ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਲਕਾ ਮਹਿਲ ਕਲਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਅਤੇ ਆਉਂਦੇ ਸਮੇਂ ਵੀ ਲਗਾਤਾਰ ਵਿਕਾਸ ਕਾਰਜ ਕਰਵਾਏ ਜਾਣਗੇ। ਇਹ ਪ੍ਰਗਟਾਵਾ ਵਿਧਾਇਕ ਮਹਿਲ ਕਲਾਂ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਦੇ ਚੇਅਰਮੈਨ ਸ. ਕੁਲਵੰਤ ਸਿੰਘ ਪੰਡੋਰੀ ਨੇ ਹਲਕੇ ਵਿਚ 4.36 ਕਰੋੜ ਦੀ ਲਾਗਤ ਵਾਲੀਆਂ 22.80 ਕਿਲੋਮੀਟਰ ਲੰਬਾਈ ਦੀਆਂ 5 ਲਿੰਕ ਸੜਕਾਂ ਦੇ ਕੰਮਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ 204.46 ਲੱਖ ਦੀ ਲਾਗਤ ਨਾਲ, ਪੱਖੋ ਮੋਗਾ ਰੋਡ ਤੋਂ ਬਖ਼ਤਗੜ੍ਹ, 112.32 ਲੱਖ ਦੀ ਲਾਗਤ ਨਾਲ ਬੱਖ਼ਤਗੜ੍ਹ ਤੋਂ ਰਾਏਸਰ, 63.74 ਲੱਖ ਦੀ ਲਾਗਤ ਨਾਲ ਠੀਕਰੀਵਾਲ ਤੋਂ ਵਜੀਦਕੇ ਕਲਾਂ, 18.59 ਲੱਖ ਦੀ ਲਾਗਤ ਨਾਲ ਫ਼ਿਰਨੀ ਤੋਂ ਪਿੰਡ ਨਾਈਵਾਲ ਅਤੇ 37.33 ਲੱਖ ਦੀ ਲਾਗਤ ਨਾਲ ਚੀਮਾ ਤੋਂ ਨਾਈਵਾਲ ਸੜਕਾਂ ਦੇ ਮੁਰੰਮਤ ਦਾ ਕੰਮ ਹੋਵੇਗਾ।
ਓਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਹਿਲ ਕਲਾਂ ਹਲਕੇ ਵਿਚ ਕਰੋੜਾਂ ਰੁਪਏ ਖ਼ਰਚ ਕੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਆਉਂਦੇ ਸਮੇਂ ਵੀ ਵਿਕਾਸ ਕਾਰਜ ਜਾਰੀ ਰਹਿਣਗੇ।