Thursday, 04 June 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ

 

ਦ੍ਰੋਪਦੀ ਮੁਰਮੂ ਨੇ ਭਾਰਤ ਵਿੱਚ ਵਿਚੋਲਗੀ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ

ਪੇਂਡੂ ਟਕਰਾਅ ਦੇ ਹੱਲ 'ਤੇ ਜ਼ੋਰ

Droupadi Murmu, President of India, President, Indian President, Rashtrapati, Mediation Association of India, First National Mediation Conference 2025, Arjun Ram Meghwal

Web Admin

Web Admin

5 Dariya News

ਨਵੀਂ ਦਿੱਲੀ , 03 May 2025

Last updated on: May 05, 2025, 11:20 IST

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਮਈ 2025) ਨਵੀਂ ਦਿੱਲੀ ਵਿੱਚ ਮੈਡੀਏਸ਼ਨ ਐਸੋਸੀਏਸ਼ਨ ਆਫ ਇੰਡੀਆ ਦੇ ਲਾਂਚ ਵਿੱਚ ਸ਼ਾਮਲ ਹੋ ਕੇ ਉਸ ਦੀ ਸ਼ੋਭਾ ਵਧਾਈ ਅਤੇ ਪਹਿਲੀ ਨੈਸ਼ਨਲ ਮੈਡੀਏਸ਼ਨ ਕਾਨਫਰੰਸ 2025 ਨੂੰ ਸੰਬੋਧਨ ਕੀਤਾ। ਇਸ ਮੌਕੇ, ਰਾਸ਼ਟਰਪਤੀ ਨੇ ਕਿਹਾ ਕਿ ਮੈਡੀਏਸ਼ਨ ਐਕਟ, 2023 ਸੱਭਿਆਗਤ ਵਿਰਾਸਤ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। 

ਹੁਣ ਸਾਨੂੰ ਇਸ ਵਿੱਚ ਗਤੀ ਲਿਆਉਣ ਅਤੇ ਇਸ ਕਾਰਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੈਡੀਏਸ਼ਨ ਐਕਟ ਦੇ ਤਹਿਤ ਵਿਵਾਦ ਸਮਾਧਾਨ ਪ੍ਰਣਾਲੀ ਦਾ ਗ੍ਰਾਮੀਣ ਖੇਤਰਾਂ ਤੱਕ ਪ੍ਰਭਾਵੀ ਤਰੀਕੇ ਨਾਲ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਪੰਚਾਇਤਾਂ ਨੂੰ ਪਿੰਡਾਂ ਵਿੱਚ  ਵਿਵਾਦਾਂ ਵਿੱਚ ਮੈਡੀਏਸ਼ਨ ਕਰਨ ਅਤੇ ਉਨ੍ਹਾਂ ਨੂੰ ਸੁਲਝਾਉਣ ਲਈ ਕਾਨੂੰਨੀ ਤੌਰ ‘ਤੇ ਸਸ਼ਕਤ ਬਣਾਈ ਜਾ ਸਕੇ। 

ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਸਮਾਜਿਕ ਸਦਭਾਵ ਰਾਸ਼ਟਰ ਨੂੰ ਮਜ਼ਬੂਤ ਬਣਾਉਣ ਦੀ ਇੱਕ ਲਾਜ਼ਮੀ ਸ਼ਰਤ ਹੈ। ਰਾਸ਼ਟਰਪਤੀ ਨੇ ਕਿਹਾ ਮੈਡੀਏਸ਼ਨ ਨਿਆਂ ਪ੍ਰਦਾਨ ਕਰਨ ਦਾ ਇੱਕ ਜ਼ਰੂਰੀ ਹਿੱਸਾ ਹੈ, ਜੋ ਭਾਰਤ ਦੇ ਸੰਵਿਧਾਨ-ਸਾਡੇ ਸੰਸਥਾਪਕ ਪਾਠ- ਦੇ ਮੂਲ ਵਿੱਚ ਹੈ। ਮੈਡੀਏਸ਼ਨ ਨਾ ਸਿਰਫ ਵਿਚਾਰ ਅਧੀਨ ਵਿਸ਼ੇਸ਼ ਮਾਮਲਿਆਂ ਵਿੱਚ, ਸਗੋਂ ਹੋਰ ਮਾਮਲਿਆਂ ਵਿੱਚ ਵੀ ਨਿਆਂ ਪ੍ਰਦਾਨ ਕਰਨ ਵਿੱਚ ਤੇਜ਼ੀ ਲਿਆ ਸਕਦੀ ਹੈ, ਕਿਉਂਕਿ ਇਸ ਨਾਲ ਅਦਾਲਤਾਂ ‘ਤੇ ਵੱਡੀ ਸੰਖਿਆ ਵਿੱਚ ਮੁੱਕਦਮਿਆਂ ਦਾ ਬੋਝ ਘੱਟ ਹੋ ਜਾਂਦਾ ਹੈ। 

ਇਹ ਸਮੁੱਚੀ ਨਿਆਂ ਪ੍ਰਣਾਲੀ ਨੂੰ ਹੋਰ ਜ਼ਿਆਦਾ ਕੁਸ਼ਲ ਬਣਾ ਸਕਦੀ ਹੈ। ਇਸ ਤਰ੍ਹਾਂ ਨਾਲ ਇਹ ਵਿਕਾਸ ਦੇ ਉਨ੍ਹਾਂ ਮਾਰਗਾਂ ਨੂੰ ਖੋਲ੍ਹ ਸਕਦੀ ਹੈ ਜੋ ਰੁਕਾਵਟ ਵਾਲੇ ਹੋ ਸਕਦੇ ਹਨ। ਇਹ ਈਜ਼ ਆਫ ਡੂਇੰਗ ਬਿਜ਼ਨਸ ਅਤੇ ਈਜ਼ ਆਫ਼ ਲਿਵਿੰਗ ਦੋਵਾਂ ਨੂੰ ਵਧਾ ਸਕਦਾ ਹੈ। ਜਦੋਂ ਅਸੀਂ ਇਸ ਨੂੰ ਇਸ ਪ੍ਰਕਾਰ ਦੇਖਦੇ ਹਾਂ, ਤਾਂ ਮੈਡੀਏਸ਼ਨ 2047 ਤੱਕ ਵਿਕਸਿਤ ਭਾਰਤ ਦੀ ਕਲਪਨਾ ਨੂੰ ਸਾਕਾਰ ਕਰਨ ਦਾ ਇੱਕ ਮਹੱਤਵਪੂਰਨ ਜ਼ਰੀਆ ਬਣ ਜਾਂਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਨਿਆਇਕ ਪ੍ਰਣਾਲੀ ਦੀ ਇੱਕ ਲੰਬੀ ਅਤੇ ਸਮ੍ਰਿੱਧ ਪਰੰਪਰਾ ਹੈ, ਜਿਸ ਵਿੱਚ ਅਦਾਲਤ ਦੇ ਬਾਹਰ ਸਮਝੌਤਾ ਅਪਵਾਦ ਨਾਲੋਂ ਵਧੇਰੇ ਇੱਕ ਆਦਰਸ਼ ਸੀ। ਪੰਚਾਇਤ ਦੀ ਸੰਸਥਾ ਸੁਹਿਰਦਪੂਰਨ ਸਮਾਧਾਨ ਨੂੰ ਹੁਲਾਰਾ ਦੇਣ ਲਈ ਪ੍ਰਸਿੱਧ ਹੈ। ਪੰਚਾਇਤ ਦਾ ਯਤਨ ਨਾ ਸਿਰਫ ਵਿਵਾਦ ਨੂੰ ਹੱਲ ਕਰਨਾ ਸੀ, ਸਗੋਂ ਇਸ ਬਾਰੇ ਧਿਰਾਂ ਦੇ ਦਰਮਿਆਨ ਕਿਸੇ ਵੀ ਕੜਵਾਹਟ ਨੂੰ ਦੂਰ ਕਰਨਾ ਵੀ ਸੀ। 

ਇਹ ਸਾਡੇ ਲਈ ਸਮਾਜਿਕ ਸਦਭਾਵਨਾ ਦਾ ਇੱਕ ਥੰਮ੍ਹ ਸੀ। ਬਦਕਿਸਮਤੀ ਨਾਲ, ਬਸਤੀਵਾਦੀ ਸ਼ਾਸਕਾਂ ਨੇ ਇਕ ਮਿਸਾਲੀ ਵਿਰਾਸਤ ਨੂੰ ਅਣਗੌਲਿਆ ਕਰ ਦਿੱਤਾ ਜਦੋਂ ਉਨ੍ਹਾਂ ਨੇ ਸਾਡੇ ‘ਤੇ ਇੱਕ ਵਿਦੇਸ਼ੀ ਕਾਨੂੰਨੀ ਪ੍ਰਣਾਲੀ ਥੋਪੀ। ਜਦਕਿ ਨਵੀਂ ਪ੍ਰਣਾਲੀ ਵਿੱਚ ਮੈਡੀਏਸ਼ਨ ਅਤੇ ਅਦਾਲਤ ਦੇ ਬਾਹਰ ਸਮਾਧਾਨ ਦਾ ਪ੍ਰਾਵਧਾਨ ਸੀ, ਅਤੇ ਵਿਕਲਪਿਕ ਪ੍ਰਣਾਲੀ ਦੀ ਪੁਰਾਣੀ ਪਰੰਪਰਾ ਜਾਰੀ ਰਹੀ, ਇਸ ਦੇ ਲਈ ਕੋਈ ਸੰਸਥਾਗਤ ਢਾਂਚਾ ਨਹੀਂ ਸੀ। 

ਮੈਡੀਏਸ਼ਨ ਐਕਟ, 2023 ਉਸ ਕਮੀ ਨੂੰ ਦੂਰ ਕਰਦਾ ਹੈ ਅਤੇ ਇਸ ਵਿੱਚ ਕਈ ਪ੍ਰਾਵਧਾਨ ਹਨ ਜੋ ਭਾਰਤ ਵਿੱਚ ਇੱਕ ਜੀਵੰਤ ਅਤੇ ਪ੍ਰਭਾਵਸ਼ਾਲੀ ਮੈਡੀਏਸ਼ਨ ਈਕੋਸਿਸਟਮ ਦੀ ਨੀਂਹ ਰੱਖਣਗੇ। ਰਾਸ਼ਟਰਪਤੀ ਨੇ ਕਿਹਾ ਕਿ ਪਹਿਲੀ ਨੈਸ਼ਨਲ ਮੈਡੀਏਸ਼ਨ ਕਾਨਫਰੰਸ ਸਿਰਫ਼ ਰਸਮੀ ਆਯੋਜਨ ਨਹੀਂ ਹੈ, ਇਹ ਕੰਮ ਕਰਨ ਦਾ ਸੱਦਾ ਹੈ। 

ਇਹ ਸਾਨੂੰ ਸਾਰਿਆਂ ਨੂੰ ਭਾਰਤ ਵਿੱਚ ਮੈਡੀਏਸ਼ਨ ਦੇ ਭਵਿੱਖ ਨੂੰ ਸਮੂਹਿਕ ਤੌਰ ‘ਤੇ ਆਕਾਰ ਦੇਣ ਦਾ ਸੱਦਾ ਦਿੰਦੀ ਹੈ- ਵਿਸ਼ਵਾਸ ਨੂੰ ਹੁਲਾਰਾ ਦੇ ਕੇ, ਪੇਸ਼ੇਵਰ ਸਮਰੱਥਾਵਾਂ ਦਾ ਨਿਰਮਾਣ ਕਰਕੇ, ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਹਰ ਵਰਗ ਲਈ ਮੈਡੀਏਸ਼ਨ ਨੂੰ ਸਰਲ ਬਣਾ ਕੇ। ਮੈਡੀਏਸ਼ਨ ਐਸੋਸੀਏਸ਼ਨ ਆਫ ਇੰਡੀਆ ਦੀ ਸਥਾਪਨਾ ਇਸ ਵਿਰਾਸਤ ਨੂੰ ਭਵਿੱਖ ਵਿੱਚ ਲਿਜਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 

ਇਹ ਵਿਵਾਦ ਸਮਾਧਾਨ ਦੇ ਇੱਕ ਪਸੰਦੀਦਾ, ਸੰਰਚਿਤ ਅਤੇ ਵਿਆਪਕ ਤੌਰ ‘ਤੇ ਸੁਲਭ ਢੰਗ ਦੇ ਰੂਪ ਵਿੱਚ ਮੈਡੀਏਸ਼ਨ ਨੂੰ ਸੰਸਥਾਗਤ ਬਣਾਉਂਦਾ ਹੈ ਅਤੇ ਹੁਲਾਰਾ ਦਿੰਦਾ ਹੈ- ਇੱਕ ਅਜਿਹਾ ਦ੍ਰਿਸ਼ਟੀਕੋਣ ਜੋ ਅੱਜ ਦੀ ਗਤੀਸ਼ੀਲ ਅਤੇ ਗੁੰਝਲਦਾਰ ਦੁਨੀਆ ਵਿੱਚ ਸਮੇਂ ‘ਤੇ ਅਤੇ ਬਹੁਤ ਜ਼ਰੂਰੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਵਿਵਾਦਾਂ ਅਤੇ ਸੰਘਰਸ਼ਾਂ ਦੇ ਪ੍ਰਭਾਵੀ ਸਮਾਧਾਨ ਨੂੰ ਸਿਰਫ਼ ਕਾਨੂੰਨੀ ਜ਼ਰੂਰਤ ਨਹੀਂ ਸਗੋਂ ਸਮਾਜਿਕ ਜ਼ਰੂਰਤ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। ਮੈਡੀਏਸ਼ਨ ਸੰਵਾਦ, ਸਮਝ ਅਤੇ ਸਹਿਯੋਗ ਨੂੰ ਹੁਲਾਰਾ ਦਿੰਦੀ ਹੈ। ਇਹ ਵੈਲਿਊਜ਼ ਇੱਕ ਤਾਲਮੇਲਪੂਰਨ ਅਤੇ ਪ੍ਰਗਤੀਸ਼ੀਲ ਰਾਸ਼ਟਰ ਦੇ ਨਿਰਮਾਣ ਲਈ ਜ਼ਰੂਰੀ ਹਨ। ਇਸ ਨਾਲ ਸੰਘਰਸ਼-ਪ੍ਰਤਿਰੋਧੀ , ਸਮਾਵੇਸ਼ੀ ਅਤੇ ਤਾਲਮੇਲਪੂਰਨ ਸਮਾਜ ਦਾ ਉਦੈ ਹੋਵੇਗਾ।

 

Tags: Droupadi Murmu , President of India , President , Indian President , Rashtrapati , Mediation Association of India , First National Mediation Conference 2025 , Arjun Ram Meghwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD