Wednesday, 22 July 2026

 

 

ਖ਼ਾਸ ਖਬਰਾਂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ

 

ਗੁਰਪ੍ਰਤਾਪ ਪਡਿਆਲਾ ਅਤੇ ਐਮਪੀ ਜੱਸੜ ਨੇ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ ਦੀ ਅਗਵਾਈ ਕੀਤੀ

Pahalgam Attack, Gurpratap Padiala, MP Jassar, Congress, Punjab Congress, Kharar, Kharar News, News of Kharar, Kharar Updates

Web Admin

Web Admin

5 Dariya News

ਖਰੜ , 26 Apr 2025

Last updated on: Apr 28, 2025, 11:55 IST

ਉਘੇ ਸਮਾਜ ਸੇਵੀ ਗੁਰਪ੍ਰਤਾਪ ਪਡਿਆਲਾ (ਸਪੋਰਟਸ ਪ੍ਰਮੋਟਰ ਅਤੇ ਜਨਰਲ ਸੈਕਟਰੀ, ਪੰਜਾਬ ਕਿਸਾਨ ਕਾਂਗਰਸ) ਅਤੇ ਉਘੇ ਸਮਾਜ ਸੇਵੀ ਐਮ.ਪੀ. ਜੱਸੜ (ਜਨਰਲ ਸੈਕਟਰੀ, ਪੰਜਾਬ ਯੂਥ ਐਂਡ ਸਪੋਰਟਸ ਕਲੱਬਸ ਸੈੱਲ - ਪੀ.ਪੀ.ਸੀ.ਸੀ., ਪੰਜਾਬ ਸਟੇਟ ਚੇਅਰਮੈਨ, ਯੂਥ ਪਾਲਿਸੀ ਅਤੇ ਰਿਸਰਚ ਡਿਪਾਰਟਮੈਂਟ) ਦੀ ਅਗਵਾਈ ਹੇਠ ਸਮੂਹ ਹਲਕਾ ਖਰੜ ਵਾਸੀਆਂ, ਸਮਾਜ ਸੇਵਕਾਂ, ਭੈਣਾ-ਭਾਈਆਂ, ਨੌਜਵਾਨਾਂ ਅਤੇ ਬਜੁਰਗਾਂ ਵੱਲੋਂ ਇੱਕ ਵਿਸ਼ਾਲ ਯੂਨਿਟੀ ਕੈਂਡਲ ਲਾਈਟ ਮਾਰਚ ਕੱਢਿਆ ਗਿਆ। ਇਹ ਮਾਰਚ ਸਿਟੀ ਹਾਰਟ ਖਰੜ ਤੋਂ ਸ਼ੁਰੂ ਹੋ ਕੇ ਆਰਿਆ ਕਾਲਜ ਰੋਡ, ਮੇਨ ਬਜ਼ਾਰ, ਖਰੜ ਬੱਸ ਸਟੈਂਡ ਰਾਹੀਂ ਗੁਜ਼ਰਦਾ ਹੋਇਆ ਮੁੜ ਚੰਡੀਗੜ੍ਹ ਰੋਡ ਸਿਟੀ ਹਾਰਟ ਖਰੜ ਵਿਖੇ ਸਮਾਪਤ ਹੋਇਆ।

ਇਸ ਮੌਕੇ ਗੁਰਪ੍ਰਤਾਪ ਪਡਿਆਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਹੋਇਆ ਇਹ ਨਿਰਦਈ ਅਤੇ ਕਾਇਰਾਨਾ ਹਮਲਾ ਨਾ ਸਿਰਫ਼ ਕੁਝ ਮਾਸੂਮ ਸੈਲਾਨੀਆਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਸਗੋਂ ਸਾਡੇ ਦੇਸ਼ ਦੀ ਏਕਤਾ, ਭਾਈਚਾਰੇ ਅਤੇ ਲੋਕਤੰਤਰਕ ਮੁੱਲਾਂ ਉੱਤੇ ਵੀ ਇਕ ਭਿਆਨਕ ਹਮਲਾ ਹੈ। ਇਹ ਹਮਲਾ ਪੂਰੇ ਦੇਸ਼ ਦੀ ਰੂਹ ਨੂੰ ਝੰਜੋੜ ਕੇ ਰੱਖਣ ਵਾਲਾ ਹੈ। ਪਡਿਆਲਾ ਨੇ ਅੱਗੇ ਕਿਹਾ ਕਿ ਕੇਵਲ ਸਖ਼ਤ ਕਾਰਵਾਈ ਦੀ ਗੱਲ ਨਾ ਕਰੀ ਜਾਵੇ, ਬਲਕਿ ਕੇਂਦਰੀ ਸਰਕਾਰ ਉਨ੍ਹਾਂ ਆਤੰਕੀਆਂ ਅਤੇ ਉਨ੍ਹਾਂ ਦੇ ਪਿੱਠਬਣੀਆਂ ਦਾ ਵੀ ਉਹੀ ਹਸ਼ਰ ਕਰੇ, ਜਿਵੇਂ ਉਨ੍ਹਾਂ ਨੇ ਬੇਗੁਨਾਹ ਸੈਲਾਨੀਆਂ ਅਤੇ ਨਾਗਰਿਕਾਂ ਨਾਲ ਕੀਤਾ। ਇਹੀ ਸੱਚਾ ਇਨਸਾਫ਼ ਹੋਵੇਗਾ।

ਐਮ.ਪੀ. ਜੱਸੜ ਨੇ ਇਸ ਮੌਕੇ ਕਿਹਾ ਕਿ ਇਹ ਕੈਂਡਲ ਮਾਰਚ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ, ਹਲਕਾ ਖਰੜ ਦੀ ਜਨਤਾ ਵੱਲੋਂ ਮਨੁੱਖਤਾ, ਏਕਤਾ ਅਤੇ ਸ਼ਾਂਤੀ ਲਈ ਦਿੱਤਾ ਗਿਆ ਸੰਦੇਸ਼ ਹੈ। ਉਨ੍ਹਾਂ ਭਾਜਪਾ ਸਰਕਾਰ ਨੂੰ ਤਗੜੇ ਸ਼ਬਦਾਂ ਵਿੱਚ ਕਿਹਾ ਕਿ ਕੇਵਲ ਬਿਆਨਬਾਜ਼ੀ ਕਰਨਾ ਕਾਫ਼ੀ ਨਹੀਂ — ਹੁਣ ਸਮਾਂ ਹੈ ਤੁਰੰਤ ਅਤੇ ਠੋਸ ਕਾਰਵਾਈ ਕਰਨ ਦਾ। ਜੱਸੜ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਪੱਸ਼ਟ ਕਰੇ ਕਿ ਹਮਲੇ ਦੇ ਜ਼ਿੰਮੇਵਾਰ ਅਤੇ ਉਨ੍ਹਾਂ ਦੇ ਪਿੱਠਬਣੀ ਤੱਤਾਂ ਖ਼ਿਲਾਫ਼ ਕਿਹੜੀਆਂ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕਾਇਰਾਨਾ ਹਮਲੇ ਦੁਬਾਰਾ ਨਾ ਹੋਣ।ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜੰਮੂ-ਕਸ਼ਮੀਰ ਦੀ ਧਰਤੀ ਸਦੀਆਂ ਤੋਂ ਭਾਈਚਾਰੇ, ਪਿਆਰ ਅਤੇ ਸਾਂਝੀ ਸੰਸਕ੍ਰਿਤੀ ਦੀ ਨਿਸ਼ਾਨੀ ਰਹੀ ਹੈ ਅਤੇ ਇਹ ਸੰਕਲਪ ਸਦਾ ਕਾਇਮ ਰਹੇਗਾ। 

ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਇਹ ਨਹੀਂ ਸਹਿਣਾਂਗੇ ਕਿ ਕੁਝ ਆਤੰਕੀ ਤੱਤ ਅਤੇ ਉਨ੍ਹਾਂ ਦੇ ਪਿੱਠਬਣੀਆਂ ਸਾਡੇ ਦੇਸ਼ ਦੀ ਏਕਤਾ ਅਤੇ ਸ਼ਾਂਤੀ ਨੂੰ ਤੋੜਣ ਦੀ ਕੋਸ਼ਿਸ਼ ਕਰਨ।ਐਮ.ਪੀ. ਜੱਸੜ ਨੇ ਪ੍ਰਧਾਨ ਮੰਤਰੀ ਜੀ ਨੂੰ ਯਾਦ ਦਿਵਾਇਆ ਕਿ ਦੇਸ਼ ਦੇ ਲੋਕਾਂ ਦੀ ਜਾਨ ਅਤੇ ਸੁਰੱਖਿਆ ਤੁਹਾਡੀ ਸਿੱਧੀ ਜ਼ਿੰਮੇਵਾਰੀ ਹੈ। ਹੁਣ ਸਿਰਫ਼ ਸ਼ਬਦ ਨਹੀਂ, ਕਰਮ ਕਰਕੇ ਦਿਖਾਉਣ ਦੀ ਲੋੜ ਹੈ।ਉਨ੍ਹਾਂ ਅਖੀਰ ਵਿੱਚ ਕਿਹਾ ਕਿ ਅਸੀਂ ਹਮੇਸ਼ਾ ਸ਼ਹੀਦਾਂ ਦੀ ਯਾਦ ਵਿੱਚ ਢਿੱਡੀ ਖੜੇ ਰਹਾਂਗੇ ਅਤੇ ਮਨੁੱਖਤਾ, ਭਾਈਚਾਰੇ ਤੇ ਇਨਸਾਫ਼ ਦੀ ਆਵਾਜ਼ ਬਣੇ ਰਹਾਂਗੇ।ਇਸ ਮੌਕੇ ਮਹਿਲਾ ਜ਼ਿਲ੍ਹਾ ਪ੍ਰਧਾਨ ਬੀਬੀ ਸਵਰਨਜੀਤ ਕੌਰ, ਗੁਰੀ, ਜੈਗਵੀਰ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਸ਼ਖਸੀਅਤਾਂ ਅਤੇ ਸਥਾਨਕ ਲੋਕ ਵੀ ਕੈਂਡਲ ਮਾਰਚ ਵਿੱਚ ਹਾਜ਼ਰ ਸਨ।

ਇਸ ਮੌਕੇ ਸਵਰਨ ਕੌਰ ਚੇਅਰਪਰਸਨ ਹਿਊਮਨ ਰਾਈਟਸ, ਮਨਪ੍ਰੀਤ ਕੌਰ, ਸੁਰਿੰਦਰ ਕੌਰ, ਸਵਰਨਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ, ਬਲਵਿੰਦਰ ਸਿੰਘ ਪਟਵਾਰੀ, ਕੁਲਵਿੰਦਰ ਸਿੰਘ ਨਗਲੀਆਂ,  ਨਿਰਮਲ ਸਿੰਘ ਸੈਕਟਰੀ ਹਲਾਲਪੁਰ, ਰਣਵੀਰ ਸਿੰਘ ਰਾਣਾ ਦੇਸੂ ਮਾਜਰਾ, ਬੱਬੂ ਖਰੜ, ਰਵਿੰਦਰ ਸਿੰਘ ਬੋਬੀ, ਮਨਮੋਹਨ ਸਿੰਘ, ਐਮ.ਜੀ. ਜੱਸੜ, ਸੁਰਜੀਤ ਸਿੰਘ ਲਖਨੌਰ, ਸਤਵਿੰਦਰ ਸਿੰਘ ਭਜੌਲੀ, ਬਿੱਲਾ ਜੰਡਪੁਰ, ਜੱਸ ਖਰੜ, ਜੌਲੀ ਪਡਿਆਾਲਾ, ਸੁਰਿੰਦਰ ਸਿੰਘ ਜੀਵਨ ਜੋਤ, ਮੋਹਨ ਸਿੰਘ, ਬਲਜਿੰਦਰ ਕੌਰ, ਰਣਜੀਤ ਸਿੰਘ ਠੇਕੇਦਾਰ, ਜਸ਼ਨ ਮੂੰਡੀ ਖਰੜ, ਅਮਰਜੀਤ ਸਿੰਘ ਸਰਪੰਚ, ਕੁਲਵੰਤ ਸਿੰਘ, ਹਰਿੰਦਰ ਸਿੰਘ, ਪ੍ਰੀਤਮ ਸਿੰਘ, ਮੋਤੀ ਰਾਮ, ਮਨੀ ਖਰੜ, ਕਰਮਜੀਤ ਸਿੰਘ  ਗੁਰੀ, ਜਗਵੀਰ, ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਸ਼ਖਸੀਅਤਾਂ ਅਤੇ ਸਥਾਨਕ ਲੋਕ ਵੀ ਕੈਂਡਲ ਮਾਰਚ ਵਿੱਚ ਹਾਜ਼ਰ ਸਨ।

 

Tags: Pahalgam Attack , Gurpratap Padiala , MP Jassar , Congress , Punjab Congress , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD