Wednesday, 22 July 2026

 

 

ਖ਼ਾਸ ਖਬਰਾਂ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ

 

ਅਮਿਤ ਸ਼ਾਹ ਨੇ ਰਾਜਸਥਾਨ ਵਿੱਚ ਸੁਰੱਖਿਆ ਬਲਾਂ ਲਈ 'ਅੰਦਰੂਨੀ ਜਾਗਰਣ ਰਾਹੀਂ ਸਵੈ-ਸਸ਼ਕਤੀਕਰਨ' 'ਤੇ ਰਾਸ਼ਟਰੀ ਸੰਵਾਦ ਦਾ ਉਦਘਾਟਨ ਕੀਤਾ

ਬ੍ਰਹਮਾ ਕੁਮਾਰੀ ਸੰਸਥਾਨ ਨੇ ਆਪਣੇ ਤਿਆਗ, ਤਪੱਸਿਆ ਅਤੇ ਤੇਜ਼ ਨਾਲ ਦੁਨੀਆ ਭਰ ਵਿੱਚ ਸਾਦਗੀ, ਸੰਜਮ ਅਤੇ ਸਹਿਯੋਗ ਦਾ ਇੱਕ ਸ਼ਾਨਦਾਰ ਵਾਤਾਵਰਣ ਖੜ੍ਹਾ ਕੀਤਾ ਹੈ

Amit Shah, Union Home Minister, BJP, Bharatiya Janata Party, Bhajanlal Sharma, Chief Minister of Rajasthan, Brahma Kumari Sansthan

Web Admin

Web Admin

5 Dariya News

ਰਾਜਸਥਾਨ , 17 Apr 2025

Last updated on: Apr 18, 2025, 14:33 IST

ਕੇਂਦਰੀ  ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿੱਚ ਸੁਰੱਖਿਆ ਬਲ ਕਰਮਚਾਰੀਆਂ ਲਈ ‘Self-Empowerment through Inner Awakening’ ਵਿਸ਼ੇ ‘ਤੇ ਰਾਸ਼ਟਰੀ ਸੰਵਾਦ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬ੍ਰਹਮਾ ਕੁਮਾਰੀ, ਯੋਗ ਅਤੇ ਧਿਆਨ ਰਾਹੀਂ ਪੂਰੇ ਵਿਸ਼ਵ ਵਿੱਚ ਹਰ ਮਨੁੱਖ ਦੇ ਅੰਦਰ ਸ਼ਾਂਤੀ ਅਤੇ ਸਾਧਨਾ ਦਾ ਇੱਕ ਦੀਪ ਜਗਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਰ੍ਹਿਆਂ ਤੋਂ ਹਰ ਵਿਅਕਤੀ ਦੇ ਅੰਦਰ ਦੀ ਚੰਗਿਆਈ ਨੂੰ ਜਾਗ੍ਰਿਤ ਕਰਨ ਦਾ ਇੱਥੇ ਯਤਨ ਹੋ ਰਿਹਾ ਹੈ ਅਤੇ ਉਸ ਤਪੋਬਲ ਨਾਲ ਇੱਕ ਅਦਭੁੱਤ ਸ਼ਾਂਤੀ ਦਾ ਵਾਤਾਵਰਣ ਇੱਥੇ ਮਹਿਸੂਸ ਕੀਤਾ ਜਾ ਸਕਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਿਜੀ ਜੀਵਨ ਵਿੱਚ ਜਦੋਂ ਗੁਰੂ ਮਿਲ ਜਾਂਦਾ ਹੈ ਤਦ ਲੋਕਾਂ ਦਾ ਜੀਵਨ ਧਾਰਮਿਕਤਾ ਦੇ ਮਾਰਗ ‘ਤੇ ਚਲਣ ਦੇ ਯੋਗ ਹੁੰਦਾ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਅਜਿਹਾ ਕੰਮ ਕਰ ਜਾਂਦੇ ਹਨ ਜੋ ਹਰ ਵਿਅਕਤੀ ਦੀ ਆਤਮਾ ਨੂੰ ਇੱਕ ਦੀਪ ਬਣਾ ਕੇ ਰੌਸ਼ਨੀ ਦੇ ਮਾਰਗ ‘ਤੇ ਚਲਣ  ਲਈ ਪੱਧਰਾ ਕਰਦੇ ਹਨ। 

ਉਨ੍ਹਾਂ ਨੇ ਕਿਹਾ ਕਿ ਲੇਖਰਾਜ ਕ੍ਰਿਪਲਾਨੀ ਜੀ ਨੇ ਬ੍ਰਹਮਾਕੁਮਾਰੀ ਦੀ ਸਥਾਪਨਾ ਕਰ ਕੇ ਹਰ ਵਿਅਕਤੀ ਦੀ ਆਤਮਾ ਨੂੰ ਦੀਪ ਬਣਾ ਕੇ ਉਸ ਦੀ ਰੌਸ਼ਨੀ ਵਿੱਚ ਅੱਗੇ ਵਧਣ ਦਾ ਬਹੁਤ ਵੱਡਾ ਸੱਦਾ ਦਿੱਤਾ ਜਿਸ ਦਾ ਅੱਜ ਸਮਾਜ ‘ਤੇ ਬਹੁਤ ਵੱਡਾ ਅਸਰ ਦਿਖ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬ੍ਰਹਮਾਕੁਮਾਰੀ ਨੇ ਆਪਣੇ ਤਿਆਗ, ਤਪੱਸਿਆ ਅਤੇ ਤੇਜ਼ ਨਾਲ ਦੁਨੀਆ  ਭਰ ਵਿੱਚ ਸਾਦਗੀ, ਸੰਜਮ ਅਤੇ ਸਹਿਯੋਗ ਦਾ ਇੱਕ ਅਦਭੁੱਤ ਵਾਤਾਵਰਣ ਖੜ੍ਹਾ ਕਰਨ ਦਾ ਕੰਮ ਕੀਤਾ ਹੈ। 

ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਦੋ ਪ੍ਰੋਗਰਾਮ ਇਕੱਠੇ ਹੋਏ ਹਨ- ਪਹਿਲਾ, ਬ੍ਰਹਮਾਕੁਮਾਰੀ ਸੰਸਥਾਨ ਦੀ ਵਰ੍ਹੇ 2025-26 ਦੀ ਥੀਮ ‘ਵਿਸ਼ਵ ਏਕਤਾ ਅਤੇ ਵਿਸ਼ਵ ਵਿਸ਼ਵਾਸ ਲਈ ਧਿਆਨֹ’  ਦਾ ਉਦਘਾਟਨ, ਅਤੇ, ਦੂਸਰਾ, ਸੁਰੱਖਿਆ ਬਲਾਂ ਦੇ ਕਰਮਚਾਰੀਆਂ ਦੀ ਅੰਦਰੂਨੀ ਜਾਗ੍ਰਿਤੀ ਰਾਹੀਂ ਸਵੈ-ਸਸ਼ਕਤੀਕਰਣ ਦੇ ਰਾਸ਼ਟਰੀ ਸੰਵਾਦ ਦਾ ਉਦਘਾਟਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ 75 ਵਰ੍ਹਿਆ ਬਾਅਦ ਸਾਡਾ ਦੇਸ਼ ਬਹੁਤ ਵੱਡੀ ਯਾਤਰਾ ਤੈਅ ਕਰਕੇ ਵਿਸ਼ਵ ਵਿੱਚ ਪੰਜਵੇਂ ਨੰਬਰ ਦੀ ਅਰਥਵਿਵਸਥਾ ਬਣਿਆ ਹੈ ਅਤੇ ਕੁਝ ਹੀ ਵਰ੍ਹਿਆਂ ਵਿੱਚ ਅਸੀਂ ਤੀਸਰੇ ਨੰਬਰ ਦੀ ਅਰਥ ਵਿਵਸਥਾ ਬਣਾਂਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ 2047 ਵਿੱਚ ਆਜ਼ਾਦੀ ਦੀ ਸ਼ਤਾਬਦੀ ਦੇ ਸਮੇਂ ਵਿਸ਼ਵ ਵਿੱਚ ਹਰ ਖੇਤਰ ਵਿੱਚ ਸਰਬਉੱਚ ਸਥਾਨ ‘ਤੇ ਪਹੁੰਚਣ ਦਾ ਟੀਚਾ ਲੈ ਕੇ ਚਲ ਰਹੇ ਹਾਂ। 

ਉਨ੍ਹਾਂ ਨੇ ਕਿਹਾ ਕਿ ਸਾਡੀਆਂ ਪਰੰਪਰਾਵਾਂ, ਜਿਨ੍ਹਾਂ ਵਿੱਚ ਵਿਸ਼ਵ ਭਾਈਚਾਰੇ ਵੱਲ ਲੈ ਜਾਣ ਦੀ ਸਮਰੱਥਾ, ਹਰ ਮਨੁੱਖ ਦੇ ਅੰਦਰ ਦੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਅਤੇ ਹਰ ਜੀਵਨ ਨੂੰ ਨੇਕੀ ਦੇ ਮਾਰਗ ‘ਤੇ ਚਲਾਉਣ ਦੀ ਸ਼ਕਤੀ ਹੈ, ਨੂੰ ਵੀ ਅੱਗੇ ਲੈ ਜਾਣਾ ਭਾਰਤ ਦਾ ਟੀਚਾ ਹੋਣਾ ਚਾਹੀਦਾ ਹੈ ਅਤੇ ਬ੍ਰਹਮਾਕੁਮਾਰੀ ਜਿਹੀਆਂ ਸੰਸਥਾਵਾਂ ਇਸ ਦਿਸ਼ਾ ਵਿੱਚ ਵਧੀਆ ਕੰਮ ਕਰ ਰਹੀਆਂ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਡੇ ਸੁਰੱਖਿਆ ਬਲਾਂ ਦੇ ਤਿਆਗ, ਤਪੱਸਿਆ ਅਤੇ ਬਲੀਦਾਨ ਦੇ ਕਾਰਨ ਅੱਜ ਅਸੀਂ ਸੁਰੱਖਿਅਤ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਰੱਖਿਆ ਬਲ ਕਰਮਚਾਰੀ ਹਰ ਤਰ੍ਹਾਂ ਦੇ ਕਠਿਨ ਵਾਤਾਵਰਣ ਅਤੇ ਸਥਿਤੀਆਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਵਿੱਚ ਸੈਨਾ, CAPFs ਅਤੇ ਰਾਜਾਂ ਦੇ ਪੁਲਿਸ ਬਲ ਕਾਨੂੰਨ ਅਤੇ ਵਿਵਸਥਾ ਨੂੰ ਸੰਭਾਲ਼ ਕੇ ਹਰ ਕਮਜ਼ੋਰ ਨੂੰ ਸੁਰੱਖਿਆ ਦੇਣ ਦਾ ਕੰਮ ਕਰਦੇ ਹਨ ਅਤੇ ਇਹ ਕੰਮ ਕਈ ਤਰ੍ਹਾਂ ਦੇ ਤਣਾਅ ਪੈਦਾ ਕਰਨ ਵਾਲਾ ਹੁੰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਤਣਾਅ ਨਾਲ ਸਾਡੇ ਸੁਰੱਖਿਆ ਕਰਮਚਾਰੀਆਂ ਨੂੰ ਬਾਹਰ ਲਿਆ ਕੇ ਉਨ੍ਹਾਂ ਦੇ ਮਨ, ਆਤਮਾ ਅਤੇ ਸਰੀਰ ਨੂੰ ਸ਼ਾਂਤੀ ਦੇ ਮਾਰਗ ‘ਤੇ ਪੱਧਰਾ ਕਰਨ ਦਾ ਯਤਨ ਕਰਨਾ ਆਪਣੇ ਆਪ ਵਿੱਚ ਬਹੁਤ ਵੱਡਾ ਕੰਮ ਹੈ। 

ਉਨ੍ਹਾਂ ਨੇ ਕਿਹਾ ਕਿ 25 ਵਰ੍ਹਿਆਂ ਤੋਂ ਹਰ ਸੁਰੱਖਿਆ ਬਲ ਵਿੱਚ ਜਾ ਕੇ ਕਰਮਚਾਰੀਆਂ ਦੇ ਤਣਾਅ ਨੂੰ ਘੱਟ ਕਰ ਕੇ ਆਤਮਾ ਨੂੰ ਸ਼ਾਂਤੀ ਵੱਲ ਲੈ ਜਾਣਾ ਅਤੇ ਸ਼ਾਂਤ ਮਨ ਅਤੇ ਸਵਸਥ ਸਰੀਰ ਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਹੋਰ ਚੰਗੀ ਤਰ੍ਹਾਂ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਬ੍ਰਹਮਾਕੁਮਾਰੀ ਦੇ ਯਤਨ ਸ਼ਲਾਘਾਯੋਗ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਯੋਗ ਅਤੇ ਅਧਿਆਤਮਿਕਤਾ ਨਾਲ ਮਨ, ਸਰੀਰ, ਬੁੱਧੀ ਅਤੇ ਆਤਮਾ ਨੂੰ ਇਕਸੁਰ ਕਰ ਕੇ ਗਿਆਨ ਨਾਲ ਤਰੱਕੀ ਦੇ ਰਾਹ ‘ਤੇ ਜਾਣ ਅਤੇ ਚਿੰਤਨ ਨਾਲ ਸਮੱਸਿਆਵਾਂ ਦੇ ਹੱਲ ਦੇ ਲਈ ਨੀਤੀਆਂ ਦਾ ਸਿਰਜਣ ਕਰਨਾ ਭਾਰਤ ਦੀ ਬਹੁਤ ਪੁਰਾਣੀ ਪਰੰਪਰਾ ਰਹੀ ਹੈ। 

ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਪਰੰਪਰਾ ਨੂੰ ਅੱਜ ਵੀ ਪੂਰੇ ਵਿਸ਼ਵ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਸਭ ਤੋਂ ਪਹਿਲਾਂ ਵਸੂਧੈਵ ਕੁਟੁੰਬਕਮ ਦੀ ਭਾਵਨਾ ਵਿਸ਼ਵ ਨੂੰ ਦਿੱਤੀ ਅਤੇ ਪੂਰਾ ਵਿਸ਼ਵ ਮੇਰਾ ਪਰਿਵਾਰ ਹੈ, ਇਸ ਭਾਵਨਾ ਦੇ ਨਾਲ ਸਾਡੇ ਉਪਨਿਸ਼ਦਾਂ ਨੇ ਪੂਰੇ ਵਿਸ਼ਵ ਨੂੰ ਸਾਡਾ ਪਰਿਵਾਰ ਬਣਾਇਆ। 

ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕੇ ਸਾਡੀ ਵੈਦਿਕ ਪਰੰਪਰਾ ਨੂੰ ਪੂਰੇ ਵਿਸ਼ਵ ਨੂੰ ਦੇਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਵਿਸ਼ਵ ਵਿੱਚ ਕਰੋੜਾਂ ਲੋਕ ਯੋਗ, ਧਿਆਨ ਅਤੇ ਅਧਿਆਤਮ ਦੇ ਰਾਹ ‘ਤੇ ਆਪਣੇ ਜੀਵਨ ਨੂੰ ਚਲਾਉਣ ਦਾ ਕੰਮ ਕਰ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਇਹ ਰਾਹ ਹੀ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਸ਼ਾਂਤੀ ਦਾ ਰਾਹ ਬਣਨ ਵਾਲਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੂਜਨੀਯ ਲੇਖਰਾਜ ਕ੍ਰਿਪਲਾਨੀ ਜੀ ਨੇ ਆਤਮਾ, ਪਰਮਾਤਮਾ ਅਤੇ ਸ੍ਰਿਸ਼ਟੀ ਦੇ ਚੱਕਰ ਦਾ ਜੋ ਗਿਆਨ ਪ੍ਰਾਪਤ ਕੀਤਾ ਉਸ ਨੂੰ ਬ੍ਰਹਮਾ ਕਿਹਾ ਗਿਆ ਹੈ ਅਤੇ ਉਸ ਦੇ ਪ੍ਰਚਾਰ ਲਈ ਬ੍ਰਹਮਾਕੁਮਾਰੀਜ਼ ਦੀ ਸਥਾਪਨਾ ਕੀਤੀ ਗਈ ਹੈ। 

ਉਨ੍ਹਾਂ ਨੇ ਕਿਹਾ ਕਿ ਵਰ੍ਹਿਆਂ ਤੋਂ ਅਸੀਂ ਮਾਂ ਦੇ ਅੰਦਰ ਦੇਵੀ ਦਾ ਵਾਸ ਦੇਖਦੇ ਆ ਰਹੇ ਹਾਂ ਅਤੇ ਵਰ੍ਹਿਆਂ ਤੋਂ ਇਸ ਸੰਸਥਾ ਨੂੰ ਚਲਾਉਣ ਵਿੱਚ ਮਾਤ੍ਰਸ਼ਕਤੀ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੈ-ਪਰਿਵਰਤਨ ਨਾਲ ਵਿਸ਼ਵ ਵਿੱਚ ਪਰਿਵਰਤਨ ਅਤੇ ਵਿਅਕਤੀ ਬਦਲਦਾ ਹੈ ਤਾਂ ਹੀ ਵਿਸ਼ਵ ਨੂੰ ਬਦਲਣ ਦਾ ਕਾਰਨ ਬਣ ਸਕਦਾ ਹੈ, ਇਸ ਥੀਮ ‘ਤੇ ਕਈ ਤਰ੍ਹਾਂ ਦੇ ਸਦਵਿਚਾਰ (ਸਕਾਰਾਤਮਕ ਵਿਚਾਰ) ਬ੍ਰਹਮਾਕੁਮਾਰੀਜ਼ ਨੇ ਵਿਸ਼ਵ ਭਰ ਵਿੱਚ ਪਹੁੰਚਾਏ ਹਨ। 

ਗ੍ਰਹਿ ਮੰਤਰੀ ਨੇ ਕਿਹਾ ਕਿ ਬ੍ਰਹਮਚਾਰੀ ਦਾ ਪਾਲਣ, ਸ਼ਾਕਾਹਾਰੀ, ਨਸ਼ਾ ਮੁਕਤੀ, ਸਾਦਗੀਪੂਰਣ ਜੀਵਨ, ਧਿਆਨ ਅਤੇ ਇਸ ਦੇ ਮਾਧਿਅਮ ਨਾਲ ਆਤਮਾ ਦਾ ਪਰਮਾਤਮਾ ਨਾਲ ਮਿਲਣ ਅਤੇ ਆਤਮ ਗਿਆਨ ਦੀ ਪ੍ਰਾਪਤੀ ਨਾਲ ਸ਼ੁੱਧ, ਸ਼ਾਂਤ ਅਤੇ ਅਮਰ ਆਤਮਾ ਦੇ ਅੰਸ਼ ਦੀ ਅਨੁਭੂਤੀ ਕਰਨ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਬ੍ਰਹਮਾਕੁਮਾਰੀਜ਼ ਨੇ ਸਰਲ ਅਤੇ ਸਹਿਜ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਤ੍ਰਸ਼ਕਤੀ ਦੇ ਮਾਧਿਅਮ ਨਾਲ ਬ੍ਰਹਮਾਕੁਮਾਰੀਜ਼ ਪੂਰੇ ਵਿਸ਼ਵ ਵਿੱਚ ਸ਼ਾਂਤੀ ਅਤੇ ਸੰਵਾਦ ਦਾ ਸੰਦੇਸ਼ ਲੈ ਕੇ ਭਾਰਤ ਦੇ ਸੱਭਿਆਚਾਰ ਦੀ ਰਾਜਦੂਤ ਬਣ ਕੇ ਕੰਮ ਕਰ ਰਹੀਆਂ ਹਨ।

 

Tags: Amit Shah , Union Home Minister , BJP , Bharatiya Janata Party , Bhajanlal Sharma , Chief Minister of Rajasthan , Brahma Kumari Sansthan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD