Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

74ਵੇਂ ਅਖਿਲ ਭਾਰਤੀ ਪੁਲਿਸ ਕੁਸ਼ਤੀ ਮੁਕਾਬਲਿਆਂ ਦੇ ਸਮਾਪਨ ਸਮਾਰੋਹ ਵਿੱਚ ਮਧੂਬਨ ਪੁਲਿਸ ਅਕਾਦਮੀ ਪਹੁੰਚੇ ਮੁੱਖ ਮੰਤਰੀ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Madhuban, Karnal

Web Admin

Web Admin

5 Dariya News

ਮਧੂਬਨ , 24 Sep 2025

Last updated on: Sep 29, 2025, 11:49 IST

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਮਧੂਬਨ ਪੁਲਿਸ ਅਕਾਦਮੀ ਵਿੱਚ 74ਵੇਂ ਅਖਿਲ ਭਾਰਤੀ ਪੁਲਿਸ ਕੁਸ਼ਤੀ ਮੁਕਾਬਲਿਆਂ ਦੇ ਸਮਾਪਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਮੁਕਾਬਲੇ ਦਾ ਆਯੋਜਨ ਸੰਸਕ੍ਰਿਤੀ ਦੇ ਸ਼ੁਭ ਦਿਨ ਨਰਾਤਿਆਂ ਵਿੱਚ ਹੋਇਆ ਹੈ, ਜੋ ਖੁਸ਼ੀ ਦੀ ਗੱਲ ਹੈ। ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ ਹੈ। ਖੇਡ ਚੰਗੀ ਸਿਹਤ ਪ੍ਰਦਾਨ ਕਰਨ ਦੇ ਨਾਲ-ਨਾਲ ਟੀਮ ਭਾਵਨਾ, ਆਪਸੀ ਸਹਿਯੋਗ ਅਤੇ ਅਨੁਸਾਸ਼ਨ ਸਿਖਾਉਂਦੇ ਹਨ। ਉਨ੍ਹਾਂ ਨੇ ਪ੍ਰਤੀਭਾਗੀਆਂ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਖੇਡਾਂ ਦੇ ਪਾਵਰ ਹਾਊਸ ਹਰਿਆਣਾ ਦੀ ਧਰਤੀ 'ਤੇ ਆਯੋਜਿਤ ਇਸ ਮੁਕਾਬਲੇ ਵਿੱਚ 34 ਟੀਮਾਂ ਦੇ 1474 ਖਿਡਾਰੀਆਂ ਨੇ ਦਮਖਮ ਦਿਖਾਇਆ। ਮੁਕਾਬਲੇ ਵਿੱਚ ਖਿਡਾਰੀਆਂ ਨੂੰ ਆਪਣੀ ਕੁਸ਼ਲਤਾ, ਸਮਰੱਥਾ ਦਿਖਾਉਣ ਦਾ ਮੌਕਾ ਮਿਲਿਆ। ਇਹ ਪੁਲਿਸ ਫੋਰਸਾਂ ਦੇ ਆਪਸੀ ਤਾਲਮੇਲ ਵਿੱਚ ਕਾਫੀ ਸਹਿਯੋਗੀ ਰਹੇਗਾ। 

ਉਨ੍ਹਾਂ ਨੇ ਕਿਹਾ ਕਿ ਚੰਗਾ ਖਿਡਾਰੀਆ ਚੰਗਾ ਸਿਪਾਹੀ ਵੀ ਹੁੰਦਾ ਹੈ। ਜੋ ਖਿਡਾਰੀ ਅਨੁਸਾਸ਼ਨ, ਟੀਮ ਭਾਵਨਾ ਅਤੇ ਆਪਸੀ ਸਹਿਯੋਗ ਨਾਲ ਖੇਲਦੇ ਹਨ ਉਹ ਸਿਪਾਹੀ ਬਣ ਕੇ ਡਿਊਟੀ ਵੀ ਵੱਧ ਕੁਸ਼ਲਤਾ ਨਾਲ ਕਰਦੇ ਹਨ। ਖੇਡ ਅਤੇ ਪੁਲਿਸ ਇੱਕ ਦੂਜੇ ਦੇ ਪੂਰਕ ਬਣ ਗਏ ਹਨ। ਇਹ ਪੁਲਿਸ ਜਵਾਨਾਂ ਦੀ ਫਿਟਨੈਸ ਨੂੱ ਵੀ ਬਣਾਏ ਰੱਖਣ ਵਿੱਚ ਕਾਰਗਰ ਸਾਬਤ ਹੋਵੇਗਾ।

2036 ਓਲੰਪਿਕ ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਫਿਟਨੈਸ ਦੇ ਮਹਤੱਵ ਨੂੰ ਦੇਖਦੇ ਹੋਏ ਕਿਹਾ ਕਿ ਜੋ ਫਿੱਟ ਹਨ ਉਹ ਹਰ ਖੇਤਰ ਵਿੱਚ ਹਿੱਟ ਹਨ। ਇਸ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਫਿੱਟ ਇੰਡੀਆ ਮੁਹਿੰਮ 2019 ਤੋਂ ਸ਼ੁਰੂ ਕੀਤਾ। ਹੁਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 2036 ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਇੰਨ੍ਹਾਂ ਖੇਡਾਂ ਨੂੰ ਭਾਰਤ ਵਿੱਚ ਆਯੋਜਿਤ ਕਰਾਉਣ ਦੀ ਇੱਛਾ ਜਤਾਈ ਹੈ।

ਹਰਿਆਣਾ ਪੁਲਿਸ ਨੇ ਦਿੱਤੇ ਅਨੇਕ ਪ੍ਰਤਿਭਾਸ਼ਾਲੀ ਖਿਡਾਰੀ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਸੁਰੱਖਿਆ ਦੀ ਡਿਊਟੀ ਨੂੰ ਤਾਂ ਬਖੂਬੀ ਨਿਭਾਇਆ ਹੀ ਹੈ, ਨਾਲ ਹੀ ਦੇਸ਼ ਨੂੰ ਅਨੇਕ ਪ੍ਰਤਿਭਾਸ਼ਾਲੀ ਖਿਡਾਰੀ ਵੀ ਦਿੱਤੇ ਹਨ। ਅਜਿਹੇ ਖਿਡਾਰੀਆਂ ਨੇ ਦੇਸ਼ ਦਾ ਮਾਨ ਅਤੇ ਗੌਰਵ ਵਧਾਇਆ ਹੈ। ਹਰਿਆਣਾ ਪੁਲਿਸ ਦਾ ਸੂਬੇ ਵਿੱਚ ਖੇਡਾਂ ਪ੍ਰਤੀ ਉਤਸਾਹਜਨਕ ਮਾਹੌਲ ਬਨਾਉਣ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। ਹਰਿਆਣਾ ਪੁਲਿਸ ਦੇ ਖਿਡਾਰੀਆਂ ਨੇ ਪਦਮਸ਼੍ਰੀ, ਖੇਡ ਰਤਨ, ਮੇਜਰ ਧਿਆਨਚੰਦ, ਅਰਜੁਨ, ਦਰੋਣਾਚਾਰਿਆ ਅਵਾਰਡ ਜਿੱਤ ਕੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਕੁਸ਼ਤੀ ਹਰਿਆਣਾ ਦਾ ਖੇਡ ਹੈ। ਇੱਥੇ ਦੇ ਧਾਕੜ ਪਹਿਲਵਾਨ ਪੂਰੇ ਮਨੋਬਲ ਨਾਲ ਵਧੀਆ ਪ੍ਰਦਰਸ਼ਨ ਕਰਦੇ ਹਨ।

ਖੇਡਾਂ ਦੇ ਲਈ ਕੀਤਾ ਵਿਜ਼ਨ ਵਿਕਸਿਤ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਲਗਭਗ 11 ਸਾਲ ਪਹਿਲਾਂ ਖੇਡਾਂ ਲਹੀ ਇੱਕ ਵਿਜ਼ਨ ਵਿਕਸਿਤ ਕੀਤਾ ਸੀ। ਇਹ ਵਿਜ਼ਨ ਹੈ -ਹਰ ਬੱਚੇ, ਹਰ ਯੁਵਾ ਦਾ ਖੇਡ ਨਾਲ ਜੋੜਨ ਤੇ ਉਸ ਨੂੰ ਮੌਕਾ ਦੇਣ ਦਾ ਜਿਸ ਵਿੱਚ ਖੇਡ ਪ੍ਰਤੀ ਲਲਕ ਹੈ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਦਾ। ਇਸ ਵਿਜ਼ਨ ਦਾ ਟੀਚਾ ਹੈ ਹਰਿਆਣਾਂ ਨੂੱ ਭਾਰਤ ਦੀ ਖੇਡ ਰਾਜਧਾਨੀ ਬਨਾਉਣ ਦਾ। ਸਰਕਾਰ ਨੇ ਖੇਡ ਢਾਂਚੇ ਨੂੰ ਆਧੁਨਿਕ ਬਣਾਇਆ ਹੈ। ਸਾਲ 2015 ਵਿੱਚ ਹਰਿਆਣਾ ਸਪੋਰਟਸ ਐਂਡ ਫਿਜੀਕਲ ਫਿਟਨੇਸ ਪੋਲਿਸੀ ਲਾਗੂ ਕੀਤੀ। 

ਇਸ ਨੀਤੀ ਨਾਲ ਖੇਡ ਦੇ ਪ੍ਰਤੀ ਨੌਜੁਆਨਾਂ ਦਾ ਰੁਝਾਨ ਵਧਿਆ। ਤਾਹੀ ਉਹ ਕੌਮੀ ਤੇ ਕੌਮਾਂਮਤਰੀ ਪੱਧਰ 'ਤੇ ਬਿਤਹਰ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਵੱਲੋਂ ਖੇਡ ਨਰਸਰੀ ਯੋਜਨਾ ਸ਼ੁਰੂ ਕੀਤੀ ਗਈ। ਇਸ ਸਮੇਂ ਸੂਬੇ ਵਿੱਚ ਇੱਕ ਹਜਾਰ 489 ਖੇਡ ਨਰਸਰੀਆਂ ਹਨ ਜਿਨ੍ਹਾਂ ਵਿੱਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ। ਹਰਿਆਣਾਂ ਵਧੀਆ ਖਿਡਾਰੀ ਸੇਵਾ ਨਿਯਮ 2021 ਬਣਾਏ ਹਨ। 

ਇਸ ਦੇ ਤਹਿਤ 550 ਨਵੇਂ ਅਹੁਦੇ ਬਣਾਏ ਗਏ। 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ। ਖਿਡਾਰੀਆਂ ਲਈ ਸ਼੍ਰੇਣੀ ਇੱਕ ਤੋਂ ਚਾਰ ਤੱਕ ਦੇ ਅਹੁਦਿਆਂ ਦੀ ਸਿੱਧੀ ਭਰਤੀ ਵਿੱਚ ਰਾਖਵਾਂ ਦਾ ਪ੍ਰਾਵਧਾਨ ਕੀਤਾ ਗਿਆ। 15 ਹਜਾਰ 634 ਖਿਡਾਰੀਆਂ ਨੂੰ ਖੇਡ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਰਿਆਣਾ ਪੁਲਿਸ ਵਿੱਚ ਖੇਡ ਕੋਟੇ ਨਾਲ ਜਲਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।

ਤਜਰਬਾ ਭਵਿੱਖ ਵਿੱਚ ਵੀ ਬੁਲੰਦੀਆਂ ਤੱਕ ਪਹੁੰਚਣ ਵਿੱਚ ਆਵੇਗਾ ਕੰਮ - ਡੀਜੀਪੀ

ਇਸ ਮੌਕੇ 'ਤੇ ਹਰਿਆਣਾਂ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਮੈਡਲ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਸਿਲਸਿਲੇ ਨੂੰ ੧ਾਰੀ ਰੱਖਣਗੇ। ਹਰਿਆਣਾ ਦੀ ਮਿੱਟੀ ਨਾਲ ਅਜਿਹਾ ਤਜਰਬਾ ਲੈ ਕੇਆਉਣਗੇ ਜੋ ਭਵਿੱਖ ਵਿੱਚ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਸਹਾਇਕ ਬਣੇਗਾ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਖੇਲਾਂ ਵਿੱਚ ਖਿਡਾਰੀਆਂ ਨੂੰ ਕੁਸ਼ਲਤਾ ਤੇ ਸਮਰੱਥਾ ਪ੍ਰਦਰਸ਼ਿਤ ਕਰਨ ਦਾ ਮੌਕਾ ਤਾਂ ਮਿਲਿਆ ਹੀ, ਨਾਲ ਹੀ ਇੱਕ ਦੂ੧ੇ ਦੇ ਰਹਿਣ ਸਹਿਨ, ਖਾਣਪੀਣ, ਭਾਸ਼ਾ ਆਦਿ ਦੀ ਜਾਣਕਾਰੀ ਮਿਲੀ ਹੈ।

 ਇਸ ਨਾਲ ਕੌਮੀ ਏਕਤਾ ਮਜਬੂਤ ਹੁੰਦੀ ਹੈ। ਹਰਿਆਣਾ ਪੁਲਿਸ ਵੱਲੋਂ ਹੁਣ ਤੱਕ 19 ਅਖਿਲ ਭਾਰਤੀ ਖੇਡਕੂਦ ਮੁਕਾਬਲਿਆਂ ਦਾ ਸਫਲ ਆਯੋਜਨ ਕੀਤਾ ਜਾ ਚੁੱਕਾ ਹੈ।

ਸੀਜੀਈਐਸਐਫ ਦੇ ਖਿਡਾਰੀਆਂ ਨੇ ਜਿੱਤੇ 40 ਮੈਡਲ

ਡੀਜੀਪੀ ਨੇ ਕਿਹਾ ਕਿ ਅਖਿਲ ਭਾਰਤੀ ਪੁਲਿਸ ਕੁਸ਼ਤੀ ਮੁਕਾਬਲਿਆਂ ਵਿੱਚ ਸੀਆਈਐਸਅਅੇਫ ਦੇ ਖਿਡਾਰੀਆਂ ਨੇ 13 ਗੋਲਡ, 9 ਸਿਲਵਰ ਅਤੇ 18 ਬ੍ਰਾਂਜ ਮੈਡਲ (ਕੁੱਲ 40) ਜਿੱਤੇ ਹਨ। ਯੂਪੀ ਦੇ ਖਿਡਾਰੀਆਂ ਨੇ 12 ਗੋਲਡ, 15 ਸਿਲਵਰ, 19 ਬ੍ਰਾਂਜ ਅਤੇ ਆਈਟੀਬੀਪੀ ਦੇ ਖਿਡਾਰੀਆਂ ਨੇ 9 ਗੋਲਡ, 4 ਸਿਲਵਰ ਅਤੇ 6 ਬ੍ਰਾਂਜ ਮੈਡਲ ਪ੍ਰਾਪਤ ਕੀਤੇ ਹਨ। ਹਰਿਆਣਾ ਦੇ ਖਿਡਾਰੀ ਕੌਮਾਂਤਰੀ ਪੱਧਰ 'ਤੇ ਵੀ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਹਨ। ਸੂਬਾ ਸਰਕਾਰ ਹਰ ਪੱਧਰ 'ਤੇ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਇਸ ਮੌਕੇ 'ਤੇ ਅਖਿਲ ਭਾਰਤੀ ਪੁਲਿਸ ਖੇਡ ਕੰਟਰੋਲ ਬੋਰਡ ਦੇ ਪ੍ਰਤੀਨਿਧੀਅ ਵਿਧੂ ਸ਼ੇਖਰ ਆਈਪੀਐਸ ਨੇ ਵੀ ਵਿਚਾਰ ਰੱਖੇ।

ਸਮਾਪਨ ਮੌਕੇ 'ਤੇ ਮੁੱਖ ਮੰਤਰੀ ਦੇ ਸਨਮੁੱਖ ਕਰਾਏ ਗਏ ਮਹਿਲਾਵਾਂ ਦੇ 53 ਕਿਲੋ ਫਰੀ ਸਟਾਇਲ ਮੁਕਾਬਲੇ ਵਿੱਚ ਸੀਆਈਐਸਫ ਦੀ ਰਜਨੀ ਨੇ ਪਹਿਲਾ ਸਥਾਨ ਹਾਸਲ ਕਰ ਗੋਲਡ ਮੈਡਲ, ਯੂਪੀ ਪੁਲਿਸ ਦੀ ਹੇਮਲਤਾ ਨੇ ਸਿਲਵਰ ਮੈਡਲ, ਇਸੀ ਤਰ੍ਹਾ ਪੁਰਸ਼ ਵਰਗ ਦੇ 125 ਕਿਲੋਗ੍ਰਾਮ ਭਾਰਤ ਵਰਗ (ਫਰੀ ਸਟਾਇਲ) ਵਿੱਚ ਹਰਿਆਣਾ ਦੇ ਮੌਸਮ ਖਤਰੀ ਨੇ ਪਹਿਲ ਸਥਾਨ ਪ੍ਰਾਪਤ ਕਰ ਗੋਲਡ ਮੈਡਲ ਅਤੇ ਜੰਮੂ-ਕਸ਼ਮੀਰ ਦੇ ਇਸ਼ਾਕ ਮੋਹਮਦ ਨੇ ਸਿਲਵਰ ਮੈਡਲ ਪਾਇਆ। 

ਮਹਿਲਾ ਵਰਗ ਵਿੱਚ ਬ੍ਰਾਂਜ ਮੈਡਲ ਪ੍ਰਿਯਾਂਸੀ ਤੇ ਨਿਰਮਲਾ ਨੂੰ ਅਤੇ ਪੁਰਸ਼ ਵਰਗ ਵਿੱਚ ਮੋਹਿਤ ਤੇ ਭਾਰਤ ਚੌਧਰੀ ਨੇ ਪ੍ਰਾਪਤ ਕੀਤਾ।ਇਸ ਮੌਕੇ 'ਤੇ ਸਥਾਨਕ ਵਿਧਾਇਕ ਜਗਮੋਹਨ ਆਨੰਦ ਹਰਿਆਣਾ ਪੁਲਿਸ ਅਕਾਦਮੀ ਦੇ ਨਿਦੇਸ਼ਕ ਅਸ਼ਵਿੰਦਰ ਸਿੰਘ ਚਾਵਲਾ, ਆਈਜੀ ਓ ਪੀ ਨਰਵਾਲ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪ੍ਰਵੀਣ ਲਾਠਰ ਆਦਿ ਮੌਜੂਦ ਰਹੇ। ਡੀਏਵੀ ਪੁਲਿਸ ਪਬਲਿਕ ਸਕੂਲ ਦੀ ਵਿਦਿਆਰਥਣਾਂ ਨੇ ਹਰਿਆਣਵੀਂ ਡਾਂਸ ਪੇਸ਼ ਕੀਤਾ।

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Madhuban , Karnal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD