Thursday, 04 June 2026

 

 

ਖ਼ਾਸ ਖਬਰਾਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ

 

ਵਪਾਰ ਸਮਝੌਤੇ ਵਿੱਚ ਵਿਦੇਸ਼ੀ ਦਬਾਅ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਸਖ਼ਤ ਫੈਸਲੇ ਲਈ ਕਿਸਾਨਾਂ ਵਲੋਂ ਧੰਨਵਾਦ

ਕਿਸਾਨਾਂ ਨੇ ਨਰੇਂਦਰ ਮੋਦੀ ਅਤੇ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਨੂੰ ਬੇਮਿਸਾਲ ਦੱਸਿਆ

Shivraj Singh Chouhan, Shivraj Chauhan, BJP, Bharatiya Janata Party

Web Admin

Web Admin

5 Dariya News

ਨਵੀਂ ਦਿੱਲੀ , 12 Aug 2025

Last updated on: Aug 13, 2025, 14:13 IST

ਦੇਸ਼ ਦੇ ਹਰ ਕੋਨੇ ਤੋਂ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਸੰਗਠਨਾਂ ਦੇ ਮੁਖੀਆਂ ਅਤੇ ਕਿਸਾਨ ਭਰਾਵਾਂ ਅਤੇ ਭੈਣਾਂ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਰਕਾਰ ਵਲੋਂ ਚੁੱਕੇ ਗਏ ਮਜ਼ਬੂਤ ਕਦਮ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ। 

ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਪੂਸਾ ਕੈਂਪਸ ਦੇ ਸੁਬ੍ਰਹਮਣੀਅਮ ਹਾਲ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਖੇਤੀਬਾੜੀ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮ ਐੱਲ ਜਾਟ ਸਮੇਤ ਵੱਖ-ਵੱਖ ਰਾਜਾਂ ਦੇ ਕਿਸਾਨ ਸੰਗਠਨਾਂ ਦੇ ਆਗੂ ਮੌਜੂਦ ਸਨ।

ਇਸ ਮੌਕੇ 'ਤੇ, ਸਭ ਤੋਂ ਪਹਿਲਾਂ ਦੇਸ਼ ਭਰ ਦੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸੰਬੋਧਨ ਕਰਦਿਆਂ ਇੱਕ ਸੁਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਸਾਨ-ਪੱਖੀ ਇਤਿਹਾਸਕ ਕਦਮ ਲਈ ਧੰਨਵਾਦ ਪ੍ਰਗਟ ਕੀਤਾ।

ਭਾਰਤੀ ਕਿਸਾਨ ਸੰਘ ਦੇ ਸ਼੍ਰੀ ਹਰਪਾਲ ਸਿੰਘ ਡਾਗਰ, ਸ਼੍ਰੀ ਧਰਮੇਂਦਰ ਮਲਿਕ, ਸ਼੍ਰੀ ਧਰਮੇਂਦਰ ਚੌਧਰੀ, ਸ਼੍ਰੀ ਵੀਰੇਂਦਰ ਲੋਹਾਨ, ਸ਼੍ਰੀ ਕਿਰਪਾ ਸਿੰਘ ਨੱਥੂਵਾਲਾ, ਸ਼੍ਰੀ ਕੁਲਦੀਪ ਸਿੰਘ ਬਾਜਿਦਪੁਰ, ਬਾਬਾ ਰਾਜਿੰਦਰ ਸਿੰਘ ਮਲਿਕ, ਸ਼੍ਰੀ ਤਰੁਣੇਸ਼ ਸ਼ਰਮਾ, ਸ਼੍ਰੀ ਕੇ ਪੀ ਸਿੰਘ ਠੇਨੂਆ, ਅਚਾਰੀਆ ਰਾਮਗੋਪਾਲ ਵਾਲੀਆ, ਸ਼੍ਰੀ ਵਿਨੋਦ ਆਨੰਦ, ਸ਼੍ਰੀ ਰਾਜਕੁਮਾਰ ਬਾਲਿਆਨ, ਸ਼੍ਰੀ ਵਿਨੋਦ ਆਨੰਦ, ਸ਼੍ਰੀ ਅਸ਼ੋਕ ਬਾਲਿਆਨ, ਸ਼੍ਰੀ ਵਿਪੀਚੰਦਰ ਆਰ ਪਟੇਲ, ਸ਼੍ਰੀ ਰਾਮਪਾਲ ਜਾਟ, ਸ਼੍ਰੀ ਕ੍ਰਿਸ਼ਨਵੀਰ ਚੌਧਰੀ, ਸ਼੍ਰੀ ਭੂਪੇਂਦਰ ਸਿੰਘ ਮਾਨ, ਸ਼੍ਰੀ ਕੇ ਸਾਈ ਰੈਡੀ ਨੇ ਵਾਰੀ - ਵਾਰੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਦੇ ਫੈਸਲੇ ਲਈ ਧੰਨਵਾਦ ਪ੍ਰਗਟਾਇਆ।

ਭਾਰਤੀ ਕਿਸਾਨ ਚੌਧਰੀ ਚਰਨ ਸਿੰਘ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਧਰਮੇਂਦਰ ਚੌਧਰੀ ਨੇ ਕਿਹਾ ਕਿ “ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਹਿੱਤ ਵਿੱਚ ਦ੍ਰਿੜ ਸੰਕਲਪ ਵਾਲਾ ਬਿਆਨ ਦਿੱਤਾ ਹੈ। ਭਾਰਤ ਕਿਸੇ ਵੀ ਕੀਮਤ 'ਤੇ ਆਪਣੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। 

ਇਹ ਐਲਾਨ ਨਾ ਸਿਰਫ਼ ਕਰੋੜਾਂ ਖੁਰਾਕ ਉਤਪਾਦਕਾਂ ਨੂੰ ਰਾਹਤ ਦੇਣ ਵਾਲਾ ਹੈ, ਸਗੋਂ ਖੇਤੀਬਾੜੀ ਅਤੇ ਪੇਂਡੂ ਭਾਰਤ ਦੀ ਆਤਮਨਿਰਭਰਤਾ ਨੂੰ ਵੀ ਮਜ਼ਬੂਤ ਕਰਦਾ ਹੈ। ਅਸੀਂ ਇਸ ਦੂਰਦਰਸ਼ੀ ਅਤੇ ਕਿਸਾਨ-ਪੱਖੀ ਵਿਚਾਰ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਅਤੇ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ। 

ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਹਿੱਤ ਵਿੱਚ ਇਹ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ।” ਛੱਤੀਸਗੜ੍ਹ ਯੁਵਾ ਪ੍ਰਗਤੀਸ਼ੀਲ ਕਿਸਾਨ ਸੰਘ ਦੇ ਕਿਸਾਨ ਸ਼੍ਰੀ ਵਿਰੇਂਦਰ ਲੋਹਾਨ ਨੇ ਕਿਹਾ, “ਪ੍ਰਧਾਨ ਮੰਤਰੀ ਜੀ ਨੇ ਅਮਰੀਕੀ ਕੰਪਨੀਆਂ ਨੂੰ ਖੇਤੀਬਾੜੀ ਅਤੇ ਡੇਅਰੀ ਸੈਕਟਰ ਵਿੱਚ ਦਾਖਲ ਨਹੀਂ ਹੋਣ ਦਾ ਜੋ ਦਲੇਰਾਨਾ ਫੈਸਲਾ ਲਿਆ ਗਿਆ ਹੈ, ਉਹ ਹਰ ਖੇਤ, ਹਰ ਪਿੰਡ ਅਤੇ ਹਰ ਗਊਸ਼ਾਲਾ ਵਿੱਚ ਗੂੰਜ ਰਿਹਾ ਹੈ। 

ਤੁਸੀਂ ਸਾਬਿਤ ਕੀਤਾ ਹੈ ਕਿ ਭਾਰਤੀ ਕਿਸਾਨ ਸਿਰਫ਼ ਅੰਨਦਾਤਾ ਹੀ ਨਹੀਂ ਹੈ, ਸਗੋਂ ਇਸ ਦੇਸ਼ ਦੀ ਆਤਮਾ ਹੈ ਅਤੇ ਇਸ ਆਤਮਾ 'ਤੇ ਕੋਈ ਵੀ ਵਿਦੇਸ਼ੀ ਤਾਕਤ ਕਦੇ ਵੀ ਕਬਜ਼ਾ ਨਹੀਂ ਕਰ ਸਕਦੀ। ਤੁਸੀਂ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਦੋਂ ਤੱਕ ਦਿੱਲੀ ਵਿੱਚ ਮੌਜੂਦਾ ਲੀਡਰਸ਼ਿਪ ਹੈ, ਉਦੋਂ ਤੱਕ ਕੋਈ ਵੀ ਤਾਕਤ ਭਾਰਤ ਦੇ ਕਿਸਾਨਾਂ ਨੂੰ ਗੁਲਾਮ ਨਹੀਂ ਬਣਾ ਸਕਦੀ। 

ਮੈਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਕਲੀ ਖਾਦ, ਬੀਜ ਅਤੇ ਕੀਟਨਾਸ਼ਕ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਲੈ ਕੇ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।” ਸ਼੍ਰੀ ਧਰਮੇਂਦਰ ਮਲਿਕ ਨੇ ਵੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। 

ਮੈਂ ਤੁਹਾਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜੋ ਸਟੈਂਡ ਲਿਆ ਹੈ, ਉਸ 'ਤੇ ਤੁਸੀਂ ਡਟੇ ਰਹਿਣਾ ਅਤੇ ਮੁਕਤ ਵਪਾਰ ਸੰਬੰਧੀ ਸਾਡੀਆਂ ਨੀਤੀਆਂ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ। ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ।” ਸ਼੍ਰੀ ਕਿਰਪਾ ਸਿੰਘ ਨੱਥੂਵਾਲਾ ਨੇ ਕਿਹਾ ਕਿ “ਅਸੀਂ ਬਹੁਤ ਚਿੰਤਤ ਸੀ ਕਿ ਅਮਰੀਕਾ ਸਮਝੌਤੇ ਲਈ ਦਬਾਅ ਪਾ ਰਿਹਾ ਹੈ, ਜੇਕਰ ਸਮਝੌਤਾ ਹੋ ਜਾਂਦਾ ਤਾਂ ਅਸੀਂ ਕਿਸਾਨ ਬਰਬਾਦ ਹੋ ਜਾਂਦੇ। 

ਪਰ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਸਖ਼ਤ ਫੈਸਲਾ ਲਿਆ ਹੈ, ਇਸ ਫੈਸਲੇ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਹੈ। ਮੈਂ ਦੇਸ਼ ਦੇ ਨਾਗਰਿਕਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਕੁਝ ਵੀ ਬੋਲਦਾ ਰਹੇ, ਪਰ ਸਾਡਾ ਕੋਈ ਨੁਕਸਾਨ ਨਹੀਂ ਹੋਣ ਵਾਲਾ। 

ਖੇਤੀਬਾੜੀ ਮੰਤਰੀ ਜੀ, ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਕਿਸਾਨ ਤੁਹਾਡੇ ਨਾਲ ਖੜ੍ਹੇ ਹਨ।” ਪੰਜਾਬ ਤੋਂ ਆਏ ਕਿਸਾਨ ਸ਼੍ਰੀ ਕੁਲਦੀਪ ਸਿੰਘ ਬਾਜਿਦਪੁਰ ਨੇ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ, ਜਿਸ ਨਾਲ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ। 

ਅੱਗੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਹੋਰ ਮਜ਼ਬੂਤ ਕਦਮ ਚੁੱਕੇਗੀ ਤਾਂ ਜੋ ਸਾਨੂੰ ਅਮਰੀਕਾ ਵਰਗੇ ਦੇਸ਼ਾਂ ਵੱਲ ਨਾ ਦੇਖਣਾ ਪਵੇ। ਪ੍ਰਧਾਨ ਮੰਤਰੀ ਦੇ ਫੈਸਲੇ 'ਤੇ ਸਾਨੂੰ ਮਾਣ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਛੋਟੇ ਭਾਰਤ ਦਾ ਦ੍ਰਿਸ਼ ਇੱਥੇ ਦਿਖਾਈ ਦੇ ਰਿਹਾ ਹੈ। 

ਮੈਂ ਤੁਹਾਨੂੰ, ਇੱਥੇ ਮੌਜੂਦ ਮੇਰੇ ਕਿਸਾਨ ਭਰਾਵਾਂ ਨੂੰ ਸਿਜਦਾ ਕਰਦਾ ਹਾਂ, ਜੋ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਦਾ ਢਿੱਡ ਭਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਅੰਨ ਹੀ ਜੀਵਨ ਹੈ, ਅੰਨ ਹੀ ਰੱਬ ਹੈ। ਕਿਸਾਨ ਅੰਨਦਾਤਾ ਵੀ ਹੈ ਅਤੇ ਜੀਵਨਦਾਤਾ ਵੀ। ਮੇਰੇ ਲਈ, ਕਿਸਾਨਾਂ ਦੀ ਸੇਵਾ ਰੱਬ ਦੀ ਪੂਜਾ ਹੈ, ਅਤੇ ਇਸ ਤੋਂ ਵੱਡੀ ਕੋਈ ਪੂਜਾ ਨਹੀਂ ਹੈ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਦੁਹਰਾਇਆ ਕਿ ਨਕਲੀ ਖਾਦ ਅਤੇ ਖਾਦ ਬਣਾਉਣ ਵਾਲਿਆਂ ਵਿਰੁੱਧ ਸਰਕਾਰ ਜਲਦੀ ਹੀ ਇੱਕ ਨਵਾਂ ਕਾਨੂੰਨ ਲਿਆਕੇ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਭਲਾਈ ਲਈ ਵੱਖ-ਵੱਖ ਯੋਜਨਾਵਾਂ ਨੂੰ ਤਰਜੀਹ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਕੱਲ੍ਹ ਹੀ ਰਾਜਸਥਾਨ ਦੇ ਝੁੰਝੁਨੂ ਤੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਬੀਮਾ ਰਕਮ ਦਾ ਡਿਜੀਟਲ ਭੁਗਤਾਨ ਵੀ ਕੀਤਾ ਗਿਆ। 

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਤਰਜੀਹ ਦੇਣ ਦੇ ਸੰਕਲਪ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ਰੱਦ ਕਰਨਾ ਇੱਕ ਇਤਿਹਾਸਕ ਫੈਸਲਾ ਸੀ। ਜਿਸ ਲਈ ਅਸੀਂ ਪ੍ਰਧਾਨ ਮੰਤਰੀ ਦੇ ਧੰਨਵਾਦੀ ਹਾਂ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਦਾ ਰਾਸ਼ਟਰੀ ਹਿੱਤ ਵਿੱਚ ਮਜ਼ਬੂਤ ਫੈਸਲੇ ਲਏ ਹਨ, ਜਿਨ੍ਹਾਂ ਲਈ ਦੇਸ਼ ਸ਼ੁਕਰਗੁਜ਼ਾਰ ਹੈ।

 

Tags: Shivraj Singh Chouhan , Shivraj Chauhan , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD