ਟੀ.ਬੀ. ਮੁਕਤ ਭਾਰਤ ਅਭਿਆਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਵੱਲੋਂ ਇੱਕ ਮਹੱਤਵਪੂਰਣ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਦੇਸ਼ ਪ੍ਰਧਾਨ ਜਿਤੇੰਦਰ ਪਾਲ ਮਲਹੋਤਰਾ ਨੇ ਉਦਯੋਗਪਤੀ ਚੰਦਰ ਵਰਮਾ ਅਤੇ ਸੰਦੀਪ ਵਰਮਾ ਦੇ ਨਾਲ ਮਿਲ ਕੇ 200 ਟੀ.ਬੀ. ਮਰੀਜ਼ਾਂ ਨੂੰ ਪੋਸ਼ਣ ਯੁਕਤ ਆਹਾਰ ਕਿੱਟਾਂ ਵੰਡੀਆਂ। ਉਦਯੋਗਪਤੀ ਚੰਦਰ ਵਰਮਾ ਅਤੇ ਸੰਦੀਪ ਵਰਮਾ ਨੇ ਇਸ ਸਮਾਜਿਕ ਉਪਰਾਲੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਸਥ ਅਤੇ ਸ਼ਕਤੀਸ਼ਾਲੀ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਭਾਜਪਾ ਚੰਡੀਗੜ੍ਹ ਦਾ ਇੱਕ ਸ਼ਲਾਘਾਯੋਗ ਕਦਮ ਹੈ।
ਇਹ ਪ੍ਰੋਗਰਾਮ ਤਿੰਨ ਥਾਵਾਂ ਤੇ ਆਯੋਜਿਤ ਕੀਤਾ ਗਿਆ -ਮਲੋਯਾ ਡਿਸਪੈਂਸਰੀ, ਦਾਦੂ ਮਾਜਰਾ ਡਿਸਪੈਂਸਰੀ ਅਤੇ ਸੈਕਟਰ 56 ਪਲਸੋਰਾ ਵਿਖੇ ਡਿਸਪੈਂਸਰੀ। ਇਸ ਮੌਕੇ ਤੇ ਡਾ. ਸ਼ੇਖਰ ਸ਼ਰਮਾ (ਟੀ.ਬੀ. ਕੋਆਰਡੀਨੇਟਰ, ਜਨਰਲ ਹਸਪਤਾਲ ਸੈਕਟਰ 16), ਡਾ. ਮਾਲਾ (ਇੰਚਾਰਜ, ਦਾਦੂ ਮਾਜਰਾ ਡਿਸਪੈਂਸਰੀ), ਡਾ. ਹੇਮਲਤਾ (ਐਮ.ਓ. ਇੰਚਾਰਜ, ਸੈਕਟਰ 56 ਡਿਸਪੈਂਸਰੀ) ਅਤੇ ਡਾ. ਅਮਨਦੀਪ ਕੌਰ (ਐਮ.ਓ. ਇੰਚਾਰਜ, ਮਲੋਯਾ ਡਿਸਪੈਂਸਰੀ) ਮੌਜੂਦ ਸਨ।
ਇਹ ਸਮਾਗਮ ਭਾਜਪਾ ਮੈਡੀਕਲ ਸੈੱਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰਦੇਸ਼ ਪ੍ਰਧਾਨ ਜਿਤੇੰਦਰ ਪਾਲ ਮਲਹੋਤਰਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਟੀ.ਬੀ. ਮੁਕਤ ਅਤੇ ਉਭਰਦਾ ਭਾਰਤ, ਅਤੇ ਭਾਜਪਾ ਚੰਡੀਗੜ੍ਹ ਇਸ ਦਿਸ਼ਾ ਵਿੱਚ ਪੱਕੇ ਕਦਮ ਚੁੱਕ ਰਹੀ ਹੈ।” ਉਨ੍ਹਾਂ ਦੱਸਿਆ ਕਿ ਭਾਜਪਾ ਚੰਡੀਗੜ੍ਹ ਨੇ 200 ਟੀ.ਬੀ. ਮਰੀਜ਼ਾਂ ਨੂੰ ਗੋਦ ਲਿਆ ਹੈ, ਜਿਨ੍ਹਾਂ ਨੂੰ ਛੇ ਮਹੀਨਿਆਂ ਤੱਕ ਮੁਫ਼ਤ ਪੋਸ਼ਣ ਕਿੱਟਾਂ ਦਿੱਤੀਆਂ ਜਾਣਗੀਆਂ। ਇਹ ਵੰਡ ਮੁਹਿੰਮ ਦਾ ਦੂਜਾ ਚਰਨ ਸੀ।
ਇਸ ਮੌਕੇ ਤੇ ਭਾਜਪਾ ਮੈਡੀਕਲ ਸੈੱਲ ਦੇ ਪ੍ਰਧਾਨ ਲਲਿਤ ਤਕਿਆਰ, ਪ੍ਰਦੇਸ਼ ਮੀਡੀਆ ਇੰਚਾਰਜ ਰਵੀ ਰਾਵਤ, ਜ਼ਿਲ੍ਹਾ ਪ੍ਰਧਾਨ ਰੇਖਾ ਸੂਦ, ਜ਼ਿਲ੍ਹਾ ਉਪ ਪ੍ਰਧਾਨ ਸੰਜੈ ਟਾਂਕ, ਦੀਪਕ ਪਾਠਕ, ਵਿਕਾਸ ਬੰਸਲ, ਸੰਜੈ ਅਰੋੜਾ, ਮੀਨਾ ਚੱਢਾ ਅਤੇ ਅਨੂ ਸਿੰਗਲਾ ਸਮੇਤ ਕਈ ਕਰਮਚਾਰੀ ਤੇ ਮੈਡੀਕਲ ਅਧਿਕਾਰੀ ਮੌਜੂਦ ਸਨ। ਭਾਜਪਾ ਚੰਡੀਗੜ੍ਹ ਦਾ ਇਹ ਉਪਰਾਲਾ ਸਮਾਜ ਦੇ ਕਮਜ਼ੋਰ ਵਰਗਾਂ ਤੱਕ ਸਿਹਤ ਸੁਰੱਖਿਆ ਤੇ ਪੋਸ਼ਣ ਸਹਾਇਤਾ ਪਹੁੰਚਾਉਣ ਦਾ ਪ੍ਰਤੀਕ ਹੈ, ਜੋ ਪ੍ਰਧਾਨ ਮੰਤਰੀ ਦੇ ਟੀ.ਬੀ. ਮੁਕਤ ਭਾਰਤ 2025 ਦੇ ਟੀਚੇ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।