Wednesday, 22 July 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ

 

ਉੱਪ ਰਾਸ਼ਟਰਪਤੀ ਸ੍ਰੀ ਸੀ. ਪੀ. ਰਾਧਾਕ੍ਰਿਸ਼ਣਨ ਨੇ ਕੁਰੂਕਸ਼ੇਤਰ ਵਿੱਚ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਨੂੰ ਸੰਬੋਧਿਤ ਕੀਤਾ

ਭਗਵਦ ਗੀਤਾ ਧਾਰਮਿਕ ਜੀਵਨ ਅਤੇ ਪ੍ਰਬੁੱਧ ਕਰਮ ਲਹੀ ਇੱਕ ਸਾਰਵਭੌਕਿਮ ਮਾਰਗਦਰਸ਼ਕ ਹੈ - ਉੱਪ ਰਾਸ਼ਟਰਪਤੀ

CP Radhakrishnan, Chandrapuram Ponnusami Radhakrishnan, Vice President of India, BJP, Bharatiya Janata Party, Nayab Singh Saini, Chief Minister of Haryana, BJP Haryana, Kurukshetra

Web Admin

Web Admin

5 Dariya News

ਕੁਰੂਕਸ਼ੇਤਰ , 30 Nov 2025

Last updated on: Dec 03, 2025, 11:07 IST

ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕੌਮਾਤਰੀ ਗੀਤਾ ਮਹੋਤਸਵ-2025 ਤੋਂ ਇਤਰ ਆਯੋਜਿਤ ਅਖਿਲ ਭਾਰਤੀ ਦੇਵਸਥਾਨਮ ਸਮੇਲਨ ਵਿੱਚ ਮੁੱਖ ਮਹਿਮਾਨ ਵਜੋ ਹਿੱਸਾ ਲਿਆ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

ਇਸ ਮੌਕੇ 'ਤੇ ਬੋਲਦੇ ਹੋਏ, ਉੱਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਵੇਦਾਂ ਦੀ ਭੂਮੀ ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ ਖੜੇ ਹੋ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾ ਨੇ ਕਿਹਾ ਕਿ ਇਹ ਪਵਿੱਤਰ ਸਥਾਨ ਹਜਾਰਾਂ ਸਾਲਾਂ ਤੋਂ -ੲਸ ਸਥਾਨ ਵਜੋ ਪੂਜਨੀਕ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਣ ਨੇ ਅਰਜੁਨ ਨੂੰ ਭਗਵਦ ਗੀਤਾ ਦਾ ਗਿਆਨ ਪ੍ਰਦਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਮ ਆਖੀਰ ਵਿੱਚ ਅਧਰਮ 'ਤੇ ਜਿੱਤ ਪ੍ਰਾਪਤ ਕਰਦਾ ਹੈ, ਚਾਹੇ ਅਧਰਮ ਕਿੰਨ੍ਹਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ।

ਉੱਪ ਰਾਸ਼ਟਰਪਤੀ ਨੇ ਭਗਵਦ ਗੀਤਾ ਨੂੰ ਇੱਕ ਧਾਰਮਿਕ ਗ੍ਰੰਥ ਤੋਂ ਕਿਤੇ ਵੱਧ ਧਾਰਮਿਕ ਜੀਵਨ, ਹਿੰਮਤੀ ਕੰਮ ਅਤੇ ਪ੍ਰਬੁੱਧੱ ਚੇਤਨਾ ਲਈ ਇੱਕ ਸਾਰਵਭੌਕਿਮ ਗ੍ਰੰਥ ਦਸਿਆ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਧਰਮ ਵੱਲੋਂ ਨਿਰਦੇਸ਼ਿਤ ਆਪਣੇ ਕਰਮ 'ਤੇ ਧਿਆਨ ਕੇਂਦ੍ਰਿਤ ਕਰਨ ਦਾ ਭਗਵਾਨ ਕ੍ਰਿਸ਼ਣ ਦੀ ਅਪੀਲ, ਇੱਕ ਸਾਰਥਕ ਅਤੇ ਉਦੇਸ਼ਪੂਰਣਜੀਵਨ ਜੀਣ ਦੀ ਕੁੰਜੀ ਹੈ।

ਮਜਬੂਤ ਚਰਿੱਤਰ ਨਿਰਮਾਣ ਦੀ ਮਹਤੱਤਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਚਰਿੱਤਰ, ਧਨ ਜਾਂ ਹੋਰ ਸੰਸਾਰਿਕ ਉਪਲਬਧੀਆਂ ਤੋਂ ਵੱਧ ਮਹਤੱਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਗੀਤਾ ਮਨੁੱਖਤਾ ਨੂੰ ਇੱਕ ਸਦਾਚਾਰੀ ਅਤੇ ਅਨੁਸ਼ਾਸਿਤ ਜੀਵਨ ਜੀਣ ਦਾ ਮਾਰਗਦਰਸ਼ਨ ਕਰਦੀ ਹੈ ਅਤੇ ਭਗਵਾਨ ਕ੍ਰਿਸ਼ਣ ਦੀ ਤਰ੍ਹਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਨੈਤਿਕ ਸ਼ਕਤੀ ਉਦੇਸ਼ ਦੀ ਸਪਸ਼ਟਤਾ ਅਤੇ ਧਾਰਮਿਕਤਾ ਦੇ ਪ੍ਰਤੀ ਸਮਰਪਣ ਤੋਂ ਉਤਪਨ ਹੁੰਦੀ ਹੈ।

ਇਹ ਆਸ ਵਿਅਕਤ ਕਰਦੇ ਹੋਏ ਕਿਹਾ ਕਿ ਤੇਜੀ ਨਾਲ ਬਦਲਦੇ ਯੁੱਗ ਵਿੱਚ, ਗੀਤਾ ਵਿਅਕਤੀਆਂ, ਸਮਾਜਾਂ ਅਤੇ ਰਾਸ਼ਟਰਾਂ ਨੂੰ ਸ਼ਾਂਤੀ ਅਤੇ ਭਾਈਚਾਰੇ ਦੀ ਦਿਸ਼ਾ ਵਿੱਚ ਮਾਰਗਦਰਸ਼ਕ ਦਰਦੀ ਕਰਹੇਗੀ, ਉੱਪ ਰਾਸ਼ਟਰਪਤੀ ਨੇ ਇਸ ਦੀ ਸਥਾਨੀ ਪ੍ਰਸੰਗਿਕਤਾ ਦੇ ਮਹਤੱਵ ਦੇ ਬਾਰੇ ਵਿੱਚ ਦਸਿਆ। ਇਸ ਆਯੋਜਨ ਦੇ ਵਿਕਾਸ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਤੀਸਾਲ ਮਨਾਈ ਜਾਣ ਵਾਲੀ ਗੀਤਾ ਜੈਯੰਤੀ ਪਿਛਲੇ ਨੌ ਸਾਲਾਂ ਵਿੱਚ ਇੱਕ ਵਿਸ਼ਵ ਸਭਿਆਚਾਰਕ ਅਤੇ ਅਧਿਆਤਮਿਕ ਉਤਸਵ ਵਜੋ ਵਿਕਸਿਤ ਹੋਇਆ ਹੈ। 

ਉਨ੍ਹਾਂ ਨੇ ਮਹੋਤਸਵ ਨੂੰ ਕੌਮਾਂਤਰੀ ਮੰਚ 'ਤੇ ਸਥਾਪਿਤ ਕਰਨ ਅਤੇ ਹਰਿਆਣਾ ਨੂੰ ਪ੍ਰਗਤੀ ਦੀ ਨਵੀਂ ਉਚਾਈਆਂ ਵੱਲ ਲੈ ਜਾਣ ਲਈ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਵਧਾਈ ਦਿੱਤੀ।ਉੱਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਸੰਤੋਸ਼ ਵਿਅਕਤ ਕੀਤਾ ਕਿ ਕੌਮਾਂਤਰੀ ਗੀਤਾ ਮਹੋਤਸਵ ਭਗਵਾਨ ਕ੍ਰਿਸ਼ਣ ਦੇ ਗੁਣਾਂ, ਸ਼੍ਰੀਮਦਭਗਵਦ ਗੀਤਾ ਦੀ ਸਿਖਿਆਵਾਂ ਅਤੇ ਸਨਾਤਨ ਧਰਮ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਨੂੰ ਸਾਰੇ ਉਮਰ ਦੇ ਲੋਕਾਂ ਲਈ ਸਰਲ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ।

ਉਨ੍ਹਾਂ ਨੇ ਮਹੋਤਸਵ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਇੱਕ ਅਜਿਹਾ ਮੰਚ ਦਸਿਆ ਜੋ ਸਦੀਆਂ ਤੋਂ ਭਾਰਤ ਨੂੰ ਜੀਵੰਤ ਰੱਖਣ ਵਾਲੇ ਮੁੱਲਾਂ-ਧਰਮ, ਜਿਮੇਵਾਰੀ, ਆਤਮਨੁਸ਼ਾਸਨ ਅਤੇ ਵਿਸ਼ੇਸ਼ਤਾ ਦੀ ਖੋਜ ਨੂੰ ਮਜਬੂਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁੱਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਵਿਅਕਤ ਆਤਮਨਿਰਭਰ ਭਾਰਤ ਅਤੇ 2047 ਤੱਕ ਵਿਕਸਿਤ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੀ ਨੀਂਹ ਹੈ।

ਉੱਪ ਰਾਸ਼ਟਰਪਤੀ ਨੇ ਕੁਰੂਕਸ਼ੇਤਰ ਵਿਕਾਸ ਬੋਰਡ ਅਤੇ ਗੀਤਾ ਗਿਆਨ ਸੰਸਥਾਨ ਵੱਲੋਂ ਆਯੋਜਿਤ ਸਮੇਲਨ ਦੀ ਵੀ ਸ਼ਲਾਘਾ ਕੀਤੀ, ਜਿਸ ਵਿੱਚ ਪੂਰੇ ਭਾਰਤ ਦੇ ਸੰਤ, ਵਿਦਵਾਨ, ਤਕਨਾਲੋਜੀ ਮਾਹਰ, ਕਲਾਕਾਰ ਅਤੇ ਸਭਿਆਚਾਰਕ ਨੇਤਾ ਇੱਕਠਾ ਹੋਏ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਆਯੋਜਨ ਸੰਵਾਦ ਨੂੰ ਗਹਿਰਾ ਕਰਦੇ ਹਨ, ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਮਜਬੂਤ ਕਰਦੇ ਹਨ ਅਤੇ ਨੌਜੁਆਨ ਮਨ ਨੂੰ ਭਗਵਦ ਕੀਤਾ ਨੂੰ ਇੱਕ ਗ੍ਰੰਥ ਵਜੋ ਨਹੀਂ, ਗਸੋ ਹਿੰਮਤ, ਨਿਮਰਤਾ ਅਤੇ ਗਿਆਨ ਦੇ ਜੀਵੰਤ ਮਾਰਗਦਰਸ਼ਕ ਵਜੋ ਦੇਖਣ ਲਈ ਪ੍ਰੇਰਿਤ ਕਰਦੇ ਹਨ।

ਆਪਣੇ ਸੰਬੋਧਨ ਨੂੰ ਖਤਮ ਕਰਦੇ ਹੋਏ ਸ੍ਰੀ ਸੀ. ਪੀ. ਰਾਧਾਕ੍ਰਿਸ਼ਣਨ ਨੇ ਮੌਜੂਦ ਸਾਰੇ ਲੋਕਾਂ ਨੂੰ ਭਗਵਦ ਗੀਤਾ ਦੀ ਸਿਖਿਆਵਾਂ ਨੂੰ ਆਤਮਸਾਤ ਕਰਨ, ਧਰਮ ਅਨੁਸਾਰ ਕੰਮ ਕਰਨ, ਗਿਆਨ ਪ੍ਰਾਪਤ ਕਰਨ, ਸ਼ਾਂਤੀ ਨੂੰ ਅਪਨਾਉਣ ਅਤੇ ਮਨੁੱਖਤਾ ਦੀ ਭਲਾਈ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਕੁਰੂਕਸ਼ੇਤਰ ਵਿੱਚ ਮਾਂ ਭਦਰਕਾਲੀ ਸ਼ਕਤੀਪੀਠ ਮੰਦਿਰ ਦਾ ਦੌਰਾ ਕੀਤਾ ਅਤੇ ਪੂਜਾ-ਅਰਚਣਾ ਕੀਤੀ।

 

Tags: CP Radhakrishnan , Chandrapuram Ponnusami Radhakrishnan , Vice President of India , BJP , Bharatiya Janata Party , Nayab Singh Saini , Chief Minister of Haryana , BJP Haryana , Kurukshetra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD