ। ਜਿਸ ਵਿੱਚੋਂ 950 ਮਹਿਲਾ ਪੁਲਿਸ ਕਰਮਚਾਰੀਆਂ ਦੀ ਭਰਤੀ ਸ਼ਾਮਿਲ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਪੁਲਿਸ ਵਿਭਾਗ ਨੂੰ 550 ਵੱਧ ਮਹਿਲਾ ਕਾਂਸਟੇਬਲ ਦੀ ਭਰਤੀ ਦੀ ਮੰਜੂਰੀ ਵੀ ਦੇ ਦਿੱਤੀ ਹੈ।

ਇਸ ਮੌਕੇ 'ਤੇ ਆਪਣੇ ਵਿਚਾਰ ਰੱਖਦੇ ਹੋਏ ਪੁਲਿਸ ਡਾਇਰੈਕਟਰ ਜਨਰਲ ਓ ਪੀ ਸਿੰਘ ਨੇ ਤਕਨੀਕ ਦੇ ਮਹਤੱਵ 'ਤੇ ਬੋਲਦੇ ਹੋਏ ਕਿਹਾ ਕਿ ਅਪਰਾਧ ਸਬੰਧੀ ਚਨੌਤੀਆਂ ਨਾਲ ਨਜਿਠਣ ਲਈ ਤਕਨੀਕੀ ਦੀ ਮਹਤੱਵਪੂਰਣ ਭੁਮਿਕਾ ਹੈ। ਅੱਜ ਦੇ ਸਮੇਂ ਵਿੱਚ ਤਕਨੀਕ ਜਿਵੇਂ ਸੀਸੀਟੀਵੀ ਆਦਿ ਦਾ ਇਸਤੇਮਾਲ ਕਰ ਕੇ ਵੱਡੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਦਦ ਮਿਲੀ ਹੈ। 

ਡੀਜੀਪੀ ਨੇ ਭਰੋਸਾ ਦਿਵਾਇਆ ਕਿ ਸਾਲ 2047 ਤੱਕ ਯਕੀਨੀ ਤੌਰ 'ਤੇ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿੱਚ ਪੁਲਿਸ ਵਿਭਾਗ ਦਾ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਪੁਲਿਸ ਜਨਤਾ ਦੀ ਆਸਾਂ ਅਤੇ ਉਮੀਦਾਂ 'ਤੇ ਖਰਾ ਉਤਰੇਗੀ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Mohan Lal Badoli , Dr Sumita Misra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD