Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਨਰਿੰਦਰ ਮੋਦੀ ਨੇ ਬੰਗਾਲ ਵਿੱਚ 1010 ਕਰੋੜ ਰੁਪਏ ਦੇ ਸਿਟੀ ਗੈਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

2.5 ਲੀਟਰ ਘਰਾਂ ਲਈ ਸਾਫ਼ ਊਰਜਾ ਨੂੰ ਵਧਾਉਣਾ

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, Clean Energy, City Gas Distribution, West Bengal, Alipurduar, Dr Sukanta Majumdar, Ujjwala Yojana

Web Admin

Web Admin

5 Dariya News

ਪੱਛਮ ਬੰਗਾਲ , 29 May 2025

Last updated on: May 30, 2025, 13:11 IST

ਭਾਰਤ ਵਿੱਚ ਸਿਟੀ ਗੈਸ ਡ੍ਰਿਸਟ੍ਰੀਬਿਊਸ਼ਨ (ਸੀਜੀਡੀ-CGD) ਨੈੱਟਵਰਕ ਦੇ ਵਿਸਤਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮ ਬੰਗਾਲ ਦੇ ਅਲੀਪੁਰਦੁਆਰ ਵਿੱਚ ਸੀਜੀਡੀ ਪ੍ਰੋਜੈਕਟ ਦਾ ਨੀਂਹ ਪੱਥੜ ਰੱਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅਲੀਪੁਰਦੁਆਰ ਦੀ ਇਤਿਹਾਸਿਕ ਧਰਤੀ ਤੋਂ ਪੱਛਮ ਬੰਗਾਲ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

ਉਨ੍ਹਾਂ ਨੇ ਇਸ ਖੇਤਰ ਦੇ ਸਮ੍ਰਿੱਧ ਸੱਭਿਆਚਾਰਕ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਬਾਤ ‘ਤੇ  ਜ਼ੋਰ ਦਿੱਤਾ ਕਿ ਇਹ ਖੇਤਰ ਨਾ ਕੇਵਲ ਆਪਣੀ ਸੀਮਾਵਾਂ ਦੁਆਰਾ ਬਲਕਿ ਆਪਣੀਆਂ ਗਹਿਰੀਆਂ ਪਰੰਪਰਾਵਾਂ ਅਤੇ ਸਬੰਧਾਂ ਦੁਆਰਾ ਭੀ ਪਹਿਚਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਲੀਪੁਰਦੁਆਰ ਦੀ ਸੀਮਾ ਭੂਟਾਨ ਨਾਲ ਲਗਦੀ ਹੈ, ਜਦਕਿ ਅਸਾਮ ਦੂਸਰੀ ਤਰਫ਼ ਇਸ ਦਾ ਸੁਆਗਤ ਕਰਦਾ ਹੈ, ਜਿਸ ਦੇ ਦੋਨੋਂ ਤਰਫ਼ ਜਲਪਾਈਗੁਡੀ ਦੀ ਕੁਦਰਤੀ ਸੁੰਦਰਤਾ ਅਤੇ ਕੂਚ ਬਿਹਾਰ  ਦਾ ਗੌਰਵ ਹੈ ਜੋ ਇਸ ਖੇਤਰ ਦਾ ਅਭਿੰਨ ਅੰਗ ਹੈ। 

ਉਨ੍ਹਾਂ ਨੇ ਬੰਗਾਲ ਦੀ ਵਿਰਾਸਤ ਅਤੇ ਏਕਤਾ ਵਿੱਚ ਇਸ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਇਸ ਸਮ੍ਰਿੱਧ ਭੂਮੀ ਦੀ ਯਾਤਰਾ ਕਰਨ ‘ਤੇ ਆਪਣਾ ਸੁਭਾਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ “ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਤਰਫ਼ ਅੱਗੇ  ਵਧ ਰਿਹਾ ਹੈ, ਇਸ ਲਈ ਬੰਗਾਲ ਦੀ ਭਾਗੀਦਾਰੀ ਅਪੇਖਿਅਤ ਅਤੇ ਜ਼ਰੂਰੀ ਦੋਨੋਂ ਹੈ।” 

ਉਨ੍ਹਾਂ ਨੇ ਇਸ ਖੇਤਰ ਵਿੱਚ ਬੁਨਿਆਦੀ ਢਾਂਚੇ, ਇਨੋਵੇਸ਼ਨ ਅਤੇ ਨਿਵੇਸ਼ ਵਿੱਚ ਤੇਜ਼ੀ ਲਿਆਉਣ ਦੇ ਕੇਂਦਰ ਸਰਕਾਰ ਦੇ ਨਿਰੰਤਰ ਪ੍ਰਯਾਸਾਂ ‘ਤੇ ਪ੍ਰਕਾਸ਼  ਪਾਇਆ। ਸ਼੍ਰੀ ਮੋਦੀ ਨੇ ਕਿਹਾ, “ ਬੰਗਾਲ ਦਾ ਵਿਕਾਸ ਭਾਰਤ ਦੇ ਭਵਿੱਖ ਦਾ ਬੁਨਿਆਦੀ ਥੰਮ੍ਹ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਉਸ ਯਾਤਰਾ ਵਿੱਚ ਇੱਕ ਹੋਰ ਮਜ਼ਬੂਤ ਮੀਲ ਦਾ ਪੱਥਰ ਜੁੜ ਗਿਆ ਹੈ। 

ਉਨ੍ਹਾਂ ਨੇ ਅਲੀਪੁਰਦੁਆਰ ਅਤੇ ਕੂਚ ਬਿਹਾਰ  ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜੋ 2.5 ਲੱਖ ਤੋਂ ਅਧਿਕ ਘਰਾਂ ਨੂੰ ਸਵੱਛ ਅਤੇ ਸੁਰੱਖਿਅਤ ਅਤੇ ਕਿਫ਼ਾਇਤੀ ਪਾਇਪਡ ਗੈਸ ਉਪਲਬਧ ਕਰਵਾਏਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨਾਲ ਐੱਲਪੀਜੀ ਸਿਲੰਡਰ ਖਰੀਦਣ ਦੀ ਚਿੰਤਾ ਖ਼ਤਮ ਹੋ ਜਾਵੇਗੀ, ਜਿਸ ਨਾਲ ਪਰਿਵਾਰਾਂ ਨੂੰ ਸੁਰੱਖਿਅਤ ਗੈਸ ਸਪਲਾਈ ਸੁਨਿਸ਼ਚਿਤ ਹੋਵੇਗੀ। 

ਇਸ ਦੇ ਇਲਾਵਾ, ਸੀਐੱਨਜੀ ਸਟੇਸ਼ਨਾਂ (CNG stations) ਦੇ ਵਿਸਤਾਰ ਨਾਲ ਹਰਿਤ ਈਂਧਣ ਤੱਕ ਪਹੁੰਚ ਵਧੇਗੀ, ਜਿਸ ਦੇ ਸਦਕਾ ਲਾਗਤ ਬੱਚਤ, ਸਮਾਂ ਦਕਸ਼ਤਾ ਅਤੇ ਵਾਤਾਵਰਣਕ ਲਾਭ ਹੋਣਗੇ। ਉਨ੍ਹਾਂ ਨੇ ਇਸ ਨਵੀਂ ਸ਼ੁਰੂਆਤ ਦੇ ਲਈ ਅਲੀਪੁਰਦੁਆਰ ਅਤੇ ਕੂਚ ਬਿਹਾਰ  ਦੇ ਨਾਗਰਿਕਾਂ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ “ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਕੇਵਲ ਇੱਕ ਪਾਇਪਲਾਇਨ ਪਹਿਲ ਨਹੀਂ ਹੈ, ਬਲਕਿ ਜ਼ਰੂਰੀ ਸੇਵਾਵਾਂ ਦੀ ਡੋਰ ਸਟੈੱਪ ਡਿਲਿਵਰੀ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ”। 

ਊਰਜਾ ਖੇਤਰ ਵਿੱਚ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਨੂੰ ਰੋਖਾਂਕਿਤ ਕਰਦੇ ਹੋਏ ਅਤੇ ਦੇਸ਼ ਦੇ ਗੈਸ ਅਧਾਰਿਤ ਅਰਥਵਿਵਸਥਾ ਦੀ ਤਰਫ਼ ਤੇਜ਼ੀ ਨਾਲ ਬਦਲਾਅ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ 2014 ਵਿੱਚ, ਸ਼ਹਿਰੀ ਗੈਸ ਸੇਵਾਵਾਂ ਕੇਵਲ 66 ਜ਼ਿਲ੍ਹਿਆਂ  ਵਿੱਚ ਉਪਲਬਧ ਸਨ, ਜਦਕਿ ਅੱਜ,ਸ਼ਹਿਰੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦੇਸ਼ ਭਰ ਦੇ 550 ਤੋਂ ਅਧਿਕ ਜ਼ਿਲ੍ਹਿਆਂ ਤੱਕ ਫੈਲ ਚੁੱਕਿਆ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੈੱਟਵਰਕ ਹੁਣ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਲੱਖਾਂ ਘਰਾਂ ਵਿੱਚ ਪਾਇਪ ਨਾਲ ਗੈਸ ਦੀ ਪਹੁੰਚ ਸੁਨਿਸ਼ਚਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੀਐੱਨਜੀ(CNG) ਨੂੰ ਵਿਆਪਕ ਤੌਰ ‘ਤੇ ਅਪਣਾਉਣ ਨਾਲ ਪਬਲਿਕ ਟ੍ਰਾਂਸਪੋਰਟ ਵਿੱਚ ਬਦਲਾਅ ਆਇਆ ਹੈ, ਜਿਸ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਜ਼ਿਕਰਯੋਗ ਕਮੀ ਆਈ  ਹੈ। 

ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਬਦਲਾਅ ਨਾਲ ਨਾ ਕੇਵਲ ਨਾਗਰਿਕਾਂ ਦੀ ਸਿਹਤ ਬਿਹਤਰ ਹੁੰਦੀ ਹੈ, ਬਲਕਿ ਵਿੱਤੀ ਬੋਝ ਵੀ ਘੱਟ ਹੁੰਦਾ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (Pradhan Mantri Ujjwala Yojana) ਨੇ ਭਾਰਤ ਦੇ ਗੈਸ ਅਧਾਰਿਤ ਅਰਥਵਿਵਸਥਾ ਦੀ ਤਰਫ਼ ਰੂਪਾਂਤਰਣ ਨੂੰ ਗਤੀ ਦਿੱਤੀ ਹੈ, ਇਸ ਤੱਥ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ 2016 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਲੱਖਾਂ ਗ਼ਰੀਬ ਮਹਿਲਾਵਾਂ ਦੇ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ, ਉਨ੍ਹਾਂ ਨੂੰ ਧੂੰਏਂ ਨਾਲ ਭਰੀ ਰਸੋਈ ਤੋਂ ਰਾਹਤ ਪ੍ਰਦਾਨ ਕੀਤੀ ਹੈ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਕੀਤਾ ਹੈ, ਅਤੇ ਘਰ ਦਾ ਖਾਣਾ ਪਕਾਉਣ ਦੇ ਸਥਾਨ ਵਿੱਚ ਗਰਿਮਾ ਨੂੰ ਹੁਲਾਰਾ ਦਿੱਤਾ ਹੈ। 

ਸ਼੍ਰੀ ਮੋਦੀ ਨੇ ਇਹ ਭੀ ਦੱਸਿਆ ਕਿ 2014 ਵਿੱਚ ਦੇਸ਼ ਵਿੱਚ 14 ਕਰੋੜ ਤੋਂ ਭੀ ਘੱਟ ਐੱਲਪੀਜੀ (LPG)  ਕਨੈਕਸ਼ਨ ਸਨ, ਜਦਕਿ ਅੱਜ ਇਹ ਸੰਖਿਆ 31 ਕਰੋੜ ਨੂੰ ਪਾਰ ਕਰ ਗਈ ਹੈ, ਜਿਸ ਨਾਲ ਵਿਸ਼ਵਵਿਆਪੀ ਗੈਸ ਪਹੁੰਚ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਦੇਸ਼ ਭਰ ਵਿੱਚ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਦੇਸ਼ ਦੇ ਹਰ ਕੋਣੇ ਤੱਕ ਇਸ ਦੀ ਪਹੁੰਚ ਸੁਨਿਸ਼ਚਿਤ ਹੋਈ ਹੈ। 

ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਐੱਲਪੀਜੀ (LPG) ਡਿਸਟ੍ਰੀਬਿਊਟਰਾਂ ਦੀ ਸੰਖਿਆ ਦੁੱਗਣੀ ਤੋਂ ਭੀ ਅਧਿਕ ਹੋ ਗਈ ਹੈ, ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲੇ ਭਾਰਤ ਵਿੱਚ 14 ਹਜ਼ਾਰ ਤੋਂ ਭੀ ਘੱਟ ਐੱਲਪੀਜੀ (LPG) ਡਿਸਟ੍ਰੀਬਿਊਟਰ ਸਨ, ਜਦਕਿ ਅੱਜ ਇਹ ਸੰਖਿਆ ਵਧ ਕੇ 25 ਹਜ਼ਾਰ ਤੋਂ ਅਧਿਕ ਹੋ ਗਈ ਹੈ। 

ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਹੁਣ ਗ੍ਰਾਮੀਣ ਖੇਤਰਾਂ ਵਿੱਚ ਭੀ ਗੈਸ ਸਿਲੰਡਰ ਅਸਾਨੀ ਨਾਲ ਉਪਲਭਧ ਹਨ, ਜਿਸ ਨਾਲ ਪੂਰੇ ਦੇਸ਼ ਵਿੱਚ ਖਾਣਾ ਪਕਾਉਣ ਦਾ ਸਵੱਛ ਈਂਧਣ ਸੁਲਭ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਊਰਜਾ ਗੰਗਾ ਪ੍ਰੋਜੈਕਟ (Urja Ganga Project) ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਇਸ ਨੂੰ ਗੈਸ-ਅਧਾਰਿਤ ਅਰਥਵਿਵਸਥਾ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਦੱਸਿਆ। 

ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼  ਪਾਇਆ ਕਿ ਇਸ ਪਹਿਲ ਦੇ ਤਹਿਤ ਭਾਰਤ ਦੇ ਪੂਰਬੀ ਰਾਜਾਂ ਨੂੰ ਜੋੜਨ ਲਈ ਗੈਸ ਪਾਇਪਲਾਇਨਾਂ ਦਾ ਵਿਸਤਾਰ ਕੀਤਾ ਗਿਆ ਹੈ, ਜਿਸ ਨਾਲ ਪੱਛਮ ਬੰਗਾਲ ਅਤੇ ਹੋਰ ਖੇਤਰਾਂ ਵਿੱਚ ਗੈਸ ਦੀ ਪਹੁੰਚ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਨਾਲ ਨਾ ਕੇਵਲ ਊਰਜਾ ਦੀ ਪਹੁੰਚ ਵਧੀ ਹੈ, ਬਲਕਿ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਭੀ ਪੈਦਾ ਹੋਏ ਹਨ। 

ਉਨ੍ਹਾਂ ਨੇ ਕਿਹਾ ਕਿ ਪਾਇਪਲਾਇਨ ਨਿਰਮਾਣ ਤੋਂ ਲੈ ਕੇ ਗੈਸ ਸਪਲਾਈ ਤੱਕ, ਕਈ ਪੱਧਰਾਂ ‘ਤੇ ਰੋਜ਼ਗਾਰ ਸਿਰਜਣਾ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਗੈਸ ਅਧਾਰਿਤ ਉਦਯੋਗਾਂ ‘ਤੇ ਨਿਰਭਰ ਉਦਯੋਗਿਕ ਈਕੋਸਿਸਟਮ ਮਜ਼ਬੂਤ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਹੁਣ ਇੱਕ ਐਸੇ ਭਵਿੱਖ ਦੀ ਤਰਫ਼ ਵਧ ਰਿਹਾ ਹੈ ਜਿੱਥੇ ਊਰਜਾ ਕਿਫ਼ਾਇਤੀ, ਸਵੱਛ ਅਤੇ ਵਿਸ਼ਵਵਿਆਪੀ ਤੌਰ ‘ਤੇ ਸੁਲਭ ਹੋਵੇਗੀ।”

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਪੱਛਮ ਬੰਗਾਲ ਭਾਰਤੀ ਦੀ ਸੰਸਕ੍ਰਿਤੀ, ਗਿਆਨ ਵਿਗਿਆਨਿਕ ਪ੍ਰਗਤੀ ਦਾ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਬੰਗਾਲ ਦੇ ਵਿਕਾਸ ਦੇ ਬਿਨਾ ਵਿਕਸਿਤ ਭਾਰਤ ਦੀ ਕਲਪਨਾ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਸਰਕਾਰ ਨੇ ਪਿਛਲੇ ਇੱਕ ਦਹਾਕੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਹਨ। 

ਉਨ੍ਹਾਂ ਨੇ ਪੂਰਵਾ ਐਕਸਪ੍ਰੈੱਸਵੇ, ਦੁਰਗਾਪੁਰ ਐਕਸਪ੍ਰੈੱਸਵੇ (Purva Expressway, Durgapur Expressway), ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ (Shyama Prasad Mukherjee Port) ਦਾ ਆਧੁਨਿਕੀਕਰਣ, ਕੋਲਕਾਤਾ ਮੈਟਰੋ ਦਾ ਵਿਸਤਾਰ, ਨਿਊ ਜਲਪਾਈਗੁੜੀ ਸਟੇਸ਼ਨ (New Jalpaiguri Station) ਦਾ ਪਰਿਵਰਤਨ ਅਤੇ ਡੁਆਰਸ ਰੂਟ ‘ਤੇ ਨਵੀਆਂ ਟ੍ਰੇਨਾਂ ਦੀ ਸ਼ੁਰੂਆਤ ਜਿਹੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ‘ਤੇ ਪ੍ਰਕਾਸ਼  ਪਾਇਆ- ਇਨ੍ਹਾਂ ਸਾਰਿਆਂ ਦਾ ਉਦੇਸ਼ ਬੰਗਾਲ ਦੇ ਵਿਕਾਸ ਨੂੰ ਗਤੀ ਦੇਣਾ ਹੈ। 

ਸ਼੍ਰੀ ਮੋਦੀ ਨੇ ਕਿਹਾ, “ਨਵੇਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਕੇਵਲ ਇੱਕ ਪਾਇਪਲਾਇਨ ਨਹੀਂ ਹਨ, ਬਲਕਿ ਪ੍ਰਗਤੀ ਦੀ ਜੀਵਨ ਰੇਖਾ ਹਨ।’ ਉਨ੍ਹਾਂ ਨੇ ਨਾਗਰਿਕਾਂ ਦੇ ਜੀਵਨ ਨੂੰ ਸੁਗਮ ਬਣਾਉਣ ਅਤੇ ਬੰਗਾਲ ਦੇ ਉੱਜਵਲ ਭਵਿੱਖ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਇਹ ਉਮੀਦ ਜਤਾਉਂਦੇ ਹੋਏ ਸਮਾਪਨ ਕੀਤਾ ਕਿ ਪੱਛਮ ਬੰਗਾਲ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧਦਾ ਰਹੇਗਾ ਅਤੇ ਨਾਲ ਹੀ ਰਾਜ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਡਾ. ਸੁਕਾਂਤ ਮਜੂਮਦਾਰ, ਪੱਛਮ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਸੁਵੇਂਦੂ ਅਧਿਕਾਰੀ, ਅਲੀਪੁਰਦੁਆਰ ਦੇ ਸੰਸਦ ਮੈਂਬਰ ਸ਼੍ਰੀ ਮਨੋਜ ਤਿੱਗਾ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

1010 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ- CGD) ਪ੍ਰੋਜੈਕਟ ਦਾ ਉਦੇਸ਼ 2.5 ਲੱਖ ਤੋਂ ਅਧਿਕ ਘਰਾਂ, 100 ਤੋਂ ਅਧਿਕ ਕਮਰਸ਼ੀਅਲ ਅਦਾਰਿਆਂ (commercial establishments) ਅਤੇ ਉਦਯੋਗਾਂ ਨੂੰ ਪਾਇਪਡ ਨੈਚੁਰਲ ਗੈਸ (ਪੀਐੱਨਜੀ- PNG) ਉਪਲਬਧ ਕਰਵਾਉਣਾ ਹੈ, ਨਾਲ ਹੀ ਸਰਕਾਰ ਦੁਆਰਾ ਨਿਰਧਾਰਿਤ ਨਿਊਨਤਮ ਵਰਕ ਪ੍ਰੋਗਰਾਮ (ਐੱਮਡਬਲਿਊਪੀ- MWP) ਲਕਸ਼ਾਂ ਦੇ ਅਨੁਰੂਪ ਲਗਭਗ 19 ਸੀਐੱਨਜੀ ਸਟੇਸ਼ਨ ਸਥਾਪਿਤ ਕਰਕੇ ਵਾਹਨਾਂ ਨੂੰ ਕੰਪ੍ਰੈਸਡ ਕੁਦਰਤੀ ਗੈਸ (ਸੀਐੱਨਜੀ-CNG) ਉਪਲਬਧ ਕਰਵਾਉਣਾ ਹੈ। ਇਸ ਨਾਲ ਸੁਵਿਧਾਜਨਕ, ਭਰੋਸੇਯੋਗ, ਵਾਤਾਵਰਣ ਅਨੁਕੂਲ ਅਤੇ ਕਿਫ਼ਾਇਤੀ ਈਂਧਣ ਸਪਲਾਈ ਹੋਵੇਗੀ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਅਵਸਰ ਸਿਰਜ ਹੋਣਗੇ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , Clean Energy , City Gas Distribution , West Bengal , Alipurduar , Dr Sukanta Majumdar , Ujjwala Yojana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD