Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਕੌਮਾਂਤਰੀ ਸਾਹਿਤਕ ਮੰਚ (ਰਜਿ:) ਵੱਲੋਂ ਕਾਵਿ-ਪੁਸਤਕ ‘ਚਿੱਟੇ ਪ੍ਰਛਾਵੇਂ’ ਲੋਕ ਅਰਪਣ

Language Department Punjab, Punjabi Bhasha Vibhag, Bhasha Vibhag, Punjabi Bhasha Vibhag Mohali, Kulwant Singh Mohali, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 28 Nov 2025

Last updated on: Nov 29, 2025, 15:01 IST

ਬੀਤੀ ਸ਼ਾਮ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਕੌਮਾਂਤਰੀ ਸਾਹਿਤਕ ਮੰਚ (ਰਜਿ:) ਵੱਲੋਂ  ਗ਼ਜ਼ਲਕਾਰ ਭੁਪਿੰਦਰ ਸਿੰਘ ਬੇਕਸ ਦੀ ਦੂਜੀ ਕਾਵਿ ਪੁਸਤਕ ‘ਚਿੱਟੇ ਪ੍ਰਛਾਵੇਂ’ ਨੂੰ ਲੋਕ ਅਰਪਣ ਕੀਤਾ  ਗਿਆ। ਪ੍ਰੋਗਰਾਮ ਦਾ ਆਰੰਭ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। 

ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਐੱਮ.ਐੱਲ.ਏ., ਸਮਰੱਥ ਕਵੀ ਅਤੇ ਆਲੋਚਕ ਪ੍ਰੋ. ਸੁਖਦੇਵ ਸਿੰਘ ਸਿਰਸਾ, ਪ੍ਰੋ. ਸੁਰਜੀਤ ਜੱਜ, ਡਾ: ਗੁਰਮਿੰਦਰ ਸਿੱਧੂ, ਪ੍ਰੈਸ ਕਲੱਬ ਮੋਹਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਤੇ ਪੁਸਤਕ ਦੇ ਲੇਖਕ ਭੁਪਿੰਦਰ ਬੇਕਸ ਸ਼ਾਮਿਲ ਸਨ। ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਮਨੁੱਖ ਨੂੰ ਅਗਾਊਂ ਸਮੇਂ ਅੰਦਰ ਪ੍ਰਫੁੱਲਿਤ ਕਰਨ ਲਈ ‘ਚਿੱਟੇ ਪ੍ਰਛਾਵੇਂ’ ਵਰਗੀ ਸ਼ਾਇਰੀ ਦੀ ਲੋੜ ਹੈ। 

ਉਹਨਾਂ ਭਵਿੱਖ ਵਿੱਚ ਵੀ ਮੰਚ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਪ੍ਰੇਰਿਆ। ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਪੁਸਤਕ ’ਤੇ ਚਰਚਾ ਕਰਦਿਆਂ ਅਜੋਕੇ ਦੌਰ ਦੀ ਸ਼ਾਇਰੀ ’ਤੇ ਨਿੱਠ ਕੇ ਚਰਚਾ ਕੀਤੀ ’ਤੇ ‘ਚਿੱਟੇ ਪ੍ਰਛਾਵੇਂ’ ਦੀ ਸ਼ਾਇਰੀ ਦੀ ਮੁੱਖ ਸੁਰ ਮੁਹੱਬਤ ਨੂੰ ਕਬੂਲ ਕਰਦਿਆਂ ਲੇਖਕ ਨੂੰ ਥਾਪੜਾ ਵੀ ਦਿੱਤਾ।

ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਹੁਣ ਪੰਜਾਬੀ ਗਜ਼ਲ ਉਰਦੂ ਦੇ ਪ੍ਰਭਾਵ ਤੋਂ ਮੁਕੰਮਲ ਮੁਕਤ ਹੋ ਚੁੱਕੀ ਹੈ ਅਤੇ ਆਪਣੀਆਂ ਪੈੜਾਂ ਖੁ਼ਦ ਬਣਾ ਰਹੀ ਹੈ। ਉਹਨਾਂ ਮੰਚ ਵੱਲੋਂ ਉਲੀਕੇ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ। ਸੁਖਦੇਵ ਸਿੰਘ ਪਟਵਾਰੀ ਨੇ ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਦੀ ਸ਼ਲਾਘਾ ਕਰਦਿਆਂ ਉਹਨਾਂ ਵੱਲੋਂ ਸਮਾਜ ਦੀ ਸੇਵਾ ਉੱਤੇ ਭਰਪੂਰ ਚਾਨਣਾ ਪਾਇਆ।

ਇਸ ਸਮੇਂ ਡਾ. ਗੁਰਮਿੰਦਰ ਸਿੱਧੂ ਨੇ ਪੁਸਤਕ ਉੱਤੇ ਭਾਵ ਪੂਰਤ ’ਤੇ ਪੜਚੋਲਵਾਂ ਪੇਪਰ ਪੜ੍ਹਦਿਆਂ ਪੁਸਤਕ ਵਿੱਚੋਂ ਕਈ ਸ਼ੇਅਰਾਂ ਦਾ ਹਵਾਲਾ ਦਿੰਦਿਆਂ ਪੁਸਤਕ ਨੂੰ ਮੁਹੱਬਤੀ ਸਿਰਨਾਵਿਆਂ ਦਾ ਸੁਨੇਹਾ ਐਲਾਨਿਆ। ਇਸ ਤੋਂ ਬਾਅਦ ਗਾਇਕ ਸੁਰਖਾਬ ਨੇ ਕਾਵਿ ਪੁਸਤਕ  ‘ਚਿੱਟੇ ਪ੍ਰਛਾਵੇਂ’ ’ਚੋਂ  ਮਿੱਠੀ ਸੁਰਮਈ ਅਤੇ ਬੁਲੰਦ ਅਵਾਜ਼ ਦਾ ਜਾਦੂ ਬਿਖੇਰਦਿਆਂ ਗੀਤ ‘ਆ ਮਿਲ ਰਾਂਝਣਾ’, ਜਗਤਾਰ ਸਿੰਘ ਜੋਗ ਨੇ ਗਜ਼ਲ ‘ਦਿਲ ਦੇ ਮਹਿਰਮ’ ਅਤੇ ਬੀਬਾ ਜਤਿੰਦਰ ਕੌਰ ਨੇ ਟੱਪੇ ਗਾ ਕੇ ਖੂਬ ਰੰਗ ਬੰਨ੍ਹਿਆ।

ਹਾਜ਼ਰ ਕਵੀਆਂ ’ਤੇ ਅਧਾਰਿਤ ਕਵੀ ਦਰਬਾਰ ਦਾ ਅਗਾਜ਼ ਕਰਦਿਆਂ ਗ਼ਜ਼ਲਕਾਰ ਰਮਨ ਸੰਧੂ ਨੇ ਖੂਬਸੂਰਤ ਸ਼ੇਅਰ ਕਹੇ, ਸ਼ਾਇਰ ਸ਼ਬਦੀਸ਼ ਨੇ ਤਰੰਨੁਮ ਵਿੱਚ ਗਜ਼ਲ ਸੁਣਾਈ, ਅਮਰਜੀਤ ਪਟਿਆਲਵੀ ਨੇ ਸ਼ਾਹਿਰਾਨਾ ਅੰਦਾਜ਼ ਵਿੱਚ ਵਧੀਆ ਸ਼ੇਅਰ ਕਹੇ, ਪਿਆਰਾ ਸਿੰਘ ਰਾਹੀ ਨੇ ਗਜ਼ਲ, ਬਾਬੂ ਰਾਮ ਦੀਵਾਨਾ ਨੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਨਜ਼ਮ ਕਹੀ, ਕੁਲਦੀਪ ਦੀਪ ਨੇ ਗੀਤ, ਸਰਵਨ ਸਾਬਰ ਤੇ ਹਰਜੀਤ ਸਿੰਘ ਨੇ ਆਪਣੀ ਹਾਜਰੀ ਲਗਵਾਈ।

ਮੰਚ ਵੱਲੋਂ ਡਾ. ਗੁਰਮਿੰਦਰ ਸਿੱਧੂ ਨੂੰ ਦੀਵਾਨ ਸਿੰਘ ਮਹਿਰਮ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ। ਗੁਰਨਾਮ ਕੰਵਰ ਨੇ ਡਾ. ਸਿੱਧੂ ਲਈ ਸਨਮਾਨ ਪੱਤਰ ਵੀ ਪੜ੍ਹਿਆ। ਮੰਚ ਵੱਲੋਂ ਸੁਖਦੇਵ ਸਿੰਘ ਪਟਵਾਰੀ, ਡਾ. ਅਨਿਲ ਅੰਗਰਿਸ਼ ਤੇ ਡਾ. ਮਨਜਿੰਦਰ ਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ।

ਵਿਚਾਰ ਚਰਚਾ ਵਿੱਚ ਸਰਵ ਸ਼੍ਰੀ ਗੁਰਨਾਮ ਕੰਵਰ, ਸੁਖਦੇਵ ਸਿੰਘ ਪਟਵਾਰੀ, ਡਾ. ਅਨਿਲ ਅੰਗਰਿਸ਼, ਡਾ. ਮਨਜਿੰਦਰ ਗਿੱਲ, ਡਾ. ਅਵਤਾਰ ਸਿੰਘ ਪਤੰਗ ’ਤੇ ਪਾਲ ਅਜਨਬੀ ਸ਼ਾਮਿਲ ਹੋਏ। ਅੰਤ ਵਿੱਚ ਭੁਪਿੰਦਰ ਸਿੰਘ ਬੇਕਸ ਨੇ ਸਾਰੇ ਬੁੱਧੀਜੀਵੀਆਂ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ’ਤੇ ਕੁੱਝ ਸ਼ੇਅਰ ਤਰੰਨੁਮ ਵਿੱਚ ਕਹੇ।

ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਸਾਹਿਤ ਚਿੰਤਨ ਦੇ ਮੁੱਖੀ ਸਰਦਾਰਾ ਸਿੰਘ ਚੀਮਾ, ਸ਼੍ਰੀਮਤੀ ਊਸ਼ਾ ਕੰਵਰ, ਡਾ. ਬਲਦੇਵ ਖਹਿਰਾ, ਹਰਜਿੰਦਰ ਸਿੰਘ, ਤਰਨਪ੍ਰੀਤ, ਸੁਖਜੀਤ ਕੌਰ, ਮਨਜੀਤ ਸਿੰਘ, ਜਗਜੀਤ ਸਿੰਘ ’ਤੇ ਗੁਰਜੀਤ ਕੌਰ ਬੇਕਸ ਵੀ ਸ਼ਾਮਲ ਹੋਏ। ਮੰਚ ਦਾ ਸੰਚਾਲਨ ਸ਼ਾਇਰ ਪੱਤਰਕਾਰ ‘ਤੇ ਗ਼ਜ਼ਲਗੋ ਸ੍ਰ. ਥੰਮਣ ਸਿੰਘ ਸੈਣੀ ਨੇ ਬਾਖ਼ੂਬੀ ਨਿਭਾਇਆ।

 

Tags: Language Department Punjab , Punjabi Bhasha Vibhag , Bhasha Vibhag , Punjabi Bhasha Vibhag Mohali , Kulwant Singh Mohali , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD