Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਹੁਸ਼ਿਆਰਪੁਰ ’ਚ ਸਿੰਗਲ ਯੂਜ ਪਲਾਸਟਿਕ ਤੇ ਪੂਰੀ ਪਾਬੰਦੀ

ਨਗਰ ਨਿਗਮ ਨੇ ਕੀਤੀ ਸਖ਼ਤ ਕਾਰਵਾਈ ਦੀ ਘੋਸ਼ਣਾ

Bram Shanker Jimpa, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Hoshiarpur, Say No To Plastic

Web Admin

Web Admin

5 Dariya News

ਹੁਸਿਆਰਪੁਰ , 06 Apr 2025

Last updated on: Apr 07, 2025, 17:22 IST

ਮਿਤੀ 06-04-2025 ਨੂੰ ਨਗਰ ਨਿਗਮ ਹੁਸਿਆਰਪੁਰ ਦੇ ਕਮਿਸਨਰ ਨਗਰ ਨਿਗਮ ਡਾ ਅਮਨਦੀਪ ਕੌਰ ਪੀ.ਸੀ.ਐਸ ਜੀ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅੱਜ ਸਹਿਰ ਨੂੰ ਸਾਫ-ਸੁੱਥਰਾ ਰੱਖਣ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਤੇ ਪੂਰੀ ਤਰਾਂ ਰੋਕ ਲਗਾਉਣ ਸੰਬਧੀ ਸਹਿਰ ਦੇ ਮਾਰਕੀਟ ਐਸੋਸੀਏਸਨਜ ਅਤੇ ਡਿਸਪੋਸਲ ਹੋਲਸੇਲਰਾਂ ਦੀ ਅਹਿਮ ਮੀਟਿੰਗ ਦਫਤਰ ਨਗਰ ਨਿਗਮ ਹੁਸਿਆਰਪੁਰ ਵਿਖੇ  ਬੁਲਾਈ ਗਈ। 

ਇਸ ਮੀਟਿੰਗ ਵਿੱਚ ਹੁਸਿਆਰਪੁਰ ਦੇ ਐੰਮ.ਐਲ਼.ਏ  ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਵਲੋ ਵਿਸ਼ੇਸ ਤੌਰ ਤੇ ਭਾਗ ਲਿਆ ਗਿਆ। ਉਹਨਾਂ ਨਾਲ ਨਗਰ ਨਿਗਮ ਹੁਸਿਆਰਪੁਰ ਤੋ ਮੇਅਰ ਸੁਰਿੰਦਰ ਕੁਮਾਰ,ਸੰਯੁਕਤ ਕਮਿਸਨਰ ਸੰਦੀਪ ਤਿਵਾੜੀ ,ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ ਅਤੇ ਰਾਜੇਸ ਕੁਮਾਰ ,ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਤੋ ਸਹਾਇਕ ਵਾਤਾਵਰਣ ਇੰਜੀਨੀਅਰ ਤਰੁਣਦੀਪ ਸਿੰਘ ਅਤੇ ਜੇ.ਈ ਸੁਖਪ੍ਰੀਤ ਸਿੰਘ  ਅਤੇ ਸਹਿਰ ਦੇ ਵੱਖ –ਵੱਖ ਮਾਰਕੀਟ ਐਸੋਸੀਏਸਨਜ ਵਲੋ ਪ੍ਰਧਾਨ ਅਤੇ ਮੈਬਰ ਅਤੇ ਡਿਸਪੋਸਲ ਹੋਲਸੇਲਰ ਸਾਮਿਲ ਹੋਏ।

ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਸਹਿਰ ਵਿੱਚੋ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਨੂੰ ਖਤਮ ਕਰਨਾ ਅਤੇ ਸਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣਾ ਹੈ। ਸਹਿਰ ਵਿੱਚ ਜਿਆਦਾਤਰ ਕੁੜਾ ਸਿੰਗਲ ਯੂਜ ਪਲਾਸਟਿਕ ਦੇ ਲਿਫਾਫਿਆਂ ਕਰਕੇ ਹੁੰਦਾ ਹੈ ਜਿਸ ਨਾਲ ਸਹਿਰ ਦੇ ਅਕਸ ਤੋ ਬਹੁਤ ਜਿਆਦਾ ਪ੍ਰਭਾਵ ਪੈਂਦਾ ਹੈ। ਇਸ ਲਈ ਐੰਮ.ਐਲ਼.ਏ ਹੁਸਿਆਰਪੁਰ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਵਲੋ ਇਸ ਸੰਬਧੀ ਸੁਝਾਅ ਦਿੱਤਾ ਗਿਆ ਕਿ ਸਿੰਗਲ ਯੁਜ ਪਲਾਸਟਿਕ ਦੀ ਵਰਤੋ ਦੀ ਥਾਂ ਤੇ ਪੇਪਰ ਅਤੇ ਲੱਕੜ ਤੋ ਬਣੀ ਡਿਸਪੋਸਲ ਅਤੇ ਪਲਾਸਟਿਕ ਦੀ ਲਿਫਾਫਿਆਂ ਦੀ ਵਰਤੋ ਦੀ ਥਾਂ ਤੇ ਕੱਪੜੇ ਦੇ ਥੈਲ਼ੇ ਜਾ ਲਿਫਾਫੇ ਦੀ ਵਰਤੋ ਕੀਤੀ ਜਾਵੇ। 

ਜਿਸ ਉਪਰ ਮੀਟਿੰਗ ਵਿੱਚ ਸਾਮਿਲ ਸਮੂਹ ਮਾਰਕੀਟ ਐਸੋਸੀਏਸਨਜ ਵਲੋ ਪ੍ਰਧਾਨ ਅਤੇ ਡਿਸਪੋਸਲ ਹੋਲਸੇਲਰ ਵਲੋ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਉਹ ਇਸ ਉਪਰਾਲੇ ਵਿੱਚ ਪ੍ਰਸਾਸਨ ਨਾਲ ਪੂਰਾ ਸਾਥ ਦਿੰਦੇ ਹੋਏ ਸਿੰਗਲ ਯੂਜ ਪਲਾਸਟਿਕ ਤੋ ਬਣੀ ਵਸਤੂਆਂ ਦੀ ਵਿਕਰੀ ਅਤੇ ਵਰਤੋ ਨੂੰ ਬੰਦ ਕਰਨਗੇ । ਅਤੇ ਇਸ ਦੀ ਜਗਾਂ ਕੱਪੜੇ ਤੋ ਬਣੇ ਥੈਲ਼ੇ ਤੇ ਲਿਫਾਫੇ ਅਤੇ ਕਾਗਜ ਅਤੇ ਲੱਕੜ ,ਸਟੀਲ ਦੀ ਬਣੀ ਕਰੋਕਰੀ ਦਾ ਇਸਤੇਮਾਲ ਕਰਨਗੇ।

ਐੰਮ.ਐਲ਼.ਏ ਹੁਸਿਆਰਪੁਰ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਵਲੋ ਇਸ ਮੀਟਿੰਗ ਰਾਹੀ ਸਹਿਰ ਵਿੱਚ ਲੰਗਰ ਕਮੇਟੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਲੰਗਰ ਵਿੱਚ ਪਲਾਸਟਿਕ ਡਿਸਪੋਸਲ ਦੀ ਥਾਂ ਤੇ ਪੱਤਲ ਜਾਂ ਸਟੀਲ ਤੋ ਬਣੀ ਬਰਤਨ ਦਾ ਇਸਤੇਮਾਲ ਕਰਨ ਅਤੇ ਪਾਣੀ ਲਈ ਪਲਾਸਟਿਕ ਦੇ ਗਲਾਂਸਾ ਦੀ ਥਾਂ ਤੇ ਸਟੀਲ ਜਾ ਕੰਚ ਦੇ ਗਿਲਾਸਾਂ ਦੀ ਵਰਤੋ ਕਰਨ ਅਤੇ ਇਸ਼ੇ ਨਾਲ ਸਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਘਰ ਤੋ ਕਿਸੇ ਵੀ ਤਰਾਂ ਦੀ ਖਰੀਦਾਰੀ ਕਰਨ ਸਮੇ ਜਾਣ ਲੱਗੇ ਕੱਪੜੇ ਦਾ ਥੈਲਾਂ ਆਪਣੇ ਨਾਲ ਲੈਕੇ ਜਾਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਦੁਕਾਨਦਾਰ ਤੋ ਲਿਫਾਫਾਂ ਲੈਂਣ ਦੀ ਜਰੂਰਤ ਨਾ ਪਵੇ। 

ਇਸ ਸੰਬਧੀ ਨਗਰ ਨਿਗਮ ਹੁਸਿਆਰਪੁਰ ਵਲੋ ਸਮੇ ਸਮੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਪੜੇ ਅਤੇ ਜੂਟ ਦੇ ਥੈਲ਼ੇ ਨਿਸ਼ੁਲਕ ਪਬਲਿਕ ਨੂੰ ਵੰਡੇ ਗਏ ਹਨ  ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਕਮਿਸਨਰ ਨਗਰ ਨਿਗਮ  ਵਲੋ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਨੋਟਿਫਿਕੇਸਨ ਨੰ 5/105/2020-2lg4/1021 ਮਿਤੀ 6 ਅਕਤੂਬਰ 2022 ਰਾਹੀ ਪੰਜਾਬ ਵਿੱਚ ਕਿਸੇ ਵੀ ਤਰਾਂ ਦੇ ਸਿੰਗਲ ਯੂਜ ਪਲਾਸਟਿਕ ਤੋ ਬਣੀ ਆਇਟਮਾਂ(ਲਿਫਾਫੇ,ਕਰੋਕਰਕੀ,ਪਾਣੀ ਦੇ ਗਿਲਾਸ਼) ਆਦਿ ਦੀ ਵਿਕਰੀ ਅਤੇ ਵਰਤੋ ਉਪਰ ਪੂਰੀ ਤਰਾਂ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਇਸ ਨੋਟਿਫੀਕੇਸ਼ਨ ਅਨੁਸਾਰ 2000 ਰੁਪਏ ਤੋ ਲੈਕੇ 1 ਲੱਖ ਤੱਕ ਦੇ ਚਲਾਨ ਕਰਨ ਦਾ ਪ੍ਰਵਧਾਨ ਹੈ। 

ਇਸ ਲਈ ਸਮੂਹ ਮਾਰਕੀਟ ਐਸੋਸੀਏਸਨ ਅਤੇ ਡਿਸਪੋਸਲ ਹੋਲਸੇਲਰ ਸਿੰਗਲ ਯੂਜ ਪਲਾਸਟਿਕ ਤੋ ਬਣੀ ਵਸਤੂਆਂ (ਲਿਫਾਫੇ,ਕਰੋਕਰਕੀ,ਪਾਣੀ ਦੇ ਗਿਲਾਸ਼) ਆਦਿ ਦੀ ਵਿਕਰੀ ਅਤੇ ਵਰਤੋ ਨੂੰ ਬੰਦ ਕਰਦੇ ਹੋਏ ਇਹਨਾਂ ਦੀ ਜਗਾਂ ਕੱਪੜੇ ਦੇ ਲਿਫਾਫੇ ਅਤੇ ਲੱਕੜ ਅਤੇ ਕਾਗਜ ਦੀ ਬਰਤਨ  ਦੀ ਵਰਤੋ ਕਰਨ ਅਤੇ ਆਪਣੇ ਗਾਹਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਉਹਨਾਂ ਦੱਸ਼ਿਆ ਕਿ ਨਗਰ ਨਿਗਮ ਹੁਸਿਆਰਪੁਰ ਵਲੋ ਸਪੈਸਲ ਪੈਟਰੋਲਿੰਗ ਟੀਮ ਇਸ ਕੰਮ ਲਈ ਤਾਇਨਾਤ ਕੀਤੀ ਗਈ ਹੈ ਜੋ ਦਿਨ ਰਾਤ ਬਾਜਾਰਾਂ ਵਿੱਚ ਪੈਟਰੋਲਿੰਗ ਕਰਕੇ  ਸਿੰਗਲ ਯੂਜ ਪਲਾਸਟਿਕ ਤੋ ਬਣੀ ਆਇਟਮਾਂ ਦੀ ਵਿਕਰੀ ਅਤੇ ਵਰਤੋ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਦਾ ਸਮਾਨ ਮੌਕੇ ਤੇ ਜਬਤ ਕਰਕੇ ਨੋਟਿਫੀਕੇਸਨ ਅਨੁਸਾਰ ਦੱਸੀ ਮਾਤਰਾ ਅਨੁਸਾਰ ਚਲਾਨ ਜਾਰੀ ਕਰ ਰਹੀ ਹੈ।

 

Tags: Bram Shanker Jimpa , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Hoshiarpur , Say No To Plastic

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD