Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ 07 ਮੈਂਬਰੀ ਗਿਰੋਹ ਦਾ ਪਰਦਾਫਾਸ਼

06 ਦੋਸ਼ੀਆਂਨ ਨੂੰ ਨਜਾਇਜ ਹਥਿਆਰ ਰਿਵਾਲਵਰ .32 ਬੋਰ ਸਮੇਤ 02 ਕਾਰਤੂਸ ਸਮੇਤ ਗ੍ਰਿਫਤਾਰ

Crime News Punjab, Punjab Police, Police, Crime News, Crime News Kharar, Kharar, Kharar News, News of Kharar, Kharar Updates

5 Dariya News

5 Dariya News

5 Dariya News

ਖਰੜ , 11 Apr 2025

Last updated on: Apr 12, 2025, 11:14 IST

ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ, ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ 07 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਕੇ 06 ਦੋਸ਼ੀਆਂਨ ਨੂੰ ਨਜਾਇਜ ਹਥਿਆਰ ਰਿਵਾਲਵਰ .32 ਬੋਰ ਸਮੇਤ 02 ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 18-03-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਲਾਂਡਰਾ ਰੋਡ ਨੇੜੇ ਪਿੰਡ ਸੰਤੇਮਾਜਰਾ ਵਿਖੇ ਮੌਜੂਦ ਸੀ, ਜਿੱਥੇ ਕਿ ASI ਜਤਿੰਦਰ ਸਿੰਘ ਨੂੰ ਮੁਖਬਰੀ ਹੋਈ ਕਿ ਗੁਰਕੀਰਤ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਛੱਜੂ ਮਾਜਰਾ, ਜਸਪ੍ਰੀਤ ਸਿੰਘ ਉਰਫ ਭੂਰੀਆ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਸੂਲਪੁਰ, ਜਿਲਾ ਫਤਿਹਗੜ੍ਹ ਸਾਹਿਬ ਆਪਣੇ ਹੋਰ ਸਾਥੀਆਂ ਨਾਲ਼ ਮਿਲ਼ਕੇ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਏ ਵਿੱਚ ਨਜਾਇਜ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹਨਾਂ ਵਿੱਚੋਂ ਪਹਿਲਾਂ ਵੀ ਕਈ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਹਨ। ਜੋ ਇਹ ਗਿਰੋਹ ਇਸ ਸਮੇਂ ਵੀ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਆ ਵਿੱਚ ਸਰਗਰਮ ਹੈ ਅਤੇ ਕਈ ਲੁੱਟ/ਖੋਹ ਅਤੇ ਚੋਰੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਜੋ ਮੁੱਖਬਰੀ ਦੇ ਅਧਾਰ ਤੇ ਉਪਰੋਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 76 ਮਿਤੀ 18-03-2025 ਅ/ਧ 309(4), 303(2), 317(2), 3(5) BNS & 25-54-59 Arms Act ਥਾਣਾ ਸਦਰ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ।

ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਉਰਫ ਭੂਰੀਆ ਉਕਤ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੀ ਗ੍ਰਿਫਤਾਰੀ ਤੋਂ ਦੋਸ਼ੀ ਗੁਰਕੀਰਤ ਸਿੰਘ ਤੋਂ ਇਲਾਵਾ ਨਿਮਨਲਿਖਤ ਦੋਸ਼ੀਆਂ ਦਾ ਖੁਲਾਸਾ ਹੋਇਆ ਸੀ ਕਿ ਉਹ ਸਾਰੇ ਆਪਸ ਵਿੱਚ ਮਿਲ਼ਕੇ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਆ ਵਿੱਚ ਗੰਨ ਪੁਆਇੰਟ ਤੇ ਲੁੱਟ/ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਨਾਮ ਪਤਾ ਦੋਸ਼ੀ:-

1. ਜਸਪ੍ਰੀਤ ਸਿੰਘ ਉਰਫ ਭੂਰੀਆ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਸੂਲਪੁਰ, ਬਡਾਲ਼ੀ ਆਲਾ ਸਿੰਘ, ਜਿਲਾ ਫਤਿਹਗੜ੍ਹ ਸਾਹਿਬ

ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਨੇੜੇ ਸਵਰਾਜ ਫੈਕਟਰੀ, ਚੱਪੜ ਚਿੜੀ ਨੂੰ ਜਾਂਦੀ ਰੋਡ, ਲਾਂਡਰਾ ਰੋਡ ਖਰੜ੍ਹ ਤੋਂ ਮਿਤੀ 19-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)

2. ਪ੍ਰਿਤਪਾਲ ਸਿੰਘ ਉਰਫ ਕਾਲ਼ਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਡਵਾਲ਼ਾ ਥਾਣਾ ਬਸੀ ਪਠਾਣਾ, ਜਿਲਾ ਫਤਿਹਗੜ੍ਹ ਸਾਹਿਬ ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜਿਸਨੇ ਪੜਾਈ ਲਿਖਾਈ ਨਹੀਂ ਕੀਤੀ ਅਤੇ ਜੋ ਸ਼ਾਦੀ ਸ਼ੁਦਾ ਹੈ। (ਨੇੜੇ ਸਵਰਾਜ ਫੈਕਟਰੀ, ਚੱਪੜ ਚਿੜੀ ਨੂੰ ਜਾਂਦੀ ਰੋਡ, ਲਾਂਡਰਾ ਰੋਡ ਖਰੜ੍ਹ ਤੋਂ ਮਿਤੀ 19-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)

3. ਹਰਸ਼ਦੀਪ ਸਿੰਘ ਉਰਫ ਹਰਸ਼ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸਿੱਧੂਪੁਰ ਖੁਰਦ, ਥਾਣਾ ਖਮਾਣੋਂ, ਜਿਲਾ ਫਤਿਹਗੜ ਸਾਹਿਬ ਜਿਸਦੀ ਉਮਰ ਕ੍ਰੀਬ 22 ਸਾਲ ਹੈ, ਜੋ ਬਾਰਾਂ ਕਲਾਸ ਪਾਸ ਹੈ ਅਤੇ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਬੀ.ਏ. ਦੀ ਪੜਾਈ ਕਰ ਰਿਹਾ ਹੈ ਅਤੇ ਅਨ-ਮੈਰਿੰਡ ਹੈ। (ਦੋਸ਼ੀ ਨੂੰ ਚੁੰਨੀ ਬਾਈਪਾਸ ਰੋਡ, ਮੋਰਿੰਡਾ ਤੋਂ ਮਿਤੀ 24-03-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)

4. ਅੰਮ੍ਰਿਤ ਸਿੰਘ ਉਰਫ ਪ੍ਰਿਤਪਾਲ ਸਿੰਘ ਉਰਫ ਸੋਨੂੰ ਪੁੱਤਰ ਲਖਵੀਰ ਸਿੰਘ ਵਾਸੀ ਉੱਚਾ ਪਿੰਡ ਸੰਘੋਲ਼, ਥਾਣਾ ਖਮਾਣੋਂ, ਜਿਲਾ

ਫਤਿਹਗੜ੍ਹ ਸਾਹਿਬ ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਉਸਦੇ ਘਰ ਦੇ ਪਤੇ ਤੋਂ ਮਿਤੀ 05-04-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)

5. ਵਰਿੰਦਰ ਸਿੰਘ ਉਰਫ ਵਿਸ਼ੂ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮਾਨਪੁਰ, ਥਾਣਾ ਖਮਾਣੋਂ, ਜਿਲਾ ਫਤਿਹਗੜ੍ਹ ਸਾਹਿਬ ਜਿਸਦੀ ਉਮਰ ਕ੍ਰੀਬ 21 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਨੂੰ ਉਸਦੇ ਘਰ ਦੇ ਪਤੇ ਤੋਂ ਮਿਤੀ 07-04-2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ)

6. ਗੁਰਕੀਰਤ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਛੱਜੂ ਮਾਜਰਾ, ਥਾਣਾ ਸਦਰ ਖਰੜ੍ਹ, ਜਿਲਾ ਐਸ.ਏ.ਐਸ. ਨਗਰ। (ਗ੍ਰਿਫਤਾਰੀ ਬਾਕੀ)

7. ਜੁਵਨਾਇਲ

ਦੋਸ਼ੀਆਂਨ ਵੱਲੋਂ ਕੀਤੀਆਂ ਵਾਰਦਾਤਾਂ ਅਤੇ ਟਰੇਸ ਹੋਏ ਮੁਕੱਦਮਿਆਂ ਦਾ ਵੇਰਵਾ:-

ਮਿਤੀ 13-03-2025 ਨੂੰ ਸਭ ਤੋਂ ਪਹਿਲਾਂ ਦੋਸ਼ੀਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਾਰ ਮਾਰਕਾ ਸਵਿਫਟ ਜੋ ਕਿ ਜੁਵਨਾਇਲ ਦੀ ਸੀ ਪਰ ਟੀ.ਡੀ.ਆਈ. ਸਿਟੀ ਖਰੜ੍ਹ ਤੋਂ ਇੱਕ HR ਕਾਰ ਨੰਬਰ ਦੀਆਂ ਨੰਬਰ ਪਲੇਟਾਂ ਉਤਾਰ ਕੇ ਸਵਿਫਟ ਕਾਰ ਪਰ ਲਗਾਈਆਂ ਸਨ।

ਫਿਰ ਦੋਸ਼ੀਆਂਨ ਵੱਲੋਂ ਕਾਰ ਮਾਰਕਾ ਸਵਿਫਟ ਤੇ ਸਵਾਰ ਹੋ ਕੇ ਪਹਿਲਾਂ ਏਅਰਪੋਰਟ ਤੋਂ ਇੱਕ ਕਾਰ ਮਾਰਕਾ ਆਈ.20 ਦੇ ਅਲਾਏਵੀਲ ਸਮੇਤ ਟਾਇਰ ਚੋਰੀ ਕੀਤੇ ਗਏ ਸਨ।

ਫਿਰ ਦੋਸ਼ੀਆਂ ਨੇ ਉਕਤ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਨਵਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਦਾਰਾਪੁਰ, ਜਿਲਾ ਹੁਸ਼ਿਆਰਪੁਰ ਜੋ ਆਪਣੀ ਟੈਕਸੀ ਕਾਰ ਨੰ: PB01-D-6663 ਤੇ ਸਵਾਰ ਹੋ ਕੇ ਕਮਲਾ ਮਾਰਕੀਟ ਪਿੰਡ ਮੋਹਾਲ਼ੀ ਤੋਂ ਆਪਣੇ ਸਟੈਂਡ ਰਾਜ ਟੂਰ ਐਂਡ ਟਰੈਵਲਜ ਫੇਸ-2 ਮੋਹਾਲ਼ੀ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਆਪਣੇ ਟੈਕਸੀ ਸਟੈਂਡ ਨੂੰ ਮੁੜਨ ਲੱਗਾ ਤਾਂ ਦੋਸ਼ੀਆਂਨ ਨੇ ਉਸਦੇ ਅੱਗੇ ਆਪਣੀ ਸਵਿਫਟ ਕਾਰ ਲਗਾ ਦਿੱਤੀ ਅਤੇ ਉਸ ਪਾਸੋਂ ਪਿਸਟਲ ਦਿਖਾਕੇ ਉਸਦੀ ਕਾਰ ਖੋਹ ਕੀਤੀ ਕਰ ਲਈ ਸੀ। ਜਿਸ ਸਬੰਧੀ ਮੁਕੱਦਮਾ ਨੰ: 61 ਮਿਤੀ 13-03-2025 ਅ/ਧ 309(4), (3) BNS 25-54-59 Arms Act ਥਾਣਾ ਫੇਸ-1 ਮੋਹਾਲ਼ੀ ਦਰਜ ਰਜਿਸਟਰ ਹੈ।

ਫਿਰ ਦੋਸ਼ੀਆਂਨ ਵੱਲੋਂ ਮੋਹਾਲ਼ੀ ਏਰੀਆ ਵਿੱਚੋਂ ਗੰਨ ਪੁਆਇੰਟ ਤੇ ਇੱਕ ਰਾਹਗੀਰ ਪਾਸੋਂ ਚਾਂਦੀ ਦੀ ਚੈਨ ਖੋਹ ਕੀਤੀ ਗਈ।

ਫਿਰ ਦੋਸ਼ੀਆਂਨ ਵੱਲੋਂ ਸੈਕਟਰ-48 ਚੰਡੀਗੜ ਮੋਟਰ ਮਾਰਕੀਟ ਵਿੱਚੋਂ ਇੱਕ ਕਾਰ ਚਾਲਕ ਪਾਸੋਂ ਗੰਨ ਪੁਆਇੰਟ ਤੇ 16 ਹਜਾਰ ਰੁਪਏ, ਉਸਦੀ ਕਾਰ ਦੇ ਮਿਊਜਿਕ ਸਿਸਟਮ ਅਤੇ ਕਾਰ ਦੀ ਬੈਟਰੀ ਦੀ ਲੁੱਟ ਕੀਤੀ ਸੀ। ਜਿਸ ਸਬੰਧੀ ਚੰਡੀਗੜ ਵਿਖੇ ਮੁਕੱਦਮਾ ਨੰ: 21 ਮਿਤੀ 13-03-2025 ਅ/ਧ 309(4) BNS 25-54-59 Arms Act ਥਾਣਾ ਸੈਕਟਰ-49 ਦਰਜ ਰਜਿਸਟਰ ਹੈ।

ਫਿਰ ਦੋਸ਼ੀਆਂਨ ਵੱਲੋਂ ਟੀ.ਡੀ.ਆਈ. ਸਿਟੀ ਸੈਕਟਰ-117 ਮੋਹਾਲੀ ਇੱਕ ਘਰ ਦੇ ਬਾਹਰ ਤੋਂ ਬੁਲਟ ਮੋਟਰਸਾਈਕਲ ਚੋਰੀ ਕੀਤਾ ਗਿਆ। ਜਿਸ ਸਬੰਧੀ ਮੁਕੱਦਮਾ ਨੰ: 63 ਮਿਤੀ 18-03-2025 ਅ/ਧ 303(2) BNS ਥਾਣਾ ਬਲੌਂਗੀ ਦਰਜ ਰਜਿਸਟਰ ਹੈ।

ਦੋਸ਼ੀਆਂਨ ਵੱਲੋਂ ਮੋਟਰਸਾਈਕਲ ਮਾਰਕਾ ਸਪਲੈਂਡਰ ਸਾਰੰਗਵਾਲ਼, ਯੂ.ਟੀ. ਚੰਡੀਗੜ ਤੋਂ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰ: 202 ਮਿਤੀ 16-02-2025 ਅ/ਧ 303(2) ਥਾਣਾ ਸਾਰੰਗਵਾਲ਼, ਚੰਡੀਗੜ੍ਹ।

ਦੋਸ਼ੀਆਂਨ ਵੱਲੋਂ ਇੱਕ ਹੋਰ ਮੋਟਰਸਾਈਕਲ ਮਾਰਕਾ ਸਪਲੈਂਡਰ ਸੈਕਟਰ-75 ਮੋਹਾਲ਼ੀ ਤੋਂ ਚੋਰੀ ਕੀਤਾ ਗਿਆ ਸੀ।

ਦੋਸ਼ੀਆਂਨ ਵੱਲੋਂ ਇੱਕ ਮੋਟਰਸਾਈਕਲ ਮਾਰਕਾ ਬੁਲਟ ਟੀ.ਡੀ.ਆਈ. ਸਿਟੀ ਕੋਠੀਆਂ ਵਿੱਚੋਂ ਚੋਰੀ ਕੀਤਾ ਗਿਆ ਸੀ।

ਬ੍ਰਾਮਦਗੀ ਦਾ ਵੇਰਵਾ:

1) ਵਾਰਦਾਤਾਂ ਵਿੱਚ ਵਰਤੀ ਕਾਰ ਮਾਰਕਾ ਸਵਿਫਟ ਜਿਸ ਪਰ ਦੋਸ਼ੀਆਂਨ ਨੇ ਵਾਰਦਾਤ ਸਮੇਂ ਜਾਅਲੀ ਨੰਬਰ ਲਗਾਇਆ ਸੀ।

2) ਖੋਹ ਕੀਤੀ ਕਾਰ ਮਾਰਕਾ ਸਵਿਫਟ ਡਿਜਾਇਰ ਬਿਨਾਂ ਕਾਗਜਾਤ, ਬਿਨਾਂ ਨੰਬਰ

3) ਵਾਰਦਾਤਾਂ ਵਿੱਚ ਵਰਤਿਆ ਇੱਕ ਦੇਸੀ ਕੱਟਾ .32 ਬੋਰ ਸਮੇਤ ਰੌਂਦ ਅਤੇ ਖੋਲ਼

4) ਚੋਰੀ ਕੀਤੇ 02 ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ

5) ਚੋਰੀ ਕੀਤੇ 02 ਮੋਟਰਸਾਈਕਲ ਮਾਰਕਾ ਬੁਲਟ

6) ਚੋਰੀ ਕੀਤੇ ਅਲਾਏਵੀਲ ਸਮੇਤ 04 ਟਾਇਰ

7) ਖੋਹ ਕੀਤਾ ਮਿਊਜਿਕ ਸਿਸਟਮ, ਬੂਫਰ

8) ਖੋਹ ਕੀਤੀ ਚੈਨ ਚਾਂਦੀ

02 ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਇੱਕ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਸ਼ੀਆਂਨ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਉਮੀਦ ਹੈ।

 

Tags: Crime News Punjab , Punjab Police , Police , Crime News , Crime News Kharar , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD