Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਡਾ. ਜਿਤੇਂਦਰ ਸਿੰਘ ਨੇ ਆਈਆਈਪੀਏ ਦੇ ਦੱਖਣੀ ਖੇਤਰੀ ਕਾਨਫਰੰਸ ਦੀ ਸ਼ੁਰੂਆਤ ਕੀਤੀ, ਨਾਗਰਿਕ-ਕੇਂਦ੍ਰਿਤ ਡਿਜੀਟਲ ਸੁਧਾਰਾਂ 'ਤੇ ਜ਼ੋਰ ਦਿੱਤਾ

ਪਾਂਡੀਚੇਰੀ ਯੂਨੀਵਰਸਿਟੀ ਵਿਖੇ ਅਗਲੀ ਪੀੜ੍ਹੀ ਦੇ ਜਨਤਕ ਨੇਤਾਵਾਂ ਨੂੰ ਪ੍ਰੇਰਿਤ ਕਰਨ ਲਈ ਗਵਰਨੈਂਸ ਸੈੱਲ ਦੀ ਸ਼ੁਰੂਆਤ

Dr Jitendra Singh, Bharatiya Janata Party, BJP, Indian Institute of Public Administration, IIPA, Pondicherry University

Web Admin

Web Admin

5 Dariya News

ਪੁਡੂਚੇਰੀ , 30 Jun 2025

Last updated on: Jul 01, 2025, 13:19 IST

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਧਰਤੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਡਿਜੀਟਲ ਸ਼ਾਸਨ ਦੀ ਪਰਿਵਰਤਨਸ਼ੀਲ ਭੂਮਿਕਾ ਬਾਰੇ ਦੱਸਿਆ। 

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ "ਘੱਟ ਤੋਂ ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ" ਤੋਂ ਨਾਗਰਿਕ-ਕੇਂਦ੍ਰਿਤ ਡਿਜੀਟਲ ਈਕੋ-ਸਿਸਟਮ ਵਿੱਚ ਤਬਦੀਲੀ ਦੇਸ਼ ਦੇ ਪ੍ਰਸ਼ਾਸਨਿਕ ਅਤੇ ਸਮਾਜਿਕ-ਆਰਥਿਕ ਸੁਧਾਰਾਂ ਲਈ ਬਹੁਤ ਮਹੱਤਵਪੂਰਨ ਹੈ। ਪਾਂਡੀਚੇਰੀ ਯੂਨੀਵਰਸਿਟੀ ਵਿਖੇ ਇੰਡੀਅਨ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਦੇ ਦੱਖਣੀ ਖੇਤਰੀ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਪਿਛਲੇ ਦਹਾਕੇ ਵਿੱਚ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਨੇ ਨਾ ਸਿਰਫ਼ ਸੇਵਾ ਪ੍ਰਦਾਨ ਕਰਨ ਨੂੰ ਸੁਚਾਰੂ ਬਣਾਇਆ ਹੈ, ਸਗੋਂ ਵਿਸ਼ੇਸ਼ ਤੌਰ ‘ਤੇ ਦੂਰ-ਦੁਰਾਡੇ ਅਤੇ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਵੀ ਸਸ਼ਕਤ ਬਣਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ, "ਡਿਜੀਟਲ ਇੰਡੀਆ ਵਿੱਚ ਨਾਗਰਿਕਾਂ ਦਾ ਸਸ਼ਕਤੀਕਰਣ: ਪ੍ਰਸ਼ਾਸਕੀ, ਪ੍ਰਬੰਧਨ ਅਤੇ ਸੰਗਠਨਾਤਮਕ ਸੁਧਾਰ", ਸਮਾਵੇਸ਼ੀ ਵਿਕਾਸ ਲਈ ਟੈਕਨੋਲੋਜੀ ਦਾ ਲਾਭ ਉਠਾਉਣ 'ਤੇ ਵਧ ਰਹੀ ਰਾਸ਼ਟਰੀ ਸਹਿਮਤੀ ਨੂੰ ਦਰਸਾਉਂਦਾ ਹੈ। ਆਈਆਈਪੀਏ ਪੁਡੂਚੇਰੀ ਖੇਤਰੀ ਸ਼ਾਖਾ ਅਤੇ ਪਾਂਡੀਚੇਰੀ ਯੂਨੀਵਰਸਿਟੀ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਇਸ ਸਮਾਗਮ ਵਿੱਚ ਯੂਨੀਵਰਸਿਟੀ ਵਿਖੇ ਇੱਕ ਗਵਰਨੈਂਸ ਸੈੱਲ ਦੀ ਸ਼ੁਰੂਆਤ ਵੀ ਹੋਈ। 

ਇਸ ਦੂਰਦਰਸ਼ੀ ਪਹਿਲ ਦਾ ਉਦੇਸ਼ ਨੌਜਵਾਨ ਮਨਾਂ ਨੂੰ ਸ਼ਾਸਨ, ਸੁਧਾਰ ਅਤੇ ਰਾਸ਼ਟਰ ਨਿਰਮਾਣ ਨਾਲ ਸਾਰਥਕ ਤੌਰ 'ਤੇ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਹੈ। ਡਾ. ਜਿਤੇਂਦਰ ਸਿੰਘ ਨੇ ਇਸ ਪਹਿਲ ਨੂੰ "ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਵਿੱਚ ਪੁੱਛਗਿੱਛ ਕਰਨ, ਜਨਤਕ ਸੇਵਾ ਅਤੇ ਨੈਤਿਕ ਅਗਵਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੈਟਫਾਰਮ" ਦੱਸਿਆ।

ਡਾ. ਜਿਤੇਂਦਰ ਸਿੰਘ ਨੇ 2014 ਤੋਂ ਸ਼ੁਰੂ ਕੀਤੀਆਂ ਗਈਆਂ ਕਈ ਪ੍ਰਸ਼ਾਸਕੀ ਕਾਢਾਂ ਵੱਲ ਧਿਆਨ ਆਕਰਸ਼ਿਤ ਕੀਤਾ, ਜਿਨ੍ਹਾਂ ਵਿੱਚ ਡਿਜੀਲੌਕਰ, ਉਮੰਗ, ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਅਤੇ ਜੇਏਐੱਮ ਟ੍ਰਿਨਿਟੀ (ਜਨ ਧਨ-ਆਧਾਰ-ਮੋਬਾਈਲ) ਸ਼ਾਮਲ ਹਨ ਅਤੇ ਉਨ੍ਹਾਂ ਨੇ ਦਫਤਰੀ ਪ੍ਰਕਿਰਿਆਵਾਂ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਅਤੇ ਪਾਰਦਰਸ਼ਤਾ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨਾਲ ਜਾਣੂ ਕਰਵਾਇਆ।" 

ਉਨ੍ਹਾਂ ਕਿਹਾ, “ਇਹ ਸੁਧਾਰ ਸਿਰਫ ਪ੍ਰਸ਼ਾਸਕੀ ਸੁਧਾਰ ਨਹੀਂ ਹਨ – ਸਗੋਂ ਇਨ੍ਹਾਂ ਦੇ ਵੱਡੇ ਪੱਧਰ ‘ਤੇ ਸਮਾਜਿਕ-ਆਰਥਿਕ ਨਤੀਜੇ ਹਨ।" ਉਨ੍ਹਾਂ ਨੇ ਨੋਟਰਾਈਜ਼ਡ ਵੈਰੀਫਿਕੇਸ਼ਨ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਵਰਗੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ, ਸਵੈ-ਜਾਂਚ ਨੂੰ ਬਦਲਿਆ ਜਾ ਰਿਹਾ ਹੈ, ਜੋ ਸੀਨੀਅਰ ਨਾਗਰਿਕਾਂ ਨੂੰ ਪੈਨਸ਼ਨ ਪ੍ਰਾਪਤ ਕਰਨ ਲਈ ਸਰੀਰਕ ਤੌਰ 'ਤੇ ਮੌਜੂਦ ਹੋ ਕੇ ਆਪਣੀ ਹੋਂਦ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ।

ਆਪਣੇ ਸੰਬੋਧਨ ਵਿੱਚ, ਡਾ. ਜਿਤੇਂਦਰ ਸਿੰਘ ਨੇ ਕਿਹਾ, ਬਾਇਓਮੈਟ੍ਰਿਕ ਅਤੇ ਚਿਹਰਾ-ਪਛਾਣ-ਅਧਾਰਿਤ ਪਛਾਣ ਪ੍ਰਣਾਲੀਆਂ ਵਰਗੇ ਸੁਧਾਰ ਮਨੁੱਖੀ ਸ਼ਾਸਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ "ਇਹ ਸਿਰਫ਼ ਟੈਕਨੋਲੋਜੀ ਨੂੰ ਅਪਣਾਉਣ ਬਾਰੇ ਨਹੀਂ ਹੈ, ਸਗੋਂ ਹਰ ਭਾਰਤੀ ਲਈ ਮਾਣ ਅਤੇ ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਲਾਗੂ ਕਰਨ ਬਾਰੇ ਹੈ।"

ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਯੋਜਨਾਵਾਂ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਜ਼ੋਰ ਦਿੱਤਾ ਕਿ ਕਿਵੇਂ ਡਿਜੀਟਲ ਸਾਧਨਾਂ ਨੇ ਸਿਹਤ ਸੰਭਾਲ ਅਤੇ ਆਵਾਸ ਤੱਕ ਪਹੁੰਚ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ "ਭਾਰਤ ਇਕਲੌਤਾ ਦੇਸ਼ ਹੈ ਜਿੱਥੇ ਤੁਸੀਂ ਪਹਿਲਾਂ ਤੋਂ ਮੌਜੂਦ ਬਿਮਾਰੀ ਲਈ ਬੀਮਾ ਪ੍ਰਾਪਤ ਕਰ ਸਕਦੇ ਹੋ। 

ਇਹ ਸਾਡੇ ਨਾਗਰਿਕ-ਪਹਿਲਾਂ ਦੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ।" ਸਿੱਖਿਆ ਦੇ ਵਿਸ਼ੇ 'ਤੇ, ਡਾ. ਜਿਤੇਂਦਰ ਸਿੰਘ ਨੇ "ਵੰਨ ਨੇਸ਼ਨ, ਵੰਨ ਸਬਸਕ੍ਰਿਪਸ਼ਨ" ਪਹਿਲ ਦਾ ਹਵਾਲਾ ਦਿੱਤਾ, ਜੋ ਭਾਰਤ ਭਰ ਦੇ ਖੋਜਕਰਤਾਵਾਂ ਨੂੰ ਚੋਟੀ ਦੇ ਆਲਮੀ ਰਸਾਲਿਆਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਸ ਨੂੰ ਗਿਆਨ ਦੇ ਲੋਕਤੰਤਰੀਕਰਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ। 

ਉਨ੍ਹਾਂ ਕਿਹਾ ਕਿ "ਨਵੇਂ ਡਿਜੀਟਲ ਈਕੋ-ਸਿਸਟਮ ਨੇ ਭੂਗੋਲ ਤੋਂ ਪਰ੍ਹੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਜਾਣਕਾਰੀ ਦੇ ਪਾੜੇ ਨੂੰ ਪੂਰਾ ਕੀਤਾ ਹੈ।" ਡਾ. ਜਿਤੇਂਦਰ ਸਿੰਘ ਨੇ ਵਿਸ਼ਵ ਪੱਧਰ 'ਤੇ ਭਾਰਤ ਦੇ ਵਧਦੇ ਰੁਤਬੇ ਬਾਰੇ ਗੱਲ ਕੀਤੀ, ਜਿਸ ਵਿੱਚ ਗਲੋਬਲ ਇਨੋਵੇਸ਼ਨ ਇੰਡੈਕਸ, ਸਟਾਰਟਅੱਪ ਰੈਂਕਿੰਗ ਅਤੇ ਪੇਟੈਂਟ ਫਾਈਲਿੰਗ ਵਰਗੇ ਮੁੱਖ ਸੂਚਕਾਂ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲਿਆ ਹੈ। 

ਉਨ੍ਹਾਂ ਕਿਹਾ, "ਅਰਥਵਿਵਸਥਾ ਦੇ ਮਾਮਲੇ ਵਿੱਚ ਵਿਸ਼ਵ ਪੱਧਰ 'ਤੇ 10ਵੇਂ ਸਥਾਨ ਤੋਂ, ਅਸੀਂ ਹੁਣ ਚੌਥੇ ਸਥਾਨ 'ਤੇ ਹਾਂ ਅਤੇ 2027 ਤੱਕ ਤੀਜੇ ਸਥਾਨ 'ਤੇ ਪਹੁੰਚਣ ਦੀ ਰਾਹ 'ਤੇ ਅਗ੍ਰਸਰ ਹਾਂ।" "ਵਿਕਸਿਤ ਭਾਰਤ 2047" ਲਈ ਤਿਆਰੀ ਕਰਨ ਦਾ ਸੱਦਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਅਕਾਦਮਿਕ, ਪ੍ਰਸ਼ਾਸਨ ਅਤੇ ਨਿਜੀ ਖੇਤਰ ਦਰਮਿਆਨ ਵਧੇਰੇ ਸਹਿਯੋਗ ਦੀ ਅਪੀਲ ਕੀਤੀ। 

ਡਾ. ਸਿੰਘ ਨੇ ਕਿਹਾ, "ਡਿਜੀਟਲ ਇੰਡੀਆ ਹੁਣ ਇੱਕ ਪਹਿਲ ਨਹੀਂ ਹੈ - ਇਹ ਇਸ ਦੇਸ਼ ਵਿੱਚ ਸ਼ਾਸਨ ਦਾ ਡਿਫੌਲਟ ਓਪਰੇਟਿੰਗ ਸਿਸਟਮ ਹੈ।" ਉਨ੍ਹਾਂ ਅੱਗੇ ਕਿਹਾ, "ਅਗਲਾ ਪੜਾਅ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਸਮੁੰਦਰਾਂ ਤੋਂ ਬਾਹਰੀ ਪੁਲਾੜ ਤੱਕ ਆਪਣੇ ਅਣਪਛਾਤੇ ਸਰੋਤਾਂ ਨੂੰ ਕਿਵੇਂ ਅਣਲੌਕ ਕਰਦੇ ਹਾਂ।”

ਇਸ ਸਮਾਗਮ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਟਿਊਟ ਆਫ਼ ਯੂਥ ਡਿਵੈਲਪਮੈਂਟ, ਚੰਡੀਗੜ੍ਹ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਡੀਨ (ਵਿਦਿਆਰਥੀ ਭਲਾਈ) ਡਾ. ਟੀ. ਗੋਪੀਨਾਥ ਦੁਆਰਾ ਲਿਖੀ ਕਿਤਾਬ "ਡਿਜੀਟਲ ਗਵਰਨੈਂਸ ਇਨ ਇੰਡੀਆ - ਟ੍ਰਾਂਸਫਾਰਮਿੰਗ ਪਬਲਿਕ ਸਰਵਿਸ ਡਿਲੀਵਰੀ" ਜਾਰੀ ਕੀਤੀ। 

ਉਨ੍ਹਾਂ ਨੇ ਸੇਵਾਮੁਕਤ ਆਈਏਐੱਸ ਅਧਿਕਾਰੀ ਵੱਲਵਨ (Vallavan) ਨੂੰ ਲੋਕ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਵੀ ਕੀਤਾ। ਇਸ ਸਮਾਗਮ ਵਿੱਚ 350 ਤੋਂ ਵੱਧ ਹਾਜ਼ਰੀਨ ਸ਼ਾਮਲ ਹੋਏ, ਜਿਨ੍ਹਾਂ ਵਿੱਚ ਦੇਸ਼ ਭਰ ਦੇ ਸੀਨੀਅਰ ਨੌਕਰਸ਼ਾਹਾਂ, ਅਧਿਆਪਕ, ਰਿਸਰਚ ਸਕਾਲਰਜ਼, ਵਿਦਿਆਰਥੀ ਅਤੇ ਉਦਯੋਗ ਪੇਸ਼ੇਵਰ ਸ਼ਾਮਲ ਸਨ। 

ਆਈਆਈਪੀਏ ਦੀਆਂ ਦੱਖਣੀ ਖੇਤਰੀ ਸ਼ਾਖਾਵਾਂ – ਤਮਿਲ ਨਾਡੂ, ਕੇਰਲ, ਕਰਨਾਟਕ, ਆਂਧਰ ਪ੍ਰਦੇਸ਼ ਅਤੇ ਪੁਡੂਚੇਰੀ - ਦੇ ਡੈਲੀਗੇਟਸ ਨੇ ਵੀ ਹਿੱਸਾ ਲਿਆ। 80 ਤੋਂ ਵੱਧ ਅਕਾਦਮਿਕ ਪੇਪਰਜ਼ ਪੇਸ਼ ਕੀਤੇ ਗਏ, ਜੋ ਸਮਕਾਲੀ ਸ਼ਾਸਨ ਮੁੱਦਿਆਂ ਨਾਲ ਮਜ਼ਬੂਤ ​​ਸ਼ਮੂਲੀਅਤ ਨੂੰ ਦਰਸਾਉਂਦੇ ਹਨ।

ਇਸ ਸਮਾਗਮ ਵਿੱਚ ਪਾਂਡੀਚੇਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪੀ. ਪ੍ਰਕਾਸ਼ ਬਾਬੂ, ਪੁਡੂਚੇਰੀ ਸਰਕਾਰ ਦੇ ਮੁੱਖ ਸਕੱਤਰ ਡਾ. ਸ਼ਰਤ ਚੌਹਾਨ, ਆਈਆਈਪੀਏ ਦੇ ਡਾਇਰੈਕਟਰ ਜਨਰਲ ਸੁਰੇਂਦਰ ਨਾਥ ਤ੍ਰਿਪਾਠੀ, ਆਈਆਈਪੀਏ ਦੇ ਰਜਿਸਟਰਾਰ ਅਮਿਤਾਭ ਰੰਜਨ, ਡੀਨ ਅਕਾਦਮਿਕ ਡਾ. ਅਸ਼ੋਕ ਦਾਸ ਆਦਿ ਪਤਵੰਤੇ ਹਾਜ਼ਰ ਸਨ।

 

Tags: Dr Jitendra Singh , Bharatiya Janata Party , BJP , Indian Institute of Public Administration , IIPA , Pondicherry University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD