ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ , ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ , ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਜਲਾਲਾਬਾਦ ਦੇ ਐੱਸ.ਐੱਮ.ਓ ਡਾ. ਸੁਮਿਤ ਲੂਣਾ, ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਐਸ.ਐਮ.ਓ. ਡਾ. ਰਵੀ ਬਾਂਸਲ ਦੀ ਯੋਗ ਅਗਵਾਈ ਹੇਠ ਐਂਟੀ ਡੇਂਗੂ ਕੰਪੇਨ 'ਹਰ ਸ਼ੁੱਕਰਵਾਰ , ਡੇਂਗੂ ਤੇ ਵਾਰ' ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੀ ਐੱਨ.ਵੀ.ਬੀ.ਡੀ.ਸੀ.ਪੀ ਬਰਾਂਚ ਅਰਬਨ ਜਲਾਲਾਬਾਦ, ਨਗਰ ਕੌਂਸਲ ਜਲਾਲਾਬਾਦ ਤੇ ਨਰਸਿੰਗ ਸਟੂਡੈਂਟਸ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ, ਜੰਮੂ ਬਸਤੀ , ਵਾਰਡ ਨੰਬਰ-5, ਅਰਬਨ ਜਲਾਲਾਬਾਦ ਵਿਖੇ ਡੇਂਗੂ , ਮਲੇਰੀਆ ਸੰਬੰਧੀ ਜਾਗਰੂਕ ਕੀਤਾ ਤੇ ਐਂਟੀ ਲਾਰਵਾ ਗਤੀਵਿਧੀਆਂ ਕੀਤਿਆਂ।
ਐੱਸ.ਐੱਮ.ਓ ਡਾ. ਸੁਮਿਤ ਲੂਣਾ ਨੇ ਡੇਂਗੂ , ਮਲੇਰੀਆ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਬੁਖਾਰ ਹੋਵੇ ਤਾਂ ਉਸ ਦੀ ਜਾਂਚ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਆਯੂਸ਼ਮਾਨ ਆਰੋਗਿਆ ਕੇਂਦਰ ’ਚ ਜਾ ਕੇ ਕਰਵਾਈ ਜਾਵੇ, ਜਿੱਥੇ ਕਿ ਡੇਂਗੂ ਤੇ ਮਲੇਰੀਆ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਤੇ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾਦੀਆਂ ਹਨ।ਫਰਿੱਜ ਟਰੇ, ਕੂਲਰ, ਫੁੱਲਾਂ ਦੇ ਗਮਲੇ, ਪਾਣੀ ਦੀਆਂ ਟੈਕੀਆਂ, ਟਾਇਰਾਂ ਅਤੇ ਖੜੇ ਪਾਣੀ ਦੇ ਸਰੋਤ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕੀਤਾ ਜਾਵੇ ਤੇ 'ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ' ਦੇ ਤੌਰ ਤੇ ਮਨਾਇਆ ਜਾਵੇ।
ਇਸ ਮੌਕੇ ਅਸ਼ੋਕ ਵਾਟਸ ਸਮਾਜ ਸੇਵੀ , ਡਾ. ਜਤਿੰਦਰ ਰਾਜ ਸਿੰਘ ਸੈਣੀ , ਫਾਰਮੈਸੀ ਅਫ਼ਸਰ ਕਿਸ਼ਨਦੀਪ , ਗਗਨ ,ਮਲਕੀਤ ਸਿੰਘ, ਐੱਸ.ਐੱਲ.ਟੀ ਅਰੁਣ ਬਾਲਾ, ਰਮੇਸ਼ ਕੁਮਾਰ ਲਾਡੀ , ਮਨਦੀਪ , ਕਿਰਨ ਬਾਲਾ , ਆਦੇਸ਼ ਐੱਮ.ਐੱਲ.ਟੀ , ਜਸਪਾਲ ਸਿੰਘ ਸਿੱਧੂ , ਲੇਖ ਰਾਜ , ਗਗਨਦੀਪ ਕੌਰ ਐੱਮ.ਪੀ.ਐੱਚ.ਡਬਲਯੂ , ਸ਼ਿੰਦਰਪਾਲ ਸਿੰਘ , ਸਮੂਹ ਸਟਾਫ , ਨਰਸਿੰਗ ਸਟੂਡੈਂਟਸ , ਆਸ਼ਾ ਵਰਕਰ , ਰਿੰਕੂ ਕੁਮਾਰ ਹੈਲਪਰ , ਸਰਬਜੀਤ ਸਿੰਘ , ਗੁਰਪ੍ਰੀਤ ਸਿੰਘ ਬ੍ਰਿਡਿੰਗ ਚੈਂਕਰ ਹਾਜ਼ਰ ਸਨ।