Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਆਈਐੱਮਟੈੱਕ ਵਲੋਂ ਸੀਐੱਸਆਈਆਰ-ਸੱਦਾ ਇਨਡੋਰ ਸਪੋਰਟਸ ਟੂਰਨਾਮੈਂਟ 2025 ਦਾ ਸ਼ੁਭਾਰੰਭ

Pargat Singh, Congress, Punjab Congress, Punjab, Institute of Microbial Technology, IMTECH, CSIR Invitational Indoor Sports Tournament 2025, Prerna Puri, CSIR Sports Promotion Board, SPB

Web Admin

Web Admin

5 Dariya News

ਚੰਡੀਗੜ੍ਹ , 11 Nov 2025

Last updated on: Nov 12, 2025, 11:54 IST

ਇੰਸਟੀਟਿਊਟ ਔਫ਼ ਮਾਈਕਰੋਬੀਅਲ ਤਕਨਾਲੋਜੀ (ਆਈਐੱਮਟੈੱਕ), ਚੰਡੀਗੜ੍ਹ ਦੇ ਸਟਾਫ਼ ਕਲੱਬ ਵੱਲੋਂ ਸੀਐੱਸਆਈਆਰ ਸਪੋਰਟਸ ਪ੍ਰਮੋਸ਼ਨ ਬੋਰਡ (ਐੱਸਪੀਬੀ) ਦੇ ਤੱਤਵਾਧਾਨ ਵਿੱਚ ਆਯੋਜਿਤ ਸੀਐੱਸਆਈਆਰ-ਸੱਦਾ ਇਨਡੋਰ ਸਪੋਰਟਸ ਟੂਰਨਾਮੈਂਟ 2025 ਦਾ ਸ਼ੁਭਾਰੰਭ ਕੀਤਾ ਗਿਆ। ਇਹ ਟੂਰਨਾਮੈਂਟ 11 ਤੋਂ 14 ਨਵੰਬਰ 2025 ਤੱਕ ਆਯੋਜਿਤ ਹੋ ਰਿਹਾ ਹੈ, ਜਿਸ ਵਿੱਚ ਦੇਸ਼ਭਰ ਦੀਆਂ ਵੱਖ-ਵੱਖ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਿਆਂ, ਜਨਤਕ ਉਪਕ੍ਰਮਾਂ ਅਤੇ ਟ੍ਰਾਈਸਿਟੀ ਦੇ ਸੰਸਥਾਨਾਂ ਦੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। 

ਇਸਦਾ ਉਦੇਸ਼ ਫ਼ਿਟਨੈੱਸ, ਟੀਮਵਰਕ ਅਤੇ ਸੌਹਾਰਦ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਹੈ।   ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਖੇਡ ਵਿਭਾਗ ਸਕੱਤਰ, ਸੁਸ਼੍ਰੀ ਪ੍ਰੇਰਨਾ ਪੁਰੀ, ਆਈਏਐੱਸ ਨੇ ਪ੍ਰੋਗਰਾਮ ਵਿੱਚ ਸ਼ਮੂਲਿਅਤ ਕੀਤੀ। ਉਨ੍ਹਾਂ ਨਾਲ ਵਿਸੇਸ਼ ਮਹਿਮਾਨ ਵਜੋਂ ਪਦਮਸ਼੍ਰੀ ਪਰਗਟ ਸਿੰਘ, ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਤਿੰਨ ਵਾਰ ਦੇ ਓਲੰਪਿਕ ਕਪਤਾਨ, ਨੇ ਮੰਚ ਦੀ ਸ਼ੋਭਾ ਵਧਾਈ। 

ਪ੍ਰੋਗਰਾਮ ਵਿੱਚ ਡਾ. ਸੰਜੀਵ ਖੋਸਲਾ, ਨਿਰਦੇਸ਼ਕ, ਸੀਐੱਸਆਈਆਰ–ਆਈਐੱਮਟੈੱਕ, ਪ੍ਰੋ. ਸ਼ਾਂਤਨੂ ਭੱਟਾਚਾਰੀਆ, ਨਿਰਦੇਸ਼ਕ, ਸੀਐੱਸਆਈਆਰ–ਸੀਐੱਸਆਈਓ ਅਤੇ ਡਾ. ਅਨੁਰਾਧਾ ਮਾਧੁਕਰ, ਸਕੱਤਰ, ਸੀਐੱਸਆਈਆਰ ਸਪੋਰਟਸ ਪ੍ਰਮੋਸ਼ਨ ਬੋਰਡ ਵੀ ਮੌਜੂਦ ਰਹੇ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸੁਸ਼੍ਰੀ ਪ੍ਰੇਰਨਾ ਪੁਰੀ ਨੇ ਕਿਹਾ ਕਿ ਖੇਡ ਚਰਿੱਤਰ ਨਿਰਮਾਣ ਦੇ ਨਾਲ-ਨਾਲ ਇੱਕ ਸਿਹਤਮੰਦ ਰਾਸ਼ਟਰ ਦੇ ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 

ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਨਿਯਮਿਤ ਤੌਰ ‘ਤੇ ਖੇਡ ਤੇ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵਿਸੇਸ਼ ਮਹਿਮਾਨ ਪਦਮਸ਼੍ਰੀ ਪਰਗਟ ਸਿੰਘ ਨੇ ਖੇਡਾਂ ਨੂੰ ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਆਪਸੀ ਸਤਿਕਾਰ ਦਾ ਅਧਾਰ ਦੱਸਦੇ ਹੋਏ ਕਿਹਾ ਕਿ ਅਜਿਹੇ ਆਯੋਜਨਾਂ ਤੋਂ ਕਰਮਚਾਰੀਆਂ ਨੂੰ ਵਿਅਸਤ ਵਪਾਰਕ ਜੀਵਨ ਨਾਲ ਖੇਡ ਅਤੇ ਫ਼ਿਟਨੈੱਸ ਗਤੀਵਿਧੀਆਂ ਦਾ ਸੰਤੁਲਨ ਬਣਾਉਣ ਵਿੱਚ ਮਦਦ ਮਿਲਦੀ ਹੈ। 

ਉਨ੍ਹਾਂ ਨੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਸਰੀਰਕ ਰੂਪ ਵਿੱਚ ਸਰਗਰਮ ਰਹਿਣ ਤੇ ਆਊਟਡੋਰ ਗਤੀਵਿਧੀਆਂ ਵਿੱਚ ਸਮਾਂ ਦੇਣ ਦੀ ਪ੍ਰੇਰਨਾ ਦਿੱਤੀ। ਡਾ. ਸੰਜੀਵ ਖੋਸਲਾ ਨੇ ਆਪਣੇ ਉਦਘਾਟਨ ਸੰਬੋਧਨ ਵਿੱਚ ਆਯੋਜਨ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇਨਡੋਰ ਖੇਡ ਪ੍ਰਤੀਯੋਗਿਤਾ ਡਾ. ਹੁਸੈਨ ਜ਼ਹੀਰ, ਡਾ. ਐੱਮ.ਜੀ.ਕੇ. ਮੇਨਨ, ਡਾ. ਏ.ਪੀ. ਮਿਤਰਾ ਅਤੇ ਡਾ. ਜੀ.ਐੱਸ. ਸਿੱਧੂ ਵਰਗੇ ਭਾਰਤ ਦੇ ਪ੍ਰਸਿੱਧ ਵਿਗਿਆਨੀਆਂ ਦੀ ਯਾਦ ਨੂੰ ਸਮਰਪਿਤ ਹੈ। 

ਟੂਰਨਾਮੈਂਟ ਵਿੱਚ ਬੈਡਮਿੰਟਨ, ਟੇਬਲ ਟੈਨਿਸ, ਚੈੱਸ ਅਤੇ ਬ੍ਰਿਜ ਵਰਗੇ ਪ੍ਰਸਿਧ ਇਨਡੋਰ ਖੇਡ ਸ਼ਾਮਲ ਹਨ, ਜਿਨ੍ਹਾਂ ਵਿੱਚ 20 ਟੀਮਾਂ ਦੇ 120 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਪ੍ਰਤੀਯੋਗਿਤਾ ਵਿਗਿਆਨੀਆਂ ਅਤੇ ਕਰਮਚਾਰੀਆਂ ਨੂੰ ਪ੍ਰਯੋਗਸ਼ਾਲਾ ਤੋਂ ਪਰੇ ਏਕਜੁਟਤਾ ਅਤੇ ਖੇਡ ਦੀ ਭਾਵਨਾ ਵਿਕਸਿਤ ਕਰਨ ਦਾ ਮੰਚ ਪ੍ਰਦਾਨ ਕਰਦੀ ਹੈ।  

ਟੂਰਨਾਮੈਂਟ ਦੇ ਸੰਯੋਜਕ ਅਤੇ ਪ੍ਰਧਾਨ ਵਿਗਿਆਨੀ ਡਾ. ਵੀ. ਵੈਂਕਟ ਰਮਣ ਨੇ ਸਾਰੇ ਸੀਐੱਸਆਈਆਰ ਸੰਸਥਾਨਾਂ, ਸਪੋਰਟਸ ਪ੍ਰਮੋਸ਼ਨ ਬੋਰਡ, ਪ੍ਰਾਯੋਜਕਾਂ ਅਤੇ ਆਈਐੱਮਟੈੱਕ ਸਟਾਫ਼ ਕਲੱਬ ਦੇ ਸਹਿਯੋਗ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਆਉਣ ਵਾਲੇ ਤਿੰਨ ਦਿਨਾਂ ਤੱਕ ਰੋਮਾਂਚਕ ਮੁਕਾਬਲੇ ਅਤੇ ਯਾਦਗਾਰ ਖੇਡ ਪਲ ਵੇਖਣ ਨੂੰ ਮਿਲਣਗੇ।  

ਸੀਐੱਸਆਈਆਰ–ਆਈਐੱਮਟੈੱਕ, 1984 ਵਿੱਚ ਸੀਐੱਸਆਈਆਰ ਦੇ ਅਧੀਨ ਸਥਾਪਿਤ ਇੱਕ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਹੈ, ਜਿਸਦਾ ਉਦੇਸ਼ ਮੂਲ ਵਿਗਿਆਨਕ ਖੋਜਾਂ ‘ਤੇ ਆਧਾਰਿਤ ਟ੍ਰਾਂਸਲੇਸ਼ਨਲ ਈਕੋਸਿਸਟਮ ਨੂੰ ਵਿਕਸਿਤ ਕਰਨਾ ਅਤੇ ਸਿਹਤ ਤੇ ਉਦਯੋਗਿਕ ਖੇਤਰ ਦੀਆਂ ਚੁਣੌਤੀਆਂ ਦਾ ਸਮਾਧਾਨ ਅਤਿ-ਆਧੁਨਿਕ ਤਕਨੀਕਾਂ ਤੇ ਪਲੇਟਫਾਰਮਾਂ ਦੇ ਰਾਹੀਂ ਪ੍ਰਦਾਨ ਕਰਨਾ ਹੈ।

 

Tags: Pargat Singh , Congress , Punjab Congress , Punjab , Institute of Microbial Technology , IMTECH , CSIR Invitational Indoor Sports Tournament 2025 , Prerna Puri , CSIR Sports Promotion Board , SPB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD