Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਜੀਓ ਗੇਮਜ਼ ਅਤੇ ਚਿਤਕਾਰਾ ਯੂਨੀਵਰਸਿਟੀ ਨੇ ਇਨੋਵੇਸ਼ਨ ਸੈਂਟਰ ਦਾ ਕੀਤਾ ਉਦਘਾਟਨ, ਤਿਆਰ ਹੋਣਗੇ ਭਵਿੱਖ ਦੇ ਇਨੋਵੇਟਰ

Chitkara University, Banur, Rajpura, Dr Ashok K Chitkara,Chitkara Business School, Dr Madhu Chitkara

Web Admin

Web Admin

5 Dariya News

ਚੰਡੀਗੜ੍ਹ , 26 Sep 2025

Last updated on: Sep 27, 2025, 15:45 IST

ਚਿਤਕਾਰਾ ਯੂਨੀਵਰਸਿਟੀ ਵਿੱਚ ਵੀਰਵਾਰ ਨੂੰ ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਦਾ ਸ਼ੁਭਾਰੰਭ ਕੀਤਾ ਗਿਆ, ਜਿਸ ਨੇ ਗੇਮਿੰਗ ਅਤੇ ਸਿੱਖਿਆ ਦੀ ਦੁਨੀਆਂ ਵਿੱਚ ਇੱਕ ਨਵਾਂ ਅਧਿਆਇ ਜੋੜਿਆ। ਇਹ ਸੈਂਟਰ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਦੀ ਖੋਜ ਕਰਨ ਅਤੇ ਗੇਮਿੰਗ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਾਇਓਟੈਕਨਾਲੋਜੀ, ਮੈਡੀਸਿਨ ਅਤੇ ਇੰਜੀਨੀਅਰਿੰਗ ਵਰਗੇ ਖੇਤਰਾਂ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰੇਗਾ। 

ਵਿਵਹਾਰਕ ਅਤੇ ਇਮਰਸਿਵ ਲਰਨਿੰਗ ਰਾਹੀਂ ਇਹ ਸੈਂਟਰ ਵਿਦਿਆਰਥੀਆਂ ਵਿੱਚ ਸਮੱਸਿਆ-ਹੱਲ ਕਰਨ ਦੀ ਯੋਗਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਉਨ੍ਹਾਂ ਨੂੰ ਭਵਿੱਖ ਦੇ ਕਰੀਅਰ ਮੌਕਿਆਂ ਲਈ ਤਿਆਰ ਕਰੇਗਾ। ਸਿੱਖਿਆ ਨੂੰ ਮੁੜ ਪਰਿਭਾਸ਼ਿਤ ਕਰਨ ਵੱਲ ਇਹ ਇੱਕ ਕ੍ਰਾਂਤੀਕਾਰੀ ਪਹਲ ਹੈ, ਜਿੱਥੇ ਗੇਮਿੰਗ ਵੱਖ-ਵੱਖ ਉਦਯੋਗਾਂ ਵਿੱਚ ਇਨੋਵੇਸ਼ਨ ਅਤੇ ਵਿਕਾਸ ਲਈ ਟੈਸਟਿੰਗ ਗ੍ਰਾਊਂਡ ਵਜੋਂ ਕੰਮ ਕਰੇਗੀ।

80 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਇਹ ਅਧੁਨਿਕ ਇਨੋਵੇਸ਼ਨ ਸੈਂਟਰ ਭਵਿੱਖ ਦੇ ਇਨੋਵੇਸ਼ਨ ਲੀਡਰਾਂ ਨੂੰ ਤਿਆਰ ਕਰਨ ਲਈ ਇੱਕ ਲਾਂਚਪੈਡ ਵਜੋਂ ਸਥਾਪਿਤ ਕੀਤਾ ਗਿਆ ਹੈ।

ਇਨੋਵੇਸ਼ਨ ਸੈਂਟਰ ਨੂੰ ਤਿੰਨ ਖ਼ਾਸ ਜ਼ੋਨਾਂ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਨੂੰ ਨਵੀਆਂ ਸੰਭਾਵਨਾਵਾਂ ਨਾਲ ਜੋੜਣਗੇ:

ਈਸਪੋਰਟਸ ਜ਼ੋਨ: ਪ੍ਰੋਫੈਸ਼ਨਲ-ਗ੍ਰੇਡ ਸੈਟਅਪ ਨਾਲ ਸਜਿਆ ਇਹ ਜ਼ੋਨ ਵਿਦਿਆਰਥੀਆਂ ਨੂੰ ਈਸਪੋਰਟਸ ਚੈਂਪੀਅਨਸ਼ਿਪ, ਕਾਲਜ ਲੀਗ ਅਤੇ ਪ੍ਰੋਫੈਸ਼ਨਲ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੇ ਮੌਕੇ ਦੇਵੇਗਾ। ਇਹ ਟੀਮਵਰਕ, ਹੁਨਰ, ਲੀਡਰਸ਼ਿਪ, ਰਣਨੀਤਿਕ ਸੋਚ ਅਤੇ ਅਨੁਸ਼ਾਸਨ ਵਰਗੀਆਂ ਖੂਬੀਆਂ ਨੂੰ ਵਿਕਸਿਤ ਕਰੇਗਾ – ਜੋ ਵਿਸ਼ਵ ਪੱਧਰੀ ਈਸਪੋਰਟਸ ਖਿਡਾਰੀਆਂ ਦੀ ਪਹਿਚਾਣ ਹਨ।

ਸਟ੍ਰੀਮਿੰਗ ਜ਼ੋਨ: ਸਾਊਂਡਪ੍ਰੂਫ ਅਤੇ ਆਧੁਨਿਕ ਉਪਕਰਣਾਂ ਨਾਲ ਸਜਿਆ ਇਹ ਸਟ੍ਰੀਮਿੰਗ ਪੌਡ ਵਿਦਿਆਰਥੀਆਂ ਨੂੰ ਲਾਈਵ ਸਟ੍ਰੀਮਿੰਗ, ਵੀਡੀਓ ਪ੍ਰੋਡਕਸ਼ਨ ਅਤੇ ਡਿਜ਼ਿਟਲ ਕੰਟੈਂਟ ਕ੍ਰੀਏਸ਼ਨ ਦੀ ਕਲਾ ਸਿਖਾਏਗਾ। ਉੱਨਤ ਰਿਕਾਰਡਿੰਗ ਅਤੇ ਬ੍ਰੌਡਕਾਸਟਿੰਗ ਉਪਕਰਣਾਂ ਰਾਹੀਂ ਇਹ ਜ਼ੋਨ ਭਵਿੱਖ ਦੇ ਕ੍ਰੀਏਟਰਾਂ ਨੂੰ ਡਿਜ਼ਿਟਲ ਦਰਸ਼ਕ ਵਰਗ ਬਣਾਉਣ ਅਤੇ ਤੇਜ਼ੀ ਨਾਲ ਵਧ ਰਹੀ ਗੇਮਿੰਗ ਅਤੇ ਕ੍ਰੀਏਟਰ ਅਰਥਵਿਵਸਥਾ ਵਿੱਚ ਕਾਮਯਾਬ ਹੋਣ ਵਿੱਚ ਮਦਦ ਕਰੇਗਾ।

ਪ੍ਰੀਮੀਅਮ ਗੇਮਿੰਗ ਜ਼ੋਨ: ਜੀਓ ਦੀ ਕਲਾਉਡ ਟੈਕਨਾਲੋਜੀ ਨਾਲ ਚੱਲਦਾ ਇਹ ਜ਼ੋਨ ਵਿਦਿਆਰਥੀਆਂ ਨੂੰ ਮਹਿੰਗੇ ਹਾਰਡਵੇਅਰ ਤੋਂ ਬਿਨਾਂ ਪ੍ਰੀਮੀਅਮ ਗੇਮਿੰਗ ਦਾ ਅਨੁਭਵ ਕਰਾਵੇਗਾ ਅਤੇ ਉਨ੍ਹਾਂ ਨੂੰ ਐਨੀਟਾਈਮ, ਐਨੀਵੇਅਰ, ਆਨ-ਡਿਮਾਂਡ ਗੇਮਿੰਗ ਦੇ ਭਵਿੱਖ ਨਾਲ ਜਾਣੂ ਕਰਾਵੇਗਾ। ਲਾਂਚ ਦੇ ਮੌਕੇ ‘ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ, “ਜੀਓ ਗੇਮਜ਼ ਇਨੋਵੇਸ਼ਨ ਸੈਂਟਰ ਸਾਡੇ ਵਿਦਿਆਰਥੀਆਂ ਲਈ ਇੱਕ ਐਸਾ ਲਾਂਚਪੈਡ ਹੋਵੇਗਾ ਜਿੱਥੇ ਉਹ ਸਿੱਖਣਗੇ, ਇਨੋਵੇਸ਼ਨ ਕਰਨਗੇ ਅਤੇ ਗਲੋਬਲ ਪੱਧਰ ‘ਤੇ ਮੁਕਾਬਲਾ ਕਰਨਗੇ। ਤਕਨੀਕ, ਰਚਨਾਤਮਕਤਾ ਅਤੇ ਸਕਿਲ-ਬਿਲਡਿੰਗ ਦੇ ਮਿਲਾਪ ਰਾਹੀਂ ਸਾਡਾ ਟੀਚਾ ਹੈ ਕਿ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਕੇ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਗਤੀਸ਼ੀਲ ਉਦਯੋਗਾਂ ਵਿੱਚੋਂ ਇੱਕ ਵਿੱਚ ਕਰੀਅਰ ਦੇ ਮੌਕੇ ਮਿਲਣ।“

ਇਸ ਸਹਿਯੋਗ ਰਾਹੀਂ, ਜੀਓ ਗੇਮਜ਼ ਅਤੇ ਚਿਤਕਾਰਾ ਯੂਨੀਵਰਸਿਟੀ ਦਾ ਮਕਸਦ ਸਿਰਫ਼ ਵਿਸ਼ਵ-ਪੱਧਰੀ ਢਾਂਚਾ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਗੇਮਿੰਗ, ਡਿਜ਼ਿਟਲ ਮਨੋਰੰਜਨ ਖੇਤਰ ਅਤੇ ਹੋਰ ਉਦਯੋਗਾਂ ਵਿੱਚ ਕ੍ਰੀਏਟਰ, ਇਨੋਵੇਟਰ ਅਤੇ ਲੀਡਰ ਬਣਨ ਲਈ ਪ੍ਰੇਰਿਤ ਕਰਨਾ ਵੀ ਹੈ। ਇਹ ਸੈਂਟਰ ਪ੍ਰਤਿਭਾ ਅਤੇ ਇਨੋਵੇਸ਼ਨ ਦਾ ਇੱਕ ਜੀਵੰਤ ਇਕੋਸਿਸਟਮ ਬਣਕੇ ਭਾਰਤ ਨੂੰ ਇੱਕ ਵਿਸ਼ਵ ਗੇਮਿੰਗ ਪਾਵਰਹਾਊਸ ਬਣਾਉਣ ਦੇ ਸੁਪਨੇ ਨੂੰ ਰਫ਼ਤਾਰ ਦੇਵੇਗਾ।

 

Tags: Chitkara University , Banur , Rajpura , Dr Ashok K Chitkara , Chitkara Business School , Dr Madhu Chitkara

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD