Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰਵਾਇਤੀ ਦਵਾਈ ਦੀ ਵਧਦੀ ਪ੍ਰਾਸੰਗਿਕਤਾ : ਪ੍ਰਤਾਪਰਾਓ ਜਾਧ

ਜਲਵਾਯੂ ਪਰਿਵਰਤਨ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੇ ਦੌਰ ਵਿੱਚ ਪ੍ਰਾਚੀਨ ਚਿਕਿਤਸਾ ਵਿਧੀ ਸਥਾਈ ਹੈਲਥ ਕੇਅਰ ਸਮਾਧਾਨ ਪ੍ਰਦਾਨ ਕਰ ਸਕਦੀ ਹੈ

 Prataprao Jadhav, Prataprao Ganpatrao Jadhav, BJP, Bharatiya Janata Party, Ministry of AYUSH

5 Dariya News

5 Dariya News

5 Dariya News

ਚੰਡੀਗੜ੍ਹ , 14 Oct 2025

Last updated on: Oct 15, 2025, 13:50 IST

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰਿਪੋਰਟ ਦੇ ਅਨੁਸਾਰ, ਇਸ ਦੇ 88 ਪ੍ਰਤੀਸ਼ਤ ਮੈਂਬਰ ਦੇਸ਼ਾਂ - 194 ਦੇਸ਼ਾਂ ਵਿੱਚੋਂ 170 - ਵਿੱਚ ਰਵਾਇਤੀ ਇਲਾਜ ਦਾ ਪ੍ਰਚਲਨ ਹੈ। ਵਿਸ਼ੇਸ਼ ਤੌਰ 'ਤੇ ਹੇਠਲੇ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ, ਇਹ ਇਲਾਜ ਪ੍ਰਣਾਲੀ ਆਪਣੀ ਪਹੁੰਚਯੋਗਤਾ ਅਤੇ ਕਿਫਾਇਤੀ ਸੇਵਾ ਦੇ ਕਾਰਨ ਅਰਬਾਂ ਲੋਕਾਂ ਲਈ ਸਿਹਤ ਸੇਵਾ ਦਾ ਮੁਢਲਾ ਰੁਪ  ਬਣੀ ਹੋਈ ਹੈ। ਹਾਲਾਂਕਿ, ਇਸ ਦਾ ਮਹੱਤਵ ਇਲਾਜ ਤੋਂ ਅੱਗੇ ਵਧ ਕੇ  ਜੈਵ ਵਿਭਿੰਨਤਾ ਸੁਰੱਖਿਆ, ਪੋਸ਼ਣ ਸੁਰੱਖਿਆ ਅਤੇ ਸਥਾਈ ਆਜੀਵਿਕਾ ਨੂੰ ਹੁਲਾਰਾ ਦੇਣ ਤੱਕ ਵਿਸਤ੍ਰਿਤ  ਹੈ।

ਵਪਾਰਕ ਰੁਝਾਨ ਦਿਖਾਉਂਦੇ ਹਨ ਕਿ ਲੋਕ ਇਸ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ। ਮਾਹਿਰਾਂ ਦਾ ਅਨੁਮਾਨ ਹੈ ਕਿ ਵਿਸ਼ਵਵਿਆਪੀ ਰਵਾਇਤੀ ਇਲਾਜ ਬਜ਼ਾਰ 2025 ਤੱਕ 10 ਪ੍ਰਤੀਸ਼ਤ -20 ਪ੍ਰਤੀਸ਼ਤ ਦੀ ਸਾਲਾਨਾ ਵਾਧਾ ਦਰ ਦੇ ਨਾਲ 583 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਚੀਨ ਦਾ ਰਵਾਇਤੀ ਇਲਾਜ ਖੇਤਰ 122.4 ਅਰਬ ਡਾਲਰ, ਆਸਟ੍ਰੇਲੀਆ ਦਾ ਹਰਬਲ ਔਸ਼ਧੀ ਉਦਯੋਗ 3.97 ਅਰਬ ਡਾਲਰ ਅਤੇ ਭਾਰਤ ਦਾ ਆਯੁਰਵੇਦ, ਯੋਗ ਅਤੇ ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ (ਆਯੁਸ਼) ਖੇਤਰ 43.4 ਅਰਬ ਡਾਲਰ ਦੀ ਕੀਮਤ ਦਾ ਹੈ।

ਇਹ ਵਿਸਤਾਰ ਸਿਹਤ ਸੇਵਾ ਦਰਸ਼ਨ ਵਿੱਚ ਇੱਕ ਬੁਨਿਆਦੀ ਤਬਦੀਲੀ ਨੂੰ ਦਰਸਾਉਂਦਾ ਹੈ - ਪ੍ਰਤੀਕਿਰਿਆਤਮਕ ਇਲਾਜ ਮਾਡਲ ਤੋਂ ਸਰਗਰਮ, ਨਿਵਾਰਕ ਦ੍ਰਿਸ਼ਟੀਕੋਣਾਂ ਵੱਲ, ਜੋ ਸਿਰਫ਼ ਲੱਛਣਾਂ ਦੀ ਬਜਾਏ ਮੂਲ ਕਾਰਨਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਭਾਰਤ ਦਾ ਆਯੁਰਵੈਦਿਕ ਪਰਿਵਰਤਨ ਭਾਰਤ ਦੇ ਰਵਾਇਤੀ ਇਲਾਜ ਖੇਤਰ ਵਿੱਚ ਜ਼ਿਕਰਯੋਗ ਪਰਿਵਰਤਨ ਆਇਆ ਹੈ। 

92,000 ਤੋਂ ਵੱਧ ਸੂਖਮ, ਛੋਟੇ ਅਤੇ ਮੱਧ ਉਦਯੋਗ ਵਾਲੇ ਆਯੁਸ਼ ਉਦਯੋਗ ਦਾ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਲਗਭਗ ਅੱਠ ਗੁਣਾ ਵਿਸਥਾਰ ਹੋਇਆ ਹੈ। ਮੈਨੂਫੈਕਚਰਿੰਗ ਖੇਤਰ ਦਾ ਰੈਵੇਨਿਊ 2014-15 ਦੇ 21,697 ਕਰੋੜ ਕਰੋੜ ਰੁਪਏ ਤੋਂ ਵੱਧ ਕੇ ਮੌਜੂਦਾ ਸਮੇਂ ਵਿੱਚ 1.37 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ, ਜਦੋਂ ਕਿ ਸੇਵਾ ਖੇਤਰ ਨੇ 1.67 ਲੱਖ ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਹੈ।

ਭਾਰਤ ਹੁਣ 150 ਤੋਂ ਜ਼ਿਆਦਾ ਦੇਸ਼ਾਂ ਨੂੰ 1.54 ਅਰਬ ਡਾਲਰ ਦੀ ਕੀਮਤ ਦੇ ਆਯੁਸ਼ ਅਤੇ ਹਰਬਲ ਉਤਪਾਦਾਂ ਦਾ ਨਿਰਯਾਤ ਕਰਦਾ ਹੈ ਅਤੇ ਆਯੁਰਵੇਦ ਨੂੰ ਕਈ ਦੇਸ਼ਾਂ ਵਿੱਚ ਇੱਕ ਆਯੁਰਵੈਦਿਕ ਪ੍ਰਣਾਲੀ ਦੇ ਰੂਪ ਵਿੱਚ ਰਸਮੀ ਮਾਨਤਾ ਮਿਲ ਰਹੀ ਹੈ। ਇਹ ਵਿਸ਼ਵ ਮੰਚ 'ਤੇ ਆਰਥਿਕ ਮੌਕੇ ਅਤੇ ਸੌਫਟ ਪਾਵਰ, ਦੋਵਾਂ ਦੀ ਪ੍ਰਤੀਨਿਧਤਾ ਕਰਦਾ ਹੈ।

ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (2022-23) ਦੁਆਰਾ ਆਯੁਸ਼ ‘ਤੇ ਕੀਤੇ ਗਏ ਪਹਿਲੇ ਵਿਆਪਕ ਸਰਵੇਖਣ ਤੋਂ ਲਗਭਗ ਯੂਨੀਵਰਸਲ ਜਾਗਰੂਕਤਾ ਦਾ ਪਤਾ ਚੱਲਦਾ ਹੈ – ਗ੍ਰਾਮੀਣ ਖੇਤਰਾਂ ਵਿੱਚ 95 ਪ੍ਰਤੀਸ਼ਤ ਅਤੇ ਸ਼ਹਿਰੀ ਕੇਂਦਰਾਂ ਵਿੱਚ 96 ਪ੍ਰਤੀਸ਼ਤ। ਪਿਛਲੇ ਵਰ੍ਹੇ ਅੱਧੇ ਤੋਂ ਜ਼ਿਆਦਾ ਆਬਾਦੀ ਨੇ ਆਯੂਸ਼ ਪ੍ਰਣਾਲੀਆਂ ਦਾ ਉਪਯੋਗ ਕਰਨ ਦੀ ਜਾਣਕਾਰੀ ਦਿੱਤੀ ਸੀ ਅਤੇ ਆਯੁਰਵੇਦ ਕਾਇਆਕਲਪ ਅਤੇ ਨਿਵਾਰਕ ਦੇਖਭਾਲ ਲਈ ਮਨਪਸੰਦ ਵਿਕਲਪ ਦੇ ਰੂਪ ਵਿੱਚ ਉਭਰਿਆ ਹੈ।

ਵਿਗਿਆਨਿਕ ਮਾਨਤਾ, ਵਿਸ਼ਵਵਿਆਪੀ ਵਿਸਤਾਰ

ਭਾਰਤ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ, ਇੰਸਟੀਟਿਊਟ ਆਫ਼ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ, ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ, ਅਤੇ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼ ਸਮੇਤ ਕਈ ਸੰਸਥਾਨਾਂ ਰਾਹੀਂ ਖੋਜ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।

ਇਹ ਸੰਸਥਾਨ ਕਲੀਨਿਕਲ ਪ੍ਰਮਾਣਿਕਤਾ, ਡਰੱਗ ਮਾਨਕੀਕਰਣ, ਅਤੇ ਏਕੀਕ੍ਰਿਤ ਦੇਖਭਾਲ ਮਾਡਲ ਵਿਕਸਿਤ ਕਰਨ 'ਤੇ ਧਿਆਨ ਕੇਂਦ੍ਰਤ ਕਰਦੇ ਹਨ ਜੋ ਰਵਾਇਤੀ ਗਿਆਨ ਨੂੰ ਆਧੁਨਿਕ ਡਾਕਟਰੀ ਅਭਿਆਸਾਂ ਨਾਲ ਜੋੜਦੇ ਹਨ। ਆਯੁਸ਼ ਮੰਤਰਾਲੇ ਦੀ ਅੰਤਰਰਾਸ਼ਟਰੀ ਸਹਿਯੋਗ ਯੋਜਨਾ ਰਾਹੀਂ ਭਾਰਤ ਦੀ ਗਲੋਬਲ ਆਯੁਰਵੇਦ ਪੁਹੰਚ ਨੇ ਬੇਮਿਸਾਲ ਪੱਧਰ ਹਾਸਲ ਕੀਤਾ ਹੈ।

ਭਾਰਤ ਨੇ 25 ਦੁਵੱਲੇ ਸਮਝੌਤਿਆਂ ਅਤੇ 52 ਸੰਸਥਾਗਤ ਸਾਂਝੇਦਾਰੀਆਂ ‘ਤੇ ਹਸਤਾਖਰ ਕੀਤੇ ਹਨ, 39 ਦੇਸ਼ਾਂ ਵਿੱਚ 43 ਆਯੁਸ਼ ਸੂਚਨਾ ਸੈੱਲ ਸਥਾਪਿਤ ਕੀਤੇ ਹਨ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ 15 ਵਿਦਿਅਕ ਵਿਭਾਗਾਂ ਦੀ ਸਥਾਪਨਾ ਕੀਤੀ ਹੈ। ਭਾਰਤ ਵਿੱਚ ਡਬਲਿਊਐੱਚਓ ਗਲੋਬਲ ਰਵਾਇਤੀ ਚਿਕਿਤਸਾ ਕੇਂਦਰ ਦੀ ਸਥਾਪਨਾ ਇੱਕ ਮਹੱਤਵਪੂਰਨ ਉਪਲਬਧੀ ਹੈ। 

ਭਾਰਤ ਸਰਕਾਰ ਤੋਂ ਸਮਰਥਨ ਪ੍ਰਾਪਤ ਇਸ ਕੇਂਦਰ ਦਾ ਉਦੇਸ਼ ਆਧੁਨਿਕ ਵਿਗਿਆਨ, ਡਿਜੀਟਲ ਹੈਲਥ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਮੇਤ ਉਭਰਦੀਆਂ ਟੈਕਨੋਲੋਜੀਆਂ ਰਾਹੀਂ ਰਵਾਇਤੀ ਚਿਕਿਤਸਾ ਦੀ ਸਮਰੱਥਾ ਦੀ ਵਰਤੋਂ ਕਰਨਾ ਹੈ। ਰਵਾਇਤੀ ਚਿਕਿਤਸਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਏਕੀਕਰਣ ‘ਤੇ ਵਿਸ਼ਵ ਸਿਹਤ ਸੰਗਠਨ ਦਾ ਹਾਲੀਆ ਪ੍ਰਕਾਸ਼ਨ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਕਿਵੇਂ ਉੱਨਤ ਟੈਕਨੋਲੋਜੀਆਂ ਕਲੀਨਿਕਲ ਪ੍ਰਮਾਣਿਕਤਾ ਨੂੰ ਮਜ਼ਬੂਤ ਕਰ ਸਕਦੀਆਂ ਹਨ, ਵੱਡੇ ਡੇਟਾ ਵਿਸ਼ਲੇਸ਼ਣ ਨੂੰ ਸਮਰੱਥ ਬਣਾ ਸਕਦੀਆਂ ਹਨ ਅਤੇ ਆਯੁਰਵੇਦ ਅਤੇ ਸਬੰਧਿਤ ਪ੍ਰਣਾਲੀਆਂ ਵਿੱਚ ਪੂਰਵ ਅਨੁਮਾਨ ਦੇਖਭਾਲ ਪ੍ਰਣਾਲੀ ਨੂੰ ਬਿਹਤਰ ਬਣਾ ਸਕਦੀਆਂ ਹਨ।

ਆਯੁਰਵੇਦ ਜਨ-ਜਨ ਦੇ ਲਈ, ਪ੍ਰਿਥਵੀ ਦੇ ਕਲਿਆਣ ਦੇ ਲਈ

ਆਯੁਰਵੇਦ ਦਾ ਮੂਲ ਦਰਸ਼ਨ- ਸਰੀਰ ਅਤੇ ਮਨ, ਮਨੁੱਖ ਅਤੇ ਕੁਦਰਤ, ਉਪਭੋਗ ਅਤੇ ਸੁਰੱਖਿਆ ਦਰਮਿਆਨ ਸੰਤੁਲਨ- ਸਮਕਾਲੀ  ਚੁਣੌਤੀਆਂ ਦੇ ਲਈ ਪ੍ਰਾਸੰਗਿਕ ਸਮਾਧਾਨ ਪੇਸ਼ ਕਰਦਾ ਹੈ। ਜਿੱਥੇ ਇੱਕ ਪਾਸੇ ਦੁਨੀਆ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਅਤੇ ਜਲਵਾਯੂ ਪਰਿਵਰਤਨ ਨਾਲ ਜੁਝ ਰਹੀ ਹੈ, ਉੱਥੇ ਹੀ ਆਯੁਰਵੇਦ ਇੱਕ ਅਜਿਹੀ ਰੂਪਰੇਖਾ ਪ੍ਰਦਾਨ ਕਰਦਾ ਹੈ, ਜੋ ਨਿਜੀ ਅਤੇ ਪ੍ਰਿਥਵੀ ਦੀ ਸਿਹਤ, ਦੋਹਾਂ ਦਾ ਸਮਾਧਾਨ ਕਰਨ ਵਿੱਚ ਸਮਰੱਥ ਹੈ।

ਭਾਰਤ ਵਿਸ਼ਵਵਿਆਪੀ ਪੱਧਰ ‘ਤੇ ਰਵਾਇਤੀ ਚਿਕਿਤਸਾ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਯਤਨਾਂ ਦੀ ਅਗਵਾਈ ਕਰ ਰਿਹਾ ਹੈ। ਇਹ ਦ੍ਰਿਸ਼ਟੀਕੋਣ ਨਿਵਾਰਕ, ਕਿਫਾਇਤੀ, ਸਮਾਵੇਸ਼ੀ ਅਤੇ ਸਥਾਈ ਹੈਲਥ ਕੇਅਰ ‘ਤੇ ਜ਼ੋਰ ਦਿੰਦਾ ਹੈ। ਆਯੁਰਵੇਦ ਨਾ ਸਿਰਫ਼ ਇੱਕ ਚਿਕਿਤਸਾ ਪ੍ਰਣਾਲੀ, ਸਗੋਂ ਇੱਕ ਭਲਾਈ ਅਭਿਆਨ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਰਵਾਇਤੀ ਗਿਆਨ ਨੂੰ ਸਮਕਾਲੀ ਜ਼ਰੂਰਤਾਂ ਨਾਲ ਜੋੜਦਾ ਹੈ।

ਪ੍ਰਾਚੀਨ ਗਿਆਨ ਦਾ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੇ ਨਾਲ ਤਾਲਮੇਲ, ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਵਿਸ਼ਵਵਿਆਪੀ ਸਿਹਤ ਸੰਰਚਨਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸੁਵਿਧਾ ਦਿੰਦਾ ਹੈ। ਇਸ ਵਰ੍ਹੇ ਆਯੁਰਵੇਦ ਦਿਵਸ ਰਵਾਇਤੀ ਗਿਆਨ ਪ੍ਰਣਾਲੀਆਂ ਦੀ ਸਮਰੱਥਾ ਦੀ ਯਾਦ ਦਿਵਾਉਂਦਾ ਹੈ, ਜੋ ਲੋਕ ਤੇ ਆਪਣੀ ਪ੍ਰਿਥਵੀ ਦੇ ਸੰਦਰਭ ਵਿੱਚ ਇੱਕ ਵਧੇਰੇ ਸੰਤੁਲਿਤ ਅਤੇ ਸਥਾਈ ਭਵਿੱਖ ਵਿੱਚ ਯੋਗਦਾਨ ਦੇ ਸਕਦੀ ਹੈ।

 

Tags: Prataprao Jadhav , Prataprao Ganpatrao Jadhav , BJP , Bharatiya Janata Party , Ministry of AYUSH

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD