Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ 'ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼; 04 ਕਥਿਤ ਦੋਸੀ ਗ੍ਰਿਫਤਾਰ

01 ਪਿਸਟਲ 32 ਬੋਰ ਸਮੇਤ 02 ਕਾਰਤੂਸ, 01 ਖੋਲ, ਵਾਰਦਾਤ ਸਮੇਂ ਵਰਤੀ ਗੱਡੀ ਅਤੇ 50,000 ਰੁਪਏ ਨਗਦ ਬ੍ਰਾਮਦ

Crime News Punjab, Punjab Police, Police, Crime News, Sangrur Police, Sangrur

Web Admin

Web Admin

5 Dariya News

ਸੰਗਰੂਰ , 01 Aug 2025

Last updated on: Aug 02, 2025, 13:15 IST

ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ., ਐਸ.ਐਸ.ਪੀ., ਸਾਹਿਬ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ 'ਤੇ ਹਮਲਾ ਕਰਵਾਉਣ ਦੀ ਕੀਤੀ ਗਈ ਸਾਜਿਸ਼ ਦਾ ਪਰਦਾਫਾਸ ਕਰਦੇ ਹੋਏ 04 ਕਥਿਤ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 01 ਪਿਸਟਲ 32 ਬੋਰ ਸਮੇੇਤ 02 ਕਾਰਤੂਸ, 01 ਖੋਲ, ਵਾਰਦਾਤ ਸਮੇਂ ਵਰਤੀ ਗੱਡੀ ਅਤੇ 50,000/-ਰੁਪਏ ਨਗਦ ਬ੍ਰਾਮਦ ਕਰਵਾਏ ਗਏ ਹਨ।

ਸ਼੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29.07.2025 ਨੂੰ ਮਿਲਨਜੋਤ ਸਿੰਘ ਪੁੱਤਰ ਵਾਸੀ ਥਿੰਦ ਪੱਤੀ ਸ਼ੇਰਪੁਰ ਨੇ ਇਤਲਾਹ ਦਿੱਤੀ ਸੀ ਕਿ ਉਹ ਕਥਾਵਾਚਕ ਹੈ, ਜੋ ਮਿਤੀ 28.07.2025 ਨੂੰ ਵਕਤ ਕਰੀਬ ਰਾਤ 9:00 ਵਜੇ ਮੋਹਾਲੀ ਤੋਂ ਸਕਾਰਪੀਓ ਗੱਡੀ ਵਿੱਚ ਅਤੇ ਉਸਦਾ ਰਿਸ਼ਤੇਦਾਰ ਜਸਵਿੰਦਰ ਸਿੰਘ ਸਵਿਫਟ ਡਿਜਾਇਰ ਨੰਬਰੀ ਪੀ ਬੀ 13 ਬੀ ਐੱਸ 5597 ਵਿੱਚ ਉਸ ਦੇ ਘਰ ਸ਼ੇਰਪੁਰ ਨੂੰ ਵਾਪਸ ਆ ਰਹੇ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਸਿਆਜ ਗੱਡੀ ਰਾਹੀਂ ਉਨ੍ਹਾਂ ਦਾ ਪਿੱਛਾ ਕੀਤਾ।

ਮਿਲਨਜੋਤ ਸਿੰਘ ਆਪਣੇ ਘਰ ਪੁੱਜਾ ਅਤੇ ਉਸਦਾ ਰਿਸ਼ਤੇਦਾਰ ਵੀ ਆਪਣੀ ਸਵਿਫਟ ਡਿਜ਼ਾਇਰ ਗੱਡੀ ਉਸਦੇ ਘਰ ਦੇ ਬਾਹਰ ਖੜ੍ਹੀ ਕਰ ਕੇ ਘਰ ਅੰਦਰ ਚਲਾ ਗਿਆ ਤਾਂ ਇਤਨੇ ਵਿੱਚ ਉਨ੍ਹਾਂ ਦਾ ਪਿੱਛਾ ਕਰਨ ਵਾਲੀ ਸਿਆਜ ਗੱਡੀ ਵਿੱਚ ਸਵਾਰ ਤਿੰਨ ਨਾਮਲੂਮ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਜਸਵਿੰਦਰ ਸਿੰਘ ਦੀ ਸਵਿਫਟ ਗੱਡੀ ਦੇ ਫਰੰਟ ਸ਼ੀਸ਼ੇ 'ਤੇ ਫਾਇਰ ਮਾਰ ਕੇ ਫਰਾਰ ਹੋ ਗਏ। ਜਿਸ 'ਤੇ ਮਿਲਨਜੋਤ ਸਿੰਘ ਦੇ ਬਿਆਨ 'ਤੇ ਮੁਕੱਦਮਾ ਨੰਬਰ 77 ਮਿਤੀ 29-07-2025 ਅ/ਧ 25,27/54/59 ਅਸਲਾ ਐਕਟ, 324 (4) ਬੀ.ਐਨ.ਐਸ ਥਾਣਾ ਸੇਰਪੁਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮਾ ਉਕਤ ਦੀ ਤਫਤੀਸ਼ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਮਿਲਨਜੋਤ ਸਿੰਘ ਨੇ ਸਰਕਾਰੀ ਸੁਰੱਖਿਆ ਲੈਣ ਲਈ ਆਪਣੇ ਸਾਢੂ ਜਸਵਿੰਦਰ ਸਿੰਘ ਨਾਲ ਸਾਜਬਾਜ ਹੋ ਕੇ ਕਥਿਤ ਦੋਸੀਆਨ ਅਚਲ ਸਿੰਗਲਾ ਵਾਸੀ ਮਕਾਨ ਨੰਬਰ 2641, ਸੈਕਟਰ 22 ਚੰਡੀਗੜ, ਪਿਊਸ਼ ਗੁਪਤਾ ਉਰਫ ਛੋਟੂ ਵਾਸੀ ਗਿੱਦੜਬਾਹਾ ਜਿਲਾ ਸ੍ਰੀ ਮੁਕਤਸਰ ਸਾਹਿਬ, ਮਨੀਸ਼ ਕੁਮਾਰ ਉਰਫ ਟੀਟੂ ਵਾਸੀ ਰਾਏਕੇ ਖੁਰਦ ਜਿਲਾ ਬਠਿੰਡਾ ਨੂੰ 1,20,000/- ਰੁਪਏ ਦੇ ਕੇ ਇਹ ਵਾਰਦਾਤ ਆਪ ਖੁੱਦ ਕਰਵਾਈ ਹੈ। ਜਿਸ ਤੇ ਕਥਿਤ ਦੋਸੀਆਨ ਉਕਤਾਨ ਨੂੰ ਮਿਤੀ 30.7.2025 ਨੂੰ ਮੁਕੱਦਮਾ ਉਕਤ ਵਿੱਚ ਕਥਿਤ ਦੋਸ਼ੀ ਨਾਮਜਦ ਕਰਕੇ ਜੁਰਮ 217,125,25,26,61(2) BNS ਦਾ ਵਾਧਾ ਕਰਕੇ ਕਥਿਤ ਦੋਸ਼ੀ ਅਚਲ ਸਿੰਗਲਾ ਉਰਫ ਲੱਕੀ, ਪਿਊਸ ਗੁਪਤਾ, ਮੁਨੀਸ ਕੁਮਾਰ ਉਰਫ ਟੀਟੂ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਨੂੰ ਮਿਤੀ 30.07.2025 ਨੂੰ ਹੀ ਗ੍ਰਿਫਤਾਰ ਕੀਤਾ ਗਿਆ। 

ਕਥਿਤ ਦੋਸੀਆਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹਨਾਂ ਨੂੰ 1,50,000/- ਦੇਣ ਦਾ ਇਕਰਾਰ ਕਰਕੇ 01 ਲੱਖ 20 ਹਜਾਰ ਰੁਪਏ ਦੇ ਦਿੱਤੇ ਸਨ। ਮਿਤੀ 31.07.2025 ਨੂੰ ਵਾਰਦਾਤ ਸਮੇਂ ਵਰਤੀ ਗਈ ਗੱਡੀ ਸਿਆਜ ਨੰਬਰੀ ਪੀ ਬੀ-03ਏ ਕਿਊ-0339 ਅਤੇ ਕਥਿਤ ਦੋਸ਼ੀ ਮੁਨੀਸ਼ ਕੁਮਾਰ ਦੇ ਇੰਕਸਾਫ 'ਤੇ ਅਚਲ ਸਿੰਗਲਾ ਉਰਫ ਲੱਕੀ ਪਾਸੋਂ 01 ਪਿਸਟਲ 32 ਬੋਰ ਸਮੇਤ 02 ਕਾਰਤੂਸ ਜਿੰਦਾ ਤੇ 01 ਖੋਲ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਾਸਲ ਕੀਤੀ ਰਕਮ ਵਿੱਚੋਂ 50,000/- ਰੁਪਏ ਬ੍ਰਾਮਦ ਕਰਵਾਏ ਗਏ ਹਨ।

 

Tags: Crime News Punjab , Punjab Police , Police , Crime News , Sangrur Police , Sangrur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD