Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਇੰਡੋਨੀਸ਼ਿਆ ਵਿੱਚ ਤਿੰਨ ਦਨਾਂ ਦੇ ਕੌਮਾਂਤਰੀ ਗੀਤਾ ਮਹੋਤਸਵ ਦਾ ਆਗਾਜ਼

ਭਾਰਤ - ਬਾਲੀ ਵਿੱਚ ਸਭਿਆਚਾਰਕ ਤਾਲਮੇਲ ਕੇਂਦਰ ਨਿਰਮਾਣ ਲਈ ਜ਼ਮੀਨ ਦਾ ਆਇਆ ਪ੍ਰਸਤਾਵ

Dr Arvind Kumar Sharma, Haryana, Bharatiya Janata Party, BJP, BJP Haryana, Bali, Indonesia

Web Admin

Web Admin

5 Dariya News

ਬਾਲੀ ( ਇੰਡੋਨੇਸ਼ਿਆ) , 12 Sep 2025

Last updated on: Sep 15, 2025, 10:57 IST

ਇੰਡੋਨੀਸ਼ਿਆ ਦੇ ਬਾਲੀ ਸੰਸਦ ਓਡੀਟੋਰਿਅਮ  ਵਿੱਚ ਤਿੰਨ ਦਿਨਾਂ ਦੇ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦਾ ਆਗਾਜ਼ ਹੋਇਆ। ਇੰਡੋਨੀਸ਼ਿਆ ਦੇ ਬਾਲੀ ਵਿੱਚ ਸ਼ੁਕਰਵਾਰ ਨੂੰ ਸ੍ਰੀਮਦਭਗਵਦ ਗੀਤਾ ਨੂੰ ਵਿਰਾਜਿਤ ਕੀਤਾ ਗਿਆ। ਇਸੀ ਦੇ ਨਾਲ ਗੀਤਾ ਮਹਿਮਾ ਅਤੇ ਭਾਂਰਤ-ਇੰਡੋਨੀਸ਼ਿਆ ਦੇ ਪ੍ਰਾਚੀਣ ਸਭਿਆਚਾਰਕ ਅਤੇ ਅਧਿਆਤਮਕ ਸਬੰਧਾਂ ਨੂੰ ਹੋਰ ਮਜਬੂਤ ਬਨਾਉਣ ਲਈ ਵਿਚਾਰ ਮੰਥਨ ਹੋਇਆ। 

ਇਸ ਪ੍ਰੋਗਰਾਮ ਦੀ ਅਗਵਾਈ ਬਾਲੀ ਦੇ ਵਾਇਸ ਚੇਅਰਮੈਨ (ਡੀਪੀਆਰਡੀ) ਦੇ ਵਾਇਸ ਗਵਰਨਰ ਨੋਵਾਸਵੀ ਪੁਤਰਾ, ਮੁੱਖ ਵਕਤਾ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਮੁੱਖ ਮਹਿਮਾਨ ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਅਰਵਿੰਦ ਸ਼ਰਮਾ, ਵਿਦੇਸ਼ ਮੰਤਰਾਲਾ ਦੱਖਣ ਖੇਤਰ ਦੀ ਸਕੱਤਰ ਡਾ. ਨੀਨਾ ਮਲਹੋਤਰਾ, ਬਾਲੀ ਵਿਧਾਹਿਕ ਪ੍ਰੋਫੈਸਰ ਸੋਮਵੀਰ, ਬਾਲੀ ਵਿੱਚ ਭਾਰਤ ਦੇ ਸੀਜੀਆਈ ਸ਼ਸ਼ਾਂਕ ਵਿਕਰਮ, ਬਾਲੀ ਦੇ ਵਿਧਾਇਕ ਬੁੱਧੀ ਉਤਮਾ, ਵਿਧਾਇਕ ਰਾਕੀ, ਵਿਧਾਇਕ ਮੇਦੂ ਪਾਤਰਾ ਮੌਜੂਦ ਰਹੇ। ਬਾਲੀ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਲਵਲੇਸ਼ ਤੋਂ ਇਲਾਵਾ, ਇੰਗਲੈਂਡ, ਆਸਟ੍ਰੇਲਿਆ, ਸਪੇਨ ਅਤੇ ਹੋਰ ਦੇਸ਼ਾਂ ਤੋਂ ਆਈ ਪ੍ਰਤੀਨਿਧੀ ਸ਼ਾਮਿਲ ਹੋਏ।

ਇਸ ਮੌਕੇ 'ਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਗੀਤਾ ਦਾ ਉਦੇਸ਼ ਕਿਸੇ ਇੱਕ ਦੇਸ਼, ਇੱਕ ਭਾਸ਼ਾ, ਇੱਕ ਕਮਿਊਨਿਟੀ, ਇੱਕ ਜਾਤੀ ਜਾਂ ਇੱਕ ਧਰਮ ਲਈ ਨਹੀਂ, ਸੋਗ ਸਪੂਰਣ ਮਨੁੱਖ ਜਗਤ ਲਈ ਉਪਯੋਗੀ ਹੈ। ਗੀਤਾ ਨਾਲ ਦੁਨੀਆ ਨੂੰ ਜੀਵਨ ਜੀਣ ਦੀ ਕਲਾ ਅਤੇ ਭਾਈਚਾਰਾ ਅਤੇ ਸ਼ਾਂਤੀ ਦਾ ਮੰਤਰ ਮਿਲਦਾ ਅਤੇ ਇਹ ਤਾਲਮੇਲ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਗੀਤਾ ਦੀ ਸਾਧਨਾ ਨਾਲ ਵਿਸ਼ਵ ਨੂੰ ਇੱਕ ਧਾਗੇ ਵਿੱਚ ਪਿਰੋਇਆ ਜਾ ਸਕਦਾ ਹੈ। 

ਪੰਜ ਹਜਾਰ ਸਾਲ ਪਹਿਲਾਂ ਇਹ ਸੰਦੇਸ਼ ਭਾਰਤ ਦੀ ਪਵਿੱਤਰ ਭੁਮੀ ਧਰਮਖੇਤਰ ਕੁਰੂਕਸ਼ੇਤਰ ਦੀ ਧਰਤੀ ਤੋਂ ਨਿਕਲਿਆ ਅਤੇ ਵਿਸ਼ਵ ਦੀ ਅਨੇਕ ਮੰਨੇ-ਪ੍ਰਮੰਨੀ ਹਸਤੀਆਂ ਨੇ ਇਸ ਦੇ ਸੰਦੇਸ਼ ਨੁੰ ਮਨੁੱਖ ਮੁੱਲਾਂ ਲਈ ਜਰੂਰੀ ਦਸਿਆ। ਉਨ੍ਹਾਂ ਨੇ ਨੇ ਗੀਤਾ ਦੇ ਮੂਲ ਮੰਤਰ ਨਾਲ ਹੀ ਵਿਸ਼ਵ ਦੀ ਭਲਾਈ ਸੰਭਵ ਹੈ।ਇਸ ਮੌਕੇ 'ਤੇ ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਸ੍ਰੀ ਅਰਵਿੰਦ ਸ਼ਰਮਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੂਰੀ ਦੁਨੀਆ ਵਿੱਚ ਗੀਤਾ ਦਾ ਪ੍ਰਚਾਰ ਪ੍ਰਸਾਰ ਵਿੱਚ ਯੋਗਦਾਨ ਦਿੱਤਾ ਹੈ। 

ਉਨ੍ਹਾਂ ਨੇ ਕਿਹਾ ਕਿ ਗੀਤਾ ਮਨੀਸ਼ੀ ਜੀ ਨੇ ਜੋ ਦੁਨੀਆਭਰ ਵਿੱਚ ਗੀਤਾ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਜੋ ਮੁਹਿੰਮ ਚਲਾਈ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਗੀਤਾ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਤੇਜ ਗਤੀ ਨਾਲ ਕਰੇਗੀ ਤਾਂ ਜੋ ਜਨ-ਜਨ ਨੂੰ ਕਰਮ ਦਾ ਸੰਦੇਸ਼ ਮਿਲੇ।ਪ੍ਰੋਗਰਾਮ ਦੌਰਾਨ ਬਾਲੀ ਦੇ ਵਿਧਾਇਕ ਅਤੇ ਕਮੇਟੀ ਵਨ ਦੇ ਚੇਅਰਮੈਨ ਪ੍ਰੋਫੈਸਰ ਡਾ. ਸੋਮਵੀਰ ਨੇ ਧਰਮਨਗਰੀ ਕੁਰੂਕਸ਼ੇਤਰ ਵਿੱਚ ਜਮੀਨ ਦੇਣ ਦੀ ਅਪੀਲ ਕੀਤੀ ਜਿਸ 'ਤੇ ਸ੍ਰੀ ਅਰਵਿੰਦ ਸ਼ਰਮਾ ਨੇ ਪੂਰਾ ਸਹਿਯੋਗ ਦਾ ਭਰੋਸਾ ਦਿੱਤਾ। ਇਸ ਜਮੀਨ 'ਤੇ ਇੰਡੋਨੀਸ਼ਿਆ ਵੱਲੋਂ ਗੇਸਟ ਹਾਊਸ ਅਤੇ ਸਭਿਆਚਾਰਕ ਕੇਂਦਰ ਸਥਾਪਿਤ ਕੀਤਾ ਜਾਵੇਗਾ।

 ਇਸੀ ਤਰ੍ਹਾ ਸਭਿਆਚਾਰਕ ਸਬੰਧਾਂ ਨੂੰ ਮਜਬੂਤ ਕਰਨ ਲਈ ਕੁਰੂਕਸ਼ੇਤਰ ਵਿਕਾਸ ਬੋਰਡ ਦੀ ਵੱਲੋਂ ਵੀ ਬਾਲੀ (ਇੰਡੋਨੀਸ਼ਿਆ) ਵਿੱਚ ਸਭਿਆਚਾਰਕ ਕੇਂਦਰ ਸਥਾਪਿਤ ਕਰਨ ਲਈ ਸਹਿਯੋਗ ਦਾ ਪ੍ਰਸਤਾਵ ਕੀਤਾ।ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਦੀ ਸਕੱਤਰ ਡਾ. ਨੀਨਾ ਮਲਹੋਤਰਾ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਦੇ ਆਯੋਜਨ ਵਿੱਚ ਵਿਦੇਸ਼ ਮੰਤਰਾਲਾ ਹਮੇਸ਼ਾ ਇੱਕ ਸਹਿਯੋਗ ਭੁਮਿਕਾ ਵਿੱਚ ਰਹੀ ਹੈ। ਇਸ ਵਾਰ ਇੱਕ ਕਦਮ ਅੱਗੇ ਵਧਾਉਂਦੇ ਹੋਹੇ ਕੁਰੂਕਸ਼ੇਤਰ ਵਿੱਚ ਹੋਣ ਵਾਲੇ ਉਤਸਵ ਦੇ ਲਈ 40 ਦੇਸ਼ਾਂ ਦੀ ਭਾਗੀਦਾਰੀ ਯਕੀਨੀ ਕਰਨ ਦਾ ਸਤਨ ਹੈ। ਇਸੀ ਦੇ ਨਾਲ 25 ਦੇਸ਼ਾਂ ਦੇ ਸਕਾਲਰ ਗੀਤਾ ਸੇਮੀਨਾਰ ਵਿੱਚ ਹਿੱਸਾ ਲੈਣਗੇ।

ਇਸ ਮੌਕੇ 'ਤੇ ਹਰਿਆਣਾ ਮਹਿਲਾ ਆਯੋਗ ਦੀ ਚੇਅਰਮੇਨ ਰੇਣੂ ਭਾਟਿਆ, ਚੇਅਰਮੇਨ ਸੁਸ਼ਮਾ ਗੁਪਤਾ, ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ, ਮਾਨਦ ਸਕੱਤਰ ਉਪੇਂਦਰ ਸਿੰਘਲ, 48 ਕੋਸ ਮਾਨੀਟਰਿੰਗ ਕਮੇਟੀ ਦੇ ਚੇਅਰਮੈਨ ਮਦਨ ਮੋਹਨ ਛਾਬੜਾ, ਗੀਤਾ ਮਹੋਤਸਵ ਅਥਾਰਿਟੀ ਦੇ ਮੈਂਬਰ ਡਾ. ਪ੍ਰੀਤਮ ਸਿੰਘ ਅਤੇ ਵਿਜੈ ਨਰੁਲਾ, ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸਾਬਕਾ ਮੈਂਬਰ ਰਾਜੇਸ਼ ਸ਼ਾਂਡੀਲੇਯ, ਐਮ ਕੇ ਮੌਦਗਿਲ, ਅਸ਼ੋਕ ਰੋਸ਼ਾ, ਰਿਸ਼ੀਪਾਲ ਮਥਾਨਾ, ਜੀਓ ਗੀਤਾ ਯੂਕੇ ਦੇ ਮਹਾਸਕੱਤਰ ਮਨੀਤ ਕਪੂਰ, ਕੇਸ਼ਵ ਸ਼ਰਣਤ, ਜੀਓ ਗੀਤਾ ਸਪੇਨ ਦੇ ਮਹਾਸਕੱਤਰ ਕ੍ਰਿਸ਼ਣ ਕੁਮਾਰ ਸੈਣੀ ਤੇ ਹੋਰ ਮਾਣਯੋਗ ਮੌਜੂਦ ਰਹੇ।

 

Tags: Dr Arvind Kumar Sharma , Haryana , Bharatiya Janata Party , BJP , BJP Haryana , Bali , Indonesia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD