ਦੁਸ਼ਹਿਰਾ ਕਮੇਟੀ ਰਾਜਗੁਰੂ ਨਗਰ ਵਿਖੇ ਸ੍ਰੀ ਰਾਮਲੀਲਾ ਦਾ ਆਯੋਜਨ ਧੂਮ ਧਾਮ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਲੁਧਿਆਣਾ ਸ਼ਹਿਰੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਵੀ ਨਤਮਸਤਕ ਹੋ ਕੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ, ਦੀਵਾਨ ਨੇ ਕਿਹਾ ਕਿ ਜਿਸ ਪ੍ਰਕਾਰ ਭਗਵਾਨ ਸ੍ਰੀ ਰਾਮ ਨੇ ਮਰਿਆਦਾ ਪੁਰਸ਼ੋਤਮ ਵਜੋਂ ਆਪਣੇ ਪਿਤਾ ਦਾ ਕਹਿਣਾ ਮੰਨਿਆ ਅਤੇ ਪੂਰੀ ਦੁਨੀਆਂ ਨੂੰ ਸਿੱਖਿਆ ਦਿੱਤੀ।
ਉਸੇ ਪ੍ਰਕਾਰ ਮੌਜੂਦਾ ਪੀੜੀ ਨੂੰ ਵੀ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਚਿੱਤਰ ਕਰੋੜਾਂ ਭਾਰਤ ਵਾਸੀਆਂ ਵਾਸਤੇ ਪ੍ਰੇਰਨਾ ਦਾ ਸਰੋਤ ਹੈ। ਇਸ ਦੌਰਾਨ ਉਹਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਜਿੱਥੇ ਹੋਰਨਾ ਤੋਂ ਇਲਾਵਾ, ਕਮੇਟੀ ਦੇ ਚੇਅਰਮੈਨ ਸੁਨੀਲ ਕਪੂਰ, ਪ੍ਰਧਾਨ ਬ੍ਰਿਜ ਮੋਹਨ ਕਾਲੀਆ, ਸੀਨੀਅਰ ਵਾਈਸ ਪ੍ਰਧਾਨ ਸ਼ਰਦ ਅਗਰਵਾਲ, ਵਾਈਸ ਪ੍ਰਧਾਨ ਸੁਰੇਸ਼ ਮਿੱਤਲ, ਕੈਸ਼ੀਅਰ ਵਿਜੇ ਅਗਰਵਾਲ. ਇੰਦਰਜੀਤ ਕਪੂਰ, ਇਕਬਾਲ ਸਿੰਘ ਭੱਲਾ ਵੀ ਮੌਜੂਦ ਰਹੇ।