Friday, 05 June 2026

 

 

ਖ਼ਾਸ ਖਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ

 

ਪ੍ਰਤਾਪਰਾਓ ਜਾਧਵ ਨੇ ਆਯੁਰਵੇਦ ਦਿਵਸ 2025 ਲਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ

ਆਯੁਰਵੇਦ ਦਿਵਸ 2025 ਦਾ ਵਿਸ਼ਾ “ਜਨ-ਜਨ ਲਈ ਆਯੁਰਵੇਦ, ਧਰਤੀ ਦੇ ਲਈ ਆਯੁਰਵੇਦ” ਟਿਕਾਊ ਹੈਲਥ ਕੇਅਰ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ

Prataprao Jadhav, Prataprao Ganpatrao Jadhav, BJP, Bharatiya Janata Party, Ministry of AYUSH, Ayurveda Day 2025, 10th Ayurveda Day, All India Institute of Ayurveda, AIIA

Web Admin

Web Admin

5 Dariya News

ਨਵੀਂ ਦਿੱਲੀ , 19 Sep 2025

Last updated on: Sep 20, 2025, 12:16 IST

ਆਯੁਸ਼ ਮੰਤਰਾਲੇ ਨੇ ਅੱਜ ਨੈਸ਼ਨਲ ਮੀਡੀਆ ਸੈਂਟਰ (ਐੱਨਐੱਮਸੀ), ਨਵੀਂ ਦਿੱਲੀ ਵਿਖੇ ਆਯੁਰਵੇਦ ਦਿਵਸ 2025 ਲਈ ਕਰਟਨ ਰੇਜ਼ਰ ਦਾ ਆਯੋਜਨ ਕੀਤਾ। ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ ਨੇ ਮੀਡੀਆ ਨੂੰ ਸੰਬੋਧਨ ਕੀਤਾ ਅਤੇ 10ਵੇਂ ਆਯੁਰਵੇਦ ਦਿਵਸ ਲਈ ਯੋਜਨਾਬੱਧ ਪ੍ਰਮੁੱਖ ਪਹਿਲਕਦਮੀਆਂ ਨੂੰ ਉਜਾਗਰ ਕੀਤਾ। 

ਇਹ ਦਿਵਸ 23 ਸਤੰਬਰ 2025 ਨੂੰ ਗੋਆ ਦੇ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਵਿਖੇ ਮਨਾਇਆ ਜਾਵੇਗਾ। ਆਪਣੇ ਸੰਬੋਧਨ ਵਿੱਚ ਸ਼੍ਰੀ ਜਾਧਵ ਨੇ ਇੱਕ ਸਮੁੱਚੇ, ਸਬੂਤ-ਅਧਾਰਿਤ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਊ ਸਿਹਤ ਸੰਭਾਲ ਪ੍ਰਣਾਲੀ ਦੇ ਰੂਪ ਵਿੱਚ ਆਯੁਰਵੇਦ ਦੀ ਸਮਰੱਥਾ ਨੂੰ ਰੇਖਾਂਕਿਤ ਕੀਤਾ। 

ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਸਿਰਫ਼ ਇੱਕ ਮੈਡੀਕਲ ਸਾਇੰਸ ਤੋਂ ਕਿਤੇ ਵੱਧ ਹੈ- ਇਹ ਜੀਵਨ ਦਾ ਇੱਕ ਤਰੀਕਾ ਹੈ ਜੋ ਵਿਅਕਤੀਆਂ ਦਾ ਉਨ੍ਹਾਂ ਦੇ ਵਾਤਾਵਰਣ ਨਾਲ ਤਾਲਮੇਲ ਸਥਾਪਿਤ ਕਰਦਾ ਹੈ। ਆਯੁਸ਼ ‘ਤੇ ਪਹਿਲੇ ਆਲ-ਇੰਡੀਆ ਐੱਨਐੱਸਐੱਸਓ ਸਰਵੇਖਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਜਾਧਵ ਨੇ ਪੇਂਡੂ ਅਤੇ ਸ਼ਹਿਰੀ ਭਾਰਤ ਦੋਹਾਂ ਵਿੱਚ ਆਯੁਰਵੇਦ ਦੀ ਵਿਆਪਕ ਸਵੀਕ੍ਰਿਤੀ ‘ਤੇ ਜ਼ੋਰ ਦਿੱਤਾ, ਜਿੱਥੇ ਇਹ ਸਭ ਤੋਂ ਵੱਧ ਪ੍ਰਚਲਿਤ ਉਪਚਾਰ ਪ੍ਰਣਾਲੀ ਬਣੀ ਹੋਈ ਹੈ।

ਸ਼੍ਰੀ ਜਾਧਵ ਨੇ ਸੂਚਿਤ ਕੀਤਾ ਕਿ ਕੇਂਦਰ ਸਰਕਾਰ ਨੇ 23 ਸਤੰਬਰ ਨੂੰ ਆਯੁਰਵੇਦ ਦਿਵਸ ਦੇ ਲਈ ਇੱਕ ਨਿਸ਼ਚਿਤ ਸਲਾਨਾ ਮਿਤੀ ਦੇ ਰੂਪ ਵਿੱਚ ਨੋਟੀਫਾਈਡ ਕਰਕੇ ਇੱਕ ਇਤਿਹਾਸਿਕ ਕਦਮ ਚੁੱਕਿਆ ਹੈ, ਜਿਸ ਨਾਲ ਇਸ ਨੂੰ ਇੱਕ ਵਿਸ਼ਵਵਿਆਪੀ ਕੈਲੰਡਰ ਪਹਿਚਾਣ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਵਿਸ਼ਾ- “ਜਨ-ਜਨ ਦੇ ਲਈ ਆਯੁਰਵੇਦ, ਧਰਤੀ ਦੇ ਲਈ ਆਯੁਰਵੇਦ” ਗਲੋਬਲ ਸਿਹਤ ਅਤੇ ਵਾਤਾਵਰਣ ਭਲਾਈ ਲਈ ਇੱਕ ਟਿਕਾਊ, ਏਕੀਕ੍ਰਿਤ ਸਮਾਧਾਨ ਦੇ ਰੂਪ ਵਿੱਚ ਆਯੁਰਵੇਦ ਨੂੰ ਅੱਗੇ ਵਧਾਉਣ ਦੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸ਼੍ਰੀ ਜਾਧਵ ਨੇ ਇਹ ਵੀ ਐਲਾਨ ਕੀਤਾ ਕਿ ਆਯੁਸ਼ ਮੰਤਰਾਲੇ ਦੁਆਰਾ ਆਯੁਰਵੇਦ ਦਿਵਸ 2025 ‘ਤੇ ਕਈ ਲੋਕ-ਕੇਂਦ੍ਰਿਤ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਵਿਦਿਆਰਥੀਆਂ ਦੇ ਲਈ “ਭਲਾਈ ਲਈ ਛੋਟੇ ਕਦਮ”, ਝੂਠੇ ਇਸ਼ਤਿਹਾਰਾਂ ਦਾ ਮੁਕਾਬਲਾ ਕਰਨ ਲਈ “ਗੁੰਮਰਾਹ ਨੂੰ ਰਾਹ ਦਿਖਾਏ”, “ਮੋਟਾਪੇ ਦੇ ਲਈ ਆਯੁਰਵੇਦ ਆਹਾਰ” ਜਿਵੇਂ ਜਾਗਰੂਕਤਾ ਅਭਿਆਨ, ਨਾਲ ਹੀ ਪੌਧਿਆਂ ਅਤੇ ਪਸ਼ੂ ਦੀ ਸਿਹਤ ਲਈ ਆਯੁਰਵੇਦ ‘ਤੇ ਪ੍ਰੋਗਰਾਮ ਵੀ ਸ਼ਾਮਲ ਹਨ। 

ਵਿਸ਼ੇਸ਼ ਧਿਆਨ “ਕੈਂਸਰ ਇਲਾਜ ਵਿੱਚ ਤਾਲਮੇਲ”, “ਆਯੁਰਵੇਦ ਦਾ ਡਿਜੀਟਲ ਪਰਿਵਰਤਨ” ਅਤੇ ਸੰਹਿਤਾ ਸੇ ਸੰਵਾਦ” ਜੋ ਧਰਤੀ ਦੀ ਭਲਾਈ ਲਈ ਮੀਡੀਆ ਸਾਂਝੇਦਾਰੀ ਹੈ- ‘ਤੇ ਵੀ ਦਿੱਤਾ ਜਾਵੇਗਾ। ਆਯੁਰਵੇਦ ਦਿਵਸ ਦੀ ਯਾਤਰਾ ਨੂੰ ਯਾਦ ਕਰਦੇ ਹੋਏ ਸ਼੍ਰੀ ਜਾਧਵ ਨੇ ਦੱਸਿਆ ਕਿ 2016 ਤੋਂ ਇਸ ਦੀ ਸ਼ੁਰੂਆਤ ਹੋਈ ਅਤੇ 2024 ਸੰਸਕਰਣ ਵਿੱਚ 150 ਤੋਂ ਵੱਧ ਦੇਸ਼ਾਂ ਨੇ ਭਾਗੀਦਾਰੀ ਕੀਤੀ। 

ਉਨ੍ਹਾਂ ਨੇ 9ਵੇਂ ਆਯੁਰਵੇਦ ਦਿਵਸ ਦੀਆਂ ਪ੍ਰਮੁੱਖ ਉਪਲਬਧੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਏਆਈਆਈਏ ਦੇ ਦੂਜੇ ਪੜਾਅ ਦਾ ਉਦਘਾਟਨ, ਆਯੁਰਵੇਦ ਵਿੱਚ ਚਾਰ ਉੱਤਮਤਾ ਕੇਂਦਰਾਂ ਦੀ ਸਥਾਪਨਾ ਅਤੇ ਪ੍ਰਧਾਨ ਮੰਤਰੀ ਦੁਆਰਾ “ਦੇਸ਼ ਕਾ ਪ੍ਰਕਿਰਤੀ ਪਰੀਕਸ਼ਣ ਅਭਿਆਨ” ਦੀ ਸ਼ੁਰੂਆਤ ਸ਼ਾਮਲ ਹੈ। 

ਉਨ੍ਹਾਂ ਨੇ ਅੱਗੇ ਸੂਚਿਤ ਕੀਤਾ ਕਿ 12,850 ਕਰੋੜ ਰੁਪਏ ਦੇ ਨਿਵੇਸ਼ ਨਾਲ ਆਯੁਰਵੇਦ ਦੀ ਸਮੁੱਚੀ ਸਿਹਤ ਸੰਭਾਲ ਵਿੱਚ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਏਆਈਆਈਏ ਦੇ ਡਾਇਰੈਕਟਰ ਡਾ. ਪ੍ਰਦੀਪ ਕੁਮਾਰ ਪ੍ਰਜਾਪਤੀ ਨੇ ਆਗਾਮੀ ਸਮਾਰੋਹ ਦੇ ਵੇਰਵੇ ਪੇਸ਼ ਕੀਤੇ। 

ਉਨ੍ਹਾਂ ਨੇ ਦੱਸਿਆ ਕਿ 10ਵੇਂ ਆਯੁਰਵੇਦ ਦਿਵਸ ‘ਤੇ ਜਾਗਰੂਕਤਾ ਪ੍ਰੋਗਰਾਮ, ਡਿਜੀਟਲ ਅਭਿਆਨ, ਅੰਤਰ-ਮੰਤਰਾਲੀ ਸਹਿਯੋਗ, ਰਾਸ਼ਟਰੀ ਧਨਵੰਤਰੀ ਆਯੁਰਵੇਦ ਪੁਰਸਕਾਰ 2025 ਅਤੇ ਉਪ-ਵਿਸ਼ਿਆਂ ਜਿਵੇਂ- ਮੋਟਾਪਾ ਰੋਕਥਾਮ, ਕੈਂਸਰ ਜਾਗਰੂਕਤਾ, ਵਿਦਿਆਰਥੀ ਪਹੁੰਚ, ਪਸ਼ੂ ਅਤੇ ਪੌਧਾ ਸਿਹਤ ਅਤੇ ਡਿਜੀਟਲ ਏਕੀਕਰਣ – ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।  

MyGov ਅਤੇ MyBharat  ਪਲੈਟਫਾਰਮ ‘ਤੇ “ਆਈ ਸਪੋਰਟ ਆਯੁਰਵੇਦ” ਜਿਹੀਆਂ ਪਹਿਲਕਦਮੀਆਂ ਰਾਹੀਂ ਜਨਤਕ ਭਾਗੀਦਾਰੀ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਵੇਗਾ। ਇਸ ਕਰਟਨ ਰੇਜ਼ਰ ਵਿੱਚ ਆਯੁਸ਼ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਸੱਤਿਆਜੀਤ ਪੌਲ, ਪ੍ਰੈੱਸ ਇਨਫੋਰਮੇਸ਼ਨ ਬਿਊਰੋ ਦੇ ਪ੍ਰਿੰਸੀਪਲ ਡੀਜੀ ਸ਼੍ਰੀ ਧੀਰੇਂਦਰ ਓਝਾ, ਅਤੇ ਏਆਈਆਈਏ ਦੇ ਡਾਇਰੈਕਟਰ ਡਾ. ਪੀ.ਕੇ. ਪ੍ਰਜਾਪਤੀ ਸਮੇਤ ਸੀਨੀਅਰ ਪਤਵੰਤੇ ਮੌਜੂਦ ਸਨ। ਮੀਡੀਆ ਅਤੇ ਪ੍ਰੈੱਸ ਦੇ ਪ੍ਰਤੀਨਿਧੀ ਵੀ ਇਸ ਮੌਕੇ ‘ਤੇ ਮੌਜੂਦ ਸਨ।

 

Tags: Prataprao Jadhav , Prataprao Ganpatrao Jadhav , BJP , Bharatiya Janata Party , Ministry of AYUSH , Ayurveda Day 2025 , 10th Ayurveda Day , All India Institute of Ayurveda , AIIA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD