Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਦੋ ਪੰਜਾਬੀ ਕਿਤਾਬਾਂ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਰੋਹ ਆਯੋਜਨ ਕੀਤਾ

ਕਿਤਾਬਾਂ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਤੇ ਪ੍ਰੇਰਨਾ ਦੇਣ ਵਾਲੀਆਂ- ਨਰਿੰਦਰ ਪਾਲ ਸਿੰਘ ਸਵਨਾ

Narinder Pal Singh Sawna, Fazilka, AAP, Aam Aadmi Party, Aam Aadmi Party Punjab, AAP Punjab, Language Department Punjab, Punjabi Bhasha Vibhag

Web Admin

Web Admin

5 Dariya News

ਫਾਜ਼ਿਲਕਾ , 15 Apr 2025

Last updated on: Apr 15, 2025, 15:47 IST

ਜ਼ਿਲ੍ਹਾ ਭਾਸ਼ਾ ਅਫ਼ਸਰ  ਭੁਪਿੰਦਰ ਉਤਰੇਜਾ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ  ਫ਼ਾਜ਼ਿਲਕਾ ਦੇ ਸਹਿਯੋਗ ਨਾਲ ਇਲਾਕੇ ਦੇ ਪ੍ਰਸਿੱਧ ਸਾਹਿਤਕਾਰ ਸੇਵਾ ਮੁਕਤ ਪ੍ਰਿੰਸੀਪਲ ਅਸ਼ਵਨੀ ਆਹੂਜਾ ਦੀਆਂ ਦੋ ਪੰਜਾਬੀ ਕਿਤਾਬਾਂ ਕਿਸਮਤ ਮੁੱਠੀ  *ਚ* ਅਤੇ *ਸਫਲਤਾ ਦਾ ਸੰਵਿਧਾਨ* ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਰੋਹ ਆਯੋਜਨ ਕੀਤਾ ਗਿਆ। ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਵਨਾ ਅਤੇ ਸ਼੍ਰੀ ਮਤੀ ਖੁਸ਼ਬੂ ਸਾਵਨਸੁਖਾ, ਪ੍ਰਧਾਨ ਖੁਸ਼ੀ ਫਾਉਡੇਸ਼ਨ ਨੇ ਮੁੱਖ ਮਹਿਮਾਨ ਤੌਰ ਤੇ ਸ਼ਿਰਕਤ ਕੀਤੀ।

ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਅਸ਼ਵਨੀ ਆਹੂਜਾ ਦੀਆਂ ਕਿਤਾਬਾਂ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਤੇ ਪ੍ਰੇਰਨਾ ਦੇਣ ਵਾਲੀਆਂ ਹਨ। ਸ਼੍ਰੀਮਤੀ ਖੂਸਬੁ ਸਾਵਨਸੁੱਖਾ ਨੇ ਕਿਹਾ ਕਿ ਸਾਹਿਤਕ ਤੇ ਕਲਾ ਨਾਲ ਜੁੜੀਆਂ ਗਤੀਵਿਧੀਆਂ ਨਾਲ ਨੌਜਵਾਨਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਹਨਾਂ ਨੇ ਸ਼੍ਰੀ ਅਸ਼ਵਨੀ ਆਹੂਜਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਤਾਬਾਂ ਦੇ ਲੋਕ ਅਰਪਣ ਕੀਤੇ ਜਾਣ ਤੇ ਮੁਬਾਰਕਬਾਦ ਦਿੱਤੀ।

 ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਾਜ਼ਿਲਕਾ  ਭੁਪਿੰਦਰ ਉਤਰੇਜਾ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ,ਫ਼ਾਜ਼ਿਲਕਾ ਸਹਿਤ, ਕਲਾ ਤੇ ਕਿਤਾਬ ਨਾਲ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਵੱਖ -ਵੱਖ  ਉਪਰਾਲੇ ਕਰਦਾ ਰਹਿੰਦਾ ਹੈ। ਇਲਾਕੇ ਦੇ ਪ੍ਰਸਿੱਧ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਤੇ ਡਾ. ਗੁਰਰਾਜ ਸਿੰਘ ਚਹਿਲ, ਸਾਬਕਾ ਮੁੱਖੀ ਪੰਜਾਬੀ ਵਿਭਾਗ, ਡੀ.ਏ.ਵੀ. ਕਾਲਜ ਅਬੋਹਰ, ਨੇ  ਲੇਖਕ ਦੀਆਂ ਦੋਵੇਂ ਪੁਸਤਕਾਂ ਤੇ ਚਰਚਾ ਕੀਤੀ।  

ਉਹਨਾਂ ਕਿਹਾ ਕਿ ਅਸ਼ਵਨੀ ਆਹੂਜਾ ਦੀਆਂ ਇਹ ਪੁਸਤਕਾਂ ਉਨ੍ਹਾਂ ਦੀਆਂ ਬੇਸਟ ਸੈਲਰ ਅੰਗਰੇਜੀ ਕਿਤਾਬ 'ਲੇਟਸ ਰਾਈਟ ਆਵਰ ਡੈਸਟਿਨੀ' ਦਾ ਪੰਜਾਬੀ ਅਨੁਵਾਦ ਹੈ ਜਿਸਨੂੰ ਦੋ ਭਾਗਾਂ ਵਿੱਚ ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਛਾਪਿਆ ਗਿਆ ਹੈ। ਇਸ ਦਾ ਅਨੁਵਾਦ ਬਰਨਾਲਾ ਦੀ ਉੱਘੀ ਪੰਜਾਬੀ ਲੇਖਕਾ ਸ਼੍ਰੀ ਮਤੀ ਹਰਵਿੰਦਰ ਕੌਰ ਧਿੰਗੜ ਵੱਲੋਂ ਕੀਤਾ ਗਿਆ ਹੈ। 

ਇਹ ਕਿਤਾਬਾਂ ਗੁਣਾਤਮਕ ਪੱਖ ਤੇ ਅਨੁਭਵ ਦਾ ਖਜਾਨਾ ਹੈ। ਸਮਾਰੋਹ 'ਚ ਉਪ ਜਿਲ੍ਹਾ ਅਫਸਰ ਪਰਵਿੰਦਰ ਸਿੰਘ, ਡਾ. ਨਵਦੀਪ ਜਸੂਜਾ ਪ੍ਰਧਾਨ ਆਰੀਆ ਸਮਾਜ, ਪ੍ਰਿੰਸੀਪਲ ਸੰਗੀਤਾ ਤਿੰਨਾ ਅਤੇ ਚੇਅਰਮੈਨ ਰਮਨ ਵਾਟਸ, ਸ਼੍ਰੀਮਤੀ ਮਧੂ ਸ਼ਰਮਾ ਅਤੇ  ਪ੍ਰਿੰਸੀਪਲ ਰਾਜਨ ਗਰੋਵਰ , ਜਲੇਸ਼ ਠਠਈ, ਕਾਰਜਕਾਰੀ ਪ੍ਰਧਾਨ ਪ੍ਰੈੱਸ ਕਲੱਬ ,ਅੰਮਿਤ ਸਚਦੇਵਾ ਸੰਪਾਦਕ ਦੈਨਿਕ ਅੰਮਿਤ ਬੇਲਾ ਆਦਿ ਨੇ ਬਤੌਰ ਵੱਜੋਂ  ਵਿਸ਼ੇਸ਼ ਸ਼ਿਰਕਤ ਕੀਤੀ ।

ਮੰਚ ਸੰਚਾਲਨ ਅਧਿਆਪਕ ਸੁਰਿੰਦਰ ਕੰਬੋਜ਼ ਅਤੇ ਨੀਤੂ ਅਰੋੜਾ ਨੇ ਕੀਤਾ । ਪੁਸਤਕ ਚਰਚਾ ਦੇ ਉਪਰੰਤ ਬਾਅਦ ਸਥਾਨਕ ਕਵੀਆਂ ਅਤੇ ਗਾਇਕਾਂ ਵੱਲੋਂ ਸਾਹਿਤਕ ਅਤੇ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਜਿਸ ਵਿੱਚ ਪਲਕਦੀਪ ਕੌਰ,ਸ਼ਿਵਮ ਆਹੂਜਾ,ਰਮਨ ਝਾਂਬ, ਗੁਰਮੀਤ ਸਿੰਘ,ਮਹਿਕ ਸ਼ਰਮਾ, ਐਡਵੋਕੇਟ ਰਵਿੰਦਰ ਸਿੰਘ ਗਿੱਲ,ਰਾਹੁਲ ਸਲੂਜਾ, ਹਰਪ੍ਰੀਆ ਧਮੀਜਾ,ਅਰਪਿਤ ਵਾਟਸ, ਦਿਵਿਆ ਸ਼ਰਮਾ, ਅਨਮੋਲ, ਸੌਰਵ ਬੱਬਰ,ਸੰਦੀਪ ਜੈਨ, ਹਰਸ਼ਪ੍ਰੀਤ ਬੌਪਾਰਾਏ, ਸਾਬੀਆ,ਮੀਨਾ ਸ਼ਰਮਾ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਰੰਗ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ।

ਇਸ ਮੌਕੇ ਤੇ ਸ਼੍ਰੀਮਤੀ ਪੂਜਾ ਲੂਥਰਾ, ਪਰਮਿੰਦਰ ਸਿੰਘ ਖੋਜ ਅਫ਼ਸਰ,ਮਨਜਿੰਦਰ ਤਨੇਜਾ ਸੰਗੀਤਕਾਰ , ਡਾ. ਵਿਜੈ ਪਰਵੀਨ ,ਨਵਦੀਪ ਅਸੀਜਾ, ਅਡਵਾਈਜ਼ਰ ਟ੍ਰੈਫਿਕ ਪੰਜਾਬ ਸਰਕਾਰ, ਨਿਸ਼ਾ ਸ਼ਰਮਾ, ਰਿਤਿਸ਼ ਕੁੱਕੜ,ਪ੍ਰੋ.ਮਨਜੀਤ ਸਿੰਘ, ਪ੍ਰੋ.ਅਮਿਤ ਪੋਪਲੀ , ਗੁਰਮੀਤ ਸਿੰਘ,ਕੰਵਲ ਕਿਸ਼ੋਰ ਗਰੋਵਰ, ਸੁਭਾਸ਼ ਅਰੋੜਾ, ਆਰ.ਐਲ.ਸੇਤਿਆ, ਇੰਜੀਨੀਅਰ ਬਾਬੂ ਲਾਲ ਅਰੋੜਾ,ਸਤਪਾਲ ਭੁਸਰੀ, ਰਿਟਾਇਰਡ ਤਹਿਸੀਲਦਾਰ, ਮੋਹਿੰਦਰ ਤ੍ਰਿਪਾਠੀ ਤਹਿਸੀਲਦਾਰ, ਪਰਮਜੀਤ ਖੇੜਾ, ਸ਼ਸ਼ੀ ਕਾਂਤ, ਭਾਰਤ ਭੂਸ਼ਣ ਅੱਗਰਵਾਲ, ਓਮ ਪ੍ਰਕਾਸ਼ ਸਚਦੇਵਾ, ਨੀਲਮ ਸਚਦੇਵਾ, ਐਡਵੋਕੇਟ ਆਲੋਕ ਤ੍ਰਿਪਾਠੀ, ਬੈਂਕ ਮੈਨੇਜਰ ਰਵਿੰਦਰ ਰੰਗਬੁਲ਼ਾ, ਜੈ  ਲਾਲ, ਡਾਕਟਰ ਰੌਸ਼ਨ ਲਾਲ ਠੱਕਰ, ਪੰਕਜ ਧਮੀਜਾ, ਸੰਦੀਪ ਅਨੇਜਾ, ਵਿਜੈ ਗੁਪਤਾ, ਸੰਜੀਵ ਮਾਰਸ਼ਲ, ਨਰੇਸ਼ ਮਿੱਤਲ, ਸਤੀਸ਼ ਸਚਦੇਵਾ, ਡਾਕਟਰ ਅਜੈ ਗਰੋਵਰ, ਸੁਨੀਲ ਸੇਠੀ, ਰਿਤਿਸ਼ ਕੁੱਕੜ, ਸੁਖਵਿੰਦਰ ਸ਼ਾਹ, ਪਰਵੇਸ਼ ਵਡਰਾ, ਡਾਕਟਰ ਅਨਿਲ ਪਾਠਕ, ਵਿਪਨ ਕਟਾਰੀਆ, ਅਸ਼ਵਨੀ ਗਰੋਵਰ, ਤ੍ਰਿਲੋਕ ਬਿਦਾਨੀ, ਜੈ ਲਾਲ ਕੰਬੋਜ, ਰਾਜਿੰਦਰ ਕਟਾਰੀਆ, ਨਿਰਮਲ ਖੰਨਾ ਅਤੇ ਹੋਰ ਵੀ ਸ਼ਹਿਰ ਦੇ  ਪ੍ਰਤਿਸ਼ਠਿਤ ਵਿਅਕਤੀਆਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

ਇਸ ਮੌਕੇ ਲੇਖਕ ਅਸ਼ਵਨੀ ਅਹੂਜਾ ਨੇ ਵੀ ਆਪਣੀ ਕਿਤਾਬ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ  ਮਹਿਮਾਨਾਂ ਤੇ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ  ਕੀਤਾ ਗਿਆ।

 

Tags: Narinder Pal Singh Sawna , Fazilka , AAP , Aam Aadmi Party , Aam Aadmi Party Punjab , AAP Punjab , Language Department Punjab , Punjabi Bhasha Vibhag

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD